ਸੁੰਨ ਸਮਾਧਿ ਗੁਫਾ ਤਹ ਆਸਨੁ ॥ ਓਥੇ ਅਫੁਰ ਤਾੜੀ ਦੀ ਕੰਦਰਾ ਅੰਦਰ ਗੁਰਾਂ ਦਾ ਟਿਕਾਣਾ ਹੈ, ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥ ਜਿਥੇ ਪੂਰਾ ਅਦੁੱਤੀ ਪ੍ਰਭੂ ਭੀ ਨਿਵਾਸ ਰੱਖਦਾ ਹੈ। ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥ ਓਥੇ ਪ੍ਰਭੂ ਆਪਣੇ ਅਨਿੰਨ ਸੰਤਾਂ ਨਾਲ ਬਚਨ ਬਿਲਾਸ ਕਰਦਾ ਹੈ। ਤਹ ਹਰਖ ਨ ਸੋਗ ਨ ਜਨਮ ਨ ਮਰਤ ॥੩॥ ਓਥੇ ਨਾਂ ਖੁਸ਼ੀ ਅਤੇ ਨਾਂ ਗਮੀ, ਨਾਂ ਪੈਦਾਇਸ਼ ਨਾਂ ਹੀ ਮੌਤ ਹੈ। ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥ ਜਿਸ ਨੂੰ ਸੁਆਮੀ ਖੁਦ ਮਿਹਰ ਧਾਰ ਕੇ ਪ੍ਰਦਾਨ ਕਰਦਾ ਹੈ, ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥ ਉਹ ਸਤਿਸੰਗਤ ਅੰਦਰ ਸੁਆਮੀ ਦੇ ਪਦਾਰਥ ਨੂੰ ਪਾ ਲੈਂਦਾ ਹੈ। ਦਇਆਲ ਪੁਰਖ ਨਾਨਕ ਅਰਦਾਸਿ ॥ ਕੇਵਲ ਮਿਹਰਬਾਨ ਮਾਲਕ ਮੂਹਰੇ ਹੀ ਨਾਨਕ ਪ੍ਰਾਰਥਨਾਂ ਕਰਦਾ ਹੈ। ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥੪॥੨੪॥੩੫॥ ਵਾਹਿਗੁਰੂ ਮੇਰੀ ਸੁਦਾਗਰੀ ਦਾ ਮਾਲ ਹੈ ਅਤੇ ਵਾਹਿਗੁਰੂ ਹੀ ਮੇਰੀ ਪੂੰਜੀ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਮਹਿਮਾ ਨ ਜਾਨਹਿ ਬੇਦ ॥ ਵੇਦ, ਵਾਹਿਗੁਰੂ ਦੀ ਵਿਸ਼ਾਲਤਾ ਨੂੰ ਨਹੀਂ ਜਾਣਦੇ। ਬ੍ਰਹਮੇ ਨਹੀ ਜਾਨਹਿ ਭੇਦ ॥ ਬ੍ਰਹਿਮੇ ਉਸ ਦੇ ਭੇਤਾਂ ਨੂੰ ਅਨੁਭਵ ਨਹੀਂ ਕਰ ਸਕਦੇ। ਅਵਤਾਰ ਨ ਜਾਨਹਿ ਅੰਤੁ ॥ ਪੰਗੰਬਰ ਉਸ ਦੇ ਓੜਕ ਨਹੀਂ ਜਾਣਦੇ। ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਨੰਤ ਹੈ ਪਰਮ ਪ੍ਰਭੂ ਵਾਹਿਗੁਰੂ। ਅਪਨੀ ਗਤਿ ਆਪਿ ਜਾਨੈ ॥ ਆਪਣੀ ਅਵਸਥਾ ਨੂੰ ਉਹ ਆਪੇ ਹੀ ਜਾਣਦਾ ਹੈ। ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ ਕੇਵਲ ਸੁਣ ਸਸੁਣਾ ਕੇ ਹੀ ਹੋਰ ਉਸ ਨੂੰ ਵਰਨਣ ਕਰਦੇ ਹਨ। ਠਹਿਰਾਓ। ਸੰਕਰਾ ਨਹੀ ਜਾਨਹਿ ਭੇਵ ॥ ਸ਼ਿਵਜੀ ਪ੍ਰਭੂ ਦੀ ਰੀਤੀ ਨੂੰ ਨਹੀਂ ਜਾਣਦਾ। ਖੋਜਤ ਹਾਰੇ ਦੇਵ ॥ ਦੇਵਤੇ ਉਸ ਨੂੰ ਖੋਜਦੇ ਭਾਲਦੇ ਹਾਰ ਹੁੱਟ ਗਏ ਹਨ। ਦੇਵੀਆ ਨਹੀ ਜਾਨੈ ਮਰਮ ॥ ਦੇਵੀਆਂ ਉਸ ਦੇ ਰਾਜ ਨੂੰ ਨਹੀਂ ਸਮਝਦੀਆਂ। ਸਭ ਊਪਰਿ ਅਲਖ ਪਾਰਬ੍ਰਹਮ ॥੨॥ ਸਾਰਿਆਂ ਦੇ ਉਤੇ ਅਦ੍ਰਿਸ਼ਟ ਸ਼੍ਰੋਮਣੀ ਸਾਹਿਬ ਹੈ। ਅਪਨੈ ਰੰਗਿ ਕਰਤਾ ਕੇਲ ॥ ਆਪਣੀਆਂ ਖੇਡਾਂ, ਸਾਈਂ ਆਪਣੀ ਮੌਜ ਅਨੁਸਾਰ ਖੇਡਦਾ ਹੈ। ਆਪਿ ਬਿਛੋਰੈ ਆਪੇ ਮੇਲ ॥ ਉਹ ਖੁਦ ਵਿਛੋੜਦਾ ਹੈ ਅਤੇ ਖੁਦ ਹੀ ਮਿਲਾਹਉਂਦਾ ਹੈ। ਇਕਿ ਭਰਮੇ ਇਕਿ ਭਗਤੀ ਲਾਏ ॥ ਕਈ ਭਟਕਦੇ ਹਨ ਤੇ ਕਈਆਂ ਨੂੰ ਉਹ ਆਪਣੀ ਪ੍ਰੇਮ-ਮਈ ਸੇਵਾ ਅੰਦਰ ਜੋੜ ਲੈਂਦਾ ਹੈ। ਅਪਣਾ ਕੀਆ ਆਪਿ ਜਣਾਏ ॥੩॥ ਆਪਣੀਆਂ ਲੀਲ੍ਹਾ, ਦੁਆਰਾ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ। ਸੰਤਨ ਕੀ ਸੁਣਿ ਸਾਚੀ ਸਾਖੀ ॥ ਤੂੰ ਸਾਧੂਆਂ ਦੀ ਸੱਚੀ ਵਾਰਤਾ ਸ੍ਰਵਣ ਕਰ। ਸੋ ਬੋਲਹਿ ਜੋ ਪੇਖਹਿ ਆਖੀ ॥ ਉਹ ਕੇਵਲ ਓਹੀ ਆਖਦੇ ਹਨ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ। ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਉਸ ਸਾਹਿਬ ਉਤੇ ਨੇਕੀ ਅਤੇ ਬਦੀ ਦਾ ਕੋਈ ਅਸਰ ਨਹੀਂ ਹੁੰਦਾ। ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥ ਨਾਨਕ ਦਾ ਸੁਆਮੀ ਸਾਰਾ ਕੁਝ ਖੁਦ-ਬ-ਖੁਦ ਹੀ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕਿਛਹੂ ਕਾਜੁ ਨ ਕੀਓ ਜਾਨਿ ॥ ਤੈਨੂੰ ਜਾਨਣ ਲਈ, ਹੇ ਸਾਈਂ! ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥ ਮੇਰੇ ਵਿੱਚ ਕੋਈ ਸਿਆਣਪ, ਅਕਲਮੰਦੀ ਅਤੇ ਬ੍ਰਹਿਮਬੋਧ ਨਹੀਂ। ਜਾਪ ਤਾਪ ਸੀਲ ਨਹੀ ਧਰਮ ॥ ਮੇਰੇ ਪੱਲੇ ਸਿਮਰਨ, ਕਰੜੀ ਘਾਲ, ਨਿਮਰਤਾ ਅਤੇ ਈਮਾਨ ਨਹੀਂ। ਕਿਛੂ ਨ ਜਾਨਉ ਕੈਸਾ ਕਰਮ ॥੧॥ ਮੈਂ ਨਹੀਂ ਜਾਣਦਾ ਕਿ ਨੇਕ ਅਮਲ ਕੇਹੋ ਜਿਹੇ ਹਨ। ਠਾਕੁਰ ਪ੍ਰੀਤਮ ਪ੍ਰਭ ਮੇਰੇ ॥ ਹੇ ਮੈਡੇ ਪਿਆਰੇ ਸੁਆਮੀ ਮਾਲਕ! ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥੧॥ ਰਹਾਉ ॥ ਤੇਰੇ ਬਗੈਰ ਹੋਰ ਕੋਈ ਨਹੀਂ। ਔਝੜ ਜਾਂਦਾ ਅਤੇ ਕੁਰਾਹੇ ਪੈਂਦਾ ਹੋਇਆ ਭੀ ਮੈਂ ਤੈਡਾਂ ਹੀ ਹਾਂ, ਹੇ ਮੇਰੇ ਸੁਆਮੀ! ਠਹਿਰਾਓ। ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥ ਮੇਰੇ ਪੱਲੇ ਪਦਾਰਥ, ਪ੍ਰਬੀਨਤਾ, ਪੂਰਨਤਾ ਅਤੇ ਪ੍ਰਮੇਸ਼ਰੀ ਪ੍ਰਕਾਸ਼ ਨਹੀਂ। ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥ ਮੈਂ ਪ੍ਰਾਣਨਾਸਕ ਪਾਪਾਂ ਅਤੇ ਆਤਮਕ ਰੋਗਾਂ ਦੇ ਪਿੰਡ ਵਿੱਚ ਆ ਵੱਸਦਾ ਹਾਂ। ਕਰਣਹਾਰ ਮੇਰੇ ਪ੍ਰਭ ਏਕ ॥ ਹੇ ਮੈਡੇ ਅਦੁੱਤੀ ਸਿਰਜਣਹਾਰ ਸੁਆਮੀ! ਨਾਮ ਤੇਰੇ ਕੀ ਮਨ ਮਹਿ ਟੇਕ ॥੨॥ ਮੇਰੇ ਚਿੱਤ ਅੰਦਰ ਕੇਵਲ ਤੇਰੇ ਨਾਮ ਦਾ ਹੀ ਆਸਰਾ ਹੈ। ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥ ਮੇਰੇ ਚਿੱਤ ਅੰਦਰ ਇਹ ਢਾਰਸ ਹੈ ਕਿ ਤੇਰੇ ਨਾਮ ਨੂੰ ਸ੍ਰਵਣ ਕਰ ਕਰਕੇ ਮੈਂ ਟਿਕਾ ਵਿੱਚ ਜੀਉਂਦਾ ਰਹਿ ਸਕਦਾ ਹਾਂ। ਪਾਪ ਖੰਡਨ ਪ੍ਰਭ ਤੇਰੋ ਨਾਮੁ ॥ ਤੇਰਾ ਨਾਮ, ਹੇ ਸੁਆਮੀ! ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਤੂ ਅਗਨਤੁ ਜੀਅ ਕਾ ਦਾਤਾ ॥ ਤੂੰ ਹੇ ਬੇਅੰਤ ਸਾਹਿਬ! ਜਿੰਦਜਾਨ ਬਖਸ਼ਣ ਵਾਲਾ ਹੈਂ। ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥੩॥ ਕੇਵਲ ਉਹ ਹੀ ਤੈਨੂੰ ਜਾਣਦਾ ਹੈ, ਜਿਸਨੂੰ ਤੂੰ ਆਪਣੇ ਆਪ ਨੂੰ ਜਣਾਉਂਦਾ ਹੈਂ। ਜੋ ਉਪਾਇਓ ਤਿਸੁ ਤੇਰੀ ਆਸ ॥ ਜਿਸ ਕਿਸੇ ਨੂੰ ਤੂੰ ਰਚਦਾ ਹੈਂ, ਉਹ ਤੇਰੇ ਉਤੇ ਹੀ ਆਪਣੀ ਉਮੈਦ ਬੰਨ੍ਹਦਾ ਹੈ, ਹੇ ਪ੍ਰਭੂ! ਸਗਲ ਅਰਾਧਹਿ ਪ੍ਰਭ ਗੁਣਤਾਸ ॥ ਸਾਰੇ ਹੀ ਤੇਰਾ ਸਿਮਰਨ ਕਰਦੇ ਹਨ, ਹੇ ਗੁਣਾਂ ਦੇ ਖਜਾਨੇ ਮੇਰੇ ਮਾਲਕ! ਨਾਨਕ ਦਾਸ ਤੇਰੈ ਕੁਰਬਾਣੁ ॥ ਗੋਲਾ ਨਾਨਕ ਤੇਰੇ ਉਤੋਂ ਬਲਿਹਾਰਨੇ ਜਾਂਦਾ ਹੈ। ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥੪॥੨੬॥੩੭॥ ਹਦ ਬੰਨਾ-ਰਹਿਤ ਹੈ ਮੇਰਾ ਕਿਰਪਾਲੂ ਮਾਲਕ! ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਰਾਖਨਹਾਰ ਦਇਆਲ ॥ ਮਿਹਰਬਾਨ ਸੁਆਮੀ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਕੋਟਿ ਭਵ ਖੰਡੇ ਨਿਮਖ ਖਿਆਲ ॥ ਇਕ ਮੁਹਤ ਭਰ ਲਈ ਭੀ ਸੁਆਮੀ ਦਾ ਸਿਮਰਨ ਕਰਨ ਦੁਆਰਾ, ਕਰੋੜਾਂ ਜਨਰੁਾਂ ਦੇ ਪਾਪ ਕੱਟੇ ਜਾਂਦੇ ਹਨ। ਸਗਲ ਅਰਾਧਹਿ ਜੰਤ ॥ ਸਾਰੇ ਜੀਵ ਵਾਹਿਗੁਰੂ ਨੂੰ ਸਿਮਰਦੇ ਹਨ। ਮਿਲੀਐ ਪ੍ਰਭ ਗੁਰ ਮਿਲਿ ਮੰਤ ॥੧॥ ਗੁਰਾਂ ਦਾ ਉਪਦੇਸ਼ ਲੈਣ ਨਾਲ, ਸੁਆਮੀ ਮਿਲਦਾ ਹੈ। ਜੀਅਨ ਕੋ ਦਾਤਾ ਮੇਰਾ ਪ੍ਰਭੁ ॥ ਮੇਰਾ ਮਾਲਕ ਜੀਵਾਂ ਦਾ ਦਾਤਾਰ ਹੈ। ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥੧॥ ਰਹਾਉ ॥ ਪ੍ਰਮ ਪ੍ਰਭੂ ਮਾਲਕ ਸਾਰੇ ਵਿਆਪਕ ਹੋ ਰਿਹਾ ਹੈ। ਮੇਰਾ ਸਾਹਿਬ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ। ਠਹਿਰਾਓ। ਤਾ ਕੀ ਗਹੀ ਮਨ ਓਟ ॥ ਉਸਦੀ ਪਨਾਹ ਮੈਂ ਆਪਣੇ ਹਿਰਦੇ ਅੰਦਰ ਪਕੜੀ ਹੈ। ਬੰਧਨ ਤੇ ਹੋਈ ਛੋਟ ॥ ਮੇਰੀਆਂ ਬੇੜੀਆਂ ਖੁਲ੍ਹ ਗਈਆਂ ਹਨ। ਹਿਰਦੈ ਜਪਿ ਪਰਮਾਨੰਦ ॥ ਆਪਣੇ ਅੰਤਸ਼ਕਰਨ ਅੰਦਰ ਮੈਂ ਮਹਾਨ ਪ੍ਰਸੰਨਤਾ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ। ਮਨ ਮਾਹਿ ਭਏ ਅਨੰਦ ॥੨॥ ਮੇਰੇ ਰਿਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ। ਤਾਰਣ ਤਰਣ ਹਰਿ ਸਰਣ ॥ ਵਾਹਿਗੁਰੂ ਦੀ ਸ਼ਰਣਾਗਤ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਇਕ ਜ਼ਹਾਜ ਹੈ। ਜੀਵਨ ਰੂਪ ਹਰਿ ਚਰਣ ॥ ਵਾਹਿਗੁਰੂ ਦੇ ਚਰਣ ਜਿੰਦ ਜਾਨ ਦਾ ਸਰੂਪ ਹਨ। copyright GurbaniShare.com all right reserved. Email |