ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥
ਆਪਣੇ ਸੱਚੇ ਗੁਰਾਂ ਦੀ ਘਾਲ ਕਮਾ ਕੇ, ਮੈਂ ਸਾਰੇ ਮੇਵੇ ਪ੍ਰਾਪਤ ਕਰ ਲਏ ਹਨ। ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥ ਮੈਂ ਸਦੀਵ ਹੀ ਸੁਆਮੀ ਦੇ ਸੁਧਾ ਸਰੂਪ ਨਾਮ ਦਾ ਸਿਮਰਨ ਕਰਦਾ ਹਾਂ। ਸੰਤ ਜਨਾ ਕੈ ਸੰਗਿ ਦੁਖੁ ਮਿਟਾਇਆ ॥ ਪਵਿੱਤਰ ਪੁਰਸ਼ਾਂ ਦੀ ਸੰਗਤ ਕਰਨ ਦੁਆਰਾ, ਮੈਂ ਆਪਣੀਆਂ ਤਕਲੀਫਾਂ ਤੋਂ ਖਲਾਸੀ ਪਾ ਗਿਆ ਹਾਂ। ਨਾਨਕ ਭਏ ਅਚਿੰਤੁ ਹਰਿ ਧਨੁ ਨਿਹਚਲਾਇਆ ॥੨੦॥ ਵਾਹਿਗੁਰੂ ਦੀ ਅਬਿਨਾਸ਼ੀ ਦੌਲਤ ਪ੍ਰਾਪਤ ਕਰ ਕੇ ਨਾਨਕ ਨਿਸਚਿਤ ਹੋ ਗਿਆ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ ॥ ਆਪਣੇ ਮਨ ਦੀ ਪੈਲੀ ਦੀਆਂ ਵੱਟਾਂ ਉਚੀਆਂ ਕਰ ਕੇ ਮੈਂ ਬੁਲੰਦ ਅਸਮਾਨ ਜਾਂ ਮੰਦਰ ਵੱਲ ਤਕਦਾ ਹਾਂ। ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ ॥ ਜਦ ਈਸ਼ਵਰੀ ਅਨੁਰਾਗ (ਪ੍ਰੇਮ) ਪਤਨੀ ਦੇ ਹਿਰਦੇ ਗ੍ਰਿਹ ਵਿੱਚ ਪ੍ਰਵੇਸ਼ ਕਰ ਜਾਂਦਾ ਹਾਂ, ਤਾਂ ਮਿੱਤ੍ਰ ਪ੍ਰਾਹੁਣਾ ਉਸ ਕੋਲ ਆ ਜਾਂਦਾ ਹੈ। ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ ॥ ਹੇ ਬੱਦਲ! ਵਰ੍ਹ, ਜੇਕਰ ਤੂੰ ਵਰ੍ਹਨਾ ਹੈ। ਮਗਰੋਂ ਕੀ ਵਰ੍ਹਨਾ ਹੋਇਆ, ਜਦ ਰੁੱਤ ਹੀ ਬੀਤ ਗਈ? ਨਾਨਕ ਤਿਨ੍ਹ੍ਹ ਬਲਿਹਾਰਣੈ ਜਿਨ੍ਹ੍ਹ ਗੁਰਮੁਖਿ ਪਾਇਆ ਮਨ ਮਾਹਿ ॥੧॥ ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ, ਜੋ ਗੁਰਾਂ ਦੇ ਰਾਹੀਂ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥ ਮਿੱਠਾ ਉਹ ਹੈ, ਜੋ ਚੰਗਾ ਲਗਦਾ ਹੈ, ਅਤੇ ਮਿੱਤਰ ਉਹ ਹੈ, ਜੋ ਸੱਚਾ ਹੈ। ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੨॥ ਨਾਨਕ, ਜਿਸ ਨੂੰ ਪ੍ਰਭੂ ਆਪੇ ਪ੍ਰਕਾਸ਼ ਕਰਦਾ ਹੈ, ਉਹੀ ਪਵਿੱਤਰ ਪੁਰਸ਼ ਜਾਣਿਆ ਜਾਂਦਾ ਹੈ। ਪਉੜੀ ॥ ਪਉੜੀ। ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥ ਤੇਰੇ ਕੋਲ ਤੇਰੇ ਗੋਲੇ ਦੀ ਪ੍ਰਾਰਥਨਾ ਹੈ, ਹੇ ਸੁਆਮੀ! ਤੂੰ ਮੇਰਾ ਸੱਚਾ ਮਾਲਕ ਹੈ। ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥ ਹਮੇਸ਼ਾ, ਹਮੇਸ਼ਾਂ ਹੀ ਤੂੰ ਮੇਰੀ ਰੱਖਿਆ ਕਰਨ ਵਾਲਾ ਹੈਂ। ਮੈਂ ਤੇਰਾ ਆਰਾਧਨ ਕਰਦਾ ਹਾਂ। ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥ ਇਨਸਾਨ ਅਤੇ ਹੋਰ ਸਾਰੇ ਜੀਵ ਤੇਰੇ ਹਨ। ਤੂੰ ਉਨ੍ਹਾਂ ਅੰਦਰ ਵਿਆਪਕ ਹੋ ਰਿਹਾ ਹੈਂ। ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥ ਜਿਹੜਾ ਤੇਰੇ ਸੇਵਕ ਦੀ ਬਦਖੋਈ ਕਰਦਾ ਹੈ। ਉਸ ਨੂੰ ਤੂੰ ਕੁਚਲ ਕੇ ਨਾਸ ਕਰ ਦਿੰਦਾ ਹੈਂ। ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥ ਤੇਰੇ ਪੈਰੀਂ ਪੈ ਕੇ, ਨਾਨਕ ਨੇ ਫਿਕਰ ਲਾਹ ਦਿੱਤੇ ਹਨ ਅਤੇ ਬੇਫਿਰਕ ਹੋ ਗਿਆ ਹੈ। ਸਲੋਕ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥ ਉਮੈਦ ਬੰਨ੍ਹਦਾ ਹੋਇਆ ਜਹਾਨ ਮਰ ਜਾਂਦਾ ਹੈ। ਆਸਾਂ ਨਾਂ ਮਰਦੀਆਂ ਹਨ, ਨਾਂ ਹੀ ਜਾਂਦੀਆਂ ਹਨ। ਨਾਨਕ ਆਸਾ ਪੂਰੀਆ ਸਚੇ ਸਿਉ ਚਿਤੁ ਲਾਇ ॥੧॥ ਨਾਨਕ, ਸੱਚੇ ਸੁਆਮੀ ਨਾਲ ਦਿਲ ਜੋੜਨ ਦੁਆਰਾ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ। ਮਃ ੩ ॥ ਤੀਜੀ ਪਾਤਿਸ਼ਾਹੀ। ਆਸਾ ਮਨਸਾ ਮਰਿ ਜਾਇਸੀ ਜਿਨਿ ਕੀਤੀ ਸੋ ਲੈ ਜਾਇ ॥ ਉਮੈਦਾਂ ਅਤੇ ਖਾਹਿਸ਼ਾਂ ਉਦੋਂ ਮਿੱਟ ਜਾਣਗੀਆਂ ਜਦ, ਜਿਸ ਨੇ ਉਹ ਪੈਦਾ ਕੀਤੀਆਂ ਹਨ, ਉਹ ਉਨ੍ਹਾਂ ਨੂੰ ਲੈ ਜਾਊਗਾ, ਦੂਰ ਕਰੇਗਾ। ਨਾਨਕ ਨਿਹਚਲੁ ਕੋ ਨਹੀ ਬਾਝਹੁ ਹਰਿ ਕੈ ਨਾਇ ॥੨॥ ਨਾਨਕ, ਬਿਨਾ ਵਾਹਿਗੁਰੂ ਦੇ ਨਾਮ ਦੇ ਕੋਈ ਸ਼ੈ ਭੀ ਥਿਰ ਨਹੀਂ। ਪਉੜੀ ॥ ਪਉੜੀ। ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥ ਆਪਣੀ ਪੂਰਨ ਕਾਰੀਗਰੀ ਰਾਹੀਂ ਸੁਆਮੀ ਨੇ ਖੁਦ ਹੀ ਸੰਸਾਰ ਰੱਚਿਆ ਹੈ। ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥ ਵਾਹਿਗੁਰੂ ਆਪ ਸ਼ਾਹੂਕਾਰ ਹੈ, ਆਪ ਵਾਪਾਰੀ ਅਤੇ ਆਪ ਹੀ ਹੱਟੀ। ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥ ਉਹ ਖੁਦ ਸਮੁੰਦਰ ਹੈ, ਖੁਦ ਜਹਾਜ਼ ਅਤੇ ਖੁਦ ਮਲਾਹ। ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥ ਸੁਆਮੀ ਆਪ ਗੁਰੂ ਹੈ, ਆਪ ਹੀ ਮੁਰੀਦ ਅਤੇ ਆਪ ਹੀ ਪੱਤਣ ਵਿਖਾਲਦਾ ਹੈ। ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥੨੨॥੧॥ ਸੁਧੁ ਹੇ ਗੋਲੇ ਨਾਨਕ! ਤੂੰ ਨਾਮ ਦਾ ਸਿਮਰਨ ਕਰ, ਤਾਂ ਜੋ ਤੇਰੇ ਸਮੂਹ ਪਾਪ ਕੱਟੇ ਜਾਣ। ਰਾਗੁ ਗੂਜਰੀ ਵਾਰ ਮਹਲਾ ੫ ਰਾਗ ਗੂਜਰੀ ਮਰਸੀਆ। ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਲੋਕੁ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਆਪਣੇ ਚਿੱਤ ਅੰਦਰ ਤੂੰ ਗੁਰਾਂ ਦਾ ਚਿੰਤਨ ਕਰ ਅਤੇ ਆਪਣੀ ਜੀਭ ਨਾਲ ਗੁਰਾਂ ਦਾ ਨਾਮ ਉਚਾਰਨ ਕਰ। ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਆਪਣੀਆਂ ਅੱਖਾਂ ਨਾਲ ਸੱਚੇ ਗੁਰਾਂ ਨੂੰ ਵੇਖ ਅਤੇ ਆਪਣੇ ਕੰਨਾਂ ਨਾਲ ਗੁਰਾਂ ਦਾ ਨਾਉ ਸ੍ਰਵਣ ਕਰ। ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਸੱਚੇ ਗੁਰਾਂ ਨਾਲ ਰੰਗੀਜਣ ਦੁਆਰਾ, ਤੈਨੂੰ ਸਾਹਿਬ ਦੇ ਦਰਬਾਰ ਵਿੱਚ ਟਿਕਾਣਾ ਮਿਲ ਜਾਊਗਾ। ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਗੁਰੂ ਜੀ ਫੁਰਮਾਉਂਦੇ ਹਨ, ਸਾਹਿਬ ਇਹ ਵਸਤੂ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਕਰਦਾ ਹਾਂ। ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ ਥੋੜੇ, ਸੱਚ ਮੁੱਚ ਬਹੁਤ ਹੀ ਥੋੜੇ, ਐਸੇ ਪੁਰਸ਼ ਹਨ ਜੋ ਜਹਾਨ ਅੰਦਰ ਨੇਕ-ਬੰਦੇ ਆਖੇ ਜਾਂਦੇ ਹਨ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਰਖੇ ਰਖਣਹਾਰਿ ਆਪਿ ਉਬਾਰਿਅਨੁ ॥ ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ। ਉਸ ਨੇ ਆਪੇ ਹੀ ਮੇਰਾ ਪਾਰ ਉਤਾਰ ਕਰ ਦਿੱਤਾ ਹੈ। ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ ॥ ਗੁਰਾਂ ਦੇ ਪੈਰੀਂ ਪੈ ਕੇ, ਮੇਰੇ ਕਾਰਜ ਰਾਸ ਹੋ ਗਏ ਹਨ। ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥ ਜਦ ਸਾਹਿਬ ਖੁਦ ਮਿਹਰਬਾਨ ਹੋ ਜਾਂਦਾ ਹੈ, ਤਦ ਮੈਂ ਆਪਣੇ ਚਿੱਤੋਂ, ਉਸ ਨੂੰ ਨਹੀਂ ਭੁਲਾਉਂਦਾ। ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥ ਨੇਕ ਬੰਦਿਆਂ ਦੀ ਸੰਗਤ ਅੰਦਰ ਮੈਂ ਜੀਵਨ ਦੇ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥ ਅਧਰਮੀਆਂ, ਬਦਖੋਈ ਕਰਨ ਵਾਲਿਆਂ ਅਤੇ ਮੰਦ-ਕਰਮੀਆਂ ਨੂੰ ਸਾਹਿਬ ਨੇ ਇਕ ਮੁਹਤ ਵਿੱਚ ਨਾਸ ਕਰ ਦਿੱਤਾ ਹੈ। ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥ ਨਾਨਕ ਦੇ ਹਿਰਦੇ ਅੰਦਰ ਉਸ ਸੁਆਮੀ ਦਾ ਆਸਰਾ ਹੈ, copyright GurbaniShare.com all right reserved. Email |