Page 717

ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥
ਆਰਾਮ, ਅਡੋਲਤਾ ਅਤੇ ਆਨੰਦ ਮੇਰੇ ਚਿੱਤ ਅੰਦਰ ਉਤਪੰਨ ਹੋ ਗਏ ਹਨ ਅਤੇ ਮੇਰੇ ਲਈ ਕ੍ਰੋੜਾਂ ਹੀ ਸੂਰਜ ਪ੍ਰਕਾਸ਼ ਹੋ ਗਏ ਹਨ, ਹੇ ਨਾਨਕ!

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਪਤਿਤ ਪਾਵਨ ॥
ਸੁਆਮੀ ਵਾਹਿਗੁਰੂ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।

ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥
ਵਾਹਿਗੁਰੂ ਆਤਮਾ, ਜਿੰਦ ਜਾਨ, ਇੱਜ਼ਤ ਆਬਰੂ ਅਤੇ ਆਰਾਮ ਬਖਸ਼ਣਹਾਰ ਹੈ। ਉਹ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ।

ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥
ਪ੍ਰਭੂ ਸੁਨੱਖਾ, ਸਿਆਣਾ, ਹੁਸ਼ਿਆਰ ਅਤੇ ਸਾਰਾ ਕੁਝ ਜਾਨਣਹਾਰ ਹੈ, ਸਾਧੂ ਉਸ ਦੀ ਮਹਿਮਾ ਗਾਇਨ ਕਰਦੇ ਹਨ, ਜੋ ਆਪਣੇ ਸੇਵਕਾਂ ਦੇ ਮਨ ਅੰਦਰ ਵਸਦਾ ਹੈ।

ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥
ਪਵਿੱਤਰ ਸਰੂਪ ਵਾਲਾ ਹੈ, ਲਾਸਾਨੀ ਸਾਹਿਬ। ਦੇਹ ਅਮਲਾਂ ਦੀ ਧਰਤੀ ਹੈ, ਜਿਹੜਾ ਕੁਛ ਪ੍ਰਾਣੀ ਦੇਹ ਅਮਲਾਂ ਦੀ ਧਰਤੀ ਹੈ। ਜਿਹੜਾ ਕੁਛ ਪ੍ਰਾਣੀ ਇਸ ਵਿੱਚ ਬੀਜਦਾ ਹੈ ਓਹੀ ਕੁਛ ਉਹ ਖਾਂਦਾ ਹੈ।

ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥
ਮੈਂ ਪ੍ਰਭੂ ਦੀ ਅਦਭੁਤਤਾ ਤੇ ਹੈਰਾਨ ਤੈ ਚਕਰਿਤ ਹੋ ਗਿਆ ਹਾਂ। ਕਿਸੇ ਹੋਰਸ ਦੂਜੇ ਨੂੰ ਮੈਂ ਉਸ ਦੇ ਤੁਲ ਨਹੀਂ ਜਾਣਦਾ।

ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥
ਆਪਣੀ ਜੀਭਾ ਨਾਲ ਸੁਆਮੀ ਦੀ ਮਹਿਮਾ ਉਚਾਰਨ ਉਚਾਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਗੋਲਾ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਮਾਈ ਮਾਇਆ ਛਲੁ ॥
ਹੇ ਮੇਰੀ ਮਾਤਾ! ਸੰਸਾਰੀ ਮੋਹ ਮਾਇਆ ਠੱਗ ਲੈਣ ਵਾਲੀ ਹੈ।

ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਾਝੋਂ ਇਹ ਫੂਸ ਦੀ ਅੱਗ ਉਡਦੇ ਜਾਂਦੇ ਬੱਦਲ ਦੀ ਛਾਂ ਅਤੇ ਹੜ੍ਹ ਦੇ ਪਾਣੀ ਦੇ ਮਾਨੰਦ ਹੈ। ਠਹਿਰਾਉ।

ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥
ਤੂੰ ਆਪਣੀ ਅਕਲਮੰਦੀ ਤੇ ਬਹੁਤੀ ਚਲਾਕੀ ਨੂੰ ਤਿਆਗ ਦੇ ਅਤੇ ਆਪਣੀ ਦੋਨੋਂ ਹੱਥ ਬੰਨ੍ਹ ਕੇ ਸੰਤਾਂ ਦੇ ਮਾਰਗ ਤੇ ਟੁਰ।

ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥
ਤੂੰ ਆਪਣੇ ਅੰਦਰਲੀਆਂ ਜਾਨਣਹਾਰ ਪ੍ਰਭੂ ਦਾ ਆਰਾਧਨ ਕਰ। ਮਨੁੱਖੀ-ਜਨਮ ਦਾ ਇਸ ਸ੍ਰੇਸ਼ਟ ਮੇਵਾ ਹੈ।

ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥
ਪਵਿੱਤਰ ਪੁਰਸ਼ ਬ੍ਰਹਿਮ ਗਿਆਨ ਦਾ ਪ੍ਰਚਾਰ ਕਰਦੇ ਹਨ ਪਰ ਨਿਕਰਮਣ ਤੇ ਮੂਰਖ ਮਨੁੱਖ ਇਸ ਨੂੰ ਨਹੀਂ ਸਮਝਦਾ।

ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥
ਗੋਲਾ ਨਾਨਕ ਪ੍ਰਭੂ ਦੀ ਪ੍ਰੀਤ ਅਤੇ ਸ਼ਰਧਾ ਤੇ ਸਿਦਕ ਵਿੱਚ ਲੀਨ ਹੋਇਆ ਹੋਇਆ ਹੈੲ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਪਾਪਾਂ ਦੀ ਗੰਦਗੀ ਸੜ ਮਚ ਜਾਂਦੀ ਹੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਮਾਈ ਚਰਨ ਗੁਰ ਮੀਠੇ ॥
ਮੇਰੀ ਅੰਮੜੀਏ! ਗੁਰਾਂ ਦੇ ਪੈਰ ਮੈਨੂੰ ਮਿੱਠੇ ਲੱਗਦੇ ਹਨ।

ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥
ਭਾਰੇ ਚੰਗੇ ਨਸੀਬਾਂ ਰਾਹੀਂ ਪਰਮ ਪ੍ਰਭੂ ਨੇ ਉਹ ਮੈਨੂੰ ਪ੍ਰਦਾਨ ਕੀਤੇ ਹਨ। ਗੁਰਾਂ ਦਾ ਦੀਦਾਰ ਦੇਖਣ ਦੁਆਰਾ ਕ੍ਰੋੜਾਂ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਠਹਿਰਾਉ।

ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥
ਅਮਰ ਅਤੇ ਨਾਸ-ਰਹਿਤ ਸੁਆਮੀ ਦਾ ਜੱਸ ਗਾਉਣ ਦੁਆਰਾ ਢੀਠਪੁਣਾ, ਕਾਮ-ਚੇਸ਼ਟਾ, ਗੁੱਸਾ ਤੇ ਗਰੂਰ ਨਾਸ ਹੋ ਜਾਂਦੇ ਹਨ।

ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥
ਜੋ ਸੱਚੀ ਪ੍ਰੀਤ ਨਾਲ ਰੰਗੀਜੇ ਹਨ, ਉਹ ਅਹਿੱਲ ਥੀ ਵੰਞਦੇ ਹਨ ਅਤੇ ਜੰਮਣ ਤੇ ਮਰਨ ਮੁੜ ਕੇ ਉਨ੍ਹਾਂ ਨੂੰ ਨਹੀਂ ਪੀਂਹਦੇ।

ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥
ਸਾਧੂਆਂ ਦੀ ਦਇਆ ਰਾਹੀਂ ਮੈਂ ਸਾਰੀਆਂ ਖੁਸ਼ੀਆਂ ਤੇ ਮੌਜ਼ ਬਹਾਰਾਂ, ਜਿਹੜੀਆਂ ਭੀ ਹਨ, ਵਾਹਿਗੁਰੂ ਦੇ ਸਿਮਰਨ ਦੇ ਬਗੈਰ ਕੂੜੀਆਂ ਜਾਣਦਾ ਹਾਂ।

ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥
ਦਾਸ ਨਾਨਕ ਨੇ ਨਾਮ ਦਾ ਹੀਰਾ ਪ੍ਰਾਪਤ ਕਰ ਲਿਆ ਹੈ। ਨਾਮ ਦੇ ਬਿਨਾ ਆਪਣੇ ਮਨੁੱਖੀ-ਜੀਵਨ ਨੂੰ ਸਾਰੇ ਠਗਾ ਕੇ ਟੁਰ ਜਾਂਦੇ ਹਨ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥
ਸਤਿ ਸੰਗਤ ਅੰਦਰ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।

ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥
ਦਿਹੁੰ ਰੈਣ ਬੈਕੁੰਠੀ, ਆਨੰਦ ਮਾਣਦਾ ਹਾਂ। ਮੇਰੀ ਕਿਸਮਤ ਦਾ ਬੀਜ ਚੰਗੀ ਤਰ੍ਹਾਂ ਫੁਟ ਪਿਆ ਹੈ। ਠਹਿਰਾਉ।

ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥
ਪਰਮ ਚੰਗੇ ਨਸੀਬਾਂ ਦੁਆਰਾ ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਦਾ ਓੜਕ ਤੇ ਹੱਦਬੰਨਾ ਜਾਣਿਆ ਨਹੀਂ ਜਾ ਸਕਦਾ।

ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥
ਆਪਣੇ ਗੋਲੇ ਨੂੰ ਹੱਥੋਂ ਫੜ ਕੇ ਸਤਿਗੁਰੂ ਨੇ ਜ਼ਹਿਰ ਦੇ ਜਗਤ-ਸਮੁੰਦਰ ਵਿਚੋਂ ਬਾਹਰ ਧੂ ਲਿਆ ਹੈ।

ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥
ਗੁਰਾਂ ਦੇ ਸ਼ਬਦ ਦੁਆਰਾ, ਮੇਰੇ ਜੰਮਣੇ ਅਤੇ ਮਰਣੇ ਮੁੱਕ ਗਏ ਹਨ ਅਤੇ ਮੈਂ ਮੁੜ ਕੇ ਦੁੱਖ ਦਾ ਦਰਵਾਜਾ ਨਹੀਂ ਵੇਖਾਂਗਾ।

ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥
ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ ਅਤੇ ਉਹ ਬਾਰੰਬਾਰ ਉਸ ਨੂੰ ਪ੍ਰਣਾਮ ਕਰਦਾ ਹੈ।

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਮਾਈ ਮੇਰੇ ਮਨ ਕੋ ਸੁਖੁ ॥
ਮੇਰੀ ਮਾਤਾ, ਮੇਰੇ ਚਿੱਤ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।

ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥
ਮੈਂ ਹੁਣ ਕ੍ਰੋੜਾਂ ਹੀ ਪਾਤਿਸ਼ਾਹੀਆਂ ਦੀਆਂ ਖੁਸ਼ੀਆਂ ਅਤੇ ਆਰਾਮ ਮਾਣਦਾ ਹਾਂ। ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰੇ ਸਾਰੇ ਦੁੱਖੜੇ ਦੂਰ ਹੋ ਗਏ ਹਨ। ਠਹਿਰਾਉ।

ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥
ਸਾਈਂ ਦੀ ਬੰਦਗੀ ਦੁਆਰਾ ਕ੍ਹ੍ਰੋੜਾਂ ਜਨਮਾਂ ਦੇ ਪਾਪ ਮਿੱਟ ਜਾਂਦੇ ਹਨ ਅਤੇ ਅਧਰਮੀ ਦੀ ਦੇਹ ਤੇ ਆਤਮਾ ਆਰਾਮ ਪਾਉਂਦੇ ਹਨ।

ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥
ਸੁਆਮੀ ਦਾ ਸੁੰਦਰ ਰੂਪ ਦੇਖਣ ਦੁਆਰਾ, ਮੇਰੀ ਅਭਿਲਾਖਾ ਪੂਰੀ ਹੋ ਗਈ ਹੈ ਅਤੇ ਉਸ ਦਾ ਦੀਦਾਰ ਪਾਉਣ ਨਾਲ ਮੇਰੀ ਖੁਦਿਆ ਨਵਿਰਤ ਥੀ ਗਈ ਹੈ।

ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥
ਵਾਹਿਗੁਰੂ ਦਾ ਨਾਮ ਚਾਰ ਉਤੱਮ ਦਾਤਾਂ, ਅੱਠ ਵਿਸ਼ਾਲ ਕਰਾਮਾਤੀ ਸ਼ਕਤੀਆਂ, ਸਰਵਗੀ ਗਾਂ, ਅਤੇ ਕਲਪ ਬਿਰਛ ਹੈ।

ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥
ਹੇ ਨਾਨਕ, ਆਰਾਮ ਦੇ ਸਮੁੰਦਰ ਦੀ ਪਨਾਹ ਪਕੜਨ ਦੁਆਰਾ ਤੈਨੂੰ ਮੁੜ ਕੇ, ਜੰਮਣ, ਮਰਨ ਅਤੇ ਉਦਰ ਦੀ ਪੀੜ ਨਹੀਂ ਉਠਾਣੀ ਪਵੇਗੀ।

copyright GurbaniShare.com all right reserved. Email