Page 558
ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥
ਤੇਰੇ ਕੋਲ ਅਸਲੀ ਮਨਿਆਰੀ ਵਾਲਾ ਨਹੀਂ ਨਾਂ ਸੋਨੇ ਦੀਆਂ ਕੰਗੜੀਆਂ ਹਨ ਤੇ ਨਾਂ ਹੀ ਸ਼ੀਸ਼ੇ ਦੀਆਂ ਸ਼੍ਰੇਸ਼ਟ ਵੰਗਾਂ।ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾ ॥

ਜਿਹੜੀਆਂ ਬਾਹਾਂ ਪਤੀ ਦੇ ਗਲੇ ਨੂੰ ਨਹੀਂ ਲੱਗਦੀਆਂ, ਉਹ ਦੁੱਖ ਅੰਦਰ ਸੜਦੀਆਂ ਹਨ।ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥
ਮੇਰੀਆਂ ਸਾਰੀਆਂ ਸਹੇਲੀਆਂ ਆਪਣੇ ਕੰਤ ਨੂੰ ਮਾਨਣ ਲਈ ਗਈਆਂ ਹਨ। ਮੈਂ ਨਿਕਰਮਣ ਕੀਹਦੇ ਬੂਹੇ ਉਤੇ ਜਾਵਾਂ?ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥

ਹੇ ਸਜਣੀਏ! ਮੈਂ ਬਹੁਤ ਹੀ ਚੰਗੇ ਆਚਰਣ ਵਾਲੀ ਹਾਂ, ਪਰ ਮੇਰਾ ਇਕ ਕਰਮ ਭੀ ਮੇਰੇ ਉਸ ਪ੍ਰੀਤਮ ਨੂੰ ਚੰਗਾ ਨਹੀਂ ਲੱਗਦਾ।ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥
ਆਪਣੇ ਵਾਲਾਂ ਨੂੰ ਸੁਆਰ ਕੇ, ਮੈਂ ਉਨ੍ਹਾਂ ਦੀਆਂ ਮੀਢੀਆਂ ਗੁੰਦਦੀ ਹਾਂ ਅਤੇ ਉਨ੍ਹਾਂ ਦੇ ਚੀਰਾਂ ਨੂੰ ਸ਼ਿੰਗਰਫ ਨਾਲ ਭਰਦੀ ਹਾਂ।ਅਗੈ ਗਈ ਨ ਮੰਨੀਆ ਮਰਉ ਵਿਸੂਰਿ ਵਿਸੂਰੇ ॥

ਹਾਂ, ਪਰ ਜਦ ਮੈਂ ਆਪਣੇ ਪਿਆਰੇ ਮੂਹਰੇ ਜਾਂਦੀ ਹਾਂ, ਮੈਂ ਕਬੂਲੀ ਨਹੀਂ ਜਾਂਦੀ ਤੇ ਮੈਂ ਘਣੇਰੇ ਝੁਰੇਵੇਂ ਨਾਲ ਮਰ ਵੰਞਦੀ ਹਾਂ।ਮੈ ਰੋਵੰਦੀ ਸਭੁ ਜਗੁ ਰੁਨਾ ਰੁੰਨੜੇ ਵਣਹੁ ਪੰਖੇਰੂ ॥
ਮੈਂ ਰੋਂਦੀ ਹਾਂ, ਸਾਰਾ ਜਹਾਨ ਰੋਂਦਾ ਹੈ ਅਤੇ ਮੇਰੇ ਨਾਲ ਜੰਗਲ ਦੇ ਪੰਛੀ ਭੀ ਰੋਂਦੇ ਹਨ।ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥

ਪਰ ਇਕ ਸ਼ੈ, ਮੇਰੀ ਦੇਹ ਦੀ ਵਿਛੁੜੀ ਹੋਈ ਆਤਮਾ ਰੋਂਦੀ ਨਹੀਂ ਜਿਸ ਨੇ ਮੈਨੂੰ ਮੇਰੇ ਪ੍ਰੀਤਮ ਨਾਲੋਂ ਵੱਖ ਕਰ ਛੱਡਿਆ ਹੈ।ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥
ਉਹ ਮੇਰੇ ਸੁਫਨੇ ਵਿੱਚ ਮੇਰੇ ਕੋਲ ਆਇਆ ਅਤੇ ਫੇਰ ਚਲਿਆ ਗਿਆ, ਜਿਸ ਉਤੇ ਮੈਂ ਹੰਝੂ ਭਰ ਕੇ ਰੋਈ।ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ ॥

ਮੈਂ ਤੇਰੇ ਕੋਲ ਨਹੀਂ ਆ ਸਕਦੀ, ਹੇ ਮੇਰੇ ਦਿਲਬਰ! ਨਾਂ ਹੀ ਮੈਂ ਕਿਸੇ ਨੂੰ ਘਲ ਸਕਦੀ ਹਾਂ।ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥
ਆ ਜਾ, ਹੇ ਭਾਗਾਂ ਵਾਲੀਏ ਨੀਂਦ੍ਰੇ! ਸ਼ਾਇਦ ਮੈਂ ਆਪਣੇ ਉਸ ਭਰਤੇ ਨੂੰ ਮੁੜ (ਸੁਪਨੇ ਵਿੱਚ) ਤੱਕ ਲਵਾਂ।ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥

ਨਾਨਕ ਆਖਦਾ ਹੈ, ਮੈਂ ਉਸ ਨੂੰ ਕੀ ਦੇਵਾਂਗਾ, ਜੋ ਮੈਨੂੰ ਮੇਰੇ ਉਸ ਮਾਲਕ ਦਾ ਸੁਨੇਹਾ ਦਿੰਦਾ ਹੈ?ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥
ਆਪਣੇ ਸਿਰ ਨੂੰ ਕੱਟ ਕੇ ਮੈਂ ਉਸ ਨੂੰ ਬੈਠਣ ਨੂੰ ਦੇਵਾਂਗੀ ਅਤੇ ਸਿਰ ਦੇ ਬਗ਼ੈਰ ਮੈਂ ਉਸ ਦੀ ਟਹਿਲ-ਸੇਵਾ ਕਮਾਵਾਂਗੀ।ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥੧॥੩॥

ਮੈਂ ਕਿਉਂ ਨਹੀਂ ਮਰਦੀ ਅਤੇ ਆਪਣੀ ਜ਼ਿੰਦਗੀ ਨਹੀਂ ਦਿੰਦੀ, ਜਦ ਕਿ ਮੇਰਾ ਪਤੀ ਕਿਸੇ ਹੋਰਸ ਦਾ ਹੋ ਗਿਆ ਹੈ।ਵਡਹੰਸੁ ਮਹਲਾ ੩ ਘਰੁ ੧
ਵਡਹੰਸ ਤੀਜੀ ਪਾਤਸ਼ਾਹੀ।ੴ ਸਤਿਗੁਰ ਪ੍ਰਸਾਦਿ ॥

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥
ਜਦ ਚਿੱਤ ਪਲੀਤ ਹੈ, ਤਾਂ ਸਾਰਾ ਕੁੱਝ ਪਲੀਤ ਹੈ। ਸ੍ਰੀਰ ਨੂੰ ਧੋਣ ਨਾਲ ਚਿੱਤ ਪਵਿੱਤ੍ਰ ਨਹੀਂ ਹੁੰਦਾ।ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥੧॥

ਇਹ ਸੰਸਾਰ ਸੰਦੇਹ ਨੇ ਕੁਰਾਹੇ ਪਾਇਆ ਹੋਇਆ ਹੈ। ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ।ਜਪਿ ਮਨ ਮੇਰੇ ਤੂ ਏਕੋ ਨਾਮੁ ॥
ਹੇ ਮੇਰੀ ਜਿੰਦੇ! ਤੂੰ ਕੇਵਲ ਇਕ ਨਾਮ ਦਾ ਉਚਾਰਨ ਕਰ।ਸਤਗੁਰਿ ਦੀਆ ਮੋ ਕਉ ਏਹੁ ਨਿਧਾਨੁ ॥੧॥ ਰਹਾਉ ॥

ਸੱਚੇ ਗੁਰਾਂ ਨੇ ਮੈਨੂੰ ਇਹ ਖ਼ਜ਼ਾਨਾ ਬਖਸ਼ਿਆ ਹੈ। ਠਹਿਰਾਉ।ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥
ਭਾਵੇਂ ਆਦਮੀ ਕਰਾਮਾਤੀ ਬੰਦਿਆਂ ਦੇ ਆਸਨ ਸਿਖ ਲਵੇ ਅਤੇ ਆਪਣੇ ਹਵਾਸਾ ਨੂੰ ਕਾਬੂ ਰੱਖਣ ਦਾ ਅਭਿਆਸ ਕਰੇ,ਮਨ ਕੀ ਮੈਲੁ ਨ ਉਤਰੈ ਹਉਮੈ ਮੈਲੁ ਨ ਜਾਇ ॥੨॥

ਉਸ ਦੇ ਚਿੱਤ ਦੀ ਗੰਦਗੀ ਲਹਿੰਦੀ ਨਹੀਂ ਨਾਂ ਹੀ ਉਸ ਦੀ ਸਵੈ-ਹੰਗਤਾ ਦੀ ਮਲੀਣਤਾ ਜਾਂਦੀ ਹੈ।ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥
ਬਗੈਰ ਸੱਚੇ ਗੁਰਾਂ ਦੀ ਪਨਾਹ ਹੇਠਾਂ ਆਉਣ ਦੇ ਇਸ ਮਨ ਦੀ ਬੀਮਾਰੀ ਦਾ ਕੋਈ ਹੋਰ ਇਲਾਜ ਨਹੀਂ।ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥੩॥

ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਦਾ ਦ੍ਰਿਸ਼ਟੀਕੋਨ, ਕਹਿਣ ਕਥਨ ਤੋਂ ਬਾਹਰ ਬਦਲ ਜਾਂਦਾ ਹੈ।ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ ॥
ਗੁਰੂ ਜੀ ਆਖਦੇ ਹਨ, ਜੇਕਰ ਕੋਈ ਜਣਾ ਸੱਚੇ ਗੁਰਾਂ ਨੂੰ ਭੇਟ ਕੇ ਮਰ ਵੰਝੇ ਅਤੇ ਮੁੜ ਕੇ ਗੁਰਾਂ ਦੀ ਸਿੱਖਿਆ ਦੁਆਰਾ ਸੁਰਜੀਤ ਹੋ ਜਾਵੇ,ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥੪॥੧॥

ਤਾਂ ਉਸ ਦੀ ਸੰਸਾਰੀ ਮੋਹ ਦੀ ਗੰਦਗੀ ਲਹਿ ਜਾਵੇਗੀ ਅਤੇ ਉਸ ਦਾ ਇਹ ਮਨ ਸ਼ੁੱਧ ਹੋ ਜਾਵੇਗਾ।ਵਡਹੰਸੁ ਮਹਲਾ ੩ ॥
ਵੰਡਹੰਸ ਤੀਜੀ ਪਾਤਸ਼ਾਹੀ।ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥

ਰੱਬ ਦੀ ਦਇਆ ਦੁਆਰਾ ਪ੍ਰਾਣੀ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਰੱਬ ਦੀ ਦਇਆ ਰਾਹੀਂ ਹੀ ਚਾਕਰੀ ਨਿਭਾਈ ਜਾਂਦੀ ਹੈ।ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥
ਸੁਆਮੀ ਦੀ ਮਿਹਰ ਸਦਕਾ ਇਹ ਮਨੂਆ ਕਾਬੂ ਵਿੱਚ ਆਉਂਦਾ ਹੈ ਅਤੇ ਉਸ ਦੀ ਮਿਹਰ ਸਦਕਾ ਹੀ ਇਹ ਪਵਿੱਤ੍ਰ ਹੁੰਦਾ ਹੈ।ਮੇਰੇ ਮਨ ਚੇਤਿ ਸਚਾ ਸੋਇ ॥

ਹੇ ਮੇਰੀ ਜਿੰਦੇ! ਤੂੰ ਉਸ ਸੱਚੇ ਸਾਹਿਬ ਦਾ ਸਿਮਰਨ ਕਰ।ਏਕੋ ਚੇਤਹਿ ਤਾ ਸੁਖੁ ਪਾਵਹਿ ਫਿਰਿ ਦੂਖੁ ਨ ਮੂਲੇ ਹੋਇ ॥੧॥ ਰਹਾਉ ॥
ਜੇਕਰ ਤੂੰ ਇਕ ਪ੍ਰਭੂ ਦਾ ਆਰਾਧਨ ਕਰੇਂ, ਤਦ ਤੂੰ ਆਰਾਮ ਪਾ ਲਵੇਗਾਂ ਅਤੇ ਤੈਨੂੰ ਮੁੜ ਕਦਾਚਿਤ ਦੁਖ ਨਹੀਂ ਹੋਵੇਗਾ। ਠਹਿਰਾਉ।ਨਦਰੀ ਮਰਿ ਕੈ ਜੀਵੀਐ ਨਦਰੀ ਸਬਦੁ ਵਸੈ ਮਨਿ ਆਇ ॥

ਵਾਹਿਗੁਰੂ ਦੀ ਰਹਿਮਤ ਸਦਕਾ, ਜੀਉਂਦੇ ਜੀ ਮਰ ਕੇ ਇਨਸਾਨ ਸੁਰਜੀਤ ਹੋ ਜਾਂਦਾ ਹੈ ਅਤੇ ਉਸ ਦੀ ਮਿਹਰ ਸਦਕਾ ਹੀ ਨਾਮ ਆ ਕੇ ਅੰਦਰ-ਆਤਮੇ ਟਿੱਕ ਜਾਂਦਾ ਹੈ।ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ ॥੨॥
ਵਾਹਿਗੁਰੂ ਦੀ ਮਿਹਰ ਦੁਆਰਾ ਉਸ ਦਾ ਭਾਣਾ ਅਨੁਭਵ ਕੀਤਾ ਜਾਂਦਾ ਹੈ ਅਤੇ ਪ੍ਰਾਣੀ ਉਸ ਦੇ ਭਾਣੇ ਅੰਦਰ ਲੀਨ ਰਹਿੰਦਾ ਹੈ।ਜਿਨਿ ਜਿਹਵਾ ਹਰਿ ਰਸੁ ਨ ਚਖਿਓ ਸਾ ਜਿਹਵਾ ਜਲਿ ਜਾਉ ॥

ਜਿਹੜੀ ਜੀਭ ਸਾਹਿਬ ਦੇ ਅੰਮ੍ਰਿਤ ਨੂੰ ਨਹੀਂ ਮਾਣਦੀ, ਰੱਬ ਕਰੇ ਉਹ ਸੜ ਵੰਝੇ।ਅਨ ਰਸ ਸਾਦੇ ਲਗਿ ਰਹੀ ਦੁਖੁ ਪਾਇਆ ਦੂਜੈ ਭਾਇ ॥੩॥
ਇਹ ਹੋਰਨਾਂ ਸੁਆਦਾਂ ਦੀ ਖੁਸ਼ੀ ਨਾਲ ਜੁੜੀ ਹੋਈ ਹੈ ਅਤੇ ਦਵੈਤ-ਭਾਵ ਦੇ ਰਾਹੀਂ ਤਕਲੀਫ ਉਠਾਉਂਦੀ ਹੈ।ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ ॥

ਅਦੁੱਤੀ ਸਾਹਿਬ ਸਾਰਿਆਂ ਤੇ ਮਿਹਰਬਾਨੀ ਕਰਦਾ ਹੈ। ਇਸ ਦੀ ਮਿਕਦਾਰ ਵਿੱਚ ਉਹ ਆਪ ਹੀ ਫਰਕ ਪਾਉਂਦਾ ਹੈ।ਨਾਨਕ ਸਤਗੁਰਿ ਮਿਲਿਐ ਫਲੁ ਪਾਇਆ ਨਾਮੁ ਵਡਾਈ ਦੇਇ ॥੪॥੨॥
ਸੱਚੇ ਗੁਰਾਂ ਨੂੰ ਮਿਲਣ ਨਾਲ ਮੇਵਾ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਜੀ ਪ੍ਰਾਣੀ ਨੂੰ ਨਾਮ ਦੀ ਬਜੁਰਗੀ ਦੀ ਦਾਤ ਬਖਸ਼ਦੇ ਹਨ।

copyright GurbaniShare.com all right reserved. Email