ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥ ਆਤਮਾ ਅਤੇ ਕੰਤ ਦਾ ਇਕੋ ਹੀ ਪਲੰਘ ਹੈ ਅਤੇ ਇਕੋ ਹੀ ਹੈ ਸਾਰਿਆਂ ਦਾ ਸੁਆਮੀ ਮਾਲਕ। ਅਧਰਮੀ ਆਪਣੇ ਮਾਲਕ ਦੇ ਅੰਦਰ ਨੂੰ ਪਰਾਪਤ ਨਹੀਂ ਹੁੰਦਾ ਅਤੇ ਭਟਕਦਾ ਫਿਰਦਾ ਹੈ। ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥ ਗੁਰੂ ਗੁਰੂ ਉਚਾਰਨ ਕਰਦਾ ਹੋਇਆ, ਜੇਕਰ ਪ੍ਰਾਣੀ ਉਸ ਦੀ ਪਨਾਹ ਲੈ ਲਵੇ ਤਾਂ ਇਕ ਮੁਹਤ ਦੀ ਦੇਰੀ ਦੇ ਬਗੈਰ ਸਾਈਂ ਉਸ ਨੂੰ ਆ ਕੇ ਮਿਲ ਪੈਂਦਾ ਹੈ। ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥ ਪ੍ਰਾਣੀ ਘਣੇਰੇ ਕਰਮ-ਕਾਂਡ ਕਮਾਉਂਦਾ ਹੈ ਪ੍ਰੰਤੂ ਉਸ ਨੈ ਆਪਣੇ ਚਿੱਤ ਅੰਦਰ ਦੰਭ, ਮੰਦ-ਅਮਲਾਂ ਅਤੇ ਲਾਲਚ ਨੂੰ ਥਾ ਦਿੱਤੀ ਹੋਈ ਹੈ। ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥ ਕੰਜਰੀ ਦੇ ਘਰ ਵਿੱਚ ਪੁੱਤਰ ਜੰਮ ਪੈਂਦਾ ਹੈ, ਉਸ ਦੇ ਬਾਪ ਦਾ ਕੀ ਨਾਮ ਆਖਿਆ ਜਾ ਸਕਦਾ ਹੈ? ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ ਪਿਛਲੇ ਜਨਮ ਦੀ ਉਪਾਸ਼ਨਾ ਦੀ ਬਰਕਤ ਦੁਆਰਾ ਮੈਂ ਇਨਸਾਨੀ ਜਾਮੇ ਵਿੱਚ ਆ ਗਿਆ ਹਾਂ। ਗੁਰਾਂ ਨੇ ਹੁਣ ਮੇਰੇ ਅੰਦਰ ਸਾਈਂ ਸਾਂਈਂ, ਸਾਈਂ ਦਾ ਸਿਮਰਨ ਅਸਥਾਪਨ ਕਰ ਦਿੱਤਾ ਹੈ। ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥ ਜਦ ਮੈਂ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ, ਤਦ ਮੈਂ ਸਾਈਂ ਦੀ ਸੇਵਾ ਤੇ ਸਿਫ਼ਤ ਕਰਨ ਦੁਆਰਾ ਉਸ ਨੂੰ ਪਰਾਪਤ ਕਰ ਲਿਆ। ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥ ਪ੍ਰਭੂ ਨੇ ਖੁਦ ਮਹਿੰਦੀ ਦੇ ਪੱਤੇ ਲਿਆਂਦੇ ਅਤੇ ਪੀਠੇ ਅਤੇ ਖੁਦ ਹੀ ਇਸ ਦੇ ਘੋਲ ਨੂੰ ਮੇਰੇ ਸਰੀਰ ਦੇ ਅੰਗਾਂ ਉਤੇ ਮਲਿਆ। ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥ ਜਿਨ੍ਹਾਂ ਉਤੇ ਸੁਆਮੀ ਆਪਣੀ ਰਹਿਮਤ ਕਰਦਾ ਹੈ, ਬਾਂਹ ਤੋਂ ਪਕੜ ਕੇ, ਉਹ ਉਨ੍ਹਾਂ ਨੂੰ ਸੰਸਾਰ ਸਮੁੰਦਰ ਵਿਚੋਂ ਬਾਹਰ ਧੂ ਲੈਂਦਾ ਹੈ, ਹੇ ਨਾਨਕ! ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ ਰਾਗ ਬਿਲਾਵਲ ਚੌਥੀ ਪਾਤਿਸ਼ਾਹੀ। ਅਸ਼ਟਪਦੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ ਆਪਣੇ ਮਾਲਕ ਦੀ ਮਹਿਮਾ ਮੈਂ ਉਚਾਰਨ ਨਹੀਂ ਕਰ ਸਕਦਾ, ਮਹਿਮਾ ਮੈਂ ਉਚਾਰਨ ਨਹੀਂ ਕਰ ਸਕਦਾ। ਤਜਿ ਆਨ ਸਰਣਿ ਗਹੀ ॥੧॥ ਰਹਾਉ ॥ ਹੋਰ ਸਾਰਿਆਂ ਨੂੰ ਛੱਡ ਕੇ, ਮੈਂ ਪ੍ਰਭੂ ਦੀ ਪਨਾਹ ਪਕੜੀ ਹੈ। ਠਹਿਰਾਉ। ਪ੍ਰਭ ਚਰਨ ਕਮਲ ਅਪਾਰ ॥ ਬੇਅੰਤ ਹਨ ਸਾਹਿਬ ਦੇ ਕੰਵਲ ਰੂਪੀ ਪੈਰ। ਹਉ ਜਾਉ ਸਦ ਬਲਿਹਾਰ ॥ ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਮਨਿ ਪ੍ਰੀਤਿ ਲਾਗੀ ਤਾਹਿ ॥ ਉਨ੍ਹਾਂ ਚਰਨ ਕੰਵਲਾਂ ਨੂੰ ਮੈਂ ਆਪਣੇ ਚਿੱਤ ਅੰਦਰ ਪਿਆਰ ਕਰਦਾ ਹਾਂ। ਤਜਿ ਆਨ ਕਤਹਿ ਨ ਜਾਹਿ ॥੧॥ ਉਨ੍ਹਾਂ ਨੂੰ ਛੱਡ ਕੇ, ਮੈਂ ਹੋਰ ਕਿਧਰੇ ਨਹੀਂ ਜਾਂਦਾ। ਹਰਿ ਨਾਮ ਰਸਨਾ ਕਹਨ ॥ ਰੱਬ ਦਾ ਨਾਮ, ਮੈਂ ਆਪਣੀ ਜੀਭਾ ਨਾਲ ਲੈਂਦਾ ਹਾਂ। ਮਲ ਪਾਪ ਕਲਮਲ ਦਹਨ ॥ ਮੇਰੇ ਗੁਨਾਹ ਅਤੇ ਮੰਦ ਅਮਲਾਂ ਦੀ ਗੰਦਗੀ ਸੜ ਗਈ ਹੈ। ਚੜਿ ਨਾਵ ਸੰਤ ਉਧਾਰਿ ॥ ਸਾਧੂਆਂ ਦੀ ਬੇੜੀ ਦੇ ਚੜ੍ਹ ਕੇ, ਮੈਂ ਬੰਦਖਲਾਸ ਹੋ ਗਿਆ ਹਾਂ। ਭੈ ਤਰੇ ਸਾਗਰ ਪਾਰਿ ॥੨॥ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ ਹਾਂ। ਮਨਿ ਡੋਰਿ ਪ੍ਰੇਮ ਪਰੀਤਿ ॥ ਮੇਰੀ ਜਿੰਦੜੀ ਸੁਆਮੀ ਨਾਲ, ਮੁਹੱਬਤ ਅਤੇ ਪਿਆਰ ਦੀ ਰੱਸੀ ਨਾਲ ਬੱਝੀ ਹੋਈ ਹੈ। ਇਹ ਸੰਤ ਨਿਰਮਲ ਰੀਤਿ ॥ ਇਹ ਸਾਧੂਆਂ ਦੀ ਪਵਿੱਤਰ ਮਰਿਯਾਦਾ ਹੈ। ਤਜਿ ਗਏ ਪਾਪ ਬਿਕਾਰ ॥ ਉਹ ਗੁਨਾਹਾਂ ਅਤੇ ਕੁਕਰਮਾਂ ਨੂੰ ਛੱਡ ਦਿੰਦੇ ਹਨ। ਹਰਿ ਮਿਲੇ ਪ੍ਰਭ ਨਿਰੰਕਾਰ ॥੩॥ ਉਹ ਸਰੂਪ-ਰਹਿਤ ਸੁਆਮੀ ਵਾਹਿਗੁਰੂ ਨਾਲ ਮਿਲ ਜਾਂਦੇ ਹਨ। ਪ੍ਰਭ ਪੇਖੀਐ ਬਿਸਮਾਦ ॥ ਸਾਹਿਬ ਨੂੰ ਵੇਖ ਕੇ ਮੈਂ ਚਕ੍ਰਿਤ ਹੋ ਗਿਆ ਹਾਂ, ਚਖਿ ਅਨਦ ਪੂਰਨ ਸਾਦ ॥ ਅਤੇ ਮੁਕੰਮਲ ਪਰਸੰਨਤਾ ਦਾ ਸੁਆਦ ਮਾਣਦਾ ਹਾਂ। ਨਹ ਡੋਲੀਐ ਇਤ ਊਤ ॥ ਮੈਂ ਇਧਰ-ਉਧਰ ਡਿਕ-ਡੋਲੇ ਨਹੀਂ ਖਾਂਦਾ। ਪ੍ਰਭ ਬਸੇ ਹਰਿ ਹਰਿ ਚੀਤ ॥੪॥ ਵਾਹਿਗੁਰੂ ਸੁਆਮੀ ਮਾਲਕ ਮੇਰੇ ਚਿੱਤ ਅੰਦਰ ਵਸਦਾ ਹੈ। ਤਿਨ੍ਹ੍ਹ ਨਾਹਿ ਨਰਕ ਨਿਵਾਸੁ ॥ ਉਹ ਦੋਜ਼ਕ ਅੰਦਰ ਨਹੀਂ ਵਸਦੇ, ਨਿਤ ਸਿਮਰਿ ਪ੍ਰਭ ਗੁਣਤਾਸੁ ॥ ਜੋ ਨੇਕੀ ਦੇ ਖਜਾਨੇ, ਆਪਣੇ ਸੁਆਮੀ ਨੂੰ ਸਦਾ ਯਾਦ ਕਰਦੇ ਹਨ। ਤੇ ਜਮੁ ਨ ਪੇਖਹਿ ਨੈਨ ॥ ਉਹ ਮੌਤ ਦੇ ਫਰੇਸ਼ਤੇ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਵੇਖਦੇ, ਸੁਨਿ ਮੋਹੇ ਅਨਹਤ ਬੈਨ ॥੫॥ ਜੋ ਪਰਮ ਉਤਕ੍ਰਿਸ਼ਟ ਗੁਰਬਾਣੀ ਨੂੰ ਸ੍ਰਵਣ ਕਰ ਕੇ ਮੋਹਤ ਹੋਏ ਹਨ। ਹਰਿ ਸਰਣਿ ਸੂਰ ਗੁਪਾਲ ॥ ਮੈਂ ਸ਼੍ਰਿਸ਼ਟੀ ਦੇ ਪਾਲਣ-ਪੋਸਣਹਾਰ ਵਰਿਆਮੀ ਹਰੀ ਦੀ ਪਨਾਹ ਲਈ ਹੈ। ਪ੍ਰਭ ਭਗਤ ਵਸਿ ਦਇਆਲ ॥ ਮਿਹਰਬਾਨ ਮਾਲਕ ਆਪਣੇ ਜਾਂ-ਨਿਸਾਰ ਗੋਲਿਆਂ ਦੇ ਇਖਤਿਆਰ ਵਿੱਚ ਹੈ। ਹਰਿ ਨਿਗਮ ਲਹਹਿ ਨ ਭੇਵ ॥ ਵਾਹਿਗੁਰੂ ਦੇ ਭੇਤ ਨੂੰ ਭੇਦ ਨਹੀਂ ਜਾਣਦੇ। ਨਿਤ ਕਰਹਿ ਮੁਨਿ ਜਨ ਸੇਵ ॥੬॥ ਮੋਨਧਾਰੀ ਰਿਸ਼ੀ ਸਦਾ ਹੀ ਉਸ ਦੀ ਘਾਲ ਕੁਮਾਉਂਦੇ ਹਨ। ਦੁਖ ਦੀਨ ਦਰਦ ਨਿਵਾਰ ॥ ਸੁਆਮੀ ਗਰੀਬਾਂ ਦਾ ਰੰਜ ਅਤੇ ਤਕਲੀਫ ਦੂਰ ਕਰਨ ਵਾਲਾ ਹੈ। ਜਾ ਕੀ ਮਹਾ ਬਿਖੜੀ ਕਾਰ ॥ ਪਰਮ ਕਠਨ ਹੈ ਉਸ ਦੀ ਟਹਿਲ ਸੇਵਾ। ਤਾ ਕੀ ਮਿਤਿ ਨ ਜਾਨੈ ਕੋਇ ॥ ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ। ਜਲਿ ਥਲਿ ਮਹੀਅਲਿ ਸੋਇ ॥੭॥ ਉਹ ਸੁਆਮੀ ਪਾਣੀ, ਧਰਤੀ ਅਤੇ ਆਕਾਸ਼ ਅੰਦਰ ਰਵਿ ਰਹਿਆ ਹੈ। ਕਰਿ ਬੰਦਨਾ ਲਖ ਬਾਰ ॥ ਲੱਖਾਂ ਵਾਰੀਂ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਪ੍ਰਭੂ ਨੂੰ ਪ੍ਰਣਾਮ ਕਰ। ਥਕਿ ਪਰਿਓ ਪ੍ਰਭ ਦਰਬਾਰ ॥ ਭਟਕਦਾ ਹੋਇਆ ਹਾਰ ਹੁਟ ਕੇ, ਮੈਂ ਹੁਣ ਸਾਹਿਬ ਦੇ ਬੂਹੇ ਤੇ ਆ ਡਿੱਗਾ ਹਾਂ। ਪ੍ਰਭ ਕਰਹੁ ਸਾਧੂ ਧੂਰਿ ॥ ਹੇ ਸੁਆਮੀ! ਮੈਨੂੰ ਸੰਤਾਂ ਦੇ ਪੈਰਾਂ ਦੀ ਧੂੜ ਬਣਾ ਦੇ। ਨਾਨਕ ਮਨਸਾ ਪੂਰਿ ॥੮॥੧॥ ਤੂੰ ਨਾਨਕ ਦੀ ਇਹ ਸੱਧਰ ਪੂਰੀ ਕਰ ਦੇ। ਬਿਲਾਵਲੁ ਮਹਲਾ ੫ ॥ ਬਿਲਾਵਲ ਚੌਥੀ ਪਾਤਿਸ਼ਾਹੀ। ਪ੍ਰਭ ਜਨਮ ਮਰਨ ਨਿਵਾਰਿ ॥ ਹੇ ਸਾਈਂ! ਤੂੰ ਮੇਰਾ ਜੰਮਣਾ ਤੇ ਮਰਨਾ ਕੱਟ ਦੇ। ਹਾਰਿ ਪਰਿਓ ਦੁਆਰਿ ॥ ਥੱਕ ਟੁਟ ਕੇ, ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ। ਗਹਿ ਚਰਨ ਸਾਧੂ ਸੰਗ ॥ ਸਤਿ ਸੰਗਤ ਦੀ ਬਰਕਤ ਦੁਆਰਾ ਮੈਂ ਵਾਹਿਗੁਰੂ ਦੇ ਪੈਰਾਂ ਨਾਲ ਚਿਮੜ ਗਿਆ ਹਾਂ, ਮਨ ਮਿਸਟ ਹਰਿ ਹਰਿ ਰੰਗ ॥ ਅਤੇ ਪ੍ਰਭੂ ਦਾ ਪ੍ਰੇਮ ਮੇਰੇ ਚਿੱਤ ਨੂੰ ਮਿੱਠਾ ਲੱਗਦਾ ਹੈ। copyright GurbaniShare.com all right reserved. Email |