ਓੁਂ ਨਮੋ ਭਗਵੰਤ ਗੁਸਾਈ ॥ ਮੈਂ ਧਰਤੀ ਦੇ ਸੁਆਮੀ, ਕੀਰਤੀਮਾਨ ਵਾਹਿਗੁਰੂ ਨੂੰ ਨਮਸ਼ਕਾਰ ਕਰਦਾ ਹਾਂ। ਖਾਲਕੁ ਰਵਿ ਰਹਿਆ ਸਰਬ ਠਾਈ ॥੧॥ ਰਹਾਉ ॥ ਸਿਰਜਣਹਾਰ ਸੁਆਮੀ ਸਾਰਿਆਂ ਥਾਵਾਂ ਅੰਦਰ ਵਿਆਪਕ ਹੋ ਰਿਹਾ ਹੈ। ਠਹਿਰਾਓ। ਜਗੰਨਾਥ ਜਗਜੀਵਨ ਮਾਧੋ ॥ ਵਾਹਿਗੁਰੂ ਸ਼੍ਰਿਸ਼ਟੀ ਦਾ ਸੁਆਮੀ, ਆਲਮ ਦੀ ਜਿੰਦ-ਜਾਨ ਅਤੇ ਮਾਇਆ ਮਾ ਮਾਲਕ ਹੈ। ਭਉ ਭੰਜਨ ਰਿਦ ਮਾਹਿ ਅਰਾਧੋ ॥ ਆਪਣੇ ਹਿਰਦੇ ਅੰਦਰ ਤੂੰ ਡਰ ਦੇ ਨਾਸ ਕਰਨ ਵਾਲੇ ਸਾਹਿਬ ਦਾ ਸਿਮਰਨ ਕਰ। ਰਿਖੀਕੇਸ ਗੋਪਾਲ ਗੋੁਵਿੰਦ ॥ ਵਾਹਿਗੁਰੂ ਇੰਦਰੀਆਂ ਦਾ ਸੁਆਮੀ ਸੰਸਾਰ ਦੀ ਪ੍ਰਵਰਿਸ਼ ਕਰਨ ਵਾਲਾ, ਪੂਰਨ ਸਰਬਤ੍ਰ ਮੁਕੰਦ ॥੨॥ ਆਲਮ ਦਾ ਮਾਲਕ, ਮੁਕੰਮਲ ਸਰਬ-ਵਿਆਪਕ ਅਤੇ ਮੁਕਤੀ ਦੇਣਹਾਰ ਹੈ। ਮਿਹਰਵਾਨ ਮਉਲਾ ਤੂਹੀ ਏਕ ॥ ਕੇਵਲ ਤੂੰ ਹੀ ਹੇ ਸਾਹਿਬ! ਮਇਆਵਾਨ ਮਾਲਕ, ਰੂਹਾਨੀ ਆਗੂ, ਪੀਰ ਪੈਕਾਂਬਰ ਸੇਖ ॥ ਪੈਗੰਬਰ ਅਤੇ ਮਜਹਬੀ ਸਿਖਿਆ ਦੇਣਵਾਲਾ ਹੈਂ। ਦਿਲਾ ਕਾ ਮਾਲਕੁ ਕਰੇ ਹਾਕੁ ॥ ਤੂੰ ਮਨਾਂ ਦਾ ਸੁਆਮੀ ਹੈਂ, ਨਿਆਂ ਕਰਦਾ ਹੈਂ, ਕੁਰਾਨ ਕਤੇਬ ਤੇ ਪਾਕੁ ॥੩॥ ਅਤੇ ਕੁਰਾਨ ਤੇ ਹੋਰ ਯਹੂਦੀਆਂ ਆਦਿ ਦੀਆਂ ਧਾਰਮਕ ਗ੍ਰੰਥਾਂ ਨਾਲੋਂ ਪਵਿੱਤਰ ਹੈਂ। ਨਾਰਾਇਣ ਨਰਹਰ ਦਇਆਲ ॥ ਮਨੁਸ਼-ਸ਼ੇਰ ਸਰੂਪ ਅਤੇ ਮਿਹਰਬਾਨ ਪ੍ਰੂਭ ਹੈ ਉਹ। ਰਮਤ ਰਾਮ ਘਟ ਘਟ ਆਧਾਰ ॥ ਵਿਆਪਕ ਵਾਹਿਗੁਰੂ ਸਾਰਿਆਂ ਦਿਲਾਂ ਨੂੰ ਆਸਰਾ ਦਿੰਦਾ ਹੈ। ਬਾਸੁਦੇਵ ਬਸਤ ਸਭ ਠਾਇ ॥ ਪ੍ਰਕਾਸ਼ਵਾਨ ਪ੍ਰਭੂ ਸਾਰੀਆਂ ਥਾਵਾਂ ਤੇ ਵੱਸਦਾ ਹੈ। ਲੀਲਾ ਕਿਛੁ ਲਖੀ ਨ ਜਾਇ ॥੪॥ ਉਸ ਦੀ ਅਦਭੁਤ ਖੇਡ ਅਨੁਭਵ ਕੀਤੀ ਨਹੀਂ ਜਾ ਸਕਦੀ। ਮਿਹਰ ਦਇਆ ਕਰਿ ਕਰਨੈਹਾਰ ॥ ਹੇ ਮੇਰੇ ਕਰਤਾਰ! ਤੂੰ ਆਪਣੀ ਰਹਿਮਤ ਅਤੇ ਮਿਹਰਬਾਨੀ ਮੇਰੇ ਉਤੇ ਧਾਰ। ਭਗਤਿ ਬੰਦਗੀ ਦੇਹਿ ਸਿਰਜਣਹਾਰ ॥ ਹੇ ਮੇਰੇ ਰਚਣਹਾਰ ਸੁਆਮੀ! ਮੈਨੂੰ ਆਪਣੀ ਪ੍ਰੇਮਮਈ ਸੇਵਾ ਅਤੇ ਸਿਮਰਨ ਪ੍ਰਦਾਨ ਕਰ। ਕਹੁ ਨਾਨਕ ਗੁਰਿ ਖੋਏ ਭਰਮ ॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਸੰਦੇਹ ਮੇਟ ਦਿੱਤੇ ਹਨ। ਏਕੋ ਅਲਹੁ ਪਾਰਬ੍ਰਹਮ ॥੫॥੩੪॥੪੫॥ ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪਰਮ ਪ੍ਰਭੂ ਐਨ ਇਕੋ ਹੀ ਹਨ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕੋਟਿ ਜਨਮ ਕੇ ਬਿਨਸੇ ਪਾਪ ॥ ਕਰੋੜਾਂ ਹੀ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ। ਹਰਿ ਹਰਿ ਜਪਤ ਨਾਹੀ ਸੰਤਾਪ ॥ ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਦੁਖ ਪੀੜ ਇਨਸਾਨ ਨੂੰ ਪੋਹਦੀ ਨਹੀਂ। ਗੁਰ ਕੇ ਚਰਨ ਕਮਲ ਮਨਿ ਵਸੇ ॥ ਜੇਕਰ ਗੁਰਾਂ ਦੇ ਚਰਨ ਕੰਵਲ ਮਨੁਖ ਦੇ ਮਨ ਵਿੱਚ ਟਿਕ ਜਾਣ, ਮਹਾ ਬਿਕਾਰ ਤਨ ਤੇ ਸਭਿ ਨਸੇ ॥੧॥ ਤਾਂ ਸਾਰੇ ਘੋਰ ਪਾਪ ਉਸ ਦੀ ਦੇਹ ਤੋਂ ਦੌੜ ਜਾਂਦੇ ਹਨ। ਗੋਪਾਲ ਕੋ ਜਸੁ ਗਾਉ ਪ੍ਰਾਣੀ ॥ ਤੂੰ ਸ਼੍ਰਿਸ਼ਟੀ ਦੇ ਪਾਲਣਹਾਰ ਦੀ ਮਹਿਮਾਂ ਗਾਇਨ ਕਰ, ਹੇ ਫਾਨੀ ਬੰਦੇ! ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਣੀ ॥੧॥ ਰਹਾਉ ॥ ਅਕਹਿ ਅਤੇ ਸੱਚੀ ਹੈ ਕਥਾਵਾਰਤਾ ਪੂਰੇ ਪ੍ਰਮੇਸ਼ਰ ਦੀ। ਪ੍ਰਕਾਸ਼ਵਾਨ ਪ੍ਰਭੂ ਦਾ ਪ੍ਰਕਾਸ਼ ਸਾਰੇ ਵਿਆਪਕ ਹੋ ਰਿਹਾ ਹੈ। ਠਹਿਰਾਓ। ਤ੍ਰਿਸਨਾ ਭੂਖ ਸਭ ਨਾਸੀ ॥ ਸਭ ਤ੍ਰੇਹ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ, ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥ ਸਾਧੂਆਂ ਦੀ ਦਇਆ ਦੁਆਰਾ ਅਮਰ ਸੁਆਮੀ ਦਾ ਸਿਮਰਨ ਕਰਨ ਨਾਲ। ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥ ਰਾਤ ਦਿਨ ਤੂੰ ਸੁਆਮੀ ਦੀ ਸੇਵਾ ਟਹਿਲ ਕਰ। ਹਰਿ ਮਿਲਣੈ ਕੀ ਏਹ ਨੀਸਾਨੀ ॥੨॥ ਆਪਣੇ ਵਾਹਿਗੁਰੂ ਨਾਲ ਮਿਲਣ ਦਾ ਇਹ ਹੀ ਚਿੰਨ੍ਹ ਹੈ। ਮਿਟੇ ਜੰਜਾਲ ਹੋਏ ਪ੍ਰਭ ਦਇਆਲ ॥ ਜਦ ਸਾਹਿਬ ਦਇਆਵਾਨ ਹੋ ਜਜਾਂਦਾ ਹੈ ਤਾਂ ਸਾਰੇ ਸੰਸਾਰੀ ਝਮੇਲੇ ਮੁੱਕ ਜਾਂਦੇ ਹਨ। ਗੁਰ ਕਾ ਦਰਸਨੁ ਦੇਖਿ ਨਿਹਾਲ ॥ ਗੁਰਾਂ ਦਾ ਦੀਦਾਰ ਵੇਖ ਕੇ ਬੰਦਾ ਪਰਮ ਪ੍ਰਸੰਨ ਹੋ ਜਾਂਦਾ ਹੈ। ਪਰਾ ਪੂਰਬਲਾ ਕਰਮੁ ਬਣਿ ਆਇਆ ॥ ਮੇਰੀ ਆਦੀ ਤੇ ਪੁਰਾਤਨ ਪ੍ਰਾਲਬਧ ਜਾਗ ਉਠੀ ਹੈ। ਹਰਿ ਕੇ ਗੁਣ ਨਿਤ ਰਸਨਾ ਗਾਇਆ ॥੩॥ ਵਾਹਿਗੁਰ ਦਾ ਜੱਸ, ਮੈਂ ਸਦਾ ਆਪਣੀ ਜੀਭਾ ਨਾਲ ਗਾਉਂਦਾ ਹਾਂ। ਹਰਿ ਕੇ ਸੰਤ ਸਦਾ ਪਰਵਾਣੁ ॥ ਸਦੀਵ ਹੀ ਪ੍ਰਮਾਣੀਕ ਹਨ ਸੁਆਮੀ ਦੇ ਸਾਧੂ। ਸੰਤ ਜਨਾ ਮਸਤਕਿ ਨੀਸਾਣੁ ॥ ਪਵਿੱਤਰ ਪੁਰਸ਼ਾਂ ਦੇ ਮੱਥੇ ਤੇ ਸਾਹਿਬ ਰਾਜ ਤਿਲਕ ਲਾਉਂਦਾ ਹੈ। ਦਾਸ ਕੀ ਰੇਣੁ ਪਾਏ ਜੇ ਕੋਇ ॥ ਜੇਕਰ ਕਿਸੇ ਪ੍ਰਾਣੀ ਨੂੰ ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਪ੍ਰਾਪਤ ਹੋ ਜਾਵੇ, ਨਾਨਕ ਤਿਸ ਕੀ ਪਰਮ ਗਤਿ ਹੋਇ ॥੪॥੩੫॥੪੬॥ ਤਦ ਉਹ, ਹੇ ਨਾਨਕ! ਮਹਾਨ ਮੋਖਸ਼ ਨੂੰ ਪਾ ਲੈਂਦਾ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਦਰਸਨ ਕਉ ਜਾਈਐ ਕੁਰਬਾਨੁ ॥ ਸਾਹਿਬ ਦੇ ਦੀਦਾਰ ਉਤੋਂ ਤੂੰ ਬਲਿਹਾਰਨੇ ਥੀਂ ਵੰਞ। ਚਰਨ ਕਮਲ ਹਿਰਦੈ ਧਰਿ ਧਿਆਨੁ ॥ ਆਪਣੇ ਰਿਦੇ ਅੰਦਰ ਤੂੰ ਆਪਣੀ ਬਿਰਤੀ ਪ੍ਰਭੂ ਦੇ ਕੰਵਲ ਚਰਨਾਂ ਨਾਲ ਜੋੜ। ਧੂਰਿ ਸੰਤਨ ਕੀ ਮਸਤਕਿ ਲਾਇ ॥ ਸਾਧੂਆਂ ਦੇ ਪੈਰਾਂ ਦੀ ਧੂੜ ਤੂੰ ਆਪਣੇ ਮੱਥੇ ਤੇ ਮਲ, ਜਨਮ ਜਨਮ ਕੀ ਦੁਰਮਤਿ ਮਲੁ ਜਾਇ ॥੧॥ ਅਤੇ ਤੇਰੇ ਅਨੇਕਾਂ ਜਨਮਾਂ ਦੀ ਖੋਟੀ ਬੁੱਧੀ ਦੀ ਮਲੀਣਤਾ ਧੋਤੀ ਜਾਵੇਗੀ। ਜਿਸੁ ਭੇਟਤ ਮਿਟੈ ਅਭਿਮਾਨੁ ॥ ਜਿਨ੍ਹਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਸਵੈ-ਹੰਗਤਾ ਨਵਿਰਤ ਹੋ ਜਾਂਦੀ ਹੈ, ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥੧॥ ਰਹਾਉ ॥ ਐਸੇ ਹਨ ਗੁਰਦੇਵ ਜੀ, ਪਰਮ ਪ੍ਰਭੂ ਸਾਰੇ ਹੀ ਵਿਆਪਕ ਦਿਸ ਆਉਂਦਾ ਹੈ ਅਤੇ ਮੁਕੰਮਲ ਕੀਰਤੀਮਾਨ ਮਾਲਕ ਬੰਦੇ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ। ਠਹਿਰਾਓ। ਗੁਰ ਕੀ ਕੀਰਤਿ ਜਪੀਐ ਹਰਿ ਨਾਉ ॥ ਇਹ ਹੀ ਹੈ ਗੁਰਾਂ ਦੀ ਉਸਤਤੀ ਕਿ ਇਨਸਾਨ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ। ਗੁਰ ਕੀ ਭਗਤਿ ਸਦਾ ਗੁਣ ਗਾਉ ॥ ਕੇਵਲ ਇਹ ਹੀ ਹੈ ਗੁਰਾਂ ਦੀ ਉਪਾਸ਼ਨਾ ਕਿ ਇਨਸਾਨ ਸਦੀਵ ਹੀ ਪ੍ਰਭੂ ਦੀ ਮਹਿਮਾਂ ਗਾਇਨ ਕਰਦਾ ਹੈ। ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥ ਕੇਵਲ ਇਹ ਹੀ ਹੈ ਗੁਰਾਂ ਦਾ ਮਿਸਰਨ ਕਿ ਪ੍ਰਾਨੀ ਸੁਆਮੀ ਨੂੰ ਨੇੜੇ ਕਰ ਕੇ ਜਾਣਦਾ ਹੈ। ਗੁਰ ਕਾ ਸਬਦੁ ਸਤਿ ਕਰਿ ਮਾਨੁ ॥੨॥ ਤੂੰ ਗੁਰਾਂ ਦੀ ਬਾਣੀ ਨੂੰ ਸੱਚੀ ਜਾਣ ਕੇ ਭਰੋਸਾ ਧਾਰ। ਗੁਰ ਬਚਨੀ ਸਮਸਰਿ ਸੁਖ ਦੂਖ ॥ ਗੁਰਾਂ ਦੇ ਉਪਦੇਸ਼ ਦੁਆਰਾ, ਖੁਸ਼ੀ ਤੇ ਗਮੀ ਇਕਸਾਰ ਭਾਸਦੇ ਹਨ, ਕਦੇ ਨ ਬਿਆਪੈ ਤ੍ਰਿਸਨਾ ਭੂਖ ॥ ਅਤੇ ਤ੍ਰੇਹ ਤੇ ਭੁੱਖ ਕਦਾਚਿੱਤ ਬੰਦੇ ਨੂੰ ਨਹੀਂ ਚਿੰਮੜਦੀਆਂ। ਮਨਿ ਸੰਤੋਖੁ ਸਬਦਿ ਗੁਰ ਰਾਜੇ ॥ ਗੁਰਾਂ ਦੀ ਬਾਣੀ ਦੁਆਰਾ ਮਨੂਆ ਸੰਤੁਸ਼ਟ ਅਤੇ ਧ੍ਰਾਪਿਆ ਹੋਇਆ ਥੀ ਵੰਞਦਾ ਹੈ। ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥੩॥ ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਦੇ ਸਾਰੇ ਐਬ ਢਕੇ ਜਾਂਦੇ ਹਨ। ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥ ਗੁਰੂ ਜੀ ਵਾਹਿਗੁਰੂ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਸੁਆਮੀ। ਗੁਰੁ ਦਾਤਾ ਦਇਆਲ ਬਖਸਿੰਦੁ ॥ ਗੁਰੂ ਜੀ ਦਾਤਾਰ, ਮਿਹਰਬਾਨ ਤੇ ਮਾਫੀ ਦੇਣਹਾਰ ਹਨ। ਗੁਰ ਚਰਨੀ ਜਾ ਕਾ ਮਨੁ ਲਾਗਾ ॥ ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ, ਨਾਨਕ ਦਾਸ ਤਿਸੁ ਪੂਰਨ ਭਾਗਾ ॥੪॥੩੬॥੪੭॥ ਪੂਰੀ ਹੈ ਉਸ ਦੀ ਪ੍ਰਾਲਬਧ, ਹੇ ਗੋਲੇ ਨਾਨਕ! (ਉਹ ਸੁਭਾਗਾ ਹੈ)। copyright GurbaniShare.com all right reserved. Email |