Page 769

ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥
ਕ੍ਰੋੜਾਂ ਵਿਚੋਂ ਕੋਈ ਵਿਰਲਾ ਜਣਾ ਹੀ ਉਸ ਸੁਆਮੀ ਦੇ ਸੱਚੇ ਨਾਮ ਨੂੰ ਅਨੁਭਵ ਕਰਦਾ ਹੈ।

ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥੩॥
ਨਾਨਕ, ਨਾਮ ਦੇ ਰਾਹੀਂ ਪ੍ਰਾਣੀ ਨੂੰ ਪ੍ਰਭਤਾ ਪਰਾਪਤ ਹੁੰਦੀ ਹੈ ਅਤੇ ਹੋਰਸ ਦੇ ਪਿਆਰ ਅੰਦਰ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।

ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥
ਸੰਤਾਂ ਦੇ ਧਾਮ ਅੰਦਰ ਸੱਚੇ ਮਿਲਾਪ ਦੀ ਖੁਸ਼ੀ ਹੈ ਅਤੇ ਉਹ ਹਮੇਸ਼ਾਂ ਸਾਈਂ ਦੀ ਕੀਰਤੀ ਉਚਾਰਦੇ ਹਨ।

ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਣੇ ਰਾਮ ॥
ਸਾਹਿਬ ਖੁਦ ਹੀ ਉਨ੍ਹਾਂ ਨੂੰ ਆਪਣੀ ਸ਼ਰਧਾ-ਪ੍ਰੇਮ ਦਾ ਭੰਡਾਰਾ ਬਖਸ਼ ਦਿੰਦੇ ਹਨ ਅਤੇ ਦੁਖਦਾਈ ਮੌਤ ਤੇ ਕਾਬੂ ਪਾ ਉਹ ਸਾਈਂ ਵਿੱਚ ਲੀਨ ਹੋ ਜਾਂਦੇ ਹਨ।

ਕਾਲੁ ਕੰਟਕੁ ਮਾਰਿ ਸਮਾਣੇ ਹਰਿ ਮਨਿ ਭਾਣੇ ਨਾਮੁ ਨਿਧਾਨੁ ਸਚੁ ਪਾਇਆ ॥
ਦੁੱਖਦਾਈ ਮੌਤ ਨੂੰ ਜਿੱਤ ਕੇ, ਉਹ ਵਾਹਿਗੁਰੂ ਨਾਲ ਅਭੇਦ ਹੋ ਜਾਂਦੇ ਹਨ। ਉਸ ਦੇ ਚਿੱਤ ਨੂੰ ਚੰਗੇ ਲੱਗਦੇ ਹਨ ਅਤੇ ਨਾਮ ਦੇ ਸੱਚੇ ਖਜਾਨੇ ਨੂੰ ਪਾ ਲੈਂਦੇ ਹਨ।

ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥
ਇਹ ਖਜਾਨਾ ਸਦੀਵ ਹੀ ਅਮੁੱਕ ਹੈ ਅਤੇ ਕਦਾਚਿਤ ਕਦੇ ਮੁੱਕਦਾ ਨਹੀਂ। ਠਾਕੁਰ ਨਾਂ ਖੁਦ-ਬ-ਖੁਦ ਹੀ ਇਸ ਨੂੰ ਆਪਣੇ ਸਾਧੂਆਂ ਨੂੰ ਬਖਸ਼ਿਆ ਹੈ।

ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥
ਰੱਬ ਦੇ ਗੋਲੇ ਉਚੇ ਹਨ, ਸਦੀਵ ਹੀ ਉਚੇ ਹਨ। ਗੁਰਾਂ ਦੀ ਬਾਣੀ ਨਾਲ ਉਹ ਸੁਭਾਇਮਾਨ ਲੱਗਦੇ ਹਨ।

ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥
ਮੁਆਫੀ ਬਖਸ਼ ਕੇ ਸੁਆਮੀ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਸਾਰਿਆਂ ਯੁੱਗਾਂ ਅੰਦਰ ਉਹ ਪ੍ਰਭਤਾ ਪਾਉਂਦੇ ਹਨ।

ਸੂਹੀ ਮਹਲਾ ੩ ॥
ਸੂਹੀ ਤੀਜੀ ਪਾਤਿਸ਼ਾਹੀ।

ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥
ਸੱਚੇ ਨਾਮ ਦੇ ਰਾਹੀਂ ਸੱਚੀ ਖੁਸ਼ੀ ਉਥੇ ਪਰਵਿਰਤ ਹੁੰਦੀ ਹੈ, ਜਿਥੇ ਸਮੁੱਚੇ ਸੁਆਮੀ ਦਾ ਸਿਮਰਨ ਹੁੰਦਾ ਹੈ।

ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥
ਜੇਕਰ ਬੰਦਾ ਸੱਚੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖੇ ਤਾਂ ਸਵੈ-ਹੰਗਤਾ ਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ।

ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥
ਜੋ ਸੱਚੇ ਨਾਮ ਨੂੰ ਆਪਦੇ ਹਿਰਦੇ ਅੰਦਰ ਟਿਕਾਉਂਦੇ ਹੈ, ਉਹ ਕਠਨ ਤੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਉਸ ਨੂੰ ਮੁੜ ਕੇ ਇਸ ਨੂੰ ਪਾਰ ਕਰਨਾ ਨਹੀਂ ਪੈਂਦਾ।

ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥
ਸੱਚਾ ਹੈ ਸਤਿਗੁਰੂ ਅਤੇ ਸੱਚੀ ਹੈ ਉਸ ਦੀ ਗੁਰਬਾਣੀ ਜਿਸ ਦੁਆਰਾ ਉਹ ਸੱਚਾ ਸੁਆਮੀ ਦੇਖਿਆ ਜਾਂਦਾ ਹੈ।

ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥
ਜੋ ਸੱਚੇ ਸੁਆਮੀ ਦਾ ਜੱਸ ਗਾਉਂਦਾ ਹੈ, ਉਹ ਸੱਚੇ ਸੁਅਮੀ ਅੰਦਰ ਲੀਨ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਨੂੰ ਸਮੂਹ ਅੰਦਰ ਵਿਆਪਕ ਦੇਖਦਾ ਹੈ।

ਨਾਨਕ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸਤਾਰਾ ਹੋਈ ॥੧॥
ਨਾਨਕ ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ ਅਤੇ ਸੱਚੇ ਦੇ ਰਾਹੀਂ ਹੀ ਬੰਦਾ ਬਦਖਲਾਸ ਹੁੰਦਾ ਹੈ।

ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥
ਸੱਚੇ ਗੁਰੂ ਜੀ ਸੱਚੇ ਨਾਮ ਨੂੰ ਦਰਸਾਉਂਦੇ ਹਨ ਅਤੇ ਉਹ ਸੱਚਾ ਸੁਆਮੀ ਪ੍ਰਾਣੀ ਦੀ ਲੱਜਿਆ ਰੱਖਦਾ ਹੈ।

ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥
ਸੱਚੀ ਖੁਰਾਕ ਪ੍ਰਭੂ ਦਾ ਸੱਚਾ ਪ੍ਰੇਮ ਹੈ ਅਤੇ ਸੱਚੇ ਨਾਮ ਰਾਹੀਂ ਆਰਾਮ ਪਰਾਪਤ ਹੁੰਦਾ ਹੈ।

ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥
ਸੱਚੇ ਨਾਮ ਦੇ ਰਾਹੀਂ ਪ੍ਰਾਣੀ ਆਰਾਮ ਪਾ ਲੈਂਦਾ ਹੈ। ਸਦਾ ਲਈ ਜੀਉਂਦਾ ਰਹਿੰਦਾ ਹੈ ਅਤੇ ਮੁੜ ਕੇ ਬੱਚੇਦਾਨੀ ਅਤੇ ਜੂਨੀਆਂ ਵਿੱਚ ਨਹੀਂ ਪੈਂਦਾ।

ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥
ਇਨਸਾਨ ਦੀ ਆਤਮਾ ਸੱਚੇ ਸੁਆਮੀ ਦੀ ਪਰਮ ਆਤਮਾ ਨਾਲ ਮਿਲ ਕੇ ਉਸ ਵਿੱਚ ਲੀਨ ਹੋ ਜਾਂਦੀ ਹੈ ਅਤੇ ਸੱਚੇ ਨਾਮ ਨਾਲ ਉਸ ਦਾ ਮਨ ਰੋਸ਼ਨ ਹੋ ਜਾਂਦਾ ਹੈ।

ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥
ਜੋ ਸੱਚ ਨੂੰ ਅਨੁਭਵ ਕਰਦੇ ਹਨ, ਉਹ ਰਾਤ ਦਿਨ ਸੱਚੇ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਖੁਦ ਸੱਚੇ ਸੁਆਮੀ ਦਾ ਰੂਪ ਹੋ ਜਾਂਦੇ ਹਨ।

ਨਾਨਕ ਸਚੁ ਨਾਮੁ ਜਿਨ ਹਿਰਦੈ ਵਸਿਆ ਨਾ ਵੀਛੁੜਿ ਦੁਖੁ ਪਾਇਨਿ ॥੨॥
ਨਾਨਕ ਜਿਨ੍ਹਾਂ ਦੇ ਅੰਤਰ-ਆਤਮੇ ਸੱਚਾ ਨਾਮ ਵਸਦਾ ਹੈ, ਉਹ ਵਿਛੋੜੇ ਰਾਹੀਂ ਤਕਲੀਫ ਨਹੀਂ ਉਠਾਉਂਦੇ।

ਸਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥
ਜਿਥੇ ਸੱਚੀ ਗੁਰਬਾਣੀ ਰਾਹੀਂ ਸੱਚੇ ਮਾਲਕ ਦੀ ਕੀਰਤੀ ਗਾਇਨ ਕੀਤੀ ਜਾਂਦੀ ਹੈ, ਉਸ ਗ੍ਰਹਿ ਅੰਦਰ ਖੁਸ਼ੀ ਦੇ ਗੀਤ ਗੂੰਜਦੇ ਹਨ।

ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥
ਜੋ ਪਵਿੱਤਰ ਤੇ ਸੱਚੀਆਂ ਨੇਕੀਆਂ ਨੂੰ ਧਾਰਨ ਕਰਦਾ ਹੈ, ਅਤੇ ਜੋ ਦੇਹ ਤੇ ਦਿਲ ਵਿੱਚ ਸੱਚਾ ਹੈ, ਉਹ ਸੱਚਾ ਸੁਆਮੀ ਮਾਲਕ ਉਸ ਦੇ ਅੰਦਰ ਵੱਸਦਾ ਹੈ।

ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥
ਉਹ ਨਿਰੋਲ ਸੱਚ ਕਮਾਉਂਦਾ ਹੈ, ਸੱਚ ਹੀ ਬੋਲਦਾ ਹੈ ਅਤੇ ਅਨੁਭਵ ਕਰਦਾ ਹੈ ਕਿ ਜਿਹੜਾ ਕੁਝ ਸਤਿਪੁਰਖ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।

ਜਹ ਦੇਖਾ ਤਹ ਸਚੁ ਪਸਰਿਆ ਅਵਰੁ ਨ ਦੂਜਾ ਕੋਈ ॥
ਜਿਥੇ ਕਿਤੇ ਮੈਂ ਵੇਖਦਾ ਹਾਂ ਉਥੇ ਮੈਂ ਸੱਚੇ ਸਾਈਂ ਨੂੰ ਵਿਆਪਕ ਪਾਉਂਦਾ ਹਾਂ। ਹੋਰ ਦੂਸਰਾ ਕੋਈ ਹੈ ਹੀ ਨਹੀਂ।

ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥
ਇਨਸਾਨ ਸੱਚੇ ਸੁਆਮੀ ਤੋਂ ਉਤਪੰਨ ਹੁੰਦਾ ਹੈ ਅਤੇ ਅੰਤ ਨੂੰ ਉਸੇ ਵਿੱਚ ਲੀਨ ਹੋ ਜਾਂਦਾ ਹੈ। ਜਦ ਤਾਂਈਂ ਉਸ ਵਿੱਚ ਦਵੈਤ-ਭਾਵ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।

ਨਾਨਕ ਸਭੁ ਕਿਛੁ ਆਪੇ ਕਰਤਾ ਆਪਿ ਕਰਾਵੈ ਸੋਈ ॥੩॥
ਨਾਨਕ ਸਾਹਿਬ ਖੁਦ ਸਭ ਕੁਝ ਕਰਦਾ ਹੈ ਅਤੇ ਉਹ ਖੁਦ ਹੀ ਕਰਾਉਂਦਾ ਹੈ।

ਸਚੇ ਭਗਤ ਸੋਹਹਿ ਦਰਵਾਰੇ ਸਚੋ ਸਚੁ ਵਖਾਣੇ ਰਾਮ ॥
ਸੱਚੇ ਅਨੁਰਾਗੀ ਸੁਆਮੀ ਦੀ ਦਰਗਾਹ ਅੰਦਰ ਸੁਹਣੇ ਲੱਗਦੇ ਹਨ ਅਤੇ ਉਹ ਨਿਰੋਲ ਸੱਚ ਹੀ ਬੋਲਦੇ ਹਨ।

ਘਟ ਅੰਤਰੇ ਸਾਚੀ ਬਾਣੀ ਸਾਚੋ ਆਪਿ ਪਛਾਣੇ ਰਾਮ ॥
ਉਨ੍ਹਾਂ ਦੇ ਹਿਰਦੇ ਅੰਦਰ ਸੱਚੀ ਗੁਰਬਾਣੀ ਹੈ ਅਤੇ ਸੱਚ ਦੇ ਰਾਹੀਂ ਉਹ ਆਪਣੇ ਆਪ ਨੂੰ ਸਮਝ ਲੈਂਦੇ ਹਨ।

ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਝੀ ਹੋਈ ॥
ਜਦ ਉਹ ਆਪਣੇ ਆਪ ਨੂੰ ਸਮਝ ਲੈਂਦੇ ਹਨ ਤਦ ਉਹ ਸੱਚੇ ਮਾਲਕ ਨੂੰ ਜਾਣ ਲੈਂਦੇ ਹਨ। ਸੱਚ ਦੇ ਰਾਹੀਂ ਉਨ੍ਹਾਂ ਦੇ ਅੰਦਰ ਗਿਆਤ ਉਤਪੰਨ ਹੋ ਜਾਂਦੀ ਹੈ।

ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥
ਸੱਚਾ ਹੈ ਨਾਮ ਅਤੇ ਸੱਚੀ ਹੈ ਇਸ ਦੀ ਪ੍ਰਭਤਾ। ਕੇਵਲ ਨਾਮ ਦੇ ਰਾਹੀਂ ਹੀ ਆਰਾਮ ਉਤਪੰਨ ਹੁੰਦਾ ਹੈ।

ਸਾਚਿ ਰਤੇ ਭਗਤ ਇਕ ਰੰਗੀ ਦੂਜਾ ਰੰਗੁ ਨ ਕੋਈ ॥
ਸੱਚ ਨਾਲ ਰੰਗੇ ਹੋਏ ਸੰਤ ਅਦੁੱਤੀ ਪੁਰਖ ਨੂੰ ਹੀ ਪਿਆਰ ਕਰਦੇ ਹਨ ਤੇ ਹੋਰ ਕਿਸੇ ਨੂੰ ਨਹੀਂ ਪਿਆਰਦੇ।

ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥
ਨਾਨਕ, ਜਿਸ ਦੀ ਪੇਸ਼ਾਨੀ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਕੇਵਲ ਉਹ ਹੀ ਸੱਚੇ ਸੁਆਮੀ ਨੂੰ ਪਾਉਂਦਾ ਹੈ।

ਸੂਹੀ ਮਹਲਾ ੩ ॥
ਸੂਹੀ ਤੀਜੀ ਪਾਤਿਸ਼ਾਹੀ।

ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥
ਭਾਵੇਂ ਪਤਨੀ ਚਾਰੇ ਹੀ ਯੁੱਗ ਭਟਕਦੀ ਫਿਰੇ ਸੱਚੇ ਗੁਰਾਂ ਦੇ ਬਗੈਰ ਉਹ ਆਪਣੇ ਪਤੀ ਦੀ ਖੁਸ਼ਬਾਸ਼ ਪਤਨੀ ਨਹੀਂ ਬਣਦੀ।

copyright GurbaniShare.com all right reserved. Email