ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥ ਮੇਰੇ ਦਿਲ ਦੀ ਪੀੜ ਨੂੰ ਕੇਵਲ ਮੇਰਾ ਚਿੱਤ ਹੀ ਜਾਣਦਾ ਹੈ। ਹੋਰ ਕੌਣ ਪਰਾਏ ਦੀ ਪੀੜ ਨੂੰ ਜਾਣ ਕਸਦਾ ਹੈ? ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥ ਫਰੇਫਤਾ ਕਰ ਲੈਣਹਾਰ, ਗੁਰੂ ਪਰਮੇਸ਼ਰ ਨੇ ਮੇਰੀ ਜਿੰਦੜੀ ਨੂੰ ਮੋਹ ਲਿਆ ਹੈ। ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥ ਆਪਣੇ ਗੁਰਾਂ ਨੂੰ ਵੇਖਕੇ ਮੈਂ ਪਰਮ ਚਕਰਿਤ ਹੋ ਗਿਆ ਅਤੇ ਪਰਮ ਪਰਸੰਨਤਾ ਦੇ ਮਡਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਠਹਿਰਾਉ। ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥ ਮੈਂ ਸਮੂਹ ਮੁਲਕਾਂ ਅਤੇ ਪ੍ਰਦੇਸ਼ਾਂ ਅੰਦਰ ਵੇਖਦੀ ਫਿਰਦੀ ਹਾਂ। ਕਿਉਂਕਿ ਮੇਰੇ ਚਿੱਤ ਅੰਦਰ ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਘਣੇਰੀ ਸੱਧਰ ਹੈ। ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥ ਆਪਣੀ ਆਤਮਾ ਅਤੇ ਦੇਹ ਮੈਂ ਗੁਰਾਂ ਉਤੋਂ ਕੁਰਬਾਨ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ। ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥ ਜੇਕਰ ਕੋਈ ਆ ਕੇ ਮੈਨੂੰ ਮੇਰੇ ਮਾਲਕ ਦਾ ਸੁਨੇਹਾ ਦੇਵੇ ਤਾਂ ਉਹ ਮੇਰੇ ਹਿਰਦੇ, ਦਿਲ ਅਤੇ ਸਰੀਰ ਨੂੰ ਮਿੱਠੜਾ ਲੱਗਦਾ ਹੈ। ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥ ਆਪਣਾ ਸਿਰ ਵੱਢ ਕੇ ਮੈਂ ਉਸ ਦੇ ਪੈਰਾਂ ਹੇਠਾਂ ਰੱਖ ਦੇਵਾਂਗਾ। ਜੈ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਨਾਲ ਮਿਲਾ ਦੇਵੇ ਅਤੇ ਉਸ ਦੀ ਸੰਗਤ ਨਾਲ ਜੋੜ ਦੇਵੇ। ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥ ਆਓ ਮੇਰੀਓ ਸਹੇਲੀਓ! ਆਪਾਂ ਚੱਲ ਕੇ ਆਪਣੇ ਸਾਹਿਬ ਨੂੰ ਸਮਝੀਏ ਅਤੇ ਨੇਕੀਆਂ ਦੇ ਜਾਦੂ ਕਰ ਕੇ ਆਪਣੇ ਸੁਆਮੀ ਮਾਲਕ ਨੂੰ ਪਰਾਪਤ ਹੋਈਏ। ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥ ਉਸ ਦਾ ਨਾਉਂ ਆਪਣੇ ਸੰਤਾਂ ਨੂੰ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ। ਆਓ! ਆਪਾਂ ਉਨ੍ਹਾਂ ਦੇ ਮਗਰ ਲੱਗ ਕੇ ਟੁਰੀਏ। ਜਿਨ੍ਹਾਂ ਨੇ ਸੁਆਮੀ ਦੀ ਪਨਾਹ ਲਈ ਹੈ। ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥ ਜੇਕਰ ਪਤਨੀ ਆਪਣੇ ਆਪ ਨੂੰ ਦਇਆ ਨਾਲ ਸ਼ਸ਼ੋਭਤ ਕਰ ਲਵੇ ਤਾਂ ਮੇਰਾ ਸੁਆਮੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ ਅਤੇ ਗੁਰਾਂ ਦੀ ਦਾਨਾਈ ਦਾ ਦੀਵਾ ਉਸ ਦੇ ਹਿਰਦੇ ਅੰਦਰ ਲੱਗ ਪੈਂਦਾ ਹੈ। ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥ ਪਰਸੰਨਤਾ ਅਤੇ ਖੁਸ਼ੀ ਨਾਲ ਮੇਰਾ ਮਾਲਕ ਉਸ ਨੂੰ ਮਾਣਦਾ ਹੈ। ਉਸ ਆਪਣੇ ਸੁਆਮੀ ਨੂੰ ਮੈਂ ਆਪਣੀ ਦੇਹ ਦੀ ਹਰ ਬੋਟੀ ਸਮਰਪਣ ਕਰਦਾ ਹਾਂ। ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥ ਪ੍ਰਭੂ ਦੇ ਨਾਮ ਨੂੰ ਮੈਂ ਆਪਣੀ ਗਲ-ਮਾਲਾ ਬਣਾ ਲਿਆ ਹੈ ਅਤੇ ਪ੍ਰੇਮ-ਪੂਰਤ ਹਿਰਦਾ ਮੇਰੇ ਸੀਸ ਦੇ ਸ਼ਿੰਗਾਰ ਲਈ ਪਰਮ ਗਹਿਣਾ ਹੈ। ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥ ਆਪਣੇ ਸੁਆਮੀ ਮਾਲਕ ਲਈ ਮੈਂ ਵਿਸ਼ਵਾਸ ਭਰੋਸੇ ਦਾ ਬਿਸਤਰਾ ਵਿਛਾਇਆ ਹੈ। ਮੈਂ ਆਪਣੇ ਸਿਰ ਦੇ ਸਾਈਂ ਨੂੰ ਛੱਡ ਨਹੀਂ ਸਕਦੀ, ਕਿਉਂਕਿ ਮੇਰੇ ਚਿੱਤ ਅੰਦਰ ਉਸ ਲਈ ਅਨੰਦ ਪਿਆਰ ਹੈ। ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥ ਜੇਕਰ ਸੁਆਮੀ ਕੋਈ ਗੱਲ ਆਖੇ ਅਤੇ ਸੁਆਣੀ ਬਿਲਕੁਲ ਕੁਛ ਹੋਰ ਹੀ ਕਰੇ ਤਾਂ ਬਿਰਬੇ ਅਤੇ ਫੱਕ ਨਿਆਈ ਹਨ ਉਸ ਦੇ ਸਾਰੇ ਹਾਰ-ਸ਼ਿੰਗਾਰ। ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥ ਆਪਣੇ ਪਤੀ ਦੇ ਨਾਲ ਮਿਲਣ ਲਈ ਪਤਨੀ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਪ੍ਰੰਤੂ ਪਾਕ ਪਵਿੱਤਰ ਪਤਨੀਆਂ ਪ੍ਰਭੂ ਨੂੰ ਪਾ ਲੈਂਦੀਆਂ ਹਨ ਅਤੇ ਉਸ ਦੇ ਚਿਹਰੇ ਤੇ ਥੁੱਕਾਂ ਪੈਂਦੀਆਂ ਹਨ। ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥ ਮੈਂ ਤੇਰੀ ਗੋਲੀ ਹਾਂ। ਤੂੰ ਆਲਮ ਦਾ ਬੇਅੰਤ ਸੁਆਮੀ ਹੈ। ਮੈਂ ਤੇਰੇ ਇਖਤਿਆਰ ਵਿੱਚ ਹਾਂ। ਆਪਣੇ ਆਪ ਮੈਂ ਕੀ ਕਰ ਸਕਦੀ ਹਾਂ? ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥ ਹੇ ਸਾਹਿਬ! ਤੂੰ ਮਸਕੀਨਾਂ ਉਤੇ ਮਿਹਰ ਧਾਰ ਅਤੇ ਉਨ੍ਹਾਂ ਦੀ ਰੱਖਿਆ ਕਰ। ਹੇ ਗੁਰੂ ਪਰਮੇਸ਼ਰ! ਨਾਨਕ ਨੇ ਤੇਰੀ ਪਨਾਹ ਲਈ ਹੈ। ਬਿਲਾਵਲੁ ਮਹਲਾ ੪ ॥ ਬਿਲਾਵਲ ਚੌਥੀ ਪਾਤਿਸ਼ਾਹੀ। ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥ ਮੇਰੇ ਹਿਰਦੇ ਤੇ ਸਰੀਰ ਅੰਦਰ ਅਨੰਤ ਸੁਆਮੀ ਦੀ ਪ੍ਰੀਤ ਹੈ। ਹਰ ਮੁਹਤ ਮੇਰੇ ਚਿੱਤ ਅੰਦਰ ਬੇਅੰਤ ਵਿਸ਼ਵਾਸ ਭਰੋਸਾ ਉਤਪੰਨ ਹੁੰਦਾ ਹੈ। ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥ ਗੁਰਾਂ ਨੂੰ ਵੇਖ ਕੇ ਮੇਰੇ ਚਿੱਤ ਦੀ ਅਭਿਲਾਸ਼ਾ ਪੂਰਨ ਹੋ ਜਾਂਦੀ ਹੈ, ਜਿਸ ਤਰ੍ਹਾਂ ਦੁੱਖ-ਬੰਧਕ ਪੁਕਾਰ ਮਗਰੋਂ ਪਪੀਹਾ ਸ਼ਾਂਤ ਤੇ ਸੀਤਲ ਹੋ ਜਾਂਦਾ ਹੈ ਜਦ ਕਿ ਮੀਂਹ ਦੀ ਕਣੀ ਉਸ ਦੇ ਮੂੰਹ ਵਿੱਚ ਪੈਂਦੀ ਹੈ। ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥ ਮਿਲੋ! ਮੈਨੂੰ ਮਿਲੋ ਮੇਰੀ ਸਹੇਲੀਓ ਅਤੇ ਮੈਨੂੰ ਪ੍ਰਭੂ ਦੀਆਂ ਕਥਾ ਕਹਾਣੀਆਂ ਸੁਣਾਓ। ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥ ਮਿਹਰ ਧਾਰ ਕੇ ਸੱਚੇ ਗੁਰਾਂ ਨੇ ਮੈਨੂੰ ਸਾਹਿਬ ਨਾਲ ਮਿਲਾ ਦਿੱਤਾ ਹੈ। ਆਪਣਾ ਸੀਸ ਵੱਢ ਵੱਢ ਕੇ ਮੈਂ ਉਨ੍ਹਾਂ ਮੂਹਰੇ ਭੇਟ ਕਰਦਾ ਹਾਂ ਹਾਂ। ਠਹਿਰਾਉ। ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥ ਮੇਰੇ ਵਾਲ ਵਾਲ, ਦਿਲ ਤੇ ਦੇਹ ਅੰਦਰ ਵਿਛੋੜੇ ਦੀ ਪੀੜ ਹੈ। ਆਪਣੇ ਸਾਹਿਬ ਨੂੰ ਵੇਖਣ ਦੇ ਬਗੈਰ ਮੈਨੂੰ ਨੀਂਦ ਨਹੀਂ ਪੈਂਦੀ। ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥ ਮੈਨੂੰ ਵੇਖ ਕੇ ਹਕੀਮ ਅਤੇ ਨਬਜ਼ ਵੇਖਣ ਵਾਲੇ ਟਪਲਾ ਖਾ ਗਏ ਹਨ। ਮੇਰੀ ਆਤਮਾ ਚਿੱਤ ਅਤੇ ਦੇਹ ਅੰਦਰ ਪ੍ਰਭੂ ਦੇ ਪਿਆਰ ਦੀ ਪੀੜ ਹੈ। ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥ ਜਿਸ ਤਰ੍ਹਾਂ ਇਕ ਅਫੀਮੀ, ਅਫੀਮ ਬਿਨਾਂ ਜੀਊ ਨਹੀਂ ਸਕਦਾ, ਏਸੇ ਤਰ੍ਹਾਂ ਹੀ ਮੈਂ ਆਪਣੇ ਪਿਆਰ ਦੇ ਬਾਝੋਂ ਇਕ ਮੁਹਤ ਦੇ ਛਿਨ ਭਰ ਲਈ ਭੀ ਰਹਿ ਨਹੀਂ ਸਕਦਾ। ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨ੍ਹ੍ਹ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥੩॥ ਜਿਨ੍ਹਾਂ ਨੂੰ ਸੁਆਮੀ ਦੀ ਤਰੇਹ ਹੈ, ਵਾਹਿਗੁਰੂ ਦੇ ਬਾਝੋਂ ਉਹ ਹੋਰਸ ਕਿਸੇ ਨੂੰ ਪਿਆਰ ਨਹੀਂ ਕਰਦੇ। ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥ ਕੋਈ ਆ ਕੇ ਮੈਨੂੰ ਮੇਰੇ ਸਾਹਿਬ ਨਾਲ ਮਿਲਾ ਦੇਵੇ। ਮੈਂ ਉਸ ਉਤੋਂ ਕੁਰਬਾਨ, ਕੁਰਬਾਨ ਅਤੇ ਸਦਕੇ ਜਾਂਦਾ ਹਾਂ। ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥ ਜਦ ਪ੍ਰਾਣੀ ਸੱਚੇ, ਸੱਚੇ, ਸੱਚੇ ਗੁਰਾਂ ਦੀ ਛੱਤ੍ਰ ਛਾਇਆ ਹੇਠ ਆਉਂਦਾ ਹੈ ਤਾਂ ਬਹੁਤਿਆਂ ਜਨਮਾਂ ਦੀ ਜੁਦਾਈ ਦੇ ਮਗਰੋਂ ਉਹ ਸਾਹਿਬ ਨਾਲ ਮਿਲ ਪੈਂਦਾ ਹੈ। copyright GurbaniShare.com all right reserved. Email |