Page 556
ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥
ਜਦ ਤਾਈਂ ਦੇਹ ਅੰਦਰ ਸੁਆਸ ਹੈ, ਉਦੋਂ ਤਾਈਂ ਇਨਸਾਨ ਸਾਹਿਬ ਨੂੰ ਨਹੀਂ ਸਿਮਰਦਾ। ਜਦ ਉਹ ਪ੍ਰਲੋਕ ਨੂੰ ਜਾਊਗਾ, ਉਹ ਕੀ ਕਰੂਗਾ?ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥

ਜੋ ਗਿਆਨਵਾਨ ਹੈ ਉਹ ਖ਼ਬਰਦਾਰ ਹੁੰਦਾ ਹੈ। ਬੇਸਮਝ ਅੰਨ੍ਹੇਵਾਹ ਕੰਮ ਕਰਦਾ ਹੈ।ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥੧॥
ਨਾਨਕ, ਜਿਹੜਾ ਕੁੱਛ ਆਦਮੀ ਏਥੇ ਕਰਦਾ ਹੈ ਉਹੀ ਕੁੱਛ ਉਹ ਅੱਗੇ ਜਾ ਕੇ ਪ੍ਰਾਪਤ ਤੇ ਹਾਸਲ ਕਰ ਲੈਂਦਾ ਹੈ।ਮਃ ੩ ॥

ਤੀਜੀ ਪਾਤਸ਼ਾਹੀ।ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥
ਐਨ ਆਰੰਭ ਤੋਂ ਹੀ ਸਾਹਿਬ ਦੀ ਇਹ ਰਜ਼ਾ ਹੈ, ਕਿ ਸੱਚੇ ਗੁਰਾਂ ਦੇ ਬਾਝੋਂ ਉਸ ਦਾ ਸਿਮਰਨ ਕੀਤਾ ਨਹੀਂ ਕੀਤਾ ਜਾ ਸਕਦਾ।ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥

ਸੱਚੇ ਗੁਰਾਂ ਨਾਲ ਮਿਲ ਕੇ ਆਦਮੀ ਸਾਈਂ ਨੂੰ ਆਪਣੇ ਮਨ ਅੰਦਰ ਵਿਆਪਕ ਅਨੁਭਵ ਕਰ ਲੈਂਦਾ ਹੈ ਅਤੇ ਉਹ ਸਦੀਵ ਹੀ ਉਸ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।ਦਮਿ ਦਮਿ ਸਦਾ ਸਮਾਲਦਾ ਦੰਮੁ ਨ ਬਿਰਥਾ ਜਾਇ ॥
ਹਰ ਸੁਆਸ ਨਾਲ ਉਹ ਹਮੇਸ਼ਾਂ ਸੁਆਮੀ ਨੂੰ ਸਿਮਰਦਾ ਹੈ ਅਤੇ ਉਸ ਦਾ ਕੋਈ ਸਾਹ ਵਿਅਰਥ ਨਹੀਂ ਜਾਂਦਾ।ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥

ਉਸ ਦਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਅਬਿਨਾਸ਼ੀ ਜ਼ਿੰਦਗੀ ਦਾ ਮਰਤਬਾ ਪਾ ਲੈਂਦਾ ਹੈ।ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਨਾਨਕ ਰਜ਼ਾ ਦਾ ਮਾਲਕ ਇਹ ਰੁਤਬਾ ਉਸ ਨੂੰ ਦਿੰਦਾ ਹੈ, ਜਿਸ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।ਪਉੜੀ ॥

ਪਉੜੀ।ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥
ਸਾਹਿਬ ਖੁਦ ਸਰਬ ਸਿਆਣਾ ਤੇ ਸਭ ਕੁੱਛ ਜਾਨਣਹਾਰ ਹੈ ਅਤੇ ਖੁਦ ਹੀ ਮੁੱਖੀ ਹੈ।ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥

ਉਹ ਆਪ ਆਪਣਾ ਦਰਸ਼ਨ ਵਿਖਾਲਦਾ ਹੈ ਅਤੇ ਆਪ ਹੀ ਬੰਦੇ ਨੂੰ ਆਪਣੀ ਬੰਦਗੀ ਨਾਲ ਜੋੜਦਾ ਹੈ।ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾਂ ॥
ਉਹ ਆਪ ਹੀ ਚੁੱਪ ਚੁਪੀਤਾ ਹੋ ਵਿਚਰਦਾ ਹੈ ਅਤੇ ਆਪ ਹੀ ਬ੍ਰਹਮ ਵੀਚਾਰ ਦੀ ਵਿਆਖਿਆ ਕਰਦਾ ਹੈ।ਕਉੜਾ ਕਿਸੈ ਨ ਲਗਈ ਸਭਨਾ ਹੀ ਭਾਨਾ ॥

ਉਹ ਕਿਸੇ ਨੂੰ ਵੀ ਕੌੜਾ ਨਹੀਂ ਲੱਗਦਾ ਅਤੇ ਸਾਰਿਆਂ ਨੂੰ ਚੰਗਾ ਭਾਸਦਾ ਹੈ।ਉਸਤਤਿ ਬਰਨਿ ਨ ਸਕੀਐ ਸਦ ਸਦ ਕੁਰਬਾਨਾ ॥੧੯॥
ਉਸ ਦਾ ਜੱਸ ਬਿਆਨ ਨਹੀਂ ਕੀਤਾ ਜਾ ਸਕਦਾ। ਹਮੇਸ਼ਾਂ, ਹਮੇਸ਼ਾਂ ਮੈਂ ਉਸ ਉਤੋਂ ਬਲਿਹਾਰ ਜਾਂਦਾ ਹਾਂ।ਸਲੋਕ ਮਃ ੧ ॥

ਸਲੋਕ ਪਹਿਲੀ ਪਾਤਸ਼ਾਹੀ।ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ ॥
ਕਲਜੁਗ ਵਿੱਚ, ਹੇ ਨਾਨਕ! ਭੂਤਨੇ ਪੈਦਾ ਹੋਏ ਹੋਏ ਹਨ।ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥੧॥

ਪ੍ਰੱਤ੍ਰ ਪ੍ਰੇਤ ਹੈ, ਪੁੱਤ੍ਰੀ ਚੁੜੇਲ ਅਤੇ ਪਤਨੀ ਉਨ੍ਹਾਂ ਪੁੱਤ੍ਰਾਂ ਤੇ ਚੁੜੇਲਾਂ ਦੀ ਸਰਦਾਰਨੀ ਹੈ।ਮਃ ੧ ॥
ਪਹਿਲੀ ਪਾਤਸ਼ਾਹੀ।ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥

ਹਿੰਦੂਆਂ ਨੇ ਪ੍ਰਿਥਮ ਪ੍ਰਭੂ ਨੂੰ ਭੁਲਾ ਦਿੱਤਾ ਹੈ ਅਤੇ ਕੁਰਾਹੇ ਪਏ ਜਾ ਰਹੇ ਹਨ।ਨਾਰਦਿ ਕਹਿਆ ਸਿ ਪੂਜ ਕਰਾਂਹੀ ॥
ਜਿਸ ਤਰ੍ਹਾਂ ਨਾਰਦ ਨੇ ਆਖਿਆ ਹੈ, ਉਸੇ ਤਰ੍ਹਾਂ ਹੀ ਉਹ ਬੁੱਤਾਂ ਦੀ ਉਪਾਸ਼ਨਾ ਕਰਦੇ ਹਨ।ਅੰਧੇ ਗੁੰਗੇ ਅੰਧ ਅੰਧਾਰੁ ॥

ਉਹ ਅੰਨ੍ਹੇ, ਅਣਬੋਲੇ (ਗੁੰਗੇ) ਅਤੇ ਅੰਨਿ੍ਹਆਂ ਦੇ ਮਹਾਂ-ਅੰਨ੍ਹੇ ਹਨ।ਪਾਥਰੁ ਲੇ ਪੂਜਹਿ ਮੁਗਧ ਗਵਾਰ ॥
ਬੇ-ਸਮਝ ਮੂਰਖ ਪੱਥਰ ਲੈ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹਨ।ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ ॥੨॥

ਜਦ ਉਹ ਪੱਥਰ ਖੁਦ ਡੁੱਬ ਜਾਂਦੇ ਹਨ, ਉਹ ਤੈਨੂੰ ਕਿਸ ਤਰ੍ਹਾਂ ਪਾਰ ਲੈ ਜਾਣਗੇ।ਪਉੜੀ ॥
ਪਉੜੀ।ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥

ਹਰ ਚੀਜ਼ ਤੇਰੇ ਇਖ਼ਤਿਆਰ ਵਿੱਚ ਹੈ। ਤੂੰ ਸੱਚਾ ਬਾਦਸ਼ਾਹ ਹੈਂ।ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥
ਸਾਧੂ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਉਨ੍ਹਾਂ ਦਾ ਉਸ ਉਤੇ ਪੂਰਨ ਭਰੋਸਾ ਹੈ।ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥

ਵਾਹਿਗੁਰੂ ਦਾ ਨਾਮ ਸੁਧਾ ਸਰੂਪ ਖਾਣਾ ਹੈ, ਜਿਸ ਨੂੰ ਉਸ ਦੇ ਗੋਲੇ ਐਨ ਤ੍ਰਿਪਤ ਹੋ ਕੇ ਛਕਦੇ ਹਨ।ਸਭਿ ਪਦਾਰਥ ਪਾਈਅਨਿ ਸਿਮਰਣੁ ਸਚੁ ਲਾਹੁ ॥
ਸਾਹਿਬ ਦੀ ਬੰਦਗੀ ਸੱਚਾ ਮੁਨਾਫ਼ਾ ਹੈ, ਜਿਸ ਦੁਆਰਾ ਸਾਰੇ ਧਨ-ਪਦਾਰਥ ਪ੍ਰਾਪਤ ਹੋ ਜਾਂਦੇ ਹਨ।ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥੨੦॥

ਨਾਨਕ ਸਾਧੂ ਪਰਮ ਪ੍ਰਭੂ ਵਾਹਿਗੁਰੂ ਦੇ ਲਾਡਲੇ ਹਨ, ਜੋ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।ਸਲੋਕ ਮਃ ੩ ॥
ਸਲੋਕ ਤੀਜੀ ਪਾਤਸ਼ਾਹੀ।ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥

ਹਰ ਵਸਤੂ ਸੁਆਮੀ ਦੇ ਫ਼ੁਰਮਾਨ ਰਾਹੀਂ ਆਉਂਦੀ ਹੈ ਅਤੇ ਸੁਆਮੀ ਦੇ ਫ਼ੁਰਮਾਨ ਰਾਹੀਂ ਚਲੀ ਜਾਂਦੀ ਹੈ।ਜੇ ਕੋ ਮੂਰਖੁ ਆਪਹੁ ਜਾਣੈ ਅੰਧਾ ਅੰਧੁ ਕਮਾਇ ॥
ਜੇਕਰ ਕੋਈ ਬੇਵਕੂਫ ਆਪਣੇ ਆਪ ਨੂੰ ਕਰਣਹਾਰਾ ਜਾਣਦਾ ਹੈ, ਤਾਂ ਉਹ ਅੰਨ੍ਹਾਂ ਹੈ ਅਤੇ ਅੰਨ੍ਹੇ ਕੰਮ ਕਰਦਾ ਹੈ।ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥੧॥

ਨਾਨਕ, ਕੋਈ ਵਿਰਲਾ ਜਣਾ ਹੀ, ਜਿਸ ਤੇ ਰਜ਼ਾ ਦਾ ਮਾਲਕ ਮਿਹਰ ਧਾਰਦਾ ਹੈ, ਗੁਰਾਂ ਰਾਹੀਂ ਉਸ ਦੇ ਭਾਣੇ ਨੂੰ ਸਮਝਦਾ ਹੈ।ਮਃ ੩ ॥
ਤੀਜੀ ਪਾਤਸ਼ਾਹੀ।ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥

ਉਹ ਹੀ ਯੋਗੀ ਹੈ ਅਤੇ ਕੇਵਲ ਉਸੇ ਨੂੰ ਹੀ (ਸੱਚਾ) ਮਾਰਗ ਲੱਭਦਾ ਹੈ, ਜਿਸ ਨੂੰ, ਗੁਰਾਂ ਦੇ ਰਾਹੀਂ ਨਾਮ ਹਾਸਲ ਹੋਇਆ ਹੈ।ਤਿਸੁ ਜੋਗੀ ਕੀ ਨਗਰੀ ਸਭੁ ਕੋ ਵਸੈ ਭੇਖੀ ਜੋਗੁ ਨ ਹੋਇ ॥
ਉਸ ਯੋਗੀ ਦੇ ਦੇਹ-ਰੂਪੀ ਪਿੰਡ ਵਿੱਚ ਸਾਰੀਆਂ ਨੇਕੀਆਂ ਵੱਸਦੀਆਂ ਹਨ। ਧਾਰਮਿਕ ਪਾਖੰਡ ਰਾਹੀਂ ਸੱਚਾ ਯੋਗ ਪ੍ਰਾਪਤ ਨਹੀਂ ਹੁੰਦਾ।ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥੨॥

ਨਾਨਕ, ਕੋਈ ਟਾਂਵਾ-ਟੱਲਾ ਹੀ ਐਹੋ ਜੇਹਾ ਯੋਗੀ ਹੈ ਜਿਸ ਦੇ ਅੰਤਰ-ਆਤਮੇ ਪ੍ਰਭੂ ਪ੍ਰਕਾਸ਼ ਹੁੰਦਾ ਹੈ।ਪਉੜੀ ॥
ਪਾਉੜੀ।ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥

ਸੁਆਮੀ ਨੇ ਆਪ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਨੂੰ ਆਹਾਰ ਦਿੰਦਾ ਹੈ।ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥
ਖੁਦ ਹੀ ਉਹ ਮਹੀਨ ਦਿਸਦਾ ਹੈ ਅਤੇ ਖੁਦ ਹੀ ਵਿਸਥਾਰ ਵਾਲਾ।ਆਪਿ ਇਕਾਤੀ ਹੋਇ ਰਹੈ ਆਪੇ ਵਡ ਪਰਵਾਰੁ ॥

ਉਹ ਆਪੇ ਹੀ ਅਟੰਕ ਹੋ ਵਿਚਰਦਾ ਹੈ ਅਤੇ ਆਪ ਹੀ ਭਾਰੇ ਟੱਬਰ-ਕਬੀਲੇ ਵਾਲਾ ਹੈ।ਨਾਨਕੁ ਮੰਗੈ ਦਾਨੁ ਹਰਿ ਸੰਤਾ ਰੇਨਾਰੁ ॥
ਨਾਨਕ, ਵਾਹਿਗੁਰੂ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਹੀ ਯਾਚਨਾ ਕਰਦਾ ਹੈ।ਹੋਰੁ ਦਾਤਾਰੁ ਨ ਸੁਝਈ ਤੂ ਦੇਵਣਹਾਰੁ ॥੨੧॥੧॥ ਸੁਧੁ ॥

ਮੈਨੂੰ ਹੋਰ ਕੋਈ ਦਾਤਾ ਨਜ਼ਰੀਂ ਨਹੀਂ ਪੈਂਦਾ। ਕੇਵਲ ਤੂੰ ਹੀ ਦੇਣ ਵਾਲਾ ਹੈਂ।

copyright GurbaniShare.com all right reserved. Email