Page 973

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥
ਸਰੂਪ-ਰਹਿਤ ਸੁਆਮੀ ਦੇ ਅਬਿਨਾਸ਼ੀ ਲੋਕ ਵਿੱਚੱ ਮੈਂ ਬੈਕੁੰਠੀ ਕੀਰਤਨ ਦੀ ਧੁਨ ਉਠਾਵਾਂਗਾ।

ਬੈਰਾਗੀ ਰਾਮਹਿ ਗਾਵਉਗੋ ॥
ਇੱਛਾ-ਰਹਿਤ ਹੈ, ਮੈਂ ਸੁਆਮੀਂ ਦੀ ਕੀਰਤੀ ਗਾਇਨ ਕਰਦਾ ਹਾਂ।

ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥
ਨਿਰਲੇਪ ਅਤੇ ਆਖੰਡ ਸੁਆਮੀ ਦੇ ਪ੍ਰੇਮ ਨਾਲ ਰੰਗਿਆ ਹੋਇਆ, ਮੈਂ ਵੰਜ ਰਹਿਤ ਪੁਰਖ ਦੇ ਮੰਦਰ ਨੂੰ ਜਾਵਾਂਗਾ। ਠਹਿਰਾਉ।

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥
ਮੈਂ ਆਪਣੇ ਸੁਆਸ ਨੂੰ ਖੱਬੀ, ਸੱਜੀ ਤੇ ਵਿਚਕਾਰਲੀ ਹਵਾ-ਨਾੜੀਆਂ ਵਿੱਚ ਰੋਕਣਾ ਛੱਡ ਛੱਡਿਆ ਹੈ।

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥
ਮੈਂ ਦੋਨੋਂ, ਚੰਦਰਮੇਂ ਅਤੇ ਸੂਰਜ ਨੂੰ ਇਕ ਸਮਾਨ ਜਾਣਦਾ ਹਾਂ ਅਤੇ ਮੈਂ ਸਰਬ-ਵਿਆਪਕ ਸੁਆਮੀ ਦੇ ਪ੍ਰਕਾਸ਼ ਅੰਦਰ ਲੀਨ ਹੋ ਜਾਵਾਂਗਾ।

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥
ਮੈਂ ਯਾਤ੍ਰਾ ਅਸਥਾਨ ਵੇਖਣ ਲਈ ਨਹੀਂ ਜਾਂਦਾ, ਨਾਂ ਮੈਂ ਉਨ੍ਹਾਂ ਦੇ ਪਾਣੀ ਵਿੱਚ ਪ੍ਰਵੇਸ਼ ਕਰਦਾ ਹਾਂ, ਨਾਂ ਹੀ ਮੈਂ ਪ੍ਰਾਣੀਆਂ ਤੇ ਹੋਰ ਨੀਵੇਂ ਜੀਵਾਂ ਨੂੰ ਦੁੱਖ ਦਿੰਦਾ ਹਾਂ।

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ ॥੩॥
ਗੁਰਾਂ ਨੇ ਮੈਨੂੰ ਅਠਾਹਟ ਧਰਮ ਅਸਥਾਨ ਮੇਰੇ ਮਨ ਵਿੱਚ ਹੀ ਵਿਖਾਲ ਦਿੱਤੇ ਹਨ, ਜਿਨ੍ਹਾਂ ਵਿੱਚ ਮੈਂ ਹੁਣ ਇਸ਼ਨਾਨ ਕਰਦਾ ਹਾਂ।

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥
ਮੈਂ ਖੁਸ਼ਾਮਦੀ ਪੁਰਸ਼ਾਂ ਦੀ ਤਾਰੀਫ ਨਹੀਂ ਸੁਣਦਾ, ਨਾਂ ਹੀ ਮੈਂ ਚੰਗਾ ਤੇ ਨੇਕ ਅਖਵਾਉਂਦਾ ਹਾਂ।

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥
ਨਾਮਦੇਵ ਜੀ ਆਖਦੇ ਹਨ, ਮੈਡਾਂ ਮਨ ਹਰੀ ਨਾਲ ਰੰਗਿਆ ਗਿਆ ਹੈ ਅਤੇ ਮੈਂ ਹੁਣ ਉਸ ਦੀ ਅਫੁਰ ਤਾੜੀ ਵਿੱਚ ਲੀਨ ਹੋ ਜਾਵਾਂਗਾ।

ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥
ਜਦ ਮਾਂ ਨਹੀਂ ਸੀ, ਪਿਉ ਨਹੀਂ ਸੀ, ਨਾਂ ਕੋਈ ਅਮਲ ਸੀ ਤੇ ਨਾਂ ਹੀ ਮਨੁੱਖੀ ਦੇਹ।

ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥
ਅਸੀਂ ਨਹੀਂ ਸੀ ਤੇ ਤੁਸੀਂ ਨਹੀਂ ਸਉ, ਤਦ ਕੌਣ ਹੁੰਦਾ ਸੀ ਅਤੇ ਉਹ ਕਿੱਥੋਂ ਆਇਆ ਸੀ?

ਰਾਮ ਕੋਇ ਨ ਕਿਸ ਹੀ ਕੇਰਾ ॥
ਮੈਂਡੇ ਮਾਲਕ, ਕੋਈ ਕਿਸੇ ਦਾ ਨਹੀਂ।

ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥
ਆਪਾਂ ਏਥੇ ਪਰਿੰਦੇ ਦੇ ਦਰਖਤ ਉਤੇ ਬੈਠਣ ਦੀ ਮਾਨੰਦ ਹਾਂ। ਠਹਿਰਾਉ।

ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥
ਜਦੋਂ ਨਾਂ ਚੰਦਰਮਾਂ ਸੀ, ਨਾਂ ਹੀ ਸੂਰਜ, ਤਦ ਜਲ ਅਤੇ ਹਵਾ ਪ੍ਰਭੂ ਅੰਦਰ ਲੀਨ ਸਨ।

ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥
ਜਦ ਨਾਂ ਸ਼ਾਸਤਰ ਸਨ ਅਤੇ ਨਾਂ ਹੀ ਵੇਦ, ਤਦ ਚੰਗੇ ਤੇ ਮੰਦੇ ਅਮਲ ਕਿੱਥੋਂ ਆਏ ਸਨ?

ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥
ਸੁਆਸਾਂ ਦਾ ਅਟਕਾਉਣਾ, ਬਿਰਤੀ ਦਾ ਜੋੜਨਾ ਅਤੇ ਨਿਆਜ਼ਬੋਂ ਦੀ ਜਪਨੀ ਪਾਉਣੀ, ਇਨ੍ਹਾਂ ਨੂੰ ਮੈਂ ਗੁਰਾਂ ਦੀ ਦਇਆ ਵਿੱਚ ਸਮਾਏ ਹੋਏ ਪਾ ਲਿਆ ਹੈ।

ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥
ਨਾਮਦੇਵ ਬੇਨਤੀ ਕਰਦਾ ਹੈ, ਪ੍ਰਭੂ ਮਹਾਨ ਅਸਲੀਅਤ ਹੈ। ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਹੀ ਉਹ ਉਸ ਨੂੰ ਅਨੁਭਵ ਕਰਦਾ ਹੈ।

ਰਾਮਕਲੀ ਘਰੁ ੨ ॥
ਰਾਮਕਲੀ।

ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥
ਜੇਕਰ ਬੰਦਾ, ਕਾਂਸ਼ੀ ਵਿੱਚ ਤਪੱਸਿਆ ਕਰੇ, ਜਾਂ ਪੁੱਠਾ ਟੰਗਿਆ ਧਰਮ ਅਸਥਾਨਾਂ ਤੇ ਮਰ ਜਾਵੇ, ਜਾਂ ਆਪਣੇ ਆਪ ਨੂੰ ਅੱਗ ਵਿੱਚ ਸਾੜ ਦੇਵੇ ਜਾਂ ਆਪਣੀ ਦੇਹ ਨੂੰ ਚਿਰੰਜੀਵੀ ਬਣਾ ਲਵੇ;

ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥
ਜੇਕਰ ਉਹ ਘੋੜੇ ਦੀ ਕੁਰਬਾਨੀ ਵਾਲਾ ਭੰਡਾਰਾ ਕਰੇ, ਜਾਂ ਸੁਵਰਨ ਦਾ ਗੁਪਤਦਾਨ ਕਰੇ; ਤਦ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।

ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥
ਹੇ ਦੰਭੀ ਇਨਸਾਨ! ਵਲਛਲ ਨੂੰ ਤਰਕ ਅਤੇ ਤਿਆਗ ਕਰ ਦੇ ਅਤੇ ਇਸ ਨੂੰ ਨਾਂ ਕਰ।

ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥
ਸਦਾ, ਸਦਾ ਹੀ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।

ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥
ਜੇਕਰ ਇਨਸਾਨ ਹਰ ਬਾਰ੍ਹਵੇਂ ਸਾਲ ਗੰਗਾ ਅਤੇ ਗੋਦਾਵਰੀ ਜਾਵੇ, ਜਾਂ ਕਿਦਾਰਨਾਥ ਦਾ ਇਸ਼ਨਾਨ ਕਰੇ, ਜਾਂ ਗੋਮਤੀ ਤੇ ਹਜ਼ਾਰਾਂ ਹੀ ਗਾਈਆਂ ਪੁੰਨ ਦਾਨ ਕਰੇ,

ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥
ਜੇਕਰ ਉਹ ਕ੍ਰੋੜਾਂ ਹੀ ਧਰਮ ਅਸਥਾਨਾਂ ਦੀਆਂ ਯਾਤ੍ਰਾ ਕਰ ਲਵੇ, ਜਾਂ ਆਪਣੀ ਦੇਹ ਨੂੰ ਹਿਮਾਲਿਆ ਵਿੱਚ ਠੰਡ ਨਾਲ ਗਾਲ ਦੇਵੇ, ਤਾਂ ਭੀ ਇਹ ਸਾਰੇ ਸੁਆਮੀ ਦੇ ਨਾਮ ਦੇ ਤੁਲ ਨਹੀਂ ਪੁਜਦੇ।

ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥
ਜੇਕਰ ਇਨਸਾਨ ਘੋੜਿਆਂ ਦੀਆਂ ਦਾਤਾ, ਹਾਥੀਆਂ ਦੀਆਂ ਦਾਤਾ, ਪਲੰਘਾ ਸਣੇ ਇਸਤ੍ਰੀਆਂ ਤੇ ਜ਼ਮੀਨਾਂ ਦੀਆਂ ਦਾਤਾਂ ਦੇਵੇ ਅਤੇ ਐਹੋ ਜੇਹੀਆਂ ਬਖਸ਼ੀਸਾਂ ਸਦਾ ਤੇ ਸਦਾ ਹੀ ਕਰੇ।

ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥
ਜੇਕਰ ਉਹ ਆਪਣੇ ਆਪ ਨੂੰ ਪਵਿੱਤਰ ਕਰ ਲਵੇ ਅਤੇ ਆਪਣੀ ਦੇਹ ਦੇ ਭਾਰ ਦੇ ਸਮਾਨ ਸੋਨਾ ਦਾਨ ਵਿੱਚੱ ਦੇਵੇ; ਤਾਂ ਭੀ ਇਹ ਸਾਰੇ ਸਾਈਂ ਦੇ ਨਾਮ ਦੇ ਤੁਲ ਨਹੀਂ ਪੁਜਦੇ।

ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥
ਤੂੰ ਆਪਣੇ ਚਿੱਤ ਅੰਦਰ ਗੁੱਸਾ ਨਾਂ ਧਾਰ ਅਤੇ ਮੌਤ ਦੇ ਦੂਤ ਉੱਤੇ ਇਲਜ਼ਾਮ ਨਾਂ ਲਾ, ਤੂੰ ਮੋਖਸ਼ ਦੇ ਪਵਿੱਤਰ ਮਰਤਬੇ ਦੀ ਪਛਾਣ ਕਰ।

ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥
ਨਾਮਦੇਵ ਬੇਨਤੀ ਕਰਦਾ ਹੈ, ਮੇਰਾ ਸ਼ਹਿਨਸ਼ਾਹ ਸੁਆਮੀ ਰਾਜੇ ਦਸਰਥ ਦਾ ਪੁੱਤ੍ਰ, ਰਾਮ ਚੰਦ ਹੈ ਅਤੇ ਮੈਂ ਸੁਰਜੀਤ ਕਰਨਹਾਰ ਅੰਮ੍ਰਿਤ ਦਾ ਜੌਹਰ ਪਾਨ ਕਰਦਾ ਹਾਂ।

ਰਾਮਕਲੀ ਬਾਣੀ ਰਵਿਦਾਸ ਜੀ ਕੀ
ਰਾਮਕਲੀ। ਸ਼ਬਦ ਪੂਜਯ ਰਵਿਦਾਸ ਜੀ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥
ਪ੍ਰਾਨੀ ਪ੍ਰਭੂ ਦੇ ਅਣਗਿਣਤ ਨਾਵਾਂ ਨੂੰ ਵਾਚਦੇ, ਸ੍ਰਵਨ ਕਰਦੇ ਅਤੇ ਵੀਚਾਰਦੇ ਹਨ, ਪ੍ਰੰਤੂ ਉਹ ਗਿਆਨ ਅਤੇ ਪਿਆਰ ਦੇ ਪੁੰਜ ਨੂੰ ਵੇਖ ਨਹੀਂ ਸਕਦੇ।

ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥
ਲੋਹਾ ਕਿਸ ਤਰ੍ਹਾਂ ਅਮੋਲਕ ਸੋਨਾ ਬਣ ਸਕਦਾ ਹੈ, ਜੇਕਰ ਉਹ ਕਸਵੱਟੀ ਦੇ ਪੱਥਰ ਨਾਲ ਨਾਂ ਲੱਗੇ।

copyright GurbaniShare.com all right reserved. Email