Page 874

ਗੋਂਡ ॥
ਗੋਂਡ।

ਮੋਹਿ ਲਾਗਤੀ ਤਾਲਾਬੇਲੀ ॥
ਮੈਨੂੰ ਤਲਮਲਾਹਟ ਲੱਗੀ ਹੋਈ ਹੈ।

ਬਛਰੇ ਬਿਨੁ ਗਾਇ ਅਕੇਲੀ ॥੧॥
ਆਪਣੇ ਵੱਛੇ ਦੇ ਬਗੈਰ ਗਾਂ ਇਕੱਲੀ ਹੈ।

ਪਾਨੀਆ ਬਿਨੁ ਮੀਨੁ ਤਲਫੈ ॥
ਜਦ ਦੇ ਬਾਝੋਂ ਮੱਛੀ ਤੜਫਦੀ ਹੈ।

ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥
ਸਾਹਿਬ ਦੇ ਨਾਮ ਤੋਂ ਬਗੈਰ, ਇਸੇ ਤਰ੍ਹਾਂ ਦਾ ਹੀ ਹੈ ਵਿਚਾਰਾ ਨਾਮ ਦੇਵ। ਠਹਿਰਾਉ।

ਜੈਸੇ ਗਾਇ ਕਾ ਬਾਛਾ ਛੂਟਲਾ ॥
ਜਿਸ ਤਰ੍ਹਾਂ ਜਦ ਗਾਂ ਦਾ ਵੱਛਾ ਛੁੱਟ ਜਾਂਦਾ ਹੈ,

ਥਨ ਚੋਖਤਾ ਮਾਖਨੁ ਘੂਟਲਾ ॥੨॥
ਉਹ ਉਸ ਦੇ ਥਣਾਂ ਨੂੰ ਚੁੰਘਦਾ ਅਤੇ ਦੁੱਧ ਨੂੰ ਪੀਂਦਾ ਹੈ।

ਨਾਮਦੇਉ ਨਾਰਾਇਨੁ ਪਾਇਆ ॥
ਇਸੇ ਤਰ੍ਹਾਂ ਹੀ ਨਾਮਦੇਵ ਦੇ ਪ੍ਰਭੂ ਪਰਾਪਤ ਕਰ ਲਿਆ ਹੈ।

ਗੁਰੁ ਭੇਟਤ ਅਲਖੁ ਲਖਾਇਆ ॥੩॥
ਗੁਰਾਂ ਨੂੰ ਮਿਲ ਕੇ, ਮੈਂ ਅਦ੍ਰਿਸ਼ਟ ਸੁਆਮੀ ਨੂੰ ਦੇਖ ਲਿਆ ਹੈ।

ਜੈਸੇ ਬਿਖੈ ਹੇਤ ਪਰ ਨਾਰੀ ॥
ਜਿਸ ਤਰ੍ਹਾਂ ਕਾਮ-ਚੇਸਟਾ ਲਈ, ਬੰਦਾ ਪਰਾਈ ਇਸਤਰੀ ਨੂੰ ਪਿਆਰ ਕਰਦਾ ਹੈ,

ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥
ਇਸੇ ਤਰ੍ਹਾਂ ਦਾ ਹੀ ਨਾਮੇ ਦਾ ਹੰਕਾਰ ਦੇ ਵੈਰੀ ਵਾਹਿਗੁਰੂ ਨਾਲ ਪ੍ਰੇਮ ਹੈ।

ਜੈਸੇ ਤਾਪਤੇ ਨਿਰਮਲ ਘਾਮਾ ॥
ਜਿਸ ਤਰ੍ਹਾਂ ਚਮਕਦੀ ਹੋਈ ਧੁੱਪ ਵਿੱਚ ਆਦਮੀ ਦਾ ਜਿਸਮ ਮੱਚਦਾ ਹੈ,

ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥
ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ ਗਰੀਬ ਨਾਮਾ ਮੱਚਦਾ ਹੈ।

ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨
ਰਾਗ ਗੋਂਡ ਨਾਮਦੇਵ ਜੀ ਕੀ ਬਾਣੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥
ਸਾਈਂ ਦਾ ਨਾਮ ਜੱਪਣ ਦੁਆਰਾ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ।

ਹਰਿ ਕੋ ਨਾਮੁ ਲੈ ਊਤਮ ਧਰਮਾ ॥
ਵਾਹਿਗੁਰੂ ਦੇ ਨਾਮ ਦਾ ਸਿਮਰਨ ਸਭ ਤੋਂ ਸਰੇਸ਼ਟ ਮਜਹਬ ਹੈ।

ਹਰਿ ਹਰਿ ਕਰਤ ਜਾਤਿ ਕੁਲ ਹਰੀ ॥
ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਜਾਤੀ ਦੇ ਘਰਾਣਾ-ਭੇਦ ਮਿਟ ਜਾਂਦੇ ਹਨ।

ਸੋ ਹਰਿ ਅੰਧੁਲੇ ਕੀ ਲਾਕਰੀ ॥੧॥
ਉਹ ਸੁਆਮੀ ਅੰਨ੍ਹੇ ਆਦਮੀ ਦੀ ਡੰਗੋਰੀ ਹੈ।

ਹਰਏ ਨਮਸਤੇ ਹਰਏ ਨਮਹ ॥
ਵਾਹਿਗੁਰੂ ਨੂੰ ਮੇਰੀ ਪ੍ਰਣਾਮ ਹੈ ਅਤੇ ਵਾਹਿਗੁਰੂ ਨੂੰ ਹੀ ਮੇਰੀ ਨਮਸ਼ਕਾਰ।

ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥
ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਮੌਤ ਪ੍ਰਾਣੀ ਨੂੰ ਸਤਾਉਂਦੀ ਨਹੀਂ। ਠਹਿਰਾਉ।

ਹਰਿ ਹਰਨਾਕਸ ਹਰੇ ਪਰਾਨ ॥
ਵਾਹਿਗੁਰੂ ਨੇ ਹਰਨਾਖਸ਼ ਦੀ ਜਾਨ ਲੈ ਲਈ,

ਅਜੈਮਲ ਕੀਓ ਬੈਕੁੰਠਹਿ ਥਾਨ ॥
ਅਤੇ ਅਜਾਮਲ ਲਈ ਬ੍ਰਹਿਮਲੋਕ ਵਿੱਚ ਜਗ੍ਹਾ ਬਣਾ ਦਿੱਤੀ।

ਸੂਆ ਪੜਾਵਤ ਗਨਿਕਾ ਤਰੀ ॥
ਤੋਤੇ ਨੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਾਉਂਦੀ, ਪੜ੍ਹਾਉਂਦੀ ਹੋਈ ਵੇਸਵਾ ਦਾ ਪਾਰ ਉਤਾਰਾ ਹੋ ਗਿਆ।

ਸੋ ਹਰਿ ਨੈਨਹੁ ਕੀ ਪੂਤਰੀ ॥੨॥
ਉਹ ਵਾਹਿਗੁਰੂ ਮੇਰੀਆਂ ਅੱਖਾਂ ਦੀ ਪੁਤਲੀ ਹੈ।

ਹਰਿ ਹਰਿ ਕਰਤ ਪੂਤਨਾ ਤਰੀ ॥
ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੂਤਨਾ ਦਾ ਪਾਰ ਉਤਾਰਾ ਹੋ ਗਿਆ ਹੈ,

ਬਾਲ ਘਾਤਨੀ ਕਪਟਹਿ ਭਰੀ ॥
ਜੋ ਬੱਚਿਆਂ ਨੂੰ ਮਾਰਨ ਵਾਲੀ ਅਤੇ ਛਲਕਪਟ ਭਰੀ ਸੀ।

ਸਿਮਰਨ ਦ੍ਰੋਪਦ ਸੁਤ ਉਧਰੀ ॥
ਸਾਹਿਬ ਦੀ ਬੰਦਗੀ ਕਰਨ ਦੁਆਰਾ, ਦਰੋਪਦ ਦੀ ਪੁਤਰੀ, ਦਰੋਪਦੀ ਦਾ ਪਾਰ ਉਤਾਰਾ ਹੋ ਗਿਆ।

ਗਊਤਮ ਸਤੀ ਸਿਲਾ ਨਿਸਤਰੀ ॥੩॥
ਗੌਤਮ ਦੀ ਪਤਨੀ, ਅਹਿੱਲਿਆ, ਪੱਥਰ ਬਣੀ ਹੋਈ ਭੀ, ਬੰਦਖਲਾਸ ਹੋ ਗਈ।

ਕੇਸੀ ਕੰਸ ਮਥਨੁ ਜਿਨਿ ਕੀਆ ॥
ਜਿਸ ਪ੍ਰਭੂ ਨੇ ਕੇਸੀ ਤੇ ਕੰਸ ਨੂੰ ਨਾਸ ਕੀਤਾ,

ਜੀਅ ਦਾਨੁ ਕਾਲੀ ਕਉ ਦੀਆ ॥
ਉਸ ਨੇ ਕਾਲੀ ਨਾਗ ਨੂੰ ਅਮਰ ਜੀਵਨ ਦੀ ਦਾਤ ਪ੍ਰਦਾਨ ਕੀਤੀ।

ਪ੍ਰਣਵੈ ਨਾਮਾ ਐਸੋ ਹਰੀ ॥
ਨਾਮਾ ਬੇਨਤੀ ਕਰਦਾ ਹੈ, ਇਹੋ ਜਿਹਾ ਹੈ ਮੇਰਾ ਵਾਹਿਗੁਰੂ,

ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥
ਜਿਸਦਾ ਆਰਾਧਨ ਕਰਨ ਦੁਆਰਾ, ਡਰ ਤੇ ਦੁਖ ਦੂਰ ਹੋ ਜਾਂਦੇ ਹਨ।

ਗੋਂਡ ॥
ਗੋਂਡ।

ਭੈਰਉ ਭੂਤ ਸੀਤਲਾ ਧਾਵੈ ॥
ਜੋ ਪਿਸਾਚ ਭੈਰੋ ਅਤੇ ਦੇਵੀ ਸੀਤਲਾ ਮਗਰ ਦੌੜਦਾ ਹੈ,

ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਉਹ ਖੋਤੇ ਤੇ ਚੜ੍ਹਦਾ ਹੈ ਅਤੇ ਖੇਹ ਉਠਾਉਂਦਾ ਹੈ।

ਹਉ ਤਉ ਏਕੁ ਰਮਈਆ ਲੈਹਉ ॥
ਮੈਂ ਤਾਂ ਕੇਵਲ ਇਕ ਸੁਆਮੀ ਦੇ ਨਾਮ ਨੂੰ ਹੀ ਲੈਂਦਾ ਹਾਂ।

ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
ਮੈਂ ਹੋਰ ਸਾਰੇ ਦੇਵਤੇ ਉਸ ਦੇ ਵਟਾਂਦਰੇ ਵਿੱਚ ਦੇ ਛੱਡੇ ਹਨ। ਠਹਿਰਾਉ।

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਜਿਹੜਾ ਇਨਸਾਨ ਸ਼ਿਵਜੀ ਦਾ ਨਾਮ ਉਚਾਰਦਾ ਅਤੇ ਉਸ ਦੀ ਪੂਜਾ ਕਰਦਾ ਹੈ;

ਬਰਦ ਚਢੇ ਡਉਰੂ ਢਮਕਾਵੈ ॥੨॥
ਉਹ ਬਲ੍ਹਦਾ ਤੇ ਚੜ੍ਹਦਾ ਅਤੇ ਡੱਫ ਵਜਾਉਂਦਾ ਹੈ।

ਮਹਾ ਮਾਈ ਕੀ ਪੂਜਾ ਕਰੈ ॥
ਜੋ ਮਹਾਂਮਾਈ ਦੀ ਉਪਾਸ਼ਨਾ ਕਰਦਾ ਹੈ,

ਨਰ ਸੈ ਨਾਰਿ ਹੋਇ ਅਉਤਰੈ ॥੩॥
ਉਹ ਆਦਮੀ ਤੋਂ ਤੀਵੀਂ ਹੋ ਕੇ ਜੰਮਦਾ ਹੈ।

ਤੂ ਕਹੀਅਤ ਹੀ ਆਦਿ ਭਵਾਨੀ ॥
ਤੂੰ ਮੁੱਢਲੀ ਦੇਵੀ ਆਖੀ ਜਾਂਦੀ ਹੈ,

ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਮੁਕਤੀ ਦੇਣ ਦੇ ਵੇਲੇ ਤੂੰ ਕਿਥੇ ਆਪਦੇ ਆਪ ਨੂੰ ਲੁਕਾ ਲੈਨੀ ਹੈਂ?

ਗੁਰਮਤਿ ਰਾਮ ਨਾਮ ਗਹੁ ਮੀਤਾ ॥
ਗੁਰਾਂ ਦੇ ਉਪਦੇਸ਼ ਤਾਬੇ, ਹੇ ਮੇਰੇ ਮਿੱਤਰ! ਤੂੰ ਸੁਆਮੀ ਦੇ ਨਾਮ ਨੂੰ ਘੁੱਟ ਕੇ ਫੜੀ ਰੱਖ।

ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥
ਨਾਮ ਦੇਵ ਬੇਨਤੀ ਕਰਦਾ ਹੈ, ਗੀਤਾ ਭੀ ਇਸੇ ਤਰ੍ਹਾਂ ਹੀ ਆਖਦੀ ਹੈ।

ਬਿਲਾਵਲੁ ਗੋਂਡ ॥
ਬਿਲਾਵਲ ਗੌਂਡ।

ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਅੱਜ ਮੈਂ, ਨਾਮੇ, ਨੇ ਆਪਣਾ ਪ੍ਰਭੂ ਵੇਖ ਲਿਆ ਹੈ ਇਸ ਲਈ ਮੈਂ ਹੁਣ ਬੇਵਕੂਫ ਨੂੰ ਸਿੱਖ-ਮਤ ਦਿੰਦਾ ਹਾਂ। ਠਹਿਰਾਉ।

ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਹੇ ਪੰਡਿਤ! ਤੇਰੀ ਗਾਇਤਰੀ, ਲੋਧੇ ਨਾਮ ਦੇ ਇਕ ਜ਼ਿਮੀਦਾਰ ਦੀ ਪੈਲੀ ਚਰਦੀ ਹੁੰਦੀ ਸੀ।

ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
ਸੋਟਾ ਲੈ ਕੇ ਉਸ ਨੇ ਉਸ ਦੀ ਲੱਤ ਤੋੜ ਦਿੱਤੀ ਅਤੇ ਉਦੋਂ ਤੋਂ ਉਹ ਲੰਗੀ ਲੰਗੀ ਤੁਰਦੀ ਹੈ।

ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਹੇ ਪੰਡਿਤ! ਤੇਰਾ ਵੱਡਾ ਦੇਵਤਾ ਸ਼ਿਵਜੀ ਚਿੱਟੇ ਬੈਲ ਤੇ ਸਵਾਰ ਹੋਇਆ ਆਉਂਦਾ, ਮੈਂ ਵੇਖਿਆ ਸੀ।

ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥
ਭੰਡਾਰੀ ਦੇ ਧਾਮ ਵਿੱਚ ਉਸ ਦੇ ਲਈ ਭੋਜਨ ਤਿਆਰ ਕੀਤਾ ਗਿਆ ਸੀ ਅਤੇ ਉਸ ਨੇ ਉਸ ਦਾ ਪ੍ਰਤ੍ਰ ਹੀ ਮਾਰ ਦਿੱਤਾ ਸੀ।

copyright GurbaniShare.com all right reserved. Email