ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਕਿਸੁ ਭਰਵਾਸੈ ਬਿਚਰਹਿ ਭਵਨ ॥ ਤੂੰ ਕਿਸ ਦੇ ਆਸਰੇ ਇਸ ਸੰਸਾਰ ਵਿੱਚ ਰਹਿੰਦਾ ਹੈਂ? ਮੂੜ ਮੁਗਧ ਤੇਰਾ ਸੰਗੀ ਕਵਨ ॥ ਹੇ ਬੇਸਮਝ ਮੂਰਖ! ਤੇਰਾ ਏਕੇ ਕਿਹੜਾ ਦੋਸਤ ਹੈ। ਰਾਮੁ ਸੰਗੀ ਤਿਸੁ ਗਤਿ ਨਹੀ ਜਾਨਹਿ ॥ ਕੇਵਲ ਪ੍ਰਭੂ ਹੀ ਤੇਰਾ ਦੋਸਤ ਹੈ ਜਿਸ ਦੇ ਮਹਾਨ ਮਰਤਬੇ ਨੂੰ ਤੂੰ ਅਨੁਭਵ ਨਹੀਂ ਕਰਦਾ। ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥੧॥ ਪੰਜ, ਰਾਹ-ਮਾਰੂ ਧਾੜਵੀ, (ਵਿਕਾਰ) ਉਹਨਾਂ ਨੂੰ ਤੂੰ ਆਪਣੇ ਯਾਰ ਕਰ ਕੇ ਜਾਣਦਾ ਹੈਂ। ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ ਤੂੰ ਉਸ ਧਾਮ ਦੀ ਟਹਿਲ ਕਮਾ ਜਿਸ ਦੇ ਰਾਹੀਂ ਤੇਰੀ ਕਲਿਆਣ ਹੈ, ਹੇ ਦੋਸਤ! ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥ ਦਿਹੁੰ ਰੈਣ ਤੂੰ ਸਾਹਿਬ ਦੀ ਸਿਫ਼ਤ ਸ਼ਲਾਘਾ ਉਚਾਰਨ ਕਰ ਅਤੇ ਸਤਿਸੰਗਤ ਨਾਲ ਦਿਲੀ ਪਿਆਰ ਪਾ। ਠਹਿਰਾਓ। ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ ਤੇਰਾ ਮਨੁੱਖੀ-ਜੀਵਨ ਸਵੈ-ਹੰਗਤਾ ਅਤੇ ਲੜਾਈ ਝਗੜੇ ਵਿੱਚ ਬੀਤਦਾ ਜਾ ਰਿਹਾ ਹੈ, ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ ਅਤੇ ਤੈਨੂੰ ਰੱਜ ਨਹੀਂ ਆਉਂਦਾ। ਐਹੋ ਜਿਹਾ ਹੈ ਚਸਕਾ ਪਾਪਾਂ ਦਾ। ਭਰਮਤ ਭਰਮਤ ਮਹਾ ਦੁਖੁ ਪਾਇਆ ॥ ਭਟਕਣ ਅਤੇ ਭੌਣ ਅੰਦਰ ਤੂੰ ਭਾਰੀ ਕਸ਼ਟ ਉਠਾਇਆ ਹੈ, ਤਰੀ ਨ ਜਾਈ ਦੁਤਰ ਮਾਇਆ ॥੨॥ ਅਤੇ ਤੂੰ ਮੋਹਣੀ ਮਾਇਆ ਦੇ ਭਿਆਨਕ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ। ਕਾਮਿ ਨ ਆਵੈ ਸੁ ਕਾਰ ਕਮਾਵੈ ॥ ਤੂੰ ਉਹ ਕਾਰਜ ਕਰਦਾ ਹੈਂ, ਜਿਹੜਾ ਤੇਰੇ ਕਿਤੇ ਕੰਮ ਨਹੀਂ ਆਉਣਾ। ਆਪਿ ਬੀਜਿ ਆਪੇ ਹੀ ਖਾਵੈ ॥ ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈਂ ਉਸੇ ਤਰ੍ਹਾਂ ਦਾ ਹੀ ਤੂੰ ਵੱਢਦਾ/ਖਾਂਦਾ ਹੈ। ਰਾਖਨ ਕਉ ਦੂਸਰ ਨਹੀ ਕੋਇ ॥ ਪ੍ਰਭੂ ਦੇ ਬਗੈਰ ਤੈਨੂੰ ਬਚਾਉਣ ਵਾਲਾ ਹੋਰ ਕੋਈ ਨਹੀਂ। ਤਉ ਨਿਸਤਰੈ ਜਉ ਕਿਰਪਾ ਹੋਇ ॥੩॥ ਕੇਵਲ ਤਦ ਹੀ ਤੂੰ ਪਾਰ ਉਤਰ ਸਕਦਾ ਹੈਂ, ਜੇਕਰ ਵਾਹਿਗੁਰੂ ਦੀ ਤੇਰੇ ਉਤੇ ਮਿਹਰ ਹੋਵੇ। ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ, ਹੇ ਪ੍ਰਭੂ! ਅਪਨੇ ਦਾਸ ਕਉ ਕੀਜੈ ਦਾਨੁ ॥ ਤੂੰ ਮੈਨੂੰ ਆਪਣੇ ਗੋਲੇ ਨੂੰ, ਆਪਣੇ ਨਾਮ ਦੀ ਦਾਤ ਪ੍ਰਦਾਨ ਕਰ। ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ ਮੇਰੇ ਸੁਆਮੀ, ਆਪਣੀ ਰਹਿਮਤ ਧਾਰ ਅਤੇ ਤੂੰ ਮੇਰੀ ਕਲਿਆਣ ਕਰ। ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥ ਨਾਨਕ ਨੇ ਤੇਰੀ ਪਨਾਹ ਪਕੜੀ ਹੈ, ਹੇ ਸੁਆਮੀ! ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਇਹ ਲੋਕੇ ਸੁਖੁ ਪਾਇਆ ॥ ਇਸ ਜਹਾਨ ਅੰਦਰ ਮੈਨੂੰ ਆਰਾਮ ਪ੍ਰਾਪਤ ਹੋਇਆ ਹੈ। ਨਹੀ ਭੇਟਤ ਧਰਮ ਰਾਇਆ ॥ ਹਿਸਾਬ-ਕਿਤਾਬ ਦੇਣ ਲਈ ਮੈਂ ਧਰਮ ਰਾਜੇ ਨੂੰ ਨਹੀਂ ਮਿਲਣਾ। ਹਰਿ ਦਰਗਹ ਸੋਭਾਵੰਤ ॥ ਪ੍ਰਭੂ ਦੇ ਦਰਬਾਰ ਅੰਦਰ ਮੈਂ ਕੀਰਤੀਮਾਨ ਹੋਵਾਂਗਾ, ਫੁਨਿ ਗਰਭਿ ਨਾਹੀ ਬਸੰਤ ॥੧॥ ਅਤੇ ਮੁੜ ਕੇ ਮਾਤਾ ਦੇ ਪੇਟ ਵਿੱਚ ਨਹੀਂ ਵੱਸਾਂਗਾ, ਨਹੀਂ ਜੰਮਾਂਗਾ। ਜਾਨੀ ਸੰਤ ਕੀ ਮਿਤ੍ਰਾਈ ॥ ਮੈਂ ਹੁਣ ਸਾਧੂਆਂ ਗੁਰਾਂ ਦੀ ਮਿੱਤਰਤਾਈ ਦੀ ਕਦਰ ਨੂੰ ਅਨੁਭਵ ਕਰ ਲਿਆ ਹੈ। ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥੧॥ ਰਹਾਉ ॥ ਆਦੀ (ਪਿਛਲੀ) ਪ੍ਰਾਲਬਧ ਦੀ ਬਰਕਤ ਦੁਆਰਾ ਮੈਂ ਉਹਨਾਂ ਨੂੰ ਮਿਲ ਪਿਆ ਹਾਂ ਅਤੇ ਮਿਹਰ ਧਾਰ ਕੇ ਉਹਨਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਦਿੱਤੀ ਹੈ। ਠਹਿਰਾਓ। ਗੁਰ ਕੈ ਚਰਣਿ ਚਿਤੁ ਲਾਗਾ ॥ ਜਦ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜਦਾ ਹੈ, ਧੰਨਿ ਧੰਨਿ ਸੰਜੋਗੁ ਸਭਾਗਾ ॥ ਸੁਲੱਖਣਾ, ਸੁਲੱਖਣਾ ਹੈ ਉਹ ਭਾਗਾਂ ਵਾਲਾ ਅਵਸਰ। ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥ ਸਾਧੂਆਂ ਦੇ ਚਰਨਾਂ ਦੀ ਖਾਕ ਮੇਰੇ ਮਸਤਕ ਨੂੰ ਲੱਗੀ ਹੈ, ਕਿਲਵਿਖ ਦੁਖ ਸਗਲੇ ਮੇਰੇ ਲਾਥੇ ॥੨॥ ਅਤੇ ਮੇਰੇ ਸਾਰੇ ਪਾਪ ਤੇ ਦੁਖੜੇ ਨਸ਼ਟ ਹੋ ਗਏ ਹਨ। ਸਾਧ ਕੀ ਸਚੁ ਟਹਲ ਕਮਾਨੀ ॥ ਜਦ ਜੀਵ ਸੰਤ-ਗੁਰਾਂ ਦੀ ਦਿਲੋਂ ਸੇਵਾ ਕਰਦਾ ਹੈ, ਤਬ ਹੋਏ ਮਨ ਸੁਧ ਪਰਾਨੀ ॥ ਤਦ ਉਸ ਦਾ ਚਿੱਤ ਨਿਰਮਲ ਹੋ ਜਾਂਦਾ ਹੈ। ਜਨ ਕਾ ਸਫਲ ਦਰਸੁ ਡੀਠਾ ॥ ਮੈਂ ਪ੍ਰਭੂ ਦੇ ਗੋਲੇ ਦਾ ਫਲਦਾਇਕ ਦੀਦਾਰ ਵੇਖ ਲਿਆ ਹੈ। ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥੩॥ ਸੁਆਮੀ ਦਾ ਨਾਮ ਸਾਰਿਆਂ ਦਿਲਾਂ ਅੰਦਰ ਵੱਸਦਾ ਹੈ। ਮਿਟਾਨੇ ਸਭਿ ਕਲਿ ਕਲੇਸ ॥ ਮੇਰੇ ਸਾਰੇ ਝਗੜੇ ਤੇ ਦੁਖੜੇ ਮੁੱਕ ਗਏ ਹਨ, ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥ ਅਤੇ ਮੈਂ ਉਸ ਅੰਦਰ ਲੀਨ ਹੋ ਗਿਆ ਹਾਂ ਜਿਸ ਤੋਂ ਮੈਂ ਉਤਪੰਨ ਹੋਇਆ ਸਾਂ। ਪ੍ਰਗਟੇ ਆਨੂਪ ਗੋੁਵਿੰਦ ॥ ਲਾਸਨੀ ਸੁੰਦਰਤਾ ਵਾਲਾ ਸੁਆਮੀ ਮੇਰੇ ਉਤੇ ਪ੍ਰਕਾਸ਼ ਹੋ ਗਿਆ ਹੈ। ਪ੍ਰਭ ਪੂਰੇ ਨਾਨਕ ਬਖਸਿੰਦ ॥੪॥੩੮॥੪੯॥ ਨਾਨਕ ਦਾ ਪੂਰਨ ਪ੍ਰਮੇਸ਼ਰ ਸਦਾ ਹੀ ਬਖਸ਼ਣਹਾਰ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। ਗਊ ਕਉ ਚਾਰੇ ਸਾਰਦੂਲੁ ॥ ਸ਼ੇਰ, ਗਾਂ ਨੂੰ ਚਾਰਦਾ ਹੈ, ਕਉਡੀ ਕਾ ਲਖ ਹੂਆ ਮੂਲੁ ॥ ਇਕ ਕੌਡੀ ਲੱਖਾਂ ਦੀ ਕੀਮਤ ਦੀ ਹੋ ਜਾਂਦੀ ਹੈ, ਬਕਰੀ ਕਉ ਹਸਤੀ ਪ੍ਰਤਿਪਾਲੇ ॥ ਤੇ ਹਾਥੀ ਛੇਲੀ ਦੀ ਪਰਵਰਿਸ਼ ਕਰਦਾ ਹੈ, ਅਪਨਾ ਪ੍ਰਭੁ ਨਦਰਿ ਨਿਹਾਲੇ ॥੧॥ ਜਦ ਸੁਆਮੀ ਆਪਣੀ ਮਿਹਰ ਦੀ ਅੱਖ ਨਾਲ ਵੇਖਦਾ ਹੈ। ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ਹੇ ਰਹਿਮਤ ਦੇ ਖਜਾਨੇ! ਮੇਰੇ ਪਿਆਰੇ ਸਾਹਿਬ। ਬਰਨਿ ਨ ਸਾਕਉ ਬਹੁ ਗੁਨ ਤੇਰੇ ॥੧॥ ਰਹਾਉ ॥ ਮੈਂ ਤੇਰਿਆਂ ਅਨੇਕਾਂ ਗੁਣਾਂ ਨੂੰ ਵਰਣਨ ਨਹੀਂ ਕਰ ਸਕਦਾ। ਠਹਿਰਾਓ। ਦੀਸਤ ਮਾਸੁ ਨ ਖਾਇ ਬਿਲਾਈ ॥ ਭਾਵੇਂ ਇਹ ਗੋਸ਼ਤ ਨੂੰ ਵੇਖਦੀ ਹੈ ਪਰ ਬਿੱਲੀ ਇਸ ਨੂੰ ਖਾਂਦੀ ਨਹੀਂ। ਮਹਾ ਕਸਾਬਿ ਛੁਰੀ ਸਟਿ ਪਾਈ ॥ ਵੱਡਾ ਕਸਾਈ ਆਪਣੀ ਕਰਦ ਨੂੰ ਚਲਾ ਕੇ ਮਾਰਦਾ ਹੈ, ਅਤੇ ਕਰਣਹਾਰ ਪ੍ਰਭੁ ਹਿਰਦੈ ਵੂਠਾ ॥ ਜਦ ਸਿਰਜਣਹਾਰ-ਸੁਆਮੀ ਅੰਤਰ ਆਤਮੇ ਟਿਕ ਜਾਂਦਾ ਹੈ, ਫਾਥੀ ਮਛੁਲੀ ਕਾ ਜਾਲਾ ਤੂਟਾ ॥੨॥ ਫਸੀ ਹੋਈ ਮੱਛੀ ਦਾ ਜਾਲਾ ਟੁੱਟ ਜਾਂਦਾ ਹੈ। ਸੂਕੇ ਕਾਸਟ ਹਰੇ ਚਲੂਲ ॥ ਸੁੱਕੀ ਲੱਕੜ ਹਰੀ, ਲਾਲ ਹੋ ਜਾਂਦੀ ਹੈ, ਊਚੈ ਥਲਿ ਫੂਲੇ ਕਮਲ ਅਨੂਪ ॥ ਅਤੇ ਉਚੇ ਰੇਤਲੇ-ਮੈਦਾਨ ਉਤੇ ਸੁੰਦਰ ਕੰਵਲ ਫੁੱਲ ਖਿੜ ਪੈਂਦਾ ਹੈ। ਅਗਨਿ ਨਿਵਾਰੀ ਸਤਿਗੁਰ ਦੇਵ ॥ ਜਦ ਸੱਚਾ ਗੁਰੂ-ਪ੍ਰਮੇਸ਼ਰ ਅੱਗ ਬੁਝਾ ਦਿੰਦਾ ਹੈ, ਸੇਵਕੁ ਅਪਨੀ ਲਾਇਓ ਸੇਵ ॥੩॥ ਅਤੇ ਆਪਣੇ ਗੋਲੇ ਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲੈਂਦਾ ਹੈ। ਅਕਿਰਤਘਣਾ ਕਾ ਕਰੇ ਉਧਾਰੁ ॥ ਉਹ ਨਾਸ਼ੁਕਰਿਆਂ ਦਾ ਭੀ ਪਾਰ ਉਤਾਰਾ ਕਰ ਦਿੰਦਾ ਹੈ, ਪ੍ਰਭੁ ਮੇਰਾ ਹੈ ਸਦਾ ਦਇਆਰੁ ॥ ਮੇਰਾ ਮਾਲਕ ਸਦੀਵ ਹੀ ਮਇਆਵਾਨ ਹੈ। ਸੰਤ ਜਨਾ ਕਾ ਸਦਾ ਸਹਾਈ ॥ ਉਹ ਆਪਣਿਆਂ ਸਾਧੂਆਂ ਦਾ ਹਮੇਸ਼ਾਂ ਸਹਾਇਕ ਹੈ। ਚਰਨ ਕਮਲ ਨਾਨਕ ਸਰਣਾਈ ॥੪॥੩੯॥੫੦॥ ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਓਟ ਲਈ ਹੈ। ਰਾਮਕਲੀ ਮਹਲਾ ੫ ॥ ਰਾਮਕਲੀ ਪੰਜਵੀਂ ਪਾਤਿਸ਼ਾਹੀ। copyright GurbaniShare.com all right reserved. Email |