Page 566
ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥
ਸਾਈਂ ਦੀ ਲਿਖਤਾਕਾਰ ਦੇ ਬਗੈਰ ਗਿਆਤ ਪ੍ਰਾਪਤ ਨਹੀਂ ਹੁੰਦਾ। ਬੜਕਵਾਦ ਤੇ ਬਕਵਾਸ ਕਰਨ ਨਾਲ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਦਾ ਹੈ।

ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥
ਜਿਥੇ ਕਿਤੇ ਭੀ ਤੂੰ ਜਾ ਕੇ ਬੈਠਦਾ ਹੈ ਭਲਮਣਸਾਈ ਨਾਲ ਕੂ (ਬੋਲ) ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਨਕਸ਼ ਕਰ।

ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥੧॥
ਝੂਠ ਦੇ ਪਲੀਤ ਕੀਤੇ ਹੌਏ ਸਰੀਰ ਨੂੰ ਕਾਹਦੇ ਲਈ ਧੋਣਾ ਹੈ।

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥
ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ, ਤਦ ਹੀ ਮੈਂ ਨਾਮ ਬਾਣੀ ਦਾ ਉਚਾਰਨ ਕੀਤਾ।

ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ ॥
ਵਾਹਿਗੁਰੂ ਦਾ ਅੰਮ੍ਰਿਤ ਨਾਮ ਮੇਰੀ ਜਿੰਦੜੀ ਨੂੰ ਚੰਗਾ ਲਗਦਾ ਹੈ।

ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥
ਤੇਰਾ ਨਾਮ ਮੇਰੇ ਮਨ ਨੂੰ ਮਿੱਠੜਾ ਲਗਦਾ ਹੈ ਅਤੇ ਇਸ ਨੇ ਗਮ ਰੰਜ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ।

ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥
ਜਦ ਤੂੰ ਹੁਕਮ ਕੀਤਾ, ਤਾ ਸੁਖਚੈਨ ਮੇਰੇ ਅੰਦਰ ਆ ਟਿਕਿਆ।

ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥
ਮੇਰਾ ਕੰਮ ਬੇਨਤੀ ਕਰਨਾ ਹੈ ਅਤੇ ਤੇਰਾ ਰਹਿਮਤ ਧਾਰਨਾ। ਤੂੰ ਉਹ ਸਾਹਿਬ ਹੈ ਜਿਸ ਨੇ ਆਪਣੇ ਆਪ ਨੂੰ ਸਿਰਜਿਆ ਹੈ।

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥੨॥
ਜਦ ਤੂੰ ਹੇ ਸੁਆਮੀ! ਮੈਨੂੰ ਬੁਲਾਇਆ ਕੇਵਲ ਤਾਂ ਹੀ ਮੈਂ ਨਾਮ ਦਾ ਉਚਾਰਨ ਕੀਤਾ।

ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥
ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ, ਸੁਆਮੀ ਪ੍ਰਾਣੀ ਨੂੰ ਮਨੁਖੀ ਜੀਵਨ ਦੀ ਵਾਰੀ ਦਿੰਦਾ ਹੈ।

ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥
ਕਿਸੇ ਜਣੇ ਨੂੰ ਬੁਰਾ ਕਹਿ ਕੇ ਫਸਾਦ ਖੜਾ ਨਾਂ ਕਰ।

ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥
ਆਪਣੇ ਸੁਆਮੀ ਨਾਲ ਲੜਾਈ ਮੁੱਲ ਨਾਂ ਲੈ। ਇਸ ਤਰ੍ਹਾਂ ਤੂੰ ਨਿਰਾਪੁਰਾ ਆਪਣੇ ਆਪ ਨੂੰ ਮਲੀਆਮੇਟ ਕਰ ਲਵੇਗਾ।

ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥
ਜਿਹੜੇ ਸੁਆਮੀ ਦੇ ਸੰਗ ਤੁਹਾਨੂੰ ਵਸਣਾ ਹੈ, ਉਸ ਨਾਲ ਸ਼ਰੀਕਾ ਕਰਨ ਦੁਆਰਾ ਅਗੇ ਜਾ ਕੇ ਕੌਣ ਵਿਰਲਾਪ ਨਹੀਂ ਕਰਦਾ?

ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ ॥
ਜਿਹੜਾ ਕੁੱਛ ਵਾਹਿਗੁਰੂ ਤੈਨੂੰ ਦਿੰਦਾ ਹੈ, ਉਸ ਨੂੰ ਖਿੜੇ ਮੱਕੇ ਸਹਾਰ ਅਤੇ ਆਪਣੇ ਮਨ ਨੂੰ ਸਮਝਾ ਬੇਫਾਇਦਾ ਬੁੜਬੁੜ ਨਾਂ ਕਰ।

ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥੩॥
ਉਸ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਸੁਆਮੀ ਇਨਸਾਨ ਨੂੰ ਮਨੁੱਖੀ-ਜੀਵਨ ਦੀ ਵਾਰੀ ਦਿੰਦਾ ਹੈ।

ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥
ਸਾਹਿਬ ਨੇ ਆਪੇ ਹੀ ਸਾਰੇ ਸਾਜੇ ਹਨ ਅਤੇ ਆਪ ਹੀ ਉਹ ਉਨ੍ਹਾਂ ਉਤੇ ਦਇਆ ਦ੍ਰਿਸ਼ਟੀ ਕਰਦਾ ਹੈ।

ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ ॥
ਕੋਈ ਭੀ ਕੌੜੇ ਦੀ ਯਾਚਨਾ ਨਹੀਂ ਕਰਦਾ। ਹਰ ਕੋਈ ਮਿੱਠੇ ਨੂੰ ਹੀ ਲੋੜਦਾ ਹੈ।

ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥
ਸਾਰੇ ਹੀ ਮਿੱਠੇ ਲਈ ਲੋਚਦਾ ਕਰ ਕੇ ਵੇਖ ਲੈਣ ਪਰ ਮਾਲਕ ਉਹੀ ਕਰਦਾ ਹੈ ਜਿਹੜਾ ਉਸ ਨੂੰ ਚੰਗਾ ਲਗਦਾ ਹੈ।

ਕਿਛੁ ਪੁੰਨ ਦਾਨ ਅਨੇਕ ਕਰਣੀ ਨਾਮ ਤੁਲਿ ਨ ਸਮਸਰੇ ॥
ਖੈਰਾਤ, ਸਖਾਵਤ ਅਤੇ ਅਨੇਕਾਂ ਧਾਰਮਕ ਸੰਸਕਾਰ ਸਾਹਿਬ ਦੇ ਨਾਮ ਦੇ ਸਿਮਰਨ ਦੇ ਬਰਾਬਰ ਜਾ ਸਮਾਨ ਨਹੀਂ।

ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥
ਨਾਨਕ ਜਿਨ੍ਹਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਉਹ ਧੁਰੋਂ ਤੇ ਚਿਰ ਤੋਂ ਸਾਹਿਬ ਦੀ ਰਹਿਮਤ ਦੇ ਪਾਤ੍ਰ ਹਨ।

ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥੪॥੧॥
ਸੁਆਮੀ ਨੇ ਖੁਦ ਹੀ ਸਾਰੇ ਪੈਦਾ ਕੀਤੇ ਹਨ ਅਤੇ ਖੁਦ ਹੀ ਉਹ ਉਨ੍ਹਾਂ ਤੇ ਤਰਸ ਕਰਦਾ ਹੈ।

ਵਡਹੰਸੁ ਮਹਲਾ ੧ ॥
ਵਡਹੰਸ ਪਹਿਲੀ ਪਾਤਿਸ਼ਾਹੀ।

ਕਰਹੁ ਦਇਆ ਤੇਰਾ ਨਾਮੁ ਵਖਾਣਾ ॥
ਮੇਰੇ ਉਤੇ ਰਹਿਮ ਕਰ, ਹੇ ਸਾਈਂ! ਤਾਂ ਜੋ ਮੈਂ ਤੇਰਾ ਨਾਮ ਉਚਾਰਨ ਕਰਾ।

ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥
ਤੈਂ ਆਪੇ ਹੀ ਸਾਰੇ ਰਚੇ ਹਨ ਅਤੇ ਆਪ ਹੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈਂ।

ਸਰਬੇ ਸਮਾਣਾ ਆਪਿ ਤੂਹੈ ਉਪਾਇ ਧੰਧੈ ਲਾਈਆ ॥
ਤੂੰ ਖੁਦ ਸਾਰਿਆਂ ਅੰਦਰ ਰਮਿਆ ਹੋਇਆ ਹੈ। ਸਾਰਿਆ ਨੂੰ ਸਾਜ ਕੇ ਤੂੰ ਉਨ੍ਹਾਂ ਨੂੰ ਕੰਮ ਕਾਜ ਲਾਇਆ ਹੋਇਆ ਹੈ।

ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥
ਕਈਆਂ ਨੂੰ ਤੂੰ ਪਾਤਿਸ਼ਾਹ ਬਣਾ ਦਿੱਤਾ ਹੈ ਅਤੇ ਕਈ ਖੈਰ ਮੰਗਦੇ ਫਿਰਦੇ ਹਨ।

ਲੋਭੁ ਮੋਹੁ ਤੁਝੁ ਕੀਆ ਮੀਠਾ ਏਤੁ ਭਰਮਿ ਭੁਲਾਣਾ ॥
ਲਾਲਚ ਤੇ ਸੰਸਾਰੀ ਮਮਤਾ ਤੂੰ ਮਿਠੇ ਦਰਸਾ ਛੱਡੇ ਹਨ। ਇਸ ਗਲਤ-ਫਹਿਮੀ ਅੰਦਰ ਬਦਾ ਭੁਲਾ ਫਿਰਦਾ ਪਿਆ ਹੋਇਆ ਹੈ।

ਸਦਾ ਦਇਆ ਕਰਹੁ ਅਪਣੀ ਤਾਮਿ ਨਾਮੁ ਵਖਾਣਾ ॥੧॥
ਤੂੰ ਸਦੀਵ ਹੀ ਮੇਰੇ ਉਤੇ ਮਿਹਰਬਾਨ ਹੋਵੇ, ਤਾਂ ਹੀ ਮੈਂ ਤੇਰੇ ਨਾਮ ਦਾ ਜਾਪ ਕਰ ਸਕਦਾ ਹਾਂ।

ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥
ਸੱਚਾ ਹੈ ਤੇਰਾ ਨਾਮ। ਇਹ ਸਦੀਵ ਹੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਦੂਖੁ ਗਇਆ ਸੁਖੁ ਆਇ ਸਮਾਣਾ ॥
ਮੇਰੀ ਪੀੜ ਦੂਰ ਹੋ ਗਈ ਹੈ ਅਤੇ ਖੁਸ਼ੀ ਆ ਕੇ ਮੇਰੇ ਚਿੱਤ ਵਿੱਚ ਰਮ ਗਈ ਹੈ।

ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥
ਦੇਵਤੇ ਮਨੁੱਖ, ਚਤੁਰ ਅਤੇ ਸਿਆਣੇ ਤੇਰੇ ਹੀ ਗੁਣ ਗਾਉਂਦੇ ਹਨ, ਹੇ ਪ੍ਰਭੂ!

ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥
ਗਾਉਂਦੇ ਹਨ ਤੈਨੂੰ ਦੇਵਤੇ, ਇਨਸਾਨ ਚਤੁਰ ਅਤੇ ਅਕਲਮੰਦ ਜਿਹੜੇ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ।

ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥
ਮੋਹਣੀ ਮਾਇਆ ਦੇ ਲੁਭਾਇਮਾਨ ਕੀਤੇ ਹੋਏ ਬੰਦੇ ਵਾਹਿਗੁਰੂ ਨੂੰ ਨਹੀਂ ਸਿਮਰਦੇ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।

ਇਕਿ ਮੂੜ ਮੁਗਧ ਨ ਚੇਤਹਿ ਮੂਲੇ ਜੋ ਆਇਆ ਤਿਸੁ ਜਾਣਾ ॥
ਕਈ ਮੂਰਖ ਤੇ ਬੁਧੂ ਕਦੇ ਭੀ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ। ਉਹ ਅਨੁਭਵ ਨਹੀਂ ਕਰਦੇ ਕਿ ਜਿਹੜਾ ਆਇਆ ਹੈ, ਉਸ ਨੇ ਟੁਰ ਜਾਣਾ ਹੈ।

ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥੨॥
ਸਦੀਵ ਸਤਿ ਹੈ ਤੈਡਾ ਨਾਮ। ਉਹ ਮੇਰੀ ਜਿੰਦੜੀ ਨੂੰ ਮਿਠੜਾ ਲਗਦਾ ਹੈ।

ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥
ਸੁੰਦਰ ਹੈ ਸਮਾਂ ਜਦ ਤੂੰ ਸਿਮਰਿਆ ਜਾਂਦਾ ਹੈ ਅਤੇ ਅੰਮ੍ਰਿਤਮਈ ਹੈ ਤੇਰਾ ਕਲਾਮ, ਹੇ ਸਾਹਿਬ!

ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥
ਤੇਰੇ ਗੋਲੇ ਪਿਆਰ ਨਾਲ ਤੇਰੀ ਟਹਿਲ ਕਮਾਉਂਦੇ ਹਨ। ਉਨ੍ਹਾਂ ਜੀਵਾਂ ਨੂੰ ਤੇਰੀ ਸੇਵਾ ਦਾ ਸੁਆਦ ਪ੍ਰਾਪਤ ਹੋਇਆ ਹੈ।

ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥
ਕੇਵਲ ਓਹੀ ਫਾਨੀ ਬੰਦੇ ਸਾਹਿਬ ਦੀ ਸੇਵਾ ਦਾ ਸੁਆਦ ਲੈਂਦੇ ਹਨ, ਜਿਨ੍ਹਾਂ ਨੂੰ ਸੁਧਾ ਸਰੂਪ ਨਾਮ ਦੀ ਦਾਤ ਮਿਲੀ ਹੈ।

ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ ॥
ਜਿਹੜੇ ਤੇਰੇ ਨਾਮ ਨਾਲ ਰੰਗੀਜੇ ਹਨ, ਉਹ ਰੋਜ ਬਰੋਜ ਵਧਦੇ ਫੁਲਦੇ ਹਨ।

ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ ॥
ਕਈ ਜੋ ਇਕ ਸਾਹਿਬ ਨੂੰ ਨਹੀਂ ਜਾਣਦੇ ਨੇਕ ਅਮਲਾ, ਪਵਿੱਤ੍ਰਤਾ ਤੇ ਸਵੈ-ਰੋਕਥਾਮ ਦੀ ਕਮਾਈ ਨਹੀਂ ਕਰਦੇ।

ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥੩॥
ਸਦੀਵੀ ਸੁਲੱਖਣਾ ਹੈ ਉਹ ਵੇਲਾ ਜਦ ਤੂੰ ਸਿਮਰਿਆ ਜਾਂਦਾ ਹੈ, ਅਤੇ ਅੰਮ੍ਰਿਤ ਵਰਗੀ ਮਿੱਠੀ ਹੈ ਤੈਡੀ ਗੁਰਬਾਣੀ।

ਹਉ ਬਲਿਹਾਰੀ ਸਾਚੇ ਨਾਵੈ ॥
ਮੈਂ ਤੇਰੇ ਸੱਚੇ ਨਾਮ ਉੱਤੋਂ ਕੁਰਬਾਨ ਹਾਂ।

copyright GurbaniShare.com all right reserved. Email