Page 875

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਹੇ ਪੰਡਿਤ! ਤੇਰੇ ਰਾਮ ਚੰਦ੍ਰ ਨੂੰ ਆਉਂਦੇ ਨੂੰ ਭੀ ਮੈਂ ਵੇਖਿਆ ਸੀ।

ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਆਪਣੀ ਪਤਨੀ ਨੂੰ ਗੁਆ ਕੇ, ਉਸ ਨੇ ਰਾਵਣ ਦੇ ਨਾਲ ਲੜਾਈ ਕੀਤੀ ਸੀ।

ਹਿੰਦੂ ਅੰਨ੍ਹ੍ਹਾ ਤੁਰਕੂ ਕਾਣਾ ॥
ਹਿੰਦੂ ਮੁਨਾਖਾ ਹੈ ਅਤੇ ਮੁਸਲਮਾਨ ਇਕ ਅੱਖ ਵਾਲਾ।

ਦੁਹਾਂ ਤੇ ਗਿਆਨੀ ਸਿਆਣਾ ॥
ਬ੍ਰਹਿਮਵੇਤਾ ਦੋਨਾਂ ਨਾਲੋਂ ਵਧੇਰੇ ਅਕਲਮੰਦ ਹੈ।

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਹਿੰਦੂ ਮੰਦਰ ਵਿੱਚ ਉਪਾਸ਼ਨਾ ਕਰਦਾ ਹੈ। ਅਤੇ ਮੁਸਲਮਾਨ ਮਸਜਿਦ ਵਿੱਚ।

ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥
ਨਾਮਾ ਉਸ ਪ੍ਰਭੂ ਦੀ ਘਾਲ ਕਮਾਉਦਾ ਹੈ, ਜਿਸ ਕੋਲ ਨਾਂ ਮੰਦਰ ਹੈ ਨਾਂ ਹੀ ਮਸਜਿਦ।

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨
ਰਾਗ ਗੌਂਡ ਰਵਿਦਾਸ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੁਕੰਦ ਮੁਕੰਦ ਜਪਹੁ ਸੰਸਾਰ ॥
ਤੂੰ ਮੁਕਤੀ ਦੇਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਹੇ ਬੰਦੇ!

ਬਿਨੁ ਮੁਕੰਦ ਤਨੁ ਹੋਇ ਅਉਹਾਰ ॥
ਮੁਕਤੀ ਦੇਣ ਵਾਲੇ ਵਾਹਿਗੁਰੂ ਦੇ ਬਗੈਰ, ਤੇਰੀ ਦੇਹ ਸੁਆਹ ਹੋ ਜਾਵੇਗੀ।

ਸੋਈ ਮੁਕੰਦੁ ਮੁਕਤਿ ਕਾ ਦਾਤਾ ॥
ਉਹ ਸੁਆਮੀ ਮੁਕਤੀ ਦਾ ਦਾਤਾਰ ਹੈ।

ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥
ਉਹ ਪ੍ਰਭੂ ਮੇਰਾ ਬਾਬਲ ਅਤੇ ਅੰਮੜੀ ਹੈ।

ਜੀਵਤ ਮੁਕੰਦੇ ਮਰਤ ਮੁਕੰਦੇ ॥
ਜੀਉਂਦਾ ਹੋਇਆ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਸਾਹਿਬ ਦਾ ਸਿਮਰਨ ਕਰ ਤੂੰ ਮਰਦਾ ਹੋਇਆ ਭੀ।

ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥
ਉਸ ਦਾ ਗੋਲਾ ਸਦੀਵ ਹੀ ਖੁਸ਼ੀ ਅੰਦਰ ਵਿਚਰਦਾ ਹੈ। ਠਹਿਰਾਉ।

ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥
ਸੁਆਮੀ ਮਾਲਕ ਮੇਰੀ ਜਿੰਦ-ਜਾਨ ਹੈ।

ਜਪਿ ਮੁਕੰਦ ਮਸਤਕਿ ਨੀਸਾਨੰ ॥
ਸੁਆਮੀ ਦਾ ਆਰਾਧਨ ਕਰਨ ਦੁਆਰਾ, ਤੇਰੇ ਮੱਥੇ ਤੇ ਪ੍ਰਵਾਨਗੀ ਦਾ ਚਿੰਨ੍ਹ ਲੱਗ ਜਾਵੇਗਾ।

ਸੇਵ ਮੁਕੰਦ ਕਰੈ ਬੈਰਾਗੀ ॥
ਤਿਆਗੀ ਆਪਣੇ ਮਾਲਕ ਦੀ ਘਾਲ ਕਮਾਉਂਦਾ ਹੈ।

ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥
ਮੈਂ, ਨਿਤਾਣੇ ਨੇ ਉਸ ਮੁਕਤੀ ਦੇ ਦਾਤੇ ਨੂੰ ਆਪਣੀ ਦੌਲਤ ਵੱਜੋ ਪਰਾਪਤ ਕਰ ਲਿਆ ਹੈ।

ਏਕੁ ਮੁਕੰਦੁ ਕਰੈ ਉਪਕਾਰੁ ॥
ਜਦ ਇਕ ਮੁਕਤੀ ਦੇਣਹਾਰ ਮੇਰਾ ਭਲਾ ਕਰਦਾ ਹੈ,

ਹਮਰਾ ਕਹਾ ਕਰੈ ਸੰਸਾਰੁ ॥
ਤਾਂ ਜਗਤ ਮੈਨੂੰ ਕੀ ਕਰ ਸਕਦਾ ਹੈ?

ਮੇਟੀ ਜਾਤਿ ਹੂਏ ਦਰਬਾਰਿ ॥
ਆਪਣੀ ਜਾਤੀ ਨੂੰ ਮੇਟ ਕੇ, ਮੈਂ ਪ੍ਰਭੂ ਦਾ ਦਰਬਾਰੀ ਹੋ ਗਿਆ ਹਾਂ।

ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥
ਤੂੰ ਹੇ ਸੁਆਮੀ! ਸਾਰਿਆਂ ਯੁੱਗਾਂ ਅੰਦਰ ਪ੍ਰਾਣੀਆਂ ਦਾ ਪਾਰ ਉਤਾਰਾ ਕਰਨ ਲਈ ਸਰਬ-ਸ਼ਕਤੀਮਾਨ ਹੈਂ।

ਉਪਜਿਓ ਗਿਆਨੁ ਹੂਆ ਪਰਗਾਸ ॥
ਬ੍ਰਹਿਮ-ਬੋਧ ਉਤਪੰਨ ਹੋ ਗਿਆ ਹੈ ਅਤੇ ਮੈਨੂੰ ਚਾਨਣ ਹੋ ਗਿਆ ਹੈ।

ਕਰਿ ਕਿਰਪਾ ਲੀਨੇ ਕੀਟ ਦਾਸ ॥
ਦਇਆ ਧਾਰ ਕੇ, ਪ੍ਰਭੂ ਨੇ ਇਸ ਕੀੜੇ ਨੂੰ ਆਪਣਾ ਗੋਲਾ ਬਣਾ ਲਿਆ ਹੈ।

ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥
ਰਵਿਦਾਸ ਜੀ ਆਖਦੇ ਹਨ, ਹੁਣ ਮੇਰੀ ਖਾਹਿਸ਼ ਬੁੱਝ ਗਈ ਹੈ।

ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥
ਮੈਂ ਸੁਆਮੀ ਦਾ ਸਿਮਰਨ ਕਰਦਾ ਅਤੇ ਉਸ ਦੀ ਹੀ ਘਾਲ ਕਮਾਉਂਦਾ ਹਾਂ।

ਗੋਂਡ ॥
ਗੋਂਡ।

ਜੇ ਓਹੁ ਅਠਸਠਿ ਤੀਰਥ ਨ੍ਹ੍ਹਾਵੈ ॥
ਜੇਕਰ ਉਹ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰ ਲਵੇ।

ਜੇ ਓਹੁ ਦੁਆਦਸ ਸਿਲਾ ਪੂਜਾਵੈ ॥
ਜੇਕਰ ਉਹ ਬਾਰਾ ਹੀ ਸ਼ਿਵਲਿੰਗ ਪੱਥਰਾਂ ਦੀ ਪੂਜਾ ਕਰ ਲਵੇ,

ਜੇ ਓਹੁ ਕੂਪ ਤਟਾ ਦੇਵਾਵੈ ॥
ਅਤੇ ਜੇਕਰ ਉਹ ਖੂਹ ਅਤੇ ਤਲਾਬ ਸਮਰਪਨ ਕਰ ਦੇਵੇ।

ਕਰੈ ਨਿੰਦ ਸਭ ਬਿਰਥਾ ਜਾਵੈ ॥੧॥
ਪਰ ਜੇਕਰ ਉਹ ਸੰਤਾਂ ਦੀ ਬਦਖੋਈ ਕਰਦਾ ਹੈ ਤਾਂ ਸਾਰਾ ਕੁਛ ਨਿਸਫਲ ਜਾਂਦਾ ਹੈ।

ਸਾਧ ਕਾ ਨਿੰਦਕੁ ਕੈਸੇ ਤਰੈ ॥
ਸੰਤ ਦੀ ਬਦਖੋਈ ਕਰਨ ਵਾਲਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?

ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥
ਤੂੰ ਨਿਸਚਿਤ ਹੀ ਜਾਣ ਲੈ ਕਿ ਉਹ ਦੋਜ਼ਕ ਵਿੱਚ ਪਵੇਗਾ। ਠਹਿਰਾਉ।

ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥
ਜੇਕਰ ਉਹ ਗ੍ਰਹਿਣ ਸਮੇਂ ਕੁਕੂਕਸ਼ੇਤਰ ਇਸ਼ਨਾਨ ਕਰੇ,

ਅਰਪੈ ਨਾਰਿ ਸੀਗਾਰ ਸਮੇਤਿ ॥
ਜੇਕਰ ਉਹ ਆਪਣੀ ਵਹੁਟੀ ਨੂੰ ਹਾਰ ਸ਼ਿੰਗਾਰ ਸਹਿਤ ਸਮਰਪਣ ਕਰ ਦੇਵੇ,

ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥
ਅਤੇ ਆਪਣੇ ਕੰਨਾਂ ਨਾਲ ਸਾਰੀਆਂ ਸਿਮਰਤੀਆਂ ਨੂੰ ਸ੍ਰਵਣ ਕਰ ਲਵੇ,

ਕਰੈ ਨਿੰਦ ਕਵਨੈ ਨਹੀ ਗੁਨੈ ॥੨॥
ਪਰ ਜੇਕਰ ਉਹ ਚੁਗਲੀ ਬਖੀਲੀ ਕਰਦਾ ਹੈ, ਉਹ ਕਿਸੇ ਭੀ ਲਾਭ ਦੇ ਨਹੀਂ।

ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥
ਜੇਕਰ ਉਹ ਲੋੜਵੰਦਾਂ ਨੂੰ ਬਹੁਤੇ ਭੋਜਨ ਛਕਾਉਂਦਾ,

ਭੂਮਿ ਦਾਨ ਸੋਭਾ ਮੰਡਪਿ ਪਾਵੈ ॥
ਜਮੀਨ ਦਾਨ ਕਰਦਾ ਹੈ ਅਤੇ ਲੋਕਾਂ ਦੇ ਭਲੇ ਲਈ ਸੁਭਾਇਮਾਨ ਇਮਾਰਤਾਂ ਬਣਾਉਂਦਾ ਹੈ,

ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥
ਅਤੇ ਆਪਣਿਆਂ ਨੂੰ ਛੱਡ ਕੇ ਹੋਰਨਾਂ ਦੇ ਕਾਰਜ ਰਾਸ ਕਰਦਾ ਹੈ,

ਕਰੈ ਨਿੰਦ ਬਹੁ ਜੋਨੀ ਹਾਂਢੈ ॥੩॥
ਪਰ ਜੇਕਰ ਉਹ ਚੁਗਲੀ ਬਖੀਲੀ ਕਰਦਾ ਹੈ ਤਾਂ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।

ਨਿੰਦਾ ਕਹਾ ਕਰਹੁ ਸੰਸਾਰਾ ॥
ਹੇ ਲੋਕੋ ਤੁਸੀਂ ਚੁਗਲੀ ਬਖੀਲੀ ਕਿਉਂ ਕਰਦੇ ਹੋ?

ਨਿੰਦਕ ਕਾ ਪਰਗਟਿ ਪਾਹਾਰਾ ॥
ਬਦਖੋਈ ਕਰਨ ਵਾਲੇ ਦਾ ਪੋਲ ਛੇਤੀ ਹੀ ਖੁੱਲ੍ਹ ਜਾਂਦਾ ਹੈ।

ਨਿੰਦਕੁ ਸੋਧਿ ਸਾਧਿ ਬੀਚਾਰਿਆ ॥
ਮੈਂ ਚੁਗਲੀ ਬਖੀਲੀ ਕਰਨ ਵਾਲੇ ਦੀ ਪ੍ਰਾਲਭਧ ਨੂੰ ਗਹੁ ਨਾਲ ਸੋਚਿਆ ਸਮਝਿਆ ਹੈ।

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥
ਰਵਿਦਾਸ ਜੀ ਫੁਰਮਾਉਂਦੇ ਹਨ, ਉਹ ਗੁਨਾਹਗਾਰ ਹੈ ਅਤੇ ਦੋਜ਼ਕ ਨੂੰ ਜਾਂਦਾ ਹੈ।

copyright GurbaniShare.com all right reserved. Email