ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥ ਸੁਆਮੀ ਪਾਸੋਂ ਨਾਨਕ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਮੰਗਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਜਿਸ ਨੇ ਤੈਨੂੰ ਬਾਹਰ ਘੱਲਿਆ ਸੀ, ਉਸੇ ਨੇ ਹੀ ਤੈਨੂੰ ਵਾਪਸ ਸੱਦ ਲਿਆ ਹੈ, ਇਸ ਲਈ ਆਰਾਮ ਤੇ ਅਨੰਦ ਨਾਲ ਨੂੰ ਗ੍ਰਿਹ ਨੂੰ ਮੁੜਿਆ। ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਸ਼ਾਂਤਮਈ ਰਾਗ ਅੰਦਰ ਤੂੰ ਖੁਸ਼ੀ ਅਤੇ ਮਲ੍ਹਾਰ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਅਤੇ ਇਸ ਤਰ੍ਹਾਂ ਸਦੀਵੀ ਤੋਂ ਸਥਿਰ ਪਾਤਿਸ਼ਾਹੀ ਨੂੰ ਪ੍ਰਾਪਤ ਕਰ। ਤੁਮ ਘਰਿ ਆਵਹੁ ਮੇਰੇ ਮੀਤ ॥ ਹੇ ਮੈਂਡੇ ਮਿੱਤਰ! ਤੂੰ ਮੇਰੇ ਗ੍ਰਿਹ ਵਿੱਚ ਆ। ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਤੇਰੇ ਵੈਰੀ, ਪ੍ਰਭੂ ਨੇ ਖੁਦ ਹੀ ਪਰੇ ਹਟਾ ਦਿੱਤੇ ਹਨ, ਅਤੇ ਤੇਰੀ ਮੁਸੀਬਤ ਟਲ ਗਈ ਹੈ। ਠਹਿਰਾਉ। ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਸਿਰਜਣਹਾਰ ਸੁਆਮੀ ਨੇ ਮੈਨੂੰ ਪ੍ਰਸਿੱਧ ਕਰ ਦਿੱਤਾ ਹੈ, ਅਤੇ ਤੇਰਾ ਭੱਜਣਾ ਤੇ ਭਟਕਣਾ ਮੁੱਕ ਗਿਆ ਹੈ। ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਤੇਰੇ ਨਾਮ ਅੰਦਰ ਸਦੀਵੀ ਖੁਸ਼ੀਆਂ ਅਤੇ ਸੁਰੀਲੇ ਸਾਜ਼ਾਂ ਤੇ ਆਲਾਪ ਕਰਨ, ਅਤੇ ਤੇਰੇ ਕੰਤ ਨੇ ਤੈਨੂੰ ਮਾਣ ਬਖਸ਼ਿਆ ਹੈ। ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਦ੍ਰਿੜ, ਰਹੁ, ਤੂੰ ਕਦਾਚਿਤ ਡਿਕੋਡੋਲੇ ਨਾਂ ਖਾ ਅਤੇ ਗੁਰਾਂ ਦੀ ਬਾਣੀ ਦੀ ਓਟ ਲੈ। ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ ਸਾਰੇ ਜਹਾਨ ਅੰਦਰ ਤੇਰੀ ਵਾਹ, ਵਾਹ ਹੋਵੇਗੀ ਅਤੇ ਸੁਆਮੀ ਦੀ ਦਰਗਾਹ ਅੰਦਰ ਤੇਰਾ ਚਿਹਰਾ ਰੌਸ਼ਨ ਹੋਵੇਗਾ। ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਜਿਸ ਦੇ ਜੀਵ ਹਨ, ਉਹ ਖੁਦ ਹੀ ਉਨ੍ਹਾਂ ਦੀ ਕਾਇਆ ਪਲਟ ਦਿੰਦਾ ਹੈ ਅਤੇ ਖੁਦ ਹੀ ਉਨ੍ਹਾਂ ਦਾ ਸਹਾਇਕ ਥੀ ਵੰਞਦਾ ਹੈ। ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥ ਸਿਰਜਣਹਾਰ ਸੁਆਮੀ ਨੇ ਇਕ ਕ੍ਰਿਸ਼ਮਾ ਕਰ ਵਿਖਾਲਿਆ ਹੈ, ਹੇ ਨਾਨਕ! ਸਦੀਵ ਸੱਚੀ ਹੇ ਉਸ ਦੀ ਵਿਸ਼ਾਲਤਾ। ਧਨਾਸਰੀ ਮਹਲਾ ੫ ਘਰੁ ੬ ਧਨਾਸਰੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹੇ ਮੇਰੇ ਪ੍ਰੀਤਵਾਨ ਸੰਤੋ! ਤੁਸੀਂ ਮੇਰੀ ਬੇਨਤੀ ਵੱਲ ਕੰਨ ਕਰੋ। ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਪ੍ਰਭੂ ਦੇ ਬਾਝੋਂ ਕਿਸੇ ਨੂੰ ਭੀ ਮੋਖਸ਼ ਪ੍ਰਾਪਤ ਨਹੀਂ ਹੁੰਦੀ। ਠਹਿਰਾਉ। ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਹੇ ਬੰਦੇ! ਤੂੰ ਕੇਵਲ ਪਵਿੱਤਰ ਅਮਲ ਕਮਾ। ਪਾਰ ਉਤਰਨ ਲਈ ਕੇਵਲ ਵਾਹਿਗੁਰੂ ਹੀ ਇਕੋ ਇਕ ਜਹਾਜ਼ ਹੈ, ਹੋਰ ਰੁਝੇਵਨੂੰ ਤੇਰੇ ਕਿਸੇ ਕੰਮ ਨਹੀਂ ਆਉਣੇ। ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਅਸਲ ਜਿੰਦਗੀ ਪ੍ਰਕਾਸ਼ਵਾਨ ਪ੍ਰਭੂ ਦੀ ਘਾਲ ਕਾਮਉਣ ਵਿੱਚ ਹੈ। ਗੁਰਦੇਵ ਜੀ ਨੇ ਮੈਨੂੰ ਇਹ ਸਿੱਖਮੱਤ ਦਿੱਤੀ ਹੈ। ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਉਸ ਨਾਲ ਪਿਅਰ ਨਾਂ ਪਾ, ਜਿਸ ਦੀ ਕੁਝ ਭੀ ਵੁਕਤ (ਹਸਤੀ) ਨਹੀਂ। ਅਖੀਰ ਦੇ ਵੇਲੇ ਉਸ ਨੇ ਤੇਰੇ ਨਾਲ ਨਹੀਂ ਜਾਣਾ। ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ ਹੇ ਵਾਹਿਗੁਰੂ ਦੇ ਪਿਆਰੇ ਸੰਤ! ਤੂੰ ਆਪਣੀ ਆਤਮਾ ਤੇ ਦੇਹ ਨਾਲ ਸੁਆਮੀ ਦਾ ਸਿਮਰਨ ਕਰ, ਜਿਸ ਦੀ ਸੰਗਤ ਦੁਆਰਾ ਤੇਰੇ ਬੰਧਨ ਕੱਟੇ ਜਾਣਗੇ। ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਆਪਣੇ ਰਿਦੇ ਅੰਦਰ ਸ਼੍ਰੋਮਣੀ ਸਾਹਿਬ ਦੇ ਕੰਵਲ ਚਰਨਾਂ ਦੀ ਪਨਾਹ ਪਕੜ ਅਤੇ ਆਪਣੀ ਉਮੈਦ ਕਿਸੇ ਹੋਰਸ ਆਸਰੇ ਤੇ ਨਾਂ ਬੰਨ੍ਹ। ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥ ਹੇ ਨਾਨਕ! ਓਹੀ ਅਨੁਰਾਗੀ ਅਤੇ ਕੇਵਲ ਓਹੀ ਬ੍ਰਹਮ ਬੇਤਾ, ਵੀਚਾਰਵਾਨ ਅਤੇ ਤਪੱਸਵੀ ਹੈ, ਜਿਸ ਤੇ ਸਾਈਂ ਆਪਣੀ ਰਹਿਮਤ ਧਾਰਦਾ ਹੈ। ਧਨਾਸਰੀ ਮਹਲਾ ੫ ॥ ਧਨਾਸਰੀ ਪੰਜਵੀਂ ਪਾਤਿਸ਼ਾਹੀ। ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥ ਹੇ! ਮੈਂਡੇ ਪ੍ਰੀਤਮ! ਚੰਗੀ, ਉਤੱਮ ਤੇ ਸ਼ੋਭਨੀਕ ਹੈ ਪ੍ਰਭੂ ਦੇ ਨਾਮ ਦੀ ਯਾਚਨਾ ਕਰਨੀ। ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥ ਆਪਣੀਆਂ ਅੱਖਾਂ ਚੰਗੀ ਤਰ੍ਹਾਂ ਖੋਲ੍ਹ ਕੇ, ਵੇਖ ਕੇ ਬਚਨ ਸ੍ਰਵਣ ਕਰ, ਤੂੰ ਜਿੰਦੜੀ ਦੇ ਸੁਆਮੀ ਨੂੰ ਆਪਣੇ ਮਨ ਵਿੱਚ ਟਿਕਾ, ਤੇ ਜਾਣ ਲੈ, ਕਿ ਸਾਰਿਆਂ ਨੇ ਮਰ ਵੰਞਣਾ ਹੈ। ਠਹਿਰਾਉ। ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥ ਚੰਨਣ ਤੇ ਅਗਰ ਦੇ ਅਤਰਾਂ ਦਾ ਲਾਉਣਾ, ਸੰਸਾਰੀ ਰੰਗ ਰਲੀਆਂ ਮਾਣਨਾ ਅਤੇ ਘਣੇਰੇ ਪ੍ਰਾਣ ਨਾਸਕ ਪਾਪਾਂ ਦਾ ਕਮਾਉਣਾ ਵੇਖ, ਇਹ ਸਾਰੇ ਰੱਸ ਨਿਰੋਲ ਹੀ ਫਿੱਕੇ ਹਨ। ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥ ਤੂੰ ਆਪਣੀ ਦੇਹ ਤੇ ਮਾਇਆ ਨੂੰ ਆਪਣੀਆਂ ਨਿੱਜ ਦੀਆਂ ਜਾਣਦਾ ਹੈ ਅਤੇ ਇਕ ਮੁਹਤ ਲਈ ਭੀ ਤੂੰ ਸੁਆਮੀ ਦੇ ਸਿਮਰਨ ਨੂੰ ਗ੍ਰਹਿਣ ਨਹੀਂ ਕਰਦਾ। ਵੇਖ ਲੈ ਕਿ ਜਾਇਦਾਦ ਅਤੇ ਦੌਲਤ ਵਿਚੋਂ ਕੁਝ ਭੀ ਤੇਰੇ ਨਾਲ ਨਹੀਂ ਜਾਣਾ। ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥ ਜਿਸ ਦੇ ਚੰਗੇ ਭਾਗ ਹਨ, ਉਹ ਸਾਧੂਆਂ ਦੇ ਪੱਲੇ ਦੀ ਸ਼ਰਣ ਫੜਦਾ ਹੈ। ਉਹ ਪਵਿੱਤਰ ਪੁਰਸ਼ਾਂ ਦੀ ਸੰਗਤ ਕਰਦਾ ਹੈ ਅਤੇ ਮੌਤ ਦਾ ਫਰੇਸ਼ਤਾ ਉਸ ਨੂੰ ਦੁੱਖ ਨਹੀਂ ਦਿੰਦਾ। ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥ ਨਾਨਕ ਦਾ ਚਿੱਤ ਇਕ ਰੂਪ ਰੰਗ-ਰਹਿਤ ਸੁਆਮੀ ਨਾਲ ਜੁੜ ਗਿਆ ਹੈ, ਉਸ ਦਾ ਹੰਕਾਰ ਮਿੱਟ ਗਿਆ ਹੈ ਅਤੇ ਉਸ ਨੂੰ ਮਹਾਨ ਖਜਾਨਾ ਪ੍ਰਾਪਤ ਹੋ ਗਿਆ ਹੈ। copyright GurbaniShare.com all right reserved. Email |