ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥੨॥ ਜੇਕਰ ਤੂੰ ਨਾਮ ਸੁਣਦਾ ਹੈਂ, ਹੇ ਬੰਦੇ! ਤੂੰ ਐਉਂ ਮਹਿਸੂਸ ਕਰਦਾ ਹੈਂ ਜਿਸ ਤਰ੍ਹਾਂ ਤੈਨੂੰ ਠੂੰਹਾਂ ਲੜ ਗਿਆ ਹੁੰਦਾ ਹੈ। ਮਾਇਆ ਕਾਰਣਿ ਸਦ ਹੀ ਝੂਰੈ ॥ ਤੂੰ ਸੰਸਾਰੀ ਪਦਾਰਥਾਂ ਲਈ ਹਮੇਸ਼ਾਂ ਹੀ ਲੋਚਦਾ ਰਹਿੰਦਾ ਹੈਂ, ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥ ਆਪਣੇ ਚਿੱਤ ਅਤੇ ਮੂੰਹ ਨਾਲ ਤੂੰ ਕਦੇ ਭੀ ਮਾਲਕ ਦੀ ਮਹਿਮਾਂ ਉਚਾਰਨ ਨਹੀਂ ਕਰਦਾ। ਨਿਰਭਉ ਨਿਰੰਕਾਰ ਦਾਤਾਰੁ ॥ ਡਰ-ਰਹਿਤ, ਸਰੂਪ ਰਹਿਤ ਅਤੇ ਦਰਿਆ-ਦਿਲ ਹੈ ਸੁਆਮੀ। ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥੩॥ ਹੇ ਬੇਵਕੂਫ ਬੰਦੇ! ਤੂੰ ਉਸ ਨਾਲ ਪਿਆਰ ਨਹੀਂ ਪਾਉਂਦਾ। ਸਭ ਸਾਹਾ ਸਿਰਿ ਸਾਚਾ ਸਾਹੁ ॥ ਸਾਰਿਆਂ ਪਾਤਿਸ਼ਾਹਾਂ ਦੇ ਸੀਸ ਉਤੇ ਵਾਹਿਗੁਰੂ ਸੱਚਾ ਪਾਤਿਸ਼ਾਹ ਹੈ। ਵੇਮੁਹਤਾਜੁ ਪੂਰਾ ਪਾਤਿਸਾਹੁ ॥ ਉਹ ਖੁਦ-ਮੁਖਤਿਆਰ ਮੁਕੰਮਲ ਸੁਲਤਾਨ ਹੈ। ਮੋਹ ਮਗਨ ਲਪਟਿਓ ਭ੍ਰਮ ਗਿਰਹ ॥ ਆਦਮੀ ਸੰਸਾਰੀ ਲਗਨ, ਸੰਦੇਹ ਅਤੇ ਘਰਬਾਰੀ ਜੀਵਨ ਦੀ ਮਸਤੀ ਦੇ ਵਿੱਚ ਉਲਝਿਆ ਰਹਿੰਦਾ ਹੈ। ਨਾਨਕ ਤਰੀਐ ਤੇਰੀ ਮਿਹਰ ॥੪॥੨੧॥੩੨॥ ਤੇਰੀ ਰਹਿਮਤ ਦੁਆਰਾ ਹੇ ਸਾਈਂ! ਪ੍ਰਾਣੀ ਪਾਰ ਉਤਰ ਜਾਂਦਾ ਹੈ, ਗੁਰੂ ਜੀ ਫਰਮਾਉਂਦੇ ਹਨ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਰੈਣਿ ਦਿਨਸੁ ਜਪਉ ਹਰਿ ਨਾਉ ॥ ਰਾਤ ਤੇ ਦਿਨ ਮੈਂ ਸਾਹਿਬ ਦੇ ਨਾਮ ਨੂੰ ਸਿਮਰਦਾ ਹਾਂ, ਆਗੈ ਦਰਗਹ ਪਾਵਉ ਥਾਉ ॥ ਅਤੇ ਅੱਗੇ, ਸਾਹਿਬ ਦੇ ਦਰਬਾਰ ਅੰਦਰ ਮੈਨੂੰ ਟਿਕਾਣਾ ਮਿਲ ਜਾਊਗਾ। ਸਦਾ ਅਨੰਦੁ ਨ ਹੋਵੀ ਸੋਗੁ ॥ ਮੈਂ ਸਦੀਵ ਹੀ ਖੁਸ਼ੀ ਵਿੱਚ ਹਾਂ ਅਤੇ ਮੈਨੂੰ ਗਮ ਨਹੀਂ ਵਾਪਰਦਾ। ਕਬਹੂ ਨ ਬਿਆਪੈ ਹਉਮੈ ਰੋਗੁ ॥੧॥ ਹੰਕਾਰ ਦੀ ਬਿਮਾਰੀ ਮੈਨੂੰ ਕਦੇ ਭੀ ਨਹੀਂ ਚਿੰਮੜਦੀ। ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥ ਹੇ ਸਾਈਂ ਦੇ ਗਿਆਤੇ ਸਾਧੂਓ! ਤੁਸੀਂ ਹਰੀ ਦੀ ਖੋਜਭਾਲ ਕਰੋ। ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥੧॥ ਰਹਾਉ ॥ ਆਪਣੇ ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਹੇ ਨਾਸਵੰਤ ਬੰਦੇ! ਤੂੰ ਮਹਾਨ ਮਰਤਬਾ ਪਾ ਲਵੇਗਾਂ ਅਤੇ ਅਦਭੁੱਤ ਤੌਰ ਤੇ ਪ੍ਰਸੰਨ ਹੋ ਅਸਚਰਜ ਸੁਆਮੀ ਦਾ ਸਰੂਪ ਥੀ ਵੰਝੇਗਾਂ। ਠਹਿਰਾਓ। ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥ ਸਾਰੀਆਂ ਵਿਧੀਆਂ ਨਾਲ ਗਿਣ ਮਿਣ ਤੇ ਖਿਆਲ ਕਰਕੇ ਤੂੰ ਵੇਖ ਲੈ, ਨਾਮ ਬਿਨਾ ਕੋ ਸਕੈ ਨ ਤਾਰਿ ॥ ਹੇ ਬੰਦੇ! ਕਿ ਨਾਮ ਦੇ ਬਾਝੋਂ ਕੋਈ ਭੀ ਤੇਰਾ ਪਾਰ ਉਤਾਰਾ ਨਹੀਂ ਕਰ ਸਕਦਾ। ਸਗਲ ਉਪਾਵ ਨ ਚਾਲਹਿ ਸੰਗਿ ॥ ਤੇਰੇ ਸਾਰੇ ਉਪਰਾਲਿਆਂ ਵਿਚੋਂ ਕਿਸੇ ਨੇ ਭੀ ਤੇਰੇ ਕੰਮ ਨਹੀਂ ਆਉਣਾ। ਭਵਜਲੁ ਤਰੀਐ ਪ੍ਰਭ ਕੈ ਰੰਗਿ ॥੨॥ ਭਿਆਨਕ ਸੰਸਾਰ ਸਮੁੰਦਰ, ਸੁਆਮੀ ਦੇ ਸਨੇਹ ਰਾਹੀਂ, ਪਾਰ ਕੀਤਾ ਜਾਂਦਾ ਹੈ। ਦੇਹੀ ਧੋਇ ਨ ਉਤਰੈ ਮੈਲੁ ॥ ਸਰੀਰ ਨੂੰ ਧੋਣ ਨਾਲ ਮਨ ਦੀ ਮਲੀਣਤਾ ਨਹੀਂ ਲਹਿੰਦੀ, ਹਉਮੈ ਬਿਆਪੈ ਦੁਬਿਧਾ ਫੈਲੁ ॥ ਕਿਉਂਕਿ ਇਨਸਾਨ ਨੂੰ ਤਦ ਹੰਗਤਾ ਆ ਪਕੜਦੀ ਹੈ ਅਤੇ ਉਸ ਦਾ ਦਵੈਤ-ਭਾਵ ਵਧੇਰਾ ਹੋ ਜਾਂਦਾ ਹੈ। ਹਰਿ ਹਰਿ ਅਉਖਧੁ ਜੋ ਜਨੁ ਖਾਇ ॥ ਜਿਹੜਾ ਇਨਸਾਨ ਪ੍ਰਭੂ ਦੇ ਨਾਮ ਦੀ ਦਵਾਈ ਖਾਂਦਾ ਹੈ, ਤਾ ਕਾ ਰੋਗੁ ਸਗਲ ਮਿਟਿ ਜਾਇ ॥੩॥ ਉਸ ਦੀ ਸਾਰੀ ਬਿਮਾਰੀ ਦੂਰ ਹੋ ਜਾਂਦਾ ਹੈ। ਕਰਿ ਕਿਰਪਾ ਪਾਰਬ੍ਰਹਮ ਦਇਆਲ ॥ ਹੇ ਮੇਰੇ ਮਿਹਰਬਾਨ, ਸ਼੍ਰੋਮਣੀ ਸਾਹਿਬ! ਤੰਘੂ ਮੇਰੇ ਉਤੇ ਰਹਿਮਤ ਧਾਰ, ਮਨ ਤੇ ਕਬਹੁ ਨ ਬਿਸਰੁ ਗੋੁਪਾਲ ॥ ਤਾਂ ਜੋ ਮੈਂ ਸ਼੍ਰਿਸਟੀ ਦੇ ਪਾਲਣ ਪੋਸਣਹਾਰ ਨੂੰ ਕਦੇ ਭੀ ਆਪਣੇ ਚਿੱਤ ਤੋਂ ਨਾਂ ਭੁਲਾਵਾਂ। ਤੇਰੇ ਦਾਸ ਕੀ ਹੋਵਾ ਧੂਰਿ ॥ ਮੈਂ ਤੇਰੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਵਾਂ, ਹੇ ਸੁਆਮੀ! ਨਾਨਕ ਕੀ ਪ੍ਰਭ ਸਰਧਾ ਪੂਰਿ ॥੪॥੨੨॥੩੩॥ ਤੂੰ ਆਪਣੇ ਗੋਲੇ ਨਾਨਕ ਦੀ ਸਧਰ ਪੂਰੀ ਕਰ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਤੇਰੀ ਸਰਣਿ ਪੂਰੇ ਗੁਰਦੇਵ ॥ ਹੇ ਮੇਰੇ ਪੂਰਨ ਵਿਸ਼ਾਲ ਵਾਹਿਗੁਰੂ! ਮੈਂ ਤੇਰੀ ਪਨਾਹ ਲੋੜਦਾ ਹਾਂ। ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੇਰੇ ਬਗੈਰ ਹੋਰ ਕੋਈ ਨਹੀਂ। ਤੂ ਸਮਰਥੁ ਪੂਰਨ ਪਾਰਬ੍ਰਹਮੁ ॥ ਤੂੰ ਸਰਬ-ਸ਼ਕਤੀਮਾਨ ਅਤੇ ਸਰਬ-ਵਿਆਪਕ ਪਰਮ ਪ੍ਰਭੂ ਹੈਂ। ਸੋ ਧਿਆਏ ਪੂਰਾ ਜਿਸੁ ਕਰਮੁ ॥੧॥ ਕੇਵਲ ਉਹ ਹੀ ਤੇਰਾ ਸਿਮਰਨ ਕਰਦਾ ਹੈ, ਪੂਰਨ ਹੈ ਜਿਸ ਦੀ ਪ੍ਰਾਲਬਧ। ਤਰਣ ਤਾਰਣ ਪ੍ਰਭ ਤੇਰੋ ਨਾਉ ॥ ਮੇਰੇ ਸੁਆਮੀ ਪਾਰ ਉਤਰਨ ਲਈ ਤੇਰਾ ਨਾਮ ਇਕ ਜ਼ਹਾਜ ਹੈ। ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥੧॥ ਰਹਾਉ ॥ ਮੇਰੀ ਆਤਮਾਂ ਨੇ ਕੇਵਲ ਤੇਰੀ ਪਨਾਹ ਪਕੜੀ ਹੈ। ਤੇਰੇ ਬਗੈਰ, ਹੇ ਸੁਆਮੀ! ਮੇਰਾ ਹੋਰ ਕੋਈ ਸੁਖ ਦਾ ਟਿਕਾਣਾ ਨਹੀਂ। ਠਹਿਰਾਓ। ਜਪਿ ਜਪਿ ਜੀਵਾ ਤੇਰਾ ਨਾਉ ॥ ਮੈਂ ਤੇਰੇ ਨਾਮ ਨੂੰ ਉਚਾਰ ਅਥਵਾ ਆਖ ਕੇ ਜੀਉਂਦਾ ਹਾਂ। ਆਗੈ ਦਰਗਹ ਪਾਵਉ ਠਾਉ ॥ (ਇਸ ਲਈ) ਅੱਗੇ, ਸੁਆਮੀ ਦੇ ਦਰਬਾਰ ਅੰਦਰ ਤੈਨੂੰ ਜਗ੍ਹਾਂ ਮਿਲ ਜਾਊਗੀ। ਦੂਖੁ ਅੰਧੇਰਾ ਮਨ ਤੇ ਜਾਇ ॥ ਮੇਰੀ ਆਤਮਾਂ ਤੋਂ ਪੀੜ ਅਤੇ ਹਨ੍ਹੇਰਾ ਦੂਰ ਹੋ ਗਏ ਹਨ, ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥੨॥ ਮੇਰੀ ਖੋਟੀ ਬੁਧੀ ਮਿੱਟ ਗਈ ਹੈ ਅਤੇ ਮੈਂ ਸਾਈਂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ। ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਪ੍ਰਭੂ ਦੇ ਕੰਵਲ-ਪੈਰਾਂ ਨਾਲ ਮੇਰੀ ਪਿਰਹੜੀ ਪੈ ਗਈ ਹੈ। ਗੁਰ ਪੂਰੇ ਕੀ ਨਿਰਮਲ ਰੀਤਿ ॥ ਪਵਿੱਤਰ ਹੈ ਜੀਵਨ-ਰਹੁ ਰੀਤੀ ਪੂਰਨ ਗੁਰਦੇਵ ਜੀ ਦੀ। ਭਉ ਭਾਗਾ ਨਿਰਭਉ ਮਨਿ ਬਸੈ ॥ ਮੇਰਾ ਡਰ ਦੌੜ ਗਿਆ ਹੈ ਅਤੇ ਭੈਅ-ਰਹਿਤ ਸੁਆਮੀ ਮੇਰੇ ਰਿਦੇ ਅੰਦਰ ਨਿਵਾਸ ਰੱਖਦਾ ਹੈ। ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥੩॥ ਮੇਰੀ ਜੀਭਾ ਸਦਾ ਸਾਈਂ ਦੇ ਅੰਮ੍ਰਿਤ-ਨਾਮ ਨੂੰ ਉਚਾਰਦੀ ਹੈ। ਕੋਟਿ ਜਨਮ ਕੇ ਕਾਟੇ ਫਾਹੇ ॥ ਮੇਰੀਆਂ ਕਰੋੜਾਂ ਜਨਮਾਂ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ। ਪਾਇਆ ਲਾਭੁ ਸਚਾ ਧਨੁ ਲਾਹੇ ॥ ਮੈਂ ਸੁਆਮੀ ਦੇ ਨਾਮ ਦੀ ਸੱਚੀ ਦੌਲਤ ਦਾ ਲਾਭ ਤੇ ਨਫਾ ਪ੍ਰਾਪਤ ਕਰ ਲਿਆ ਹੈ। ਤੋਟਿ ਨ ਆਵੈ ਅਖੁਟ ਭੰਡਾਰ ॥ ਅਮੁਕ ਹੈ ਇਹ ਖਜਾਨਾ, ਜੋ ਕਦੇ ਭੀ ਘਟ ਨਹੀਂ ਹੁੰਦਾ। ਨਾਨਕ ਭਗਤ ਸੋਹਹਿ ਹਰਿ ਦੁਆਰ ॥੪॥੨੩॥੩੪॥ ਨਾਨਕ, ਪ੍ਰਭੂ ਦੇ ਪ੍ਰੇਮੀ ਉਸ ਦੇ ਦਰਬਾਰ ਅੰਦਰ ਸ਼ਸ਼ੋਭਤ ਦਿਸਦੇ ਹਨ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਰਤਨ ਜਵੇਹਰ ਨਾਮ ॥ ਕੇਵਲ ਵਾਹਿਗੁਰੂ ਦਾ ਨਾਮ ਹੀ ਹੀਰਾ ਅਤੇ ਲਾਲ ਹੈ। ਸਤੁ ਸੰਤੋਖੁ ਗਿਆਨ ॥ ਇਸ ਦੇ ਰਾਹੀਂ ਸੱਚ, ਸੰਤੁਸ਼ਟਤਾ ਤੇ ਬ੍ਰਹਿਮਬੋਧ ਪ੍ਰਾਪਤ ਹੁੰਦਾ ਹੈ। ਸੂਖ ਸਹਜ ਦਇਆ ਕਾ ਪੋਤਾ ॥ ਆਰਾਮ, ਅਡੋਲਤਾ ਅਤੇ ਰਹਿਮ ਦਾ ਖਜਾਨਾ ਸੁਆਮੀ, ਹਰਿ ਭਗਤਾ ਹਵਾਲੈ ਹੋਤਾ ॥੧॥ ਆਪਣੈ ਗੋਲਿਆਂ ਦੇ ਸਪੁਰਦ ਕਰ ਦਿੰਦਾ ਹੈ। ਮੇਰੇ ਰਾਮ ਕੋ ਭੰਡਾਰੁ ॥ ਐਹੋ ਜਿਹਾ ਹੈ ਖਜਾਨਾਂ ਮੇਰੇ ਪ੍ਰਭੂ ਦਾ, ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥੧॥ ਰਹਾਉ ॥ ਕਿ ਖਾਣ ਅਤੇ ਖਰਚਣ ਦੁਆਰਾ ਇਹ ਮੁਕਦਾ ਨਹੀਂ। ਮੇਰੇ ਵਾਹਿਗੁਰੂ ਦਾ ਕੋਈ ਓੜਕ ਨਹੀਂ ਨਾ ਕਿਨਾਰਾ। ਠਹਿਰਾਓ। ਕੀਰਤਨੁ ਨਿਰਮੋਲਕ ਹੀਰਾ ॥ ਸਾਹਿਬ ਦੀ ਸਿਫ਼ਤ ਸ਼ਲਾਘਾ ਇੱਕ ਅਣਮੁੱਲਾ ਜਵੇਹਰ ਹੈ। ਆਨੰਦ ਗੁਣੀ ਗਹੀਰਾ ॥ ਇਹ ਖੁਸ਼ੀ ਅਤੇ ਨੇਕੀਆਂ ਦਾ ਸਮੁੰਦਰ ਹੈ। ਅਨਹਦ ਬਾਣੀ ਪੂੰਜੀ ॥ ਗੁਰਾਂ ਦੀ ਬਾਣੀ ਬੇਅੰਦਾਜ ਧਨ-ਦੌਲਤ ਹੈ। ਸੰਤਨ ਹਥਿ ਰਾਖੀ ਕੂੰਜੀ ॥੨॥ ਇਸ ਦੀ ਚਾਬੀ ਹਰੀ-ਸੰਤਾਂ ਦੇ ਹੱਥ ਵਿੱਚ ਹੈ। copyright GurbaniShare.com all right reserved. Email |