Page 557
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ। ਉਹ ਡਰ-ਰਹਿਤ, ਕੀਨਾ-ਰਹਿਤ ਅਤੇ ਅਮਰ ਉਸ ਦਾ ਸਰੂਪ ਹੈ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।ਰਾਗੁ ਵਡਹੰਸੁ ਮਹਲਾ ੧ ਘਰੁ ੧ ॥

ਰਾਗ ਵਡਹੰਸ। ਪਹਿਲੀ ਪਾਤਿਸ਼ਾਹੀ।ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥
ਅਫ਼ੀਮੀ ਨੂੰ ਕੋਈ ਚੀਜ਼ ਭੀ ਅਫ਼ੀਮ ਦੇ ਤੁੱਲ ਨਹੀਂ ਪੁੱਜਦੀ ਤੇ ਮੱਛਲੀ ਨੂੰ ਪਾਣੀ ਦੇ ਤੁੱਲ ਕੋਈ ਸ਼ੈ ਨਹੀਂ।ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥

ਪਰ ਜਿਹੜੇ ਆਪਣੇ ਸੁਆਮੀ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਾਰੇ ਹੀ ਚੰਗੇ ਲੱਗਦੇ ਹਨ।ਹਉ ਵਾਰੀ ਵੰਞਾ ਖੰਨੀਐ ਵੰਞਾ ਤਉ ਸਾਹਿਬ ਕੇ ਨਾਵੈ ॥੧॥ ਰਹਾਉ ॥
ਮੈਂ ਕੁਰਬਾਨ ਹੋ ਜਾਵਾਂ, ਮੈਂ ਟੁਕੜੇ ਟੁਕੜੇ ਕੱਟਿਆ ਜਾਵਾਂ, ਹੇ ਸੁਆਮੀ ਤੇਰੇ ਨਾਮ ਵਾਸਤੇ। ਠਹਿਰਾਉ।ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥

ਸੁਆਮੀ ਫਲਦਾਰ ਬ੍ਰਿਛ ਹੈ, ਜਿਸ ਦਾ ਨਾਮ ਅੰਮ੍ਰਿਤ ਹੈ।ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥੨॥
ਜੋ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਰੱਜ ਜਾਂਦੇ ਹਨ, ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ।ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥

ਤੂੰ ਮੈਨੂੰ ਨਜ਼ਰ ਨਹੀਂ ਆਉਂਦਾ, ਭਾਵੇਂ ਤੂੰ ਸਾਰਿਆਂ ਦੇ ਸਾਥ ਰਹਿੰਦਾ ਹੈਂ।ਤਿਖਾ ਤਿਹਾਇਆ ਕਿਉ ਲਹੈ ਜਾ ਸਰ ਭੀਤਰਿ ਪਾਲਿ ॥੩॥
ਮੈਂ ਪਿਆਸੇ ਦੀ ਪਿਆਸ ਕਿਸ ਤਰ੍ਹਾਂ ਬੁਝ ਸਕਦੀ ਹੈ, ਜਦ ਕਿ ਸਰੋਵਰ ਅਤੇ ਮੇਰੇ ਵਿਚਕਾਰ ਪੜਦਾ (ਕੰਧ) ਹੈ?ਨਾਨਕੁ ਤੇਰਾ ਬਾਣੀਆ ਤੂ ਸਾਹਿਬੁ ਮੈ ਰਾਸਿ ॥

ਨਾਨਕ ਤੇਰਾ ਵਣਜਾਰਾ ਹੈ ਅਤੇ ਤੂੰ, ਹੇ ਪ੍ਰਭੂ! ਮੇਰੀ ਪੂੰਜੀ ਹੈਂ।ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥
ਕੇਵਲ ਤਦ ਹੀ ਮੇਰੇ ਚਿੱਤ ਤੋਂ ਸੰਦੇਹ ਦੂਰ ਹੁੰਦਾ ਹੈ, ਜਦ ਮੈਂ ਤੇਰਾ ਜੱਸ ਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।ਵਡਹੰਸੁ ਮਹਲਾ ੧ ॥

ਵਡਹੰਸ ਪਹਿਲੀ ਪਾਤਸ਼ਾਹੀ।ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ॥
ਨੇਕੀ ਨਿਪੁੰਨ ਪਤਨੀ ਆਪਣੇ ਕੰਤ ਨੂੰ ਮਾਣਦੀ ਹੈ। ਅਪ੍ਰਾਧਣ ਕਿਉਂ ਚੀਕ-ਚਿਹਾੜਾ ਪਾਉਂਦੀ ਹੈ?ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥

ਜੇਕਰ ਉਹ ਖੂਬੀਆਂ ਵਾਲੀ ਹੋ ਵੰਞੇ, ਤਦ ਉਹ ਭੀ ਜਾ ਕੇ ਆਪਣੇ ਭਰਤੇ ਨੂੰ ਮਾਣ ਲਵੇਗੀ।ਮੇਰਾ ਕੰਤੁ ਰੀਸਾਲੂ ਕੀ ਧਨ ਅਵਰਾ ਰਾਵੇ ਜੀ ॥੧॥ ਰਹਾਉ ॥
ਮੈਂਡਾਂ ਭਰਤਾ ਅੰਮ੍ਰਿਤ ਦਾ ਖ਼ਜਾਨਾ ਹੈ। ਸੁਆਣੀ ਕਿਉਂ ਕਿਸੇ ਹੋਰ ਨਾਲ ਰੰਗ-ਰਲੀਆਂ ਕਰੇ? ਠਹਿਰਾਉ।ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥

ਜੇਕਰ ਪਤਨੀ ਨੇਕ ਅਮਲ ਕਰੇ ਅਤੇ ਜੇਕਰ ਉਹ ਆਪਣੇ ਦਿਲ ਨੂੰ ਧਾਗਾ ਬਣਾ ਲਵੇ,ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥੨॥
ਤਦ ਉਹ, ਉਸ ਅੰਦਰ, ਆਪਣੇ ਪਤੀ ਦੇ ਮਨ ਨੂੰ ਹੀਰੇ ਦੀ ਤਰ੍ਹਾਂ ਗੁੰਦ ਲੈਂਦੀ ਹੈ, ਜਿਹੜਾ ਕਿ ਕਿਸੇ ਕੀਮਤ ਨੂੰ ਭੀ ਨਹੀਂ ਮਿਲ ਸਕਦਾ।ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ॥

ਮੈਂ ਹੋਰਨਾਂ ਤੋਂ ਰਸਤਾ ਪੁੱਛਦੀ ਹਾਂ ਪ੍ਰੰਤੂ ਖੁਦ ਉਸ ਉਤੇ ਨਹੀਂ ਤੁਰਦੀ। ਫਿਰ ਭੀ ਮੈਂ ਆਖਦੀ ਹਾਂ ਕਿ ਮੈਂ ਅੱਪੜ ਗਈ ਹਾਂ।ਤੈ ਸਹ ਨਾਲਿ ਅਕੂਅਣਾ ਕਿਉ ਥੀਵੈ ਘਰ ਵਾਸੁ ॥੩॥
ਤੇਰੇ ਸਾਥ ਹੇ ਮੇਰੇ ਪਤੀ! ਮੈਂ ਕੂੰਦੀ ਨਹੀਂ ਫਿਰ ਮੈਨੂੰ ਕਿਸ ਤਰ੍ਹਾਂ ਤੇਰੇ ਗ੍ਰਹਿ ਅੰਦਰ ਵਸੇਬਾ ਮਿਲ ਸਕਦਾ ਹੈ।ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥

ਨਾਨਕ, ਇਕ ਸੁਆਮੀ ਦੇ ਬਗ਼ੈਰ ਹੋਰ ਕੋਈ ਨਹੀਂ।ਤੈ ਸਹ ਲਗੀ ਜੇ ਰਹੈ ਭੀ ਸਹੁ ਰਾਵੈ ਸੋਇ ॥੪॥੨॥
ਜੇਕਰ ਪਤਨੀ ਤੇਰੇ ਨਾਲ ਜੁੜੀ ਰਹੇ, ਤਾਂ ਉਹ ਭੀ (ਤੈਨੂੰ) ਆਪਣੇ ਪਤੀ ਨੂੰ ਮਾਣ ਲਵੇਗੀ।ਵਡਹੰਸੁ ਮਹਲਾ ੧ ਘਰੁ ੨ ॥

ਵਡਹੰਸ ਪਹਿਲੀ ਪਾਤਸ਼ਾਹੀ।ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥
ਮੋਰ ਮਿਠਾਸ ਨਾਲ ਬੋਲ ਰਹੇ ਹਨ। ਹੇ ਅੰਮਾ ਜਾਈਓ! ਬਰਸਾਤ ਦਾ ਮਹੀਨਾ "ਸਾਉਣ" ਆ ਗਿਆ ਹੈ।ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥

ਹੇ ਪ੍ਰੀਤਮ! ਤੈਂਡੇ ਰਸੀਲੇ ਨੈਣ ਰੱਸੇ ਵਾਂਗੂੰ ਹਨ। ਉਨ੍ਹਾਂ ਦੀ ਫ਼ਰੇਫ਼ਤਗੀ (ਖਿੱਚ) ਨੇ ਪਤਨੀ ਨੂੰ ਲੁਭਾਇਮਾਨ ਤੇ ਮੋਹਿਤ ਕਰ ਲਿਆ ਹੈ।ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥
ਤੇਰੇ ਇਕ ਦੀਦਾਰ ਦੇ ਲਈ ਮੈਂ ਟੋਟੇ ਟੋਟੇ ਹੋ ਜਾਵਾਂ ਅਤੇ ਤੇਰੇ ਨਾਮ ਉਤੇ ਮੈਂ ਬਲਿਹਾਰ ਹੋ ਵੰਝਾ।ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥

ਹੁਣ ਜਦ ਤੂੰ ਮੇਰਾ ਹੈਂ। ਤਦ ਮੈਂ ਤੇਰੇ ਉਤੇ ਮਾਣ ਕਰਦੀ ਹੈ। ਤੇਰੇ ਬਾਝੋਂ ਮੇਰਾ ਕਾਹਦਾ ਫ਼ਖ਼ਰ ਹੈ?ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥
ਆਪਣੀਆਂ ਵੰਙਾ ਨੂੰ ਸਣੇ ਆਪਣੇ ਪਲੰਘ ਦੇ ਤੋੜ ਸੁੱਟ, ਹੇ ਵਹਟੀਏ। ਆਪਣੀਆਂ ਬਾਹਾਂ ਸਮੇਤ ਆਪਣੇ ਮੰਜੇ ਦੀਆਂ ਬਾਹੀਆਂ ਵੀ ਤੋੜਦੇ।ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ ॥

ਤੇਰੇ ਐਨੇ ਹਾਰ ਸ਼ਿੰਗਾਰ ਕਰਨ ਦੇ ਬਾਵਜੂਦ, ਹੇ ਬਾਲੜੀਏ! ਤੇਰਾ ਲਾੜ੍ਹਾ ਹੋਰਸੁ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।