Page 974

ਦੇਵ ਸੰਸੈ ਗਾਂਠਿ ਨ ਛੂਟੈ ॥
ਹੇ ਸੁਆਮੀ! ਵਹਿਮ ਦੀ ਗੰਢ ਖੁਲ੍ਹਦੀ ਨਹੀਂ।

ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥੧॥ ਰਹਾਉ ॥
ਕਾਮ, ਕ੍ਰੋਧ, ਸੰਸਾਰੀ ਪਦਾਰਥ, ਹੰਕਾਰ ਅਤੇ ਈਰਖਾ, ਇਹ ਪੰਜੇ ਇਕੱਠੇ ਹੋ ਸਾਰੇ ਸੰਸਾਰ ਨੂੰ ਲੁੱਟ ਪੁੱਟ ਰਹੇ ਹਨ। ਠਹਿਰਾਉ।

ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥
ਮੈਂ ਵੱਡਾ ਕਵੀਸ਼ਰ ਤੇ ਉੱਚੀ ਕੁਲ ਵਾਲਾ ਹਾਂ। ਮੈਂ ਵਿਦਵਾਨ ਹਾਂ ਅਤੇ ਮੈਂ ਯੋਗੀ ਅਤੇ ਇਕਾਂਤੀ ਹਾਂ।

ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥੨॥
ਮੈਂ ਗੁਣਵਾਨ ਬ੍ਰਹਮਬੇਤਾ, ਯੋਧਾ ਅਤੇ ਦਾਨੀ ਹਾਂ, ਐਸਾ ਖਿਆਲ ਕਦੇ ਭੀ ਬਿਨਸਦਾ ਨਹੀਂ।

ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥
ਰਵਿਦਾਸ ਜੀ ਆਖਦੇ ਹਨ, ਸਾਰੇ ਬੰਦੇ ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਪਗਲੇ ਪੁਰਸ਼ਾਂ ਵਾਂਗੂ ਕੁਰਾਹੇ ਪਏ ਹੋਏ ਹਨ।

ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥੩॥੧॥
ਪ੍ਰਭੂ ਦਾ ਨਾਮ ਮੇਰਾ ਆਸਰਾ, ਮੇਰੀ ਜ਼ਿੰਦਗੀ, ਜਿੰਦੜੀ ਅਤੇ ਦੌਲਤ ਹੈ।

ਰਾਮਕਲੀ ਬਾਣੀ ਬੇਣੀ ਜੀਉ ਕੀ
ਰਾਮਕਲੀ। ਸ਼ਬਦ ਪੂਜਯ ਬੇਣੀ ਜੀ ਦੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥
ਖੱਬੀ ਹਵਾ ਦੀ ਨਾੜੀ, ਸੱਜੀ ਹਵਾ ਦੀ ਨਾੜੀ ਅਤੇ ਵਿਚਕਾਰਲੀ; ਇਹ ਤਿੰਨੇ ਇਕ ਹੀ ਜਗ੍ਹਾ ਤੇ ਰਹਿੰਦੀਆਂ ਹਨ।

ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥
ਪ੍ਰਯਾਗ (ਅਲਾਹਾਬਾਦ) ਉਥੇ ਹੈ, ਜਿਥੇ ਤਿੰਨ ਨਦੀਆਂ ਗੰਗਾ, ਜਮਨਾ ਅਤੇ ਸੁਰਸਵਤੀ ਮਿਲਦੀਆਂ ਹਨ। ਮੇਰਾ ਮਨੂਆ ਉਸ ਜਗ੍ਹਾ ਤੇ ਇਸ਼ਨਾਨ ਕਰਦਾ ਹੈ।

ਸੰਤਹੁ ਤਹਾ ਨਿਰੰਜਨ ਰਾਮੁ ਹੈ ॥
ਹੇ ਸਾਧੂਓ! ਪਵਿਤ੍ਰ ਪ੍ਰਭੂ ਓਥੇ ਵਸਦਾ ਹੈ।

ਗੁਰ ਗਮਿ ਚੀਨੈ ਬਿਰਲਾ ਕੋਇ ॥
ਗੁਰਾਂ ਕੋਲ ਜਾ ਕੇ ਕੋਈ ਇਕ ਅੱਧ ਹੀ ਇਸ ਨੂੰ ਸਮਝਦਾ ਹੈ।

ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ ॥
ਪਾਵਨ ਪਵਿੱਤਰ ਸਰਬ ਵਿਆਪਕ ਪ੍ਰਭੂ ਉਸ ਥਾਂ ਤੇ ਦਿਸ ਆਉਂਦਾ ਹੈ। ਠਹਿਰਾਉ।

ਦੇਵ ਸਥਾਨੈ ਕਿਆ ਨੀਸਾਣੀ ॥
ਸਾਹਿਬ ਦੇ ਨਿਵਾਸ ਅਸਥਾਨ ਦੀ ਕੀ ਨਿਸ਼ਾਨੀ ਹੈ?

ਤਹ ਬਾਜੇ ਸਬਦ ਅਨਾਹਦ ਬਾਣੀ ॥
ਉਥੇ ਨਾਮ ਦਾ ਸੁਧੇ ਸਿਧ ਕੀਰਤਨ ਹੁੰਦਾ ਹੈ।

ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥
ਉਸ ਥਾਂ ਤੇ ਨਾਂ ਚੰਨ, ਨਾਂ ਸੂਰਜ, ਨਾਂ ਹਵਾ ਅਤੇ ਨਾਂ ਹੀ ਜਲ ਹੈ।

ਸਾਖੀ ਜਾਗੀ ਗੁਰਮੁਖਿ ਜਾਣੀ ॥੨॥
ਗੁਰਾਂ ਦੀ ਦਇਆ ਦੁਆਰਾ ਹੀ ਪ੍ਰਭੂ ਦੀ ਵਾਰਤਾ ਪ੍ਰਗਟ ਹੁੰਦੀ ਅਤੇ ਸਮਝੀ ਜਾਂਦੀ ਹੈ।

ਉਪਜੈ ਗਿਆਨੁ ਦੁਰਮਤਿ ਛੀਜੈ ॥
ਤਦ ਪ੍ਰਾਨੀ ਦੇ ਅੰਦਰ ਬ੍ਰਹਮ ਗਿਆਤ ਉਤਪੰਨ ਹੋ ਜਾਂਦੀ ਹੈ ਅਤੇ ਉਸ ਦੀ ਮੰਦੀ ਅਕਲ ਦੂਰ ਥੀ ਵੰਝਦੀ ਹੈ,

ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥
ਅਤੇ ਉਸ ਦੇ ਮਨ ਦੇ ਆਕਾਸ਼ ਦਾ ਅੰਤ੍ਰੀਵ, ਅਮਰ ਕਰ ਦੇਣ ਵਾਲੇ ਅਮ੍ਰਿੰਤ ਨਾਲ ਗੱਚ ਹੋ ਜਾਂਦਾ ਹੈ।

ਏਸੁ ਕਲਾ ਜੋ ਜਾਣੈ ਭੇਉ ॥
ਜੋ ਇਸ ਹਿਕਮਤ ਦੇ ਭੇਦ ਨੂੰ ਅਨੁਭਵ ਕਰਦਾ ਹੈ,

ਭੇਟੈ ਤਾਸੁ ਪਰਮ ਗੁਰਦੇਉ ॥੩॥
ਉਸ ਨੂੰ ਮਹਾਨ ਗੁਰੂ-ਪ੍ਰਮੇਸ਼ਰ ਮਿਲ ਪੈਂਦੇ ਹਨ।

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥
ਦਸਵਾਂ ਦਰਵਾਜ਼ਾ ਪਹੁੰਚ ਤੋਂ ਪਰੇ ਅਤੇ ਬੇਅੰਤ ਸ੍ਰੋਮਣੀ ਸਾਹਿਬ ਦੇ ਰਹਿਣ ਦੀ ਥਾਂ ਹੈ।

ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥
ਦੁਕਾਨ ਦੇ ਉਪਰ ਅਤੇ ਦੁਕਾਨ ਦੇ ਉੱਤੇ, ਕੰਧ ਵਿੱਚੱ ਇਕ ਰਖਨਾ ਹੈ ਅਤੇ ਰਖਨੇ ਵਿੱਚ ਹੈ ਇਕ ਵਸਤੂ।

ਜਾਗਤੁ ਰਹੈ ਸੁ ਕਬਹੁ ਨ ਸੋਵੈ ॥
ਜੋ ਜਾਗਦਾ ਰਹਿੰਦਾ ਹੈ, ਉਹ ਕਦਾਚਿਤ ਨਹੀਂ ਸੌਂਦਾ।

ਤੀਨਿ ਤਿਲੋਕ ਸਮਾਧਿ ਪਲੋਵੈ ॥
ਤਿੰਨੇ ਗੁਣ ਅਤੇ ਤਿੰਨੇ ਜਹਾਨ ਉਸ ਦੀ ਤਾੜੀ ਅੰਦ, ਉਸ ਦੇ ਲਈ ਅਲੋਪ ਹੋ ਜਾਂਦੇ ਹਨ।

ਬੀਜ ਮੰਤ੍ਰੁ ਲੈ ਹਿਰਦੈ ਰਹੈ ॥
ਪ੍ਰਭੂ ਦੇ ਨਾਮ ਦੇ ਬੀਜ ਨੂੰ ਲੈਕੇ, ਉਹ ਇਸ ਨੂੰ ਆਪਣੇ ਮਨ ਅੰਦਰ ਟਿਕਾ ਲੈਂਦਾ ਹੈ।

ਮਨੂਆ ਉਲਟਿ ਸੁੰਨ ਮਹਿ ਗਹੈ ॥੫॥
ਆਪਣੇ ਮਨ ਨੂੰ ਸੰਸਾਰ ਵਲੋਂ ਮੋੜ ਕੇ, ਉਹ ਇਸ ਨੂੰ ਅਫੁਰ ਸੁਆਮੀ ਅੰਦਰ ਜੋੜ ਲੈਂਦਾ ਹੈ।

ਜਾਗਤੁ ਰਹੈ ਨ ਅਲੀਆ ਭਾਖੈ ॥
ਉਹ ਖਬਰਦਾਰ ਰਹਿੰਦਾ ਹੈ ਅਤੇ ਝੂਠ ਨਹੀਂ ਬੋਲਦਾ।

ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥
ਆਪਣੇ ਪੰਜੇ ਗਿਆਨ-ਅੰਗਾਂ ਨੂੰ ਉਹ ਆਪਣੇ ਇਖਤਿਆਰ ਵਿੱਚ ਰੱਖਦਾ ਹੈ।

ਗੁਰ ਕੀ ਸਾਖੀ ਰਾਖੈ ਚੀਤਿ ॥
ਗੁਰਾਂ ਦਾ ਉਪਦੇਸ਼ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।

ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥
ਆਪਣੀ ਜਿੰਦੜੀ ਅਤੇ ਦੇਹ ਉਹ ਆਪਣੇ ਪ੍ਰਭੂ ਦੇ ਪ੍ਰੇਮ ਦੀ ਭੇਟਾ ਕਰ ਦਿੰਦਾ ਹੈ।

ਕਰ ਪਲਵ ਸਾਖਾ ਬੀਚਾਰੇ ॥
ਪ੍ਰਾਨੀ ਆਪਣਿਆਂ ਹੱਥਾਂ ਨੂੰ ਦੇਹ ਦੇ ਦਰਖਤ ਦੇ ਪਤੇ ਅਤੇ ਟਹਿਣੀਆਂ ਖਿਆਲ ਕਰਦਾ ਹੈ।

ਅਪਨਾ ਜਨਮੁ ਨ ਜੂਐ ਹਾਰੇ ॥
ਉਹ ਆਪਣਾ ਜੀਵਨ ਜੂਏ ਵਿੱਚੱ ਨਹੀਂ ਹਾਰਦਾ।

ਅਸੁਰ ਨਦੀ ਕਾ ਬੰਧੈ ਮੂਲੁ ॥
ਉਹ ਮੰਦ ਰੁੱਚੀਆਂ ਦੇ ਨਾਲੇ ਦੇ ਨਿਕਾਸ ਨੂੰ ਬੰਦ ਕਰ ਦਿੰਦਾ ਹੈ।

ਪਛਿਮ ਫੇਰਿ ਚੜਾਵੈ ਸੂਰੁ ॥
ਮਗਰਬ ਦੇ ਆਤਮਕ ਅਨ੍ਹੇਰੇ ਵਲੋਂ ਮੋੜਾ ਪਾ ਕੇ ਉਹ ਬ੍ਰਹਮ ਗਿਆਨ ਦੇ ਸੂਰਜ ਨੂੰ ਚੜ੍ਹਾ ਲੈਂਦਾ ਹੈ।

ਅਜਰੁ ਜਰੈ ਸੁ ਨਿਝਰੁ ਝਰੈ ॥
ਜਦ ਉਹ ਨਾਂ-ਸਹਾਰੇ ਜਾਣ ਵਾਲੇ ਨੂੰ ਸਹਾਰ ਲੈਂਦਾ ਹੈ ਤਾਂ ਉਸ ਦੇ ਅੰਦਰ ਅਮ੍ਰਿਤ ਟਪਕਦਾ ਹੈ,

ਜਗੰਨਾਥ ਸਿਉ ਗੋਸਟਿ ਕਰੈ ॥੭॥
ਅਤੇ ਉਹ ਸ਼੍ਰਿਸ਼ਟੀ ਦੇ ਸੁਆਮੀ ਨਾਲ ਬਾਤ ਚੀਤ ਕਰਦਾ ਹੈ।

ਚਉਮੁਖ ਦੀਵਾ ਜੋਤਿ ਦੁਆਰ ॥
ਦਸਮ-ਦੁਆਰ ਅੰਦਰ ਚੌਮੁਖੀਏ ਦੀਪਕ ਦਾ ਚਾਨਣ ਹੈ।

ਪਲੂ ਅਨਤ ਮੂਲੁ ਬਿਚਕਾਰਿ ॥
ਪ੍ਰਿਥਮ ਪ੍ਰਭੂ ਕੇਂਦਰ ਵਿੱਚ ਹੈ ਅਤੇ ਬੇਅੰਤ ਸੰਸਾਰ ਜਾਂ ਪੱਤੇ ਉਸ ਦੇ ਆਲੇ ਦੁਆਲੇ ਹਨ।

ਸਰਬ ਕਲਾ ਲੇ ਆਪੇ ਰਹੈ ॥
ਆਪਣੀਆਂ ਸਾਰੀਆਂ ਸ਼ਕਤੀਆਂ ਸਮੇਤ ਸਾਈਂ ਖੁਦ ਉੱਥੇ ਵਸਦਾ ਹੈ।

ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥
ਉੱਥੇ ਉਹ ਆਪਣੇ ਮੋਤੀ ਵਰਗੇ ਮਨ ਅੰਦਰ ਪ੍ਰਭੂ ਦੇ ਨਾਮ ਦੇ ਜਵੇਹਰਾਂ ਨੂੰ ਪਰੋਂਦਾ ਹੈ।

ਮਸਤਕਿ ਪਦਮੁ ਦੁਆਲੈ ਮਣੀ ॥
ਮੱਥੇ ਉੱਤੇ ਕੰਵਲ ਹੈ ਅਤੇ ਇਸ ਦੇ ਆਲੇ ਦੁਆਲੇ ਜਵਾਹਿਰਾਤ ਹਨ।

ਮਾਹਿ ਨਿਰੰਜਨੁ ਤ੍ਰਿਭਵਣ ਧਣੀ ॥
ਕੇਂਦਰ ਵਿੱਚੱ, ਤਿਨ੍ਹਾਂ ਜਹਾਨਾਂ ਦਾ ਮਾਲਕ ਪਵਿੱਤਰ ਪ੍ਰਭੂ ਹੈ।

ਪੰਚ ਸਬਦ ਨਿਰਮਾਇਲ ਬਾਜੇ ॥
ਪੰਜਾਂ ਸ਼ੁਧ ਆਵਾਜ਼ਾਂ ਦਾ ਕੀਰਤਨ ਉਥੇ ਗੂੰਜਦਾ ਹੈ।

ਢੁਲਕੇ ਚਵਰ ਸੰਖ ਘਨ ਗਾਜੇ ॥
ਚੌਰ ਝੁਲਦੇ ਹਨ ਅਤੇ ਸੰਖ, ਬੱਦਲ ਦੀ ਮਾਨੰਦ ਗਰਜਦੇ ਹਨ।

ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ ॥
ਗੁਰੂ ਦੇ ਦਿੱਤੇ ਹੋਏ ਬ੍ਰਹਮ ਦੇ ਰਾਹੀਂ ਇਨਸਾਨ ਰਾਖਸ਼ਾਂ ਨੂੰ ਆਪਣੇ ਪੈਰਾਂ ਹੇਠਾਂ ਲਤਾੜ ਸੁੱਟਦਾ ਹੈ।

ਬੇਣੀ ਜਾਚੈ ਤੇਰਾ ਨਾਮੁ ॥੯॥੧॥
ਬੇਣੀ ਕੇਵਲ ਤੇਰੇ ਨਾਮ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ!

copyright GurbaniShare.com all right reserved. Email