Page 718

ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਚਰਨ ਰਿਦੈ ਉਰ ਧਾਰੇ ॥
ਸੁਆਮੀ ਵਾਹਿਗੁਰੂ ਦੇ ਚਰਨ, ਮੈਂ ਆਪਣੇ ਮਨ ਅਤੇ ਦਿਲ ਅੰਦਰ ਟਿਕਾਏ ਹੋਏ ਹਨ।

ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥
ਆਪਣੇ ਮਾਲਕ, ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ, ਮੇਰੇ ਕੰਮ ਰਾਸ ਥੀ ਗਏ ਹਨ। ਠਹਿਰਾਉ।

ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥
ਖੈਰਾਤ, ਸਖਾਵਤ ਅਤੇ ਉਪਾਸ਼ਨਾ ਸ਼੍ਰੋਮਣੀ ਸਾਹਿਬ ਮਾਲਕ ਦੇ ਜੱਸ ਤੇ ਸਿਮਰਨ ਵਿੱਚ ਹੀ ਹਨ। ਇਹ ਹੀ ਮੂਲ ਸਿਆਣਪ ਹੈ।

ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥
ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਆਮਾਪ ਆਰਾਮ ਪਾ ਲਿਆ ਹੈ।

ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥
ਜਿਨ੍ਹਾਂ ਪੁਰਸ਼ਾਂ ਨੂੰ ਪਰਮ ਪ੍ਰਭੂ ਇਕ ਵਾਰੀ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਨ੍ਹਾਂ ਦੇ ਗੁਣਾਂ ਤੇ ਔਗੁਣਾਂ ਵੱਲ ਉਹ ਮੁੜ ਦੇ ਧਿਆਨ ਨਹੀਂ ਦਿੰਦਾ।

ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥
ਨਾਮ ਦੇ ਹੀਰੇ ਨੂੰ ਸ੍ਰਵਣ ਕਰ ਕੇ, ਅਤੇ ਉਸ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਨਾਨਕ ਨੇ ਸਾਹਿਬ ਨੂੰ ਆਪਣੇ ਹਿਰਦੇ (ਗਲੇ) ਦੁਆਲੇ ਪਰੋ ਲਿਆ ਹੈ।

ਟੋਡੀ ਮਹਲਾ ੯
ਟੋਡੀ ਨੌਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।

ਕਹਉ ਕਹਾ ਅਪਨੀ ਅਧਮਾਈ ॥
ਮੈਂ ਆਪਣੀ ਨੀਚਤਾ ਬਾਰੇ ਕੀ ਆਖਾਂ?

ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥
ਮੈਂ ਸੋਨੇ ਅਤੇ ਇਸਤਰੀ ਦੀ ਪ੍ਰੀਤ ਅੰਦਰ ਫਾਬਾ ਹੋਇਆ ਹਾਂ ਅਤੇ ਮੈਂ ਸੁਆਮੀ ਦੀ ਮਹਿਮਾ ਗਾਇਨ ਨਹੀਂ ਕੀਤੀ। ਠਹਿਰਾਉ।

ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥
ਕੂੜੇ ਜਹਾਨ ਨੂੰ ਸੱਚ ਸਮਝ ਕੇ, ਮੈਂ ਉਸ ਨਾਲ ਪਿਆਰ ਪਾ ਲਿਆ ਹੈ।

ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥
ਮੈਂ ਕਦੇ ਭੀ ਗਰੀਬਾਂ ਦੇ ਮਿੱਤਰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜੋ ਮੇਰਾ ਸਾਥੀ ਅਤੇ ਸਹਾਇਕ ਹੋਵੇਗਾ।

ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥
ਰਾਤ ਦਿਨ ਮੈਂ ਸੰਸਾਰੀ ਪਦਾਰਥਾਂ ਅੰਦਰ ਲੀਨ ਰਹਿੰਦਾ ਹਾਂ ਅਤੇ ਮੇਰੇ ਚਿੱਤੀ ਦੀ ਮੈਲ ਦੂਰ ਨਹੀਂ ਹੁੰਦੀ।

ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥
ਗੁਰੂ ਜੀ ਫੁਰਮਾਉਂਦੇ ਹਨ, ਬਗੈਰ ਸਾਈਂ ਦੀ ਸ਼ਰਨ ਲੈਣ ਦੇ ਮੈਨੂੰ ਹੁਣ ਕਿਸੇ ਹੋਰ ਤਰੀਕੇ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।

ਟੋਡੀ ਬਾਣੀ ਭਗਤਾਂ ਕੀ
ਟੋਡੀ ਸੰਤਾਂ ਤੇ ਸ਼ਬਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥
ਕਈ ਆਖਦੇ ਹਨ, ਸੁਆਮੀ ਨੇੜੇ ਹੈ, ਕਈ ਆਖਦੇ ਹਨ, ਉਹ ਦੁਰੇਡੇ ਹੈ।

ਜਲ ਕੀ ਮਾਛੁਲੀ ਚਰੈ ਖਜੂਰਿ ॥੧॥
ਇਹ ਇਸ ਕਹਿਣ ਦੇ ਤੁਲ ਹੈ ਕਿ ਪਾਣੀ ਦੀ ਮੱਛੀ ਇਕ ਖਜ਼ੂਰ ਦੇ ਰੁੱਖ ਤੇ ਚੜ੍ਹ ਰਹੀ ਹੈ।

ਕਾਂਇ ਰੇ ਬਕਬਾਦੁ ਲਾਇਓ ॥
ਹੇ ਬੰਦੇ! ਤੂੰ ਬਕਵਾਸ ਕਿਉਂ ਕਰਦਾ ਹੈ?

ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥
ਜੋ ਪ੍ਰਭੂ ਨੂੰ ਪਾ ਲੈਂਦਾ ਹੈ, ਉਹ ਇਸ ਗੱਲ ਨੂੰ ਲੁਕੋ ਲੈਂਦਾ ਹੈ। ਠਹਿਰਾਉੇ।

ਪੰਡਿਤੁ ਹੋਇ ਕੈ ਬੇਦੁ ਬਖਾਨੈ ॥
ਪੰਡਿਤ ਹੋ ਕੇ ਤੂੰ ਵੇਦਾਂ ਦਾ ਉਚਾਰਨ ਕਰਦਾ ਹੈ,

ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥
ਪਰ ਬੇਸਮਝ ਨਾਮ ਦੇਵ ਕੇਵਲ ਸੁਆਮੀ ਨੂੰ ਹੀ ਜਾਣਦਾ ਹੈ।

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਕੀਹਦਾ ਕੋਈ ਪਾਪ ਦਾ ਦਾਗ ਬਾਕੀ ਰਹਿ ਜਾਂਦਾ ਹੈ?

ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥
ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਪਾਪੀ ਪਵਿੱਤਰ ਹੋ ਜਾਂਦੇ ਹਨ। ਠਹਿਰਾਉ।

ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
ਸਾਹਿਬ ਦੀ ਸੰਗਤ ਅੰਦਰ ਦਾਸ ਨਾਮ ਦੇਵ ਦਾ ਭਰੋਸਾ ਬੱਝ ਗਿਆ ਹੈ।

ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥
ਉਸ ਨੇ ਚੰਦੋਂ ਗਿਆਰ੍ਹਵੀਂ ਦਾ ਉਪਹਾਸ (ਵਰਤ) ਰੱਖਣਾ ਛੱਡ ਦਿੱਤਾ ਹੈ। ਉਹ ਧਰਮ ਅਸਥਾਨਾਂ ਦੀਆਂ ਯਾਤਰਾ ਕਰਨ ਕਿਉਂ ਜਾਵੇ?

ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
ਨਾਮਦੇਵ ਜੀ ਆਖਦੇ ਹਨ, ਮੈਂ ਹੁਣ ਚੰਗੇ ਅਮਲਾਂ ਅਤੇ ਚੰਗੇ ਖਿਆਲਾਂ ਵਾਲਾ ਬੰਦਾ ਬਣ ਗਿਆ ਹਾਂ।

ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥
ਕੌਣ ਹੈ ਐਸਾ ਜੋ ਗੁਰਾਂ ਦੀ ਸਿੱਖਿਆ ਅਧੀਨ ਸਾਹਿਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਬ੍ਰਹਿਮਲੋਕ ਨਹੀਂ ਪਧਾਰਿਆ?

ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥
ਇਹ ਛੱਤ ਤਿੰਨਾਂ ਸੁਭ ਦ੍ਰਿਸ਼ਟਾਤਾਂ ਦੇ ਖੇਡੇ ਵਰਣਨ ਕਰਦਾ ਹੇ। ਠਹਿਰਾਉ।

ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥
ਘੁਮਾਰ ਦੇ ਗ੍ਰਹਿ ਵਿੱਚ ਭਾਂਡੇ ਹਨ ਅਤੇ ਪਾਤਿਸ਼ਾਹ ਦੇ ਘਰ ਵਿੱਚ ਸਾਂਡਣੀਆਂ।

ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥
ਬ੍ਰਹਿਮਣ ਦੇ ਗ੍ਰਹਿ ਵਿੱਚ ਵਿਧਵਾ ਹਨ। ਤੂੰ ਵਿਧਵਾ, ਸਾਂਡਣੀਆਂ ਤੇ ਤੋੜੀਆਂ ਕਹੁ।

ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥
ਪੰਸਾਰੀ ਦੇ ਗ੍ਰਹਿ ਵਿੱਚ ਹਿੰਗ ਹੈ ਅਤੇ ਝੋਟੇ ਦੇ ਮੱਥੇ ਉਤੇ ਸਿੰਗ।

ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥
ਸ਼ਿਵਜੀ ਦੇ ਮੰਦਰ ਵਿੱਚ ਲਿੰਗਮ ਹੈ। ਤੂੰ ਲਿੰਗਮ, ਸਿੰਗ ਅਤੇ ਹਿੰਗ ਆਖ।

ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥
ਤੇਲੀ ਦੇ ਗ੍ਰਹਿ ਅੰਦਰ ਤੇਲ ਅਤੇ ਬਣ ਵਿੱਚ ਵੇਲ।

ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥
ਮਾਲੀ ਦੇ ਧਾਮ ਅੰਦਰ ਕੇਲਾ ਹੈ। ਤੂੰ ਕੇਲਾ, ਵੇਲ ਅਤੇ ਤੇਲ ਆਖ।

ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥
ਸਾਹਿਬ ਸਾਧੂਆਂ ਦੇ ਮਨ ਅੰਦਰ ਹੈ ਅਤੇ ਕ੍ਰਿਸ਼ਨ ਗੋਕਲ ਹੈ।

ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥
ਵਾਹਿਗੁਰੂ ਨਾਮ ਦੇਵ ਵਿੱਚ ਹੈ। ਤੂੰ ਸਾਹਿਬ ਕ੍ਰਿਸ਼ਨ ਅਤੇ ਵਾਹਿਗੁਰੂ ਕਹੁ।

copyright GurbaniShare.com all right reserved. Email