Page 896

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਜਿਸ ਕੀ ਤਿਸ ਕੀ ਕਰਿ ਮਾਨੁ ॥
ਜਿਸ (ਪ੍ਰਭੂ) ਦੀ ਮਲਕੀਅਤ ਹਰ ਵਸਤੂ ਹੈ, ਤੂੰ ਉਸ ਨੂੰ ਹੀ ਇਸ ਦਾ ਮਾਲਕ ਸਵੀਕਾਰ ਕਰ।

ਆਪਨ ਲਾਹਿ ਗੁਮਾਨੁ ॥
ਤੂੰ ਆਪਣੀ ਸਵੈ-ਹੰਗਤਾ ਨੂੰ ਛੱਡ ਦੇ।

ਜਿਸ ਕਾ ਤੂ ਤਿਸ ਕਾ ਸਭੁ ਕੋਇ ॥
ਜਿਸ ਦੀ ਤੂੰ ਮਲਕੀਅਤ ਹੈਂ, ਉਸੇ ਦੀ ਹੀ ਸਾਰੇ ਮਲਕੀਅਤ ਹਨ।

ਤਿਸਹਿ ਅਰਾਧਿ ਸਦਾ ਸੁਖੁ ਹੋਇ ॥੧॥
ਉਸ ਦਾ ਸਿਮਰਨ ਕਰਨ ਦੁਆਰਾ, ਤੂੰ ਸਦੀਵੀ ਆਰਾਮ ਪਾ ਲਵੇਗਾਂ।

ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥
ਤੂੰ ਕਿਉਂ ਸੰਦੇਹ ਅੰਦਰ ਭਟਕਦਾ ਹੈਂ? ਹੇ ਬੇਸਮਝ ਬੰਦੇ!

ਨਾਮ ਬਿਨਾ ਕਿਛੁ ਕਾਮਿ ਨ ਆਵੈ ਮੇਰਾ ਮੇਰਾ ਕਰਿ ਬਹੁਤੁ ਪਛੁਤਾਨੇ ॥੧॥ ਰਹਾਉ ॥
ਨਾਮ ਦੇ ਬਗੈਰ ਕੁਝ ਭੀ ਤੇਰੇ ਕੰਮ ਨਹੀਂ ਆਉਣਾ। ਇਹ ਮੇਰਾ ਹੈ, ਇਹ ਮੇਰਾ ਹੈ, ਆਖਦਿਆਂ ਹੋਇਆਂ ਘਣੇਰਿਆਂ ਨੇ ਪਸਚਾਤਾਪ ਕੀਤਾ ਹੈ। ਠਹਿਰਾਓ।

ਜੋ ਜੋ ਕਰੈ ਸੋਈ ਮਾਨਿ ਲੇਹੁ ॥
ਜਿਹੜਾ ਕੁਝ ਸੁਆਮੀ ਕਰਦਾ ਹੈ, ਉਸ ਦਾ ਭਲਾ ਕਰ ਕੇ ਜਾਣ।

ਬਿਨੁ ਮਾਨੇ ਰਲਿ ਹੋਵਹਿ ਖੇਹ ॥
ਉਸ ਨੂੰ ਚੰਗਾ ਤਸਲੀਮ ਕਰਨ ਦੇ ਬਾਝੋਂ, ਤੂੰ ਮਿੱਟੀ ਵਿੱਚ ਮਿਲ ਜਾਵੇਗਾਂ।

ਤਿਸ ਕਾ ਭਾਣਾ ਲਾਗੈ ਮੀਠਾ ॥
ਉਸ ਦੀ ਰਜਾ ਮੈਨੂੰ ਮਿੱਠੜੀ ਲਗਦੀ ਹੈ।

ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥੨॥
ਗੁਰਾਂ ਦੀ ਦਇਆ ਦੁਆਰਾ, ਕਿਸੇ ਟਾਂਵੇਂ ਟੱਲੇ ਪੁਰਸ਼ ਦੇ ਹਿਰਦੇ ਹੀ ਪ੍ਰਭੂ ਵੱਸਦਾ ਹੈ।

ਵੇਪਰਵਾਹੁ ਅਗੋਚਰੁ ਆਪਿ ॥
ਸੁਆਮੀ ਖੁਦ ਮੁਛੰਦਗੀ ਰਹਿਤ ਅਤੇ ਅਗਾਧ ਹੈ।

ਆਠ ਪਹਰ ਮਨ ਤਾ ਕਉ ਜਾਪਿ ॥
ਦਿਨ ਦੇ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਭਜਨ ਕਰ।

ਜਿਸੁ ਚਿਤਿ ਆਏ ਬਿਨਸਹਿ ਦੁਖਾ ॥
ਐਹੋ ਜਿਹਾ ਹੈ ਸੁਆਮੀ ਜਿਸ ਦਾ ਸਿਮਰਨ ਕਰਨ ਦੁਆਰਾ ਤੇਰੇ ਦੁਖੜੇ ਦੂਰ ਹੋ ਜਾਣਗੇ,

ਹਲਤਿ ਪਲਤਿ ਤੇਰਾ ਊਜਲ ਮੁਖਾ ॥੩॥
ਅਤੇ ਐਥੇ ਤੇ ਓਥੇ ਤੇਰਾ ਚਿਹਰਾ ਕੀਰਤੀਮਾਨ ਹੋ ਜਾਵੇਗਾ।

ਕਉਨ ਕਉਨ ਉਧਰੇ ਗੁਨ ਗਾਇ ॥
ਕਿਹੜੇ ਅਤੇ ਕਿੰਨੇ ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਪਾਰ ਉਤਰ ਗਏ ਹਨ,

ਗਨਣੁ ਨ ਜਾਈ ਕੀਮ ਨ ਪਾਇ ॥
ਇਨਸਾਨ ਦਾ ਉਹਨਾਂ ਨੂੰ ਗਿਣ ਸਕਦਾ ਹੈ ਨਾਂ ਹੀ ਉਹਨਾਂ ਦੀ ਕੀਮਤ ਪਾ ਸਕਦਾ ਹੈ।

ਬੂਡਤ ਲੋਹ ਸਾਧਸੰਗਿ ਤਰੈ ॥
ਸਤਿਸੰਗਤ ਦੇ ਰਾਹੀਂ ਡੁਬਦਾ ਹੋਇਆ ਲੋਹਾ ਪਾਰ ਉਤਰ ਜਾਂਦਾ ਹੈ।

ਨਾਨਕ ਜਿਸਹਿ ਪਰਾਪਤਿ ਕਰੈ ॥੪॥੩੧॥੪੨॥
ਕੇਵਲ ਉਹ ਹੀ, ਹੇ ਨਾਨਕ! ਬੰਦਖਲਾਸ ਹੁੰਦਾ ਹੈ, ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਮਨ ਮਾਹਿ ਜਾਪਿ ਭਗਵੰਤੁ ॥
ਤੂੰ ਆਪਣੇ ਚਿੱਤ ਅੰਦਰ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ।

ਗੁਰਿ ਪੂਰੈ ਇਹੁ ਦੀਨੋ ਮੰਤੁ ॥
ਇਹ ਹੈ ਉਪਦੇਸ਼ ਜੋ ਪੂਰਨ ਗੁਰਦੇਵ ਜੀ ਨੇ ਦਿੱਤਾ ਹੈ।

ਮਿਟੇ ਸਗਲ ਭੈ ਤ੍ਰਾਸ ॥
ਤਾਂ ਤੇਰੇ ਸਾਰੇ ਡਰ ਤੇ ਖੌਫ ਦੂਰ ਹੋ ਜਾਣਗੇ,

ਪੂਰਨ ਹੋਈ ਆਸ ॥੧॥
ਅਤੇ ਤੇਰੀ ਆਸ ਪੂਰੀ ਹੋ ਜਾਵੇਗੀ।

ਸਫਲ ਸੇਵਾ ਗੁਰਦੇਵਾ ॥
ਫਲਦਾਇਕ ਹੈ ਟਹਿਲ ਸੇਵਾ ਵਿਸ਼ਾਲ ਵਾਹਿਗੁਰੂ ਦੀ।

ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥੧॥ ਰਹਾਉ ॥
ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਦਾ ਮੁੱਲ ਵਰਣਨ ਕੀਤਾ ਨਹੀਂ ਜਾ ਸਕਦਾ। ਠਹਿਰਾਓ।

ਕਰਨ ਕਰਾਵਨ ਆਪਿ ॥
ਉਹ ਖੁਦ ਕੰਮਾਂ ਦੇ ਕਰਨ ਵਾਲਾ ਹੈ ਅਤੇ ਕਰਾਉਣ ਵਾਲਾ ਹੈ।

ਤਿਸ ਕਉ ਸਦਾ ਮਨ ਜਾਪਿ ॥
ਤੂੰ ਸਦੀਵ ਹੀ ਉਸ ਦਾ ਭਜਨ ਕਰ, ਹੇ ਮੇਰੀ ਜਿੰਦੜੀਏ!

ਤਿਸ ਕੀ ਸੇਵਾ ਕਰਿ ਨੀਤ ॥
ਅਤੇ ਤੂੰ ਹਮੇਸ਼ਾਂ ਹੀ ਉਸ ਦੀ ਟਹਿਲ ਕਮਾ।

ਸਚੁ ਸਹਜੁ ਸੁਖੁ ਪਾਵਹਿ ਮੀਤ ॥੨॥
ਇਸ ਤਰ੍ਹਾਂ ਤੂੰ ਸੱਚ, ਅਡੋਲਤਾ ਅਤੇ ਸੁਖ ਨੂੰ ਪਾ ਲਵੇਗਾਂ, ਹੇ ਮੇਰੇ ਮਿੱਤਰ!

ਸਾਹਿਬੁ ਮੇਰਾ ਅਤਿ ਭਾਰਾ ॥
ਨਿਹਾਇਤ ਹੀ ਵੱਡਾ ਹੈ ਮੇਰਾ ਮਾਲਕ।

ਖਿਨ ਮਹਿ ਥਾਪਿ ਉਥਾਪਨਹਾਰਾ ॥
ਇਕ ਮੁਹਤ ਵਿੱਚ ਉਹ ਇਸਥਿਤ ਕਰਨ ਅਤੇ ਉਖੇੜਨ ਯੋਗ ਹੈ।

ਤਿਸੁ ਬਿਨੁ ਅਵਰੁ ਨ ਕੋਈ ॥
ਉਸ ਦੇ ਬਗੈਰ ਹੋਰ ਕੋਈ ਨਹੀਂ।

ਜਨ ਕਾ ਰਾਖਾ ਸੋਈ ॥੩॥
ਕੇਵਲ ਉਹ ਹੀ ਆਪਣੇ ਗੋਲੇ ਦੀ ਰੱਖਿਆ ਕਰਨ ਵਾਲਾ ਹੈ।

ਕਰਿ ਕਿਰਪਾ ਅਰਦਾਸਿ ਸੁਣੀਜੈ ॥
ਤੂੰ ਮੇਰੇ ਉਤੇ ਮਿਹਰ ਧਾਰ, ਹੇ ਸੁਆਮੀ! ਅਤੇ ਮੇਰੀ ਬੇਨਤੀ ਸੁਣ,

ਅਪਣੇ ਸੇਵਕ ਕਉ ਦਰਸਨੁ ਦੀਜੈ ॥
ਤਾਂ ਜੋ ਮੈਂ ਤੇਰਾ ਗੋਲਾ, ਤੇਰਾ ਦੀਦਾਰ ਵੇਖ ਲਵਾਂ।

ਨਾਨਕ ਜਾਪੀ ਜਪੁ ਜਾਪੁ ॥
ਉਪਾਸ਼ਕ ਨਾਨਕ ਸਦਾ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ,

ਸਭ ਤੇ ਊਚ ਜਾ ਕਾ ਪਰਤਾਪੁ ॥੪॥੩੨॥੪੩॥
ਜਿਸ ਦੀ ਪ੍ਰਭਤਾ ਸਾਰਿਆਂ ਨਾਲੋਂ ਵਿਸ਼ਾਲ ਹੈ।

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਬਿਰਥਾ ਭਰਵਾਸਾ ਲੋਕ ॥
ਵਿਅਰਥ ਹੈ ਆਦਮੀ ਦਾ ਆਸਰਾ।

ਠਾਕੁਰ ਪ੍ਰਭ ਤੇਰੀ ਟੇਕ ॥
ਮੇਰੇ ਸੁਆਮੀ ਮਾਲਕ, ਕੇਵਲ ਤੂੰ ਹੀ ਮੇਰਾ ਸਹਾਰਾ ਹੈਂ।

ਅਵਰ ਛੂਟੀ ਸਭ ਆਸ ॥
ਮੈਂ ਹੋਰ ਸਾਰੀਆਂ ਆਸਾਂ ਉਮੈਦਾਂ ਲਾਹ ਸੁੱਟੀਆਂ ਹਨ।

ਅਚਿੰਤ ਠਾਕੁਰ ਭੇਟੇ ਗੁਣਤਾਸ ॥੧॥
ਮੈਂ, ਹੁਣ ਨੇਕੀਆਂ ਦੇ ਖਜਾਨੇ, ਚਿੰਤਾ-ਰਹਿਤ ਸੁਆਮੀ ਨੂੰ ਮਿਲ ਪਿਆ ਹਾਂ।

ਏਕੋ ਨਾਮੁ ਧਿਆਇ ਮਨ ਮੇਰੇ ॥
ਹੇ ਮੇਰੀ ਜਿੰਦੇ! ਤੂੰ ਕੇਵਲ ਸੁਆਮੀ ਦੇ ਨਾਮ ਦਾ ਹੀ ਸਿਮਰਨ ਕਰ।

ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥੧॥ ਰਹਾਉ ॥
ਹੇ ਮੇਰੇ ਮਨ! ਤੂੰ ਆਪਣੇ ਸੁਆਮੀ ਮਾਲਕ ਦਾ ਜੱਸ ਗਾਇਨ ਕਰ ਅਤੇ ਤੇਰਾ ਕੰਮ ਨੇਪਰੇ ਚੜ੍ਹ ਜਾਵੇਗਾ। ਠਹਿਰਾਓ।

ਤੁਮ ਹੀ ਕਾਰਨ ਕਰਨ ॥
ਤੂੰ, ਹੇ ਪ੍ਰਭੂ! ਸਾਰੇ ਕੰਮਾਂ ਦੇ ਕਰਨ ਵਾਲਾ ਹੈਂ।

ਚਰਨ ਕਮਲ ਹਰਿ ਸਰਨ ॥
ਤੇਰੇ ਕੰਵਲ ਚਰਨਾਂ ਦੀ ਮੈਂ ਪਨਾਹ ਲੋੜਦਾ ਹਾਂ, ਮੇਰੇ ਵਾਹਿਗੁਰੂ!

ਮਨਿ ਤਨਿ ਹਰਿ ਓਹੀ ਧਿਆਇਆ ॥
ਆਪਣੇ ਹਿਰਦੇ ਤੇ ਸਰੀਰ ਅੰਦਰ ਮੈਂ ਉਸ ਸਾਈਂ ਦਾ ਆਰਾਧਨ ਕਰਦਾ ਹਾਂ।

ਆਨੰਦ ਹਰਿ ਰੂਪ ਦਿਖਾਇਆ ॥੨॥
ਪ੍ਰਸੰਨ ਪ੍ਰਭੂ ਨੇ ਮੈਨੂੰ ਆਪਣਾ ਦਰਸ਼ਨ ਵਿਖਾਲ ਦਿੱਤਾ ਹੈ।

ਤਿਸ ਹੀ ਕੀ ਓਟ ਸਦੀਵ ॥
ਮੈਂ ਹਮੇਸ਼ਾਂ ਉਸ ਦਾ ਆਸਰਾ ਲੋੜਦਾ ਹਾਂ,

ਜਾ ਕੇ ਕੀਨੇ ਹੈ ਜੀਵ ॥
ਜਿਸ ਨੇ ਸਾਰੇ ਜੀਅ-ਜੰਤੂ ਪੈਦਾ ਕੀਤੇ ਹਨ।

ਸਿਮਰਤ ਹਰਿ ਕਰਤ ਨਿਧਾਨ ॥
ਵਾਹਿਗੁਰੂ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਸਾਰੇ ਖਜਾਨੇ ਪ੍ਰਾਪਤ ਹੋ ਜਾਂਦੇ ਹਨ,

ਰਾਖਨਹਾਰ ਨਿਦਾਨ ॥੩॥
ਅਤੇ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਇਨਸਾਨ ਦੀ ਰੱਖਿਆ ਕਰਦਾ ਹੈ।

ਸਰਬ ਕੀ ਰੇਣ ਹੋਵੀਜੈ ॥
ਤੂੰ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੋ ਜਾ।

ਆਪੁ ਮਿਟਾਇ ਮਿਲੀਜੈ ॥
ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਤੂੰ ਹਰੀ ਵਿੱਚ ਲੀਨ ਹੋ ਜਾਵੇਗਾਂ।

ਅਨਦਿਨੁ ਧਿਆਈਐ ਨਾਮੁ ॥
ਰਾਤ ਦਿਨ ਤੂੰ ਨਾਮ ਦਾ ਆਰਾਧਨ ਕਰ,

ਸਫਲ ਨਾਨਕ ਇਹੁ ਕਾਮੁ ॥੪॥੩੩॥੪੪॥
ਕਿਉਂਕਿ ਕੇਵਲ ਇਹ ਹੀ ਫਲਦਾਇਕ ਕੰਮ ਹੈ, ਹੇ ਨਾਨਕ!

ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।

ਕਾਰਨ ਕਰਨ ਕਰੀਮ ॥
ਦਾਤਾਰ ਸੁਆਮੀ ਸਬੱਬਾਂ ਦਾ ਸਬੱਬ ਹੈ।

ਸਰਬ ਪ੍ਰਤਿਪਾਲ ਰਹੀਮ ॥
ਮਿਹਰਬਾਨ ਮਾਲਕ ਸਾਰਿਆਂ ਨੂੰ ਪਾਲਦਾ ਪੋਸਦਾ ਹੈ।

ਅਲਹ ਅਲਖ ਅਪਾਰ ॥
ਪ੍ਰਭੂ ਅਦ੍ਰਿਸ਼ਟ ਹੈ ਅਤੇ ਅਨੰਤ ਹੈ।

ਖੁਦਿ ਖੁਦਾਇ ਵਡ ਬੇਸੁਮਾਰ ॥੧॥
ਮਾਲਕ ਆਪ ਵਿਸ਼ਾਲ ਅਤੇ ਅਮਾਪ ਹੈ।

copyright GurbaniShare.com all right reserved. Email