ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥੨॥
ਜਿਸ ਦਾ ਆਰਾਧਨ ਕਰਨ ਦੁਆਰਾ ਆਰਾਮ ਮਿਲਦਾ ਹੈ ਤੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ। ਪਉੜੀ ॥ ਪਉੜੀ। ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ ਵੰਸ-ਰਹਿਤ, ਪਵਿੱਤ੍ਰ, ਸਰਬ-ਸ਼ਕਤੀਵਾਨ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਹੈ ਸੁਆਮੀ। ਸਚੋ ਸਚਾ ਸਚੁ ਸਚੁ ਨਿਹਾਰੀਐ ॥ ਹਕੀਕਤ ਵਿੱਚ, ਸੱਚਾ ਸਾਹਿਬ, ਸੱਚਿਆਂ ਵਿਚੋਂ ਪਰਮ ਸੱਚਾ ਵੇਖਿਆ ਜਾਂਦਾ ਹੈ। ਕੂੜੁ ਨ ਜਾਪੈ ਕਿਛੁ ਤੇਰੀ ਧਾਰੀਐ ॥ ਤੇਰੀ ਅਸਥਾਪਨ ਕੀਤੀ ਹੋਈ ਕੋਈ ਸ਼ੈ ਭੀ ਝੂਠੀ ਨਹੀਂ ਲਗਦੀ। ਸਭਸੈ ਦੇ ਦਾਤਾਰੁ ਜੇਤ ਉਪਾਰੀਐ ॥ ਦਾਤਾ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ, ਜਿਨ੍ਹਾਂ ਨੂੰ ਉਸ ਨੇ ਪੈਦਾ ਕੀਤਾ ਹੈ। ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥ ਸਾਰਿਆਂ ਨੂੰ ਇਕ ਹੀ ਧਾਗੇ ਅੰਦਰ ਪਰੋ ਕੇ, ਉਸ ਨੇ ਉਨ੍ਹਾਂ ਅੰਦਰ ਆਪਣਾ ਪ੍ਰਕਾਸ਼ ਵਸਾਇਆ ਹੈ। ਹੁਕਮੇ ਭਵਜਲ ਮੰਝਿ ਹੁਕਮੇ ਤਾਰੀਐ ॥ ਉਸ ਦੀ ਰਜ਼ਾ ਦੁਆਰਾ ਕਈ ਭਿਆਨਕ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਉਸ ਦੀ ਰਜ਼ਾ ਦੁਆਰਾ ਕਈ ਪਾਰ ਉਤੱਰ ਜਾਂਦੇ ਹਨ। ਪ੍ਰਭ ਜੀਉ ਤੁਧੁ ਧਿਆਏ ਸੋਇ ਜਿਸੁ ਭਾਗੁ ਮਥਾਰੀਐ ॥ ਹੇ ਮਹਾਰਾਜ ਮਾਲਕ! ਕੇਵਲ ਓਹੀ ਤੇਰਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਤੇਰੀ ਗਤਿ ਮਿਤਿ ਲਖੀ ਨ ਜਾਇ ਹਉ ਤੁਧੁ ਬਲਿਹਾਰੀਐ ॥੧॥ ਤੇਰੀ ਅਵਸਥਾ ਅਤੇ ਵਿਸਥਾਰ ਜਾਣੇ ਨਹੀਂ ਜਾ ਸਕਦੇ। ਮੈਂ ਤੇਰੇ ਉਤੋਂ ਕੁਰਬਾਨ ਵੰਞਦਾ ਹਾਂ। ਸਲੋਕੁ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ ਜਦ ਤੂੰ ਪ੍ਰਸੰਨ ਹੋ ਜਾਂਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਤੂੰ ਬੇਖਬਰ ਹੀ ਮੇਰੇ ਰਿਦੇ ਵਿੱਚ ਟਿਕ ਜਾਂਦਾ ਹੈ। ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ ਜਦ ਤੂੰ ਪ੍ਰਸੰਨ ਥੀਂ ਵੰਞਦਾ ਹੈਂ, ਹੇ ਦਇਆਵਾਨ ਸਾਹਿਬ! ਤਾਂ ਮੈਂ ਆਪਣੇ ਨਿੱਜ ਦੇ ਗ੍ਰਿਹ ਅੰਦਰ ਹੀ ਨੌਂ ਖਜਾਨੇ ਪਾ ਲੈਦਾ ਹਾਂ। ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਦ ਤੂੰ ਪ੍ਰਸੰਨ ਹੋ ਵੰਞਦਾ ਹੈਂ, ਹੇ ਦਿਆਲੂ ਸੁਆਮੀ! ਤਦ ਮੈਂ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦਾ ਹਾਂ। ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥ ਜਦ ਤੂੰ ਪ੍ਰਸੰਨ ਹੋ ਜਾਂਦਾ ਹੈ, ਹੇ ਮਾਇਆਵਾਨ ਮਾਲਕ! ਤਦ ਨਾਨਕ ਸੱਚ ਸਰੂਪ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ ਬਹੁਤੇ ਰਾਜ-ਸਿੰਘਾਸਣਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਲਈ ਘਣੇਰੇ ਸੰਗੀਤਕ ਸਾਜ਼ ਵੱਜਦੇ ਹਨ। ਨਾਨਕ ਸਚੇ ਨਾਮ ਵਿਣੁ ਕਿਸੈ ਨ ਰਹੀਆ ਲਜ ॥੨॥ ਨਾਨਕ, ਸੱਚੇ ਨਾਮ ਦੇ ਬਾਝੋਂ ਕਿਸੇ ਦੀ ਭੀ ਇੱਜ਼ਤ ਆਬਰੂ ਨਹੀਂ ਬਚੀ। ਪਉੜੀ ॥ ਪਉੜੀ। ਤੁਧੁ ਧਿਆਇਨ੍ਹ੍ਹਿ ਬੇਦ ਕਤੇਬਾ ਸਣੁ ਖੜੇ ॥ ਵੇਦਾਂ ਅਤੇ ਸੈਮਿਟਿਕ ਧਾਰਮਕ ਪੁਸਤਕਾਂ ਸਮੇਤ ਤੇਰੇ ਦਰ ਤੇ ਖਲੋਤੇ ਹੋਏ ਪ੍ਰਾਣੀ ਤੇਰਾ ਆਰਾਧਨ ਕਰਦੇ ਹਨ। ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ ਉਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਤੇਰੇ ਬੂਹੇ ਤੇ ਲੰਮੇ ਪਏ ਹਨ। ਬ੍ਰਹਮੇ ਤੁਧੁ ਧਿਆਇਨ੍ਹ੍ਹਿ ਇੰਦ੍ਰ ਇੰਦ੍ਰਾਸਣਾ ॥ ਉਤਪਤੀ ਦਾ ਦੇਵ ਤੇਰਾ ਆਰਾਧਨ ਕਰਦਾ ਹੈ, ਏਸੇ ਤਰ੍ਹਾਂ ਹੀ ਆਰਾਧਦਾ ਹੈ, ਆਪਣੇ ਤਖਤ ਉਤੇ ਬੈਠਾ, ਮੀਂਹਦਾ ਦੇਵਤਾ। ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ ਮੌਤ ਦਾ ਦੇਵਤਾ, ਪਾਲਣ-ਪੋਸਣ ਦਾ ਦੇਵਤਾ ਅਤੇ ਅਵਤਾਰ ਆਪਣੇ ਮੂੰਹ ਨਾਲ ਤੇਰੀ ਕੀਰਤੀ ਉਚਾਰਨ ਕਰਦੇ ਹਨ। ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ ਰੂਹਾਨੀ ਰਹਿਬਰ, ਨਬੀ ਰਸੂਲ, ਧਾਰਮਕ ਉਪਦੇਸ਼ਕ, ਸਮੂਹ ਸ਼ੇਖ ਅਤੇ ਕਰਾਮਾਤੀ ਬੰਦੇ, ਤੇਰਾ ਸਿਮਰਨ ਕਰਦੇ ਹਨ। ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ ਤਾਣੇ ਤੇ ਪੇਟੇ ਦੀ ਮਾਨੰਦ ਸਰੂਪ-ਰਹਿਤ ਸੁਆਮੀ ਸਾਰਿਆਂ ਦਿਲਾਂ ਅੰਦਰ ਉਣਿਆ ਹੋਇਆ ਹੈ। ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ ਝੂਠ ਦੇ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ ਅਤੇ ਰਾਸਤੀ (ਸੱਚਾਈ) ਦੇ ਰਸਤੇ ਉਹ ਵੱਧਦਾ ਫੁੱਲਦਾ ਹੈ। ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ ਜਿਥੇ ਕਿਤੇ ਭੀ ਸਾਹਿਬ ਖੁਦ ਬੰਦੇ ਨੂੰ ਜੋੜਦਾ ਹੈ, ਉਧਰ ਹੀ ਜੁੜ ਜਾਂਦਾ ਹੈ। ਸਲੋਕੁ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਚੰਗਿਆਈ ਆਲਕੁ ਕਰੇ ਬੁਰਿਆਈ ਹੋਇ ਸੇਰੁ ॥ ਆਦਮੀ ਨੇਕੀ ਕਰਨ ਨੂੰ ਸੁਸਤ ਹੈ, ਪ੍ਰੰਤੂ ਬਦੀ ਕਰਨ ਲਈ ਉਹ ਸ਼ੇਰ ਹੈ। ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥੧॥ ਨਾਨਕ ਅੱਜ ਜਾਂ ਭਲਕੇ ਬੇਪਰਵਾਹ ਬੰਦੇ ਦੇ ਪੈਰਾਂ ਵਿੱਚ ਬੇੜੀ ਪੈ ਜਾਵੇਗੀ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਕਿਤੀਆ ਕੁਢੰਗ ਗੁਝਾ ਥੀਐ ਨ ਹਿਤੁ ॥ ਕਿੰਨੇ ਹੀ ਮੰਦੇ ਹਨ, ਮੇਰੇ ਚਾਲੇ, ਪਰ ਤੇਰਾ ਪ੍ਰੇਮ, ਹੇ ਸੁਆਮੀ! ਮੇਰੇ ਲਈ ਲੁੱਕਿਆ ਛਿਪਿਆ ਨਹੀਂ। ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ ॥੨॥ ਤੂੰ, ਹੇ ਸੱਚੇ ਮਿੱਤ੍ਰ ਸੁਆਮੀ! ਜੋ ਮੇਰੇ ਚਿੱਤ ਵਿੱਚ ਵੱਸਦਾ ਹੈਂ, ਨਾਨਕ ਦੀਆਂ ਕਮਜ਼ੋਰੀਆਂ ਨੂੰ ਕੱਜ ਲਿਆ ਹੈ। ਪਉੜੀ ॥ ਪਉੜੀ। ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥ ਮੇਰੇ ਮਿਹਰਬਾਨ ਮਾਲਕ, ! ਮੈਂ ਤੇਰੇ ਕੋਲੋਂ ਇਹ ਖੈਰ ਮੰਗਦਾ ਹਾਂ ਕਿ ਮੈਨੂੰ ਆਪਣੇ ਸੇਵਕਾਂ ਦਾ ਗੁਲਾਮ ਬਣਾ ਦੇ। ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥ ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਜੀਊਦਾਂ ਹਾਂ ਅਤੇ ਨੌਂ ਖਜਾਨੇ ਤੇ ਪਾਤਿਸ਼ਾਹੀ ਪ੍ਰਾਪਤ ਕਰਦਾ ਹਾਂ। ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥ ਵਾਹਿਗੁਰੂ ਦੇ ਗੋਲਿਆਂ ਦੇ ਗ੍ਰਿਹ ਵਿੱਚ ਸੁਧਾ ਸਰੂਪ (ਅੰਮ੍ਰਿਤ) ਨਾਮ ਦਾ ਭਾਰੀ ਖਜਾਨਾ ਹੈ। ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ ॥ ਉਨ੍ਹਾਂ ਦੀ ਸੰਗਤ ਅੰਦਰ, ਆਪਣੇ ਕੰਨਾਂ ਨਾਲ ਤੇਰੀ ਕੀਰਤੀ ਸੁਣ ਕੇ, ਮੈਂ ਪਰਮ ਪ੍ਰਸੰਨ ਹੋ ਗਿਆ ਹਾਂ। ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ ॥ ਉਨ੍ਹਾਂ ਦੀ ਘਾਲ ਕਮਾਉਣ ਦੁਆਰਾ ਮੇਰੀ ਦੇਹ ਪਾਵਨ ਹੋ ਗਈ ਹੈ। ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ ਮੈਂ ਉਨ੍ਹਾਂ ਨੂੰ ਪੱਖਾ ਝੱਲਦਾ ਹਾਂ, ਉਨ੍ਹਾਂ ਲਈ ਜਲ ਢੋਂਦਾ ਹਾਂ, ਉਨ੍ਹਾਂ ਦੇ ਦਾਣੇ ਪੀਂਹਦਾ ਹਾਂ ਤੇ ਉਨ੍ਹਾ ਦੇ ਚਰਨ ਧੋ ਕੇ ਪਰਮ ਪ੍ਰਸੰਨ ਹੁੰਦਾ ਹਾਂ। ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ ॥ ਆਪਣੇ ਆਪ ਨੂੰ ਮੈਂ ਕੁਛ ਭੀ ਨਹੀਂ ਕਰ ਸਕਦਾ। ਮੇਰੇ ਮਾਲਕ ਤੂੰ ਮੇਰੇ ਵੱਲ ਆਪਣੀ ਮਿਹਰ ਦੀ ਨਜਰ ਨਾਲ ਵੇਖ। ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥ ਮੈਂ ਪਾਪੀ, ਨੂੰ ਸਾਧੂਆਂ ਦੇ ਪਵਿੱਤਰ, ਅਸਥਾਨ (ਧਰਮਸ਼ਾਲਾ) ਵਿੱਚ ਟਿਕਾਣ ਦੀ ਦਾਤ ਦੇ, ਹੇ ਸੁਆਮੀ! ਸਲੋਕ ਮਃ ੫ ॥ ਸਲੋਕ ਪੰਜਵੀਂ ਪਾਤਿਸ਼ਾਹੀ। ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਮੇਰੇ ਮਿੱਤ੍ਰ, ਮੈਂ ਹਮੇਸ਼ਾਂ ਹੀ ਤੇਰੇ ਪੈਰਾਂ ਦੀ ਧੂੜ ਬਣਿਆ ਰਹਾਂ। ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਨਾਨਕ ਨੇ ਤੇਰੀ ਸ਼ਰਨ ਸੰਭਾਲੀ ਹੈ ਅਤੇ ਉਹ ਸਦੀਵ ਹੀ ਤੈਨੂੰ ਹਾਜ਼ਰ ਨਾਜ਼ਰ ਵੇਖਦਾ ਹਾਂ। ਮਃ ੫ ॥ ਪੰਜਵੀਂ ਪਾਤਿਸ਼ਾਹੀ। ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਆਪਣੇ ਚਿੱਤ ਨੂੰ ਵਾਹਿਗੁਰੂ ਦੇ ਪੈਰਾਂ ਨਾਲ ਜੋੜਨ ਦੁਆਰਾ ਅਣਗਿਣਤ ਪਾਪੀ ਪਵਿੱਤਰ ਹੋ ਜਾਂਦੇ ਹਨ। ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ ਜਿਸ ਦੇ ਮੱਥੇ ਉਤੇ ਐਹੋ ਜੇਹੀ ਪ੍ਰਾਲਭਧ ਲਿਖੀ ਹੋਈ ਹੈ, ਹੇ ਨਾਨਕ! ਉਹ ਸੁਆਮੀ ਦੇ ਨਾਮ ਨੂੰ ਹੀ ਅਠਾਹਟ ਧਰਮ ਅਸਥਾਨਾਂ ਵੱਜੋਂ ਪਾ (ਸਮਝ) ਲੈਂਦਾ ਹੈ। ਪਉੜੀ ॥ ਪਉੜੀ। ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਆਪਣੇ ਹਰ ਸੁਆਸ ਅਤੇ ਬੁਰਕੀ ਨਾਲ, ਤੂੰ ਹਮੇਸ਼ਾਂ ਆਪਣੇ ਪਾਲਣਹਾਰ ਪ੍ਰਮੇਸ਼ਰ ਦੇ ਨਾਮ ਨੂੰ ਯਾਦ ਕਰ। ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਪ੍ਰਭੂ, ਉਸ ਨੂੰ ਨਹੀਂ ਭੁਲਾਉਂਦਾ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ। ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ ਖੁਦ ਹੀ ਉਹ ਸਿਰਜਣਹਾਰ ਹੈ ਅਤੇ ਖੁਦ ਹੀ ਉਹ ਵਿਣਾਸ ਕਰਤਾ। copyright GurbaniShare.com all right reserved. Email |