Page 981

ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥
ਤੇਰੇ ਗੋਲਿਆਂ ਦਾ ਗੋਲਾ, ਨਾਨਕ ਆਖਦਾ ਹੈ, ਹੇ ਪ੍ਰਭੂ, ਮੈਂ ਤੈਂਡਿਆਂ ਸੇਵਕਾਂ ਦਾ ਪਾਣੀ ਢੋਣ ਵਾਲਾ ਹਾਂ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਰਾਮ ਹਮ ਪਾਥਰ ਨਿਰਗੁਨੀਆਰੇ ॥
ਹੇ ਮੇਰੇ ਸਰਬ-ਵਿਆਪਕ ਸੁਆਮੀ! ਮੈਂ ਪੱਥਰ ਦੀ ਮਾਨੰਦ ਗੁਣ-ਵਿਰੂਣ ਹਾਂ।

ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥
ਕਿਰਪਾਲੂ ਮਾਲਕ ਨੇ ਮਿਹਰ ਧਾਰ ਕੇ ਮੈਨੂੰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਪੱਥਰ ਪਾਰ ਉਤੱਰ ਗਿਆ ਹਾਂ। ਠਹਿਰਾਉ।

ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥
ਸੱਚੇ ਗੁਰਾਂ ਨੇ ਪ੍ਰਭੂ ਦਾ ਪਰਮ ਮਿੱਠੜਾ ਨਾਮ ਮੇਰੇ ਅੰਦਰ ਟਿਕਾ ਦਿੱਤਾ ਹੈ ਜੋ ਚੰਦਨ ਦੀ ਤਰ੍ਹਾਂ ਸੀਤਲ ਤੇ ਸੁਗੰਧਿਤ ਹੈ।

ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥
ਨਾਮ ਦੇ ਰਾਹੀਂ ਮੈਨੂੰ ਦੱਸਾਂ ਪਾਸਿਆਂ ਦੀ ਗਿਆਤ ਪ੍ਰਾਪਤ ਹੋ ਗਈ ਹੈ ਅਤੇ ਹੁਣ ਮੈਂ ਸੁਗੰਧਿਤ ਸੁਆਮੀ ਦੀ ਸੁਗੰਧੀ ਨੂੰ ਸਾਰਿਆਂ ਨੂੰ ਮਹਿਕਾਰ ਕਰ ਰਹੀ ਅਨੁਭਵ ਕਰਦਾ ਹਾਂ।

ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥
ਮੈਂਡੇ ਮਾਲਕ ਗੁਰਾਂ ਦੀ ਸ਼੍ਰੇਸ਼ਟ ਗੁਰਬਾਣੀ ਤੈਂਡੀ ਉਪਰਾਮਤਾ ਦੀ ਕਥਾ ਵਾਰਤਾ ਅਤੇ ਮਿਠੜੀ ਕਥਾ ਵਾਰਤਾ ਹੈ ਤੇ ਮੈਂ ਉਸ ਦੀ ਵੀਚਾਰ ਕਰਦਾ ਹਾਂ।

ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥
ਗਾਇਨ ਕਰਦਾ, ਗਾਇਨ ਕਰਦਾ ਅਤੇ ਆਲਾਪਦਾ ਹਾਂ ਮੈਂ ਸੁਆਮੀ ਦੀ ਸਿਫ਼ਤ ਸ਼ਲਾਘਾ। ਸੁਆਮੀ ਦੀ ਸ਼ਿਫਤ ਸ਼ਲਾਘਾ ਅਲਾਪਣ ਨਾਲ ਗੁਰੂ ਜੀ ਪ੍ਰਾਨੀ ਦਾ ਪਾਰ ਉਤਾਰਾ ਕਰ ਦਿੰਦੇ ਹਨ।

ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥
ਗੁਰੂ ਜੀ ਵੀਚਾਰਵਾਨ ਹਨ ਅਤੇ ਗੁਰ ਜੀ ਸਾਰਿਆਂ ਨੂੰ ਇਕ ਨਜ਼ਰ ਨਾਲ ਵੇਖਦੇ ਹਨ। ਉਨ੍ਹਾਂ ਨਾਲ ਮਿਲਣ ਦੁਆਰਾ ਸੰਦੇਹ ਨਵਿਰਤ ਹੋ ਜਾਂਦਾ ਹੈ।

ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥
ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਮਹਾਨ ਮਰਤਬਾ ਪ੍ਰਾਪਤ ਹੋ ਗਿਆ ਹੈ। ਸੱਚੇ ਗੁਰਦੇਵ ਜੀ ਉਤੋਂ ਮੈਂ ਘੋਲੀ ਵੰਝਦਾ ਹਾਂ।

ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥
ਲੋਕ, ਦੰਭ ਅਤੇ ਮਕਰ ਕਰਦੇ ਭਟਕਦੇ ਫਿਰਦੇ ਹਨ। ਮੰਦੇ ਹਨ ਲਾਲਚ ਅਤੇ ਦੰਭ ਇਸ ਜਹਾਨ ਅੰਦਰ।

ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥
ਇਸ ਲੋਕ ਅਤੇ ਪ੍ਰਲੋਕ ਵਿੱਚ ਉਹ ਦੁਖੀ ਹੁੰਦੇ ਹਨ, ਅਤੇ ਉਨ੍ਹਾਂ ਦੇ ਸਿਰ ਉੱਤੇ ਖੜੋ, ਮੌਤ ਦਾ ਦੂਤ ਉਨ੍ਹਾਂ ਨੂੰ ਮਾਰਦਾ ਕੁੱਟਦਾ ਹੈ।

ਉਗਵੈ ਦਿਨਸੁ ਆਲੁ ਜਾਲੁ ਸਮ੍ਹ੍ਹਾਲੈ ਬਿਖੁ ਮਾਇਆ ਕੇ ਬਿਸਥਾਰੇ ॥
ਦਿਨ-ਚੜ੍ਹਨ ਨਾਲ, ਉਹ ਆਪਦੇ ਘਰੋਗੀ ਵਿਹਾਰਾਂ ਅਤੇ ਜ਼ਹਿਰੀਲੇ ਸੰਸਾਰੀ ਪੁਆੜਿਆਂ ਵਲ ਧਿਆਨ ਕਰਦੇ ਹਨ।

ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥
ਜਦ ਰਾਤ ਪੈ ਜਾਂਦੀ ਹੈ, ਉਹ ਸੁਫਨਿਆਂ ਦੇ ਮੰਡਲ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਸੁਫਨਿਆਂ ਵਿੱਚ ਭੀ ਉਹ ਦੁਖਦਾਈ ਤੇ ਪ੍ਰਾਣਨਾਸ਼ਕ ਦੌਲਤ ਦੀ ਰਖਵਾਲੀ ਕਰਦੇ ਹਨ।

ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥
ਬੰਜਰ ਪੈਲੀ ਲੈ ਕੇ, ਬੰਦਾ ਉਸ ਵਿੱਚ ਝੂਠ ਬੀਜਦਾ ਹੈ, ਇਸ ਲਈ ਉਸ ਦੇ ਖਲਵਾੜੇ ਵਿੱਚ ਝੂਠ ਹੀ ਹੋਵੇਗਾ।

ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥
ਸਾਰੇ ਅਧਰਮੀ ਪੁਰਸ਼ ਨਿਹਾਇਤ ਹੀ ਭੁੱਖੇ ਰਹਿੰਦੇ ਹਨ ਅਤੇ ਮੌਤ ਦਾ ਜ਼ਾਲਮ ਦੂਤ ਸਦਾ ਉਨ੍ਹਾਂ ਦੇ ਬੂਹੇ ਤੇ ਖੜ੍ਹਾ ਰਹਿੰਦਾ ਹੈ।

ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥
ਪ੍ਰਤੀਕੂਲ ਪੁਰਸ਼ ਦੇ ਸਿਰ ਪਾਪਾਂ ਦਾ ਖਰਾ-ਬਹੁਤਾ ਕਰਜ਼ਾ ਚੜ੍ਹ ਗਿਆ ਹੈ। ਨਾਮ ਦਾ ਸਿਮਰਨ ਕਰਨ ਦੁਆਰਾ ਇਹ ਕਰਜ਼ਾ ਲਹਿ ਜਾਂਦਾ ਹੈ।

ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥
ਜਿੰਨੇ ਭੀ ਕਰਜ਼ਾ ਮੰਗਣ ਵਾਲੇ ਹਨ; ਓੁਨਿਆਂ ਨੂੰ ਹੀ ਪ੍ਰਭੂ ਉਸ ਦੇ ਪੈਰਾਂ ਤੇ ਪੈਣ ਵਾਲੇ ਉਸ ਦੇ ਗੋਲੇ ਬਣਾ ਦਿੰਦਾ ਹੈ।

ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥
ਸਾਰੇ ਜੀਵ ਜੋ ਸੰਸਾਰ ਦੇ ਸੁਆਮੀ ਨੇ ਸਾਜੇ ਹਨ; ਉਨ੍ਹਾਂ ਦੇ ਨੱਕ ਪਾੜ ਕੇ ਅਤੇ ਉਨ੍ਹਾਂ ਸਾਰਿਆਂ ਦੇ ਨਕੇਲਾਂ ਪਾ, ਸੁਆਮੀ ਉਨ੍ਹਾਂ ਨੂੰ ਆਪਣੇ ਮੂਹਰੇ ਆ ਨਿਵਾਉਂਦਾ ਹੈ।

ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥
ਨਾਨਕ, ਜਿਸ ਤਰ੍ਹਾਂ ਮਿੱਠੜੇ ਸੁਆਮੀ ਮਾਲਕ ਨੂੰ ਚੰਗਾ ਲਗਦਾ ਹੈ ਅਤੇ ਜਿਸ ਤਰ੍ਹਾਂ ਉਹ ਟੋਰਦਾ ਹੈ, ਓੁਸੇ ਤਰ੍ਹਾਂ ਹੀ ਅਸੀਂ ਟੁਰਦੇ ਹਾਂ।

ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।

ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥
ਹੇ ਮੇਰੇ ਸੁਆਮੀ ਵਾਹਿਗੁਰੂ! ਤੂੰ ਮੇਰਾ, ਨਾਮ ਦੇ ਅੰਮ੍ਰਿਤ ਦੇ ਸਰੋਵਰ ਵਿੱਚ, ਇਸ਼ਨਾਨ ਕਰਵਾ।

ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥
ਗੁਰਾਂ ਦੀ ਬ੍ਰਹਮ ਗਿਆਤ ਹੀ ਪ੍ਰਮ-ਸ਼੍ਰੇਸ਼ਟ ਇਸ਼ਨਾਨ ਹੈ। ਇਸ ਨੂੰ ਪ੍ਰਾਪਤ ਕਰਨ ਦੁਆਰਾ, ਗੁਨਾਹਾਂ ਦੀ ਮਲੀਣਤਾ ਧੋਤੀ ਜਾਂਦੀ ਹੈ। ਠਹਿਰਾਉ।

ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥
ਨੇਕ ਸੁਹਬਤ ਦਾ ਬਹੁਤਾ ਵੱਡਾ ਹੀ ਲਾਭ ਹੈ। ਤੋਤੇ ਨੂੰ ਸੁਆਮੀ ਦੇ ਨਾਮ ਦਾ ਉਚਾਰਨ ਪੜਾਉਣ ਦੁਆਰਾ ਵੇਸਵਾ ਦਾ ਪਾਰ ਉਤਾਰਾ ਹੋ ਗਿਆ।

ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥
ਪ੍ਰਸੰਨ ਹੋ, ਕ੍ਰਿਸ਼ਨ ਨੇ ਕੁੱਬੀ ਨੂੰ ਛੁਹਿਆ ਤੇ ਇਹ ਛੂਹਣਾ ਉਸ ਨੂੰ ਸੱਚਖੰਡ ਨੂੰ ਲੈ ਗਿਆ।

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥
ਅਜਾਮਲ ਆਪਣੇ ਲੜਕੇ ਨੂੰ ਪਿਆਰ ਕਰਦਾ ਸੀ ਅਤੇ ਉਸ ਨੇ ਨਾਰਾਇਣ ਕਹਿ ਕੇ ਆਵਾਜ਼ ਮਾਰੀ। ਨੋਟ: ਨਾਰਾਇਣ ਸ਼ਬਦ ਦਾ ਅਰਥ ਵਾਹਿਗੁਰੂ ਹੈ ਅਤੇ ਨਾਰਾਇਣ ਉਸ ਦੇ ਲੜਕੇ ਦਾ ਨਾਮ ਭੀ ਸੀ।

ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥
ਮੈਂਡੇ ਸੁਆਮੀ ਦੇ ਚਿੱਤ ਨੂੰ ਉਸ ਦੀ ਸ਼ਰਧਾ ਚੰਗੀ ਲੱਗੀ ਅਤੇ ਉਸ ਨੇ ਮੌਤ ਦੇ ਫਰੇਸ਼ਤੇ ਮਾਰ ਕੁੱਟ ਕੇ ਪਰੇ ਹਟਾ ਦਿੱਤੇ।

ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥
ਇਨਸਾਨ ਆਖਦਾ ਹੈ ਅਤੇ ਆਖ ਕੇ ਜਨਤਾ ਨੂੰ ਸੁਣਾਉਂਦਾ ਹੈ, ਪ੍ਰੰਤੂ ਜਿਹੜਾ ਕੁੱਛ ਉਹ ਆਖਦਾ ਹੈ ਉਸ ਨੂੰ ਉਹ ਸੋਚਦਾ ਵੀਚਾਰਦਾ ਨਹੀਂ।

ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥
ਜਦ ਪ੍ਰਾਨੀ ਸਾਧ ਸੰਗਤ ਨਾਲ ਮਿਲ ਜਾਂਦਾ ਹੈ, ਤਦ ਉਸ ਦੀ ਸ਼ਰਧਾ ਪੱਕੀ ਥੀ ਵੰਝਦੀ ਹੈ ਅਤੇ ਪ੍ਰਭੂ ਦਾ ਨਾਮ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥
ਜਦ ਤਾਂਈਂ ਉਸ ਦਾ ਮਨ ਅਤੇ ਸਰੀਰ ਕਾਇਮ ਅਤੇ ਪੂਰੇ ਹਨ, ਉਦੋਂ ਤਾਂਈਂ ਉਹ ਆਪਣੇ ਰੱਬ ਨੂੰ ਭੋਰਾਭਰ ਭੀ ਯਾਦ ਨਹੀਂ ਕਰਦਾ।

ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥
ਪਰ ਜਦ ਗ੍ਰਹਿ ਅਤੇ ਮਹਿਲ ਨੂੰ ਅੱਗ ਲੱਗ ਜਾਂਦੀ ਹੈ, ਤਦ ਪਾਣੀ ਭਰਣ ਵੇਲੇ ਲਈ ਕੀ ਉਹ ਸਮਾਂ ਪਾਣੀ ਭਰਣ ਲਈ ਖੂਹ ਪੁੱਟਣ ਦਾ ਹੈ?

ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥
ਹੇ ਬੰਦੇ! ਤੂੰ ਮਾਇਆ ਦੇ ਉਸ ਪੁਜਾਰੀ ਨਾਲ ਮੇਲ ਮਿਲਾਪ ਨਾਂ ਕਰ ਜਿਸ ਨੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਭੁਲਾਇਆ ਹੋਇਆ ਹੈ।

ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥
ਮਾਇਆ ਦੇ ਪੁਜਾਰੀ ਦਾ ਲਫਜ਼ ਅਠੂਹੇ ਦੀ ਮਾਨੰਦ ਡੰਗ ਮਾਰਦਾ ਹੈ। ਤੂੰ ਅਧਰਮੀ ਨੂੰ ਬਹੁਤ ਦੁਰੇਡੇ ਹਟਾ ਛੱਡ।

copyright GurbaniShare.com all right reserved. Email