ਸੰਤਨ ਕੇ ਪ੍ਰਾਣ ਅਧਾਰ ॥ ਵਾਹਿਗੁਰੂ ਸਾਧੂਆਂ ਦੀ ਜਿੰਦੜੀ ਦਾ ਆਸਰਾ ਹੈ। ਊਚੇ ਤੇ ਊਚ ਅਪਾਰ ॥੩॥ ਉਹ ਉਚਿੱਆਂ ਦਾ ਪਰਮ ਉਚਾ ਅਤੇ ਬੇਅੰਤ ਹੈ। ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥ ਸ੍ਰੇਸ਼ਟ ਹੈ ਉਹ ਮਨ, ਜੋ ਸੁਆਮੀ ਦਾ ਸਿਮਰਨ ਕਰਦਾ ਹੈ। ਕਰਿ ਕਿਰਪਾ ਜਿਸੁ ਆਪੇ ਦੀਜੈ ॥ ਕੇਵਲ ਉਸ ਨੂੰ ਹੀ ਐਸਾ ਮਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਮਿਹਰ ਧਾਰ ਕੇ ਉਹ ਆਪ ਬਖਸ਼ਦਾ ਹੈ। ਸੂਖ ਸਹਜ ਆਨੰਦ ਹਰਿ ਨਾਉ ॥ ਆਰਾਮ, ਅਡੋਲਤਾ ਅਤੇ ਖੁਸ਼ੀ ਪ੍ਰਭੂ ਦੇ ਨਾਮ ਰਾਹੀਂ ਪ੍ਰਾਪਤ ਹੁੰਦੇ ਹਨ। ਨਾਨਕ ਜਪਿਆ ਗੁਰ ਮਿਲਿ ਨਾਉ ॥੪॥੨੭॥੩੮॥ ਗੁਰਾਂ ਨਾਲ ਮਿਲ ਕੇ ਨਾਨਕ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਸਗਲ ਸਿਆਨਪ ਛਾਡਿ ॥ ਤੂੰ ਆਪਣੀ ਸਾਰੀ ਚਤੁਰਾਈ ਨੂੰ ਤਿਆਗ ਦੇ। ਕਰਿ ਸੇਵਾ ਸੇਵਕ ਸਾਜਿ ॥ ਆਪਣੇ ਮਨ ਨੂੰ ਪ੍ਰਭੂ ਦਾ ਗੋਲਾ ਬਣਾ ਕੇ, ਤੂੰ ਉਸ ਦੀ ਟਹਿਲ ਸੇਵਾ ਕਮਾ। ਅਪਨਾ ਆਪੁ ਸਗਲ ਮਿਟਾਇ ॥ ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮਿਟਾ ਦੇ। ਮਨ ਚਿੰਦੇ ਸੇਈ ਫਲ ਪਾਇ ॥੧॥ ਤਦ ਤੂੰ ਉਹ ਮੇਵੇ ਪਾ ਲਵੇਗਾਂ, ਜਿਨ੍ਹਾਂ ਨੂੰ ਤੇਰਾ ਚਿੱਤ ਚਾਹੁੰਦਾ ਹੈ। ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥ ਆਪਣੇ ਗੁਰਾਂ ਨਾਲ ਮਿਲ ਕੇ ਤੂੰ ਸਦੀਵ ਹੀ ਸੁਚੇਤ ਰਹੁ। ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥੧॥ ਰਹਾਉ ॥ ਤੇਰੀ ਆਸ ਤੇ ਇਛਿਆ ਪੂਰੀਆਂ ਹੋ ਜਾਣਗੀਆਂ ਅਤੇ ਗੁਰਾਂ ਪਾਸੋਂ ਤੂੰ ਸਾਰੇ ਖਜਾਨੇ ਪਾ ਲਵੇਗਾਂ। ਠਹਿਰਾਓ। ਦੂਜਾ ਨਹੀ ਜਾਨੈ ਕੋਇ ॥ ਕੋਈ ਜਣਾ ਗੁਰਾਂ ਨੂੰ ਵਾਹਿਗੁਰੂ ਨਾਲੋਂ ਭਿੰਨ ਖਿਆਲ ਨਾਂ ਕਰੇ। ਸਤਗੁਰੁ ਨਿਰੰਜਨੁ ਸੋਇ ॥ ਸੱਚੇ ਗੁਰੂ ਜੀ ਉਸ ਪਵਿੱਤਰ ਪ੍ਰਭੂ ਦਾ ਸਰੂਪ ਹਨ। ਮਾਨੁਖ ਕਾ ਕਰਿ ਰੂਪੁ ਨ ਜਾਨੁ ॥ ਉਹਨੂੰ ਕੇਵਲ ਮਨੁੱਖ ਵਿਅਕਤੀ ਖਿਆਲ ਨਾਂ ਕਰ, ਮਿਲੀ ਨਿਮਾਨੇ ਮਾਨੁ ॥੨॥ ਤਦ ਇਜਤ ਆਬਰੂ ਦੇ ਬਗੈਰ ਹੁੰਦਾ ਹੋਇਆ ਭੀ ਤੂੰ ਇਜਤ ਆਬਰੂ ਪ੍ਰਾਪਤ ਕਰ ਲਵੇਗਾਂ। ਗੁਰ ਕੀ ਹਰਿ ਟੇਕ ਟਿਕਾਇ ॥ ਤੂੰ ਕੇਵਲ ਗੁਰੂ-ਪ੍ਰਮੇਸ਼ਰ ਦੇ ਆਸਰੇ ਤੇ ਭਰੋਸਾ ਰੱਖ, ਅਵਰ ਆਸਾ ਸਭ ਲਾਹਿ ॥ ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਛੱਡ ਦੇ। ਹਰਿ ਕਾ ਨਾਮੁ ਮਾਗੁ ਨਿਧਾਨੁ ॥ ਤੂੰ ਵਾਹਿਗੁਰੂ ਦੇ ਨਾਮ ਦੇ ਖਜਾਨੇ ਦੀ ਜਾਚਨਾ ਕਰ, ਤਾ ਦਰਗਹ ਪਾਵਹਿ ਮਾਨੁ ॥੩॥ ਤਦ ਹੀ ਤੂੰ ਉਸ ਦੇ ਦਰਬਾਰ ਅੰਦਰ ਇਜਤ ਆਬਰੂ ਪਾਵੇਗਾਂ। ਗੁਰ ਕਾ ਬਚਨੁ ਜਪਿ ਮੰਤੁ ॥ ਆਪਣੇ ਮਨੋਰਥਾਂ ਦੀ ਸਿੱਧੀ ਲਈ ਤੂੰ ਗੁਰਾਂ ਦੀ ਬਾਣੀ ਦਾ ਉਚਾਰਨ ਕਰ। ਏਹਾ ਭਗਤਿ ਸਾਰ ਤਤੁ ॥ ਸਾਈਂ ਦੀ ਪ੍ਰੇਮ-ਮਈ ਸੇਵਾ ਦਾ ਏਹੀ ਅਸਲੀ ਨਿਚੋੜ ਹੈ। ਸਤਿਗੁਰ ਭਏ ਦਇਆਲ ॥ ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਨਾਨਕ ਦਾਸ ਨਿਹਾਲ ॥੪॥੨੮॥੩੯॥ ਤਦ ਗੋਲਾ ਨਾਨਕ ਪਰਮ ਪ੍ਰਸੰਨ ਹੋ ਜਾਂਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਹੋਵੈ ਸੋਈ ਭਲ ਮਾਨੁ ॥ ਜੋ ਕੁਝ ਹੁੰਦਾ ਹੈ, ਉਸ ਨੂੰ ਚੰਗਾ ਜਾਣ ਕੇ ਸਵੀਕਾਰ ਕਰ। ਆਪਨਾ ਤਜਿ ਅਭਿਮਾਨੁ ॥ ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ। ਦਿਨੁ ਰੈਨਿ ਸਦਾ ਗੁਨ ਗਾਉ ॥ ਦਿਨ ਰਾਤ ਤੂੰ ਹਮੇਸ਼ਾਂ ਹੀ ਸੁਆਮੀ ਦੀ ਸਿਫ਼ਤ ਗਾਇਨ ਕਰ। ਪੂਰਨ ਏਹੀ ਸੁਆਉ ॥੧॥ ਮਨੁੱਖੀ ਜੀਵਨ ਦਾ ਏਹੀ ਮੁਕੰਮਲ ਮਨੋਰਥ ਹੈ। ਆਨੰਦ ਕਰਿ ਸੰਤ ਹਰਿ ਜਪਿ ॥ ਹੇ ਸਾਧੂ! ਆਪਣੇ ਹਰੀ ਦਾ ਸਿਮਰਨ ਕਰ ਅਤੇ ਮੌਜਾਂ ਮਾਣ। ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥੧॥ ਰਹਾਉ ॥ ਤੂੰ ਆਪਣੀ ਅਕਲਮੰਦੀ ਅਤੇ ਘਣੇਰੀ ਚਾਲਾਕੀ ਨੂੰ ਤਿਆਗ ਦੇ ਅਤੇ ਗੁਰਾਂ ਦੀ ਪਵਿੱਤਰ ਬਾਣੀ ਦਾ ਉਚਾਰਨ ਕਰ। ਠਹਿਰਾਉ। ਏਕ ਕੀ ਕਰਿ ਆਸ ਭੀਤਰਿ ॥ ਆਪਣੇ ਮਨ ਅੰਦਰ ਤੂੰ ਆਪਣੀ ਆਸ ਇਕ ਸੁਆਮੀ ਉਤੇ ਹੀ ਰੱਖ। ਨਿਰਮਲ ਜਪਿ ਨਾਮੁ ਹਰਿ ਹਰਿ ॥ ਤੂੰ ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ ਭਜਨ ਕਰ। ਗੁਰ ਕੇ ਚਰਨ ਨਮਸਕਾਰਿ ॥ ਤੂੰ ਸਦਾ ਗੁਰਾਂ ਦੇ ਪੈਰਾਂ ਨੂੰ ਬੰਦਨਾ ਕਰ। ਭਵਜਲੁ ਉਤਰਹਿ ਪਾਰਿ ॥੨॥ ਇਸ ਤਰ੍ਹਾਂ ਤੂੰ ਭਿਆਨਕ ਸੰਸਾਰ-ਸਮੁੰਦਰ ਨੂੰ ਤਰ ਜਾਵੇਗਾਂ। ਦੇਵਨਹਾਰ ਦਾਤਾਰ ॥ ਦਰਿਆ ਦਿਲ ਪ੍ਰਭੂ ਸਾਰਿਆਂ ਨੂੰ ਦੇਣ ਵਾਲਾ ਹੈ। ਅੰਤੁ ਨ ਪਾਰਾਵਾਰ ॥ ਉਸ ਦਾ ਕੋਈ ਅਖੀਰ ਜਾਂ ਓੜਕ ਨਹੀਂ। ਜਾ ਕੈ ਘਰਿ ਸਰਬ ਨਿਧਾਨ ॥ ਜਿਸ ਦੇ ਗ੍ਰਹਿ ਵਿੱਚ ਸਾਰੇ ਖਜਾਨੇ ਹਨ, ਰਾਖਨਹਾਰ ਨਿਦਾਨ ॥੩॥ ਉਹ ਅੰਤ ਨੂੰ ਤੇਰਾ ਰਖਵਾਲਾ ਹੋਵੇਗਾ। ਨਾਨਕ ਪਾਇਆ ਏਹੁ ਨਿਧਾਨ ॥ ਨਾਨਕ ਨੂੰ ਇਹ ਖਜਾਨਾ ਪ੍ਰਾਪਤ ਹੋਇਆ ਹੈ, ਹਰੇ ਹਰਿ ਨਿਰਮਲ ਨਾਮ ॥ ਸੁਆਮੀ ਵਾਹਿਗੁਰੂ ਦੇ ਪਵਿੱਤਰ ਨਾਮ ਦਾ। ਜੋ ਜਪੈ ਤਿਸ ਕੀ ਗਤਿ ਹੋਇ ॥ ਜਿਹੜਾ ਨਾਮ ਨੂੰ ਉਚਾਰਦਾ ਹੈ, ਉਹ ਮੁਕਤ ਹੋ ਜਾਂਦਾ ਹੈ। ਨਾਨਕ ਕਰਮਿ ਪਰਾਪਤਿ ਹੋਇ ॥੪॥੨੯॥੪੦॥ ਨਾਨਕ, ਨਾਮ ਵਾਹਿਗੁਰੂ ਦੀ ਰਹਿਮਤ ਦੁਆਰਾ ਪਾਇਆ ਜਾਂਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਦੁਲਭ ਦੇਹ ਸਵਾਰਿ ॥ ਤੂੰ ਆਪਣੇ ਮਨੁੱਖੀ ਸਰੀਰ ਨੂੰ ਫਲਦਾਇਕ ਬਣਾ ਲੈ। ਜਾਹਿ ਨ ਦਰਗਹ ਹਾਰਿ ॥ ਇਸ ਤਰ੍ਹਾਂ ਤੂੰ ਹਾਰ ਕੇ ਸਾਈਂ ਦੇ ਦਰਬਾਰ ਨੂੰ ਨਹੀਂ ਜਾਵੇਗਾਂ, ਹਲਤਿ ਪਲਤਿ ਤੁਧੁ ਹੋਇ ਵਡਿਆਈ ॥ ਅਤੇ ਇਸ ਲੋਕ ਅਤੇ ਪ੍ਰਲੋਕ ਵਿੱਚ ਤੇਰੀ ਪ੍ਰਭਤਾ ਹੋਵੇਗੀ। ਅੰਤ ਕੀ ਬੇਲਾ ਲਏ ਛਡਾਈ ॥੧॥ ਅਖੀਰ ਦੇ ਵੇਲੇ ਪ੍ਰਭੂ ਤੈਨੂੰ ਬੰਦਖਲਾਸ ਕਰ ਦੇਵੇਗਾ। ਰਾਮ ਕੇ ਗੁਨ ਗਾਉ ॥ ਤੂੰ ਵਿਆਪਕ ਵਾਹਿਗੁਰੂ ਦਾ ਜੱਸ ਗਾਇਨ ਕਰ, ਹੇ ਬੰਦੇ! ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥੧॥ ਰਹਾਉ ॥ ਅਸਚਰਜ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੂੰ ਏਥੇ ਅਤੇ ਓਥੇ ਦੋਨੋਂ ਥਾਂਈਂ ਹੀ ਸ਼ਸ਼ੋਭਤ ਹੋ ਜਾਵੇਗਾਂ। ਠਹਿਰਾਓ। ਊਠਤ ਬੈਠਤ ਹਰਿ ਜਾਪੁ ॥ ਖਲੋਤਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਦਾ ਭਜਨ ਕਰ। ਬਿਨਸੈ ਸਗਲ ਸੰਤਾਪੁ ॥ ਇੰਞ ਤੇਰੇ ਸਾਰੇ ਕਲੇਸ ਨਾਸ ਹੋ ਜਾਣਗੇ। ਬੈਰੀ ਸਭਿ ਹੋਵਹਿ ਮੀਤ ॥ ਤੇਰੇ ਸਾਰੇ ਦੁਸ਼ਮਨ ਤੇਰੇ ਮਿੱਤਰ ਹੋ ਜਾਣਗੇ, ਨਿਰਮਲੁ ਤੇਰਾ ਹੋਵੈ ਚੀਤ ॥੨॥ ਅਤੇ ਤੇਰੀ ਆਤਮਾਂ ਪਵਿੱਤਰ ਥੀ ਵੰਞੇਗੀ। ਸਭ ਤੇ ਊਤਮ ਇਹੁ ਕਰਮੁ ॥ ਇਹ ਪਰਮ ਸ੍ਰੇਸ਼ਟ ਅਮਲ ਹੈ। ਸਗਲ ਧਰਮ ਮਹਿ ਸ੍ਰੇਸਟ ਧਰਮੁ ॥ ਸਾਰਿਆਂ ਧਰਮਾਂ ਵਿਚੋਂ ਇਹ ਸਾਰਿਆਂ ਨਾਲੋਂ ਵਧੀਆ ਧਰਮ ਹੈ। ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਤੂੰ ਖਲਾਸੀ ਪਾ ਜਾਵੇਗਾਂ, ਜਨਮ ਜਨਮ ਕਾ ਉਤਰੈ ਭਾਰੁ ॥੩॥ ਤੇ ਅਨੇਕਾਂ ਜਨਮਾਂ ਦੇ ਪਾਪਾਂ ਦੇ ਬੋਝ ਤੋਂ ਮੁਕਤ ਹੋ ਜਾਵੇਂਗਾ। ਪੂਰਨ ਤੇਰੀ ਹੋਵੈ ਆਸ ॥ ਤਦ ਤੇਰੀ ਆਸ ਉਮੈਦ ਪੂਰੀ ਹੋ ਜਾਵੇਗੀ, ਜਮ ਕੀ ਕਟੀਐ ਤੇਰੀ ਫਾਸ ॥ ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਊਗੀ। ਗੁਰ ਕਾ ਉਪਦੇਸੁ ਸੁਨੀਜੈ ॥ ਤੂੰ ਗੁਰਾਂ ਦੀ ਸਿੱਖਮਤ ਸੁਣ, ਨਾਨਕ ਸੁਖਿ ਸਹਜਿ ਸਮੀਜੈ ॥੪॥੩੦॥੪੧॥ ਅਤੇ ਤਦ ਹੇ ਨਾਨਕ! ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾਂ। copyright GurbaniShare.com all right reserved. Email |