Page 985

ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਸ਼ਾਹੀ।

ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥
ਸਾਰੇ ਪੂਰਨ ਪੁਰਸ਼, ਅਭਿਆਸੀ ਅਤੇ ਖਾਮੋਸ਼ ਰਿਸ਼ੀ ਆਪਣੇ ਦਿਲੀ ਪਿਆਰ ਨਾਲ ਵਾਹਿਗੁਰੂ ਦਾ ਚਿੰਤਨ ਕਰਦੇ ਹਨ।

ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥
ਹਦ ਬੰਨਾ ਰਹਿਤ ਹੈ ਮੈਡਾਂ ਸ਼੍ਰੋਮਣੀ ਸਾਹਿਬ। ਅਦ੍ਰਿਸ਼ਟ ਵਾਹਿਗੁਰੂ, ਗੁਰਦੇਵ ਜੀ ਨੇ ਮੈਨੂੰ ਵਿਖਾਲ ਦਿੱਤਾ ਹੈ, ਠਹਿਰਾਉ।

ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥
ਮੈਂ ਕਮੀਣੇ ਅਤੇ ਮੰਦੇ ਅਮਲ ਕਮਾਉਂਦਾ ਹਾਂ ਅਤੇ ਆਪਣੇ ਪ੍ਰਭੂ ਪਾਤਸ਼ਾਹ ਦਾ ਆਰਾਧਨ ਨਹੀਂ ਕਰਦਾ।

ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥
ਵਾਹਿਗੁਰੂ ਨੇ ਲਿਆ ਕੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ, ਜਿਨ੍ਹਾਂ ਨੇ ਇਕ ਛਿਨ ਅੰਦਰ ਮੈਨੂੰ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।

ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥
ਐਹੋ ਜਿਹੀ ਪ੍ਰਭੂ ਦੀ ਮੁੱਢ ਦੀ ਲਿਖੀ ਹੋਈ ਲਿਖਤਾਕਾਰ ਮੇਰੇ ਮੱਥੇ ਉੱਤੇ ਹੈ ਕਿ ਗੁਰਾਂ ਦੇ ਉਪਦੇਸ਼ ਦੁਆਰਾ, ਮੇਰਾ ਹੁਣ ਆਪਣੇ ਵਾਹਿਗੁਰੂ ਨਾਲ ਪਿਆਰ ਪੈ ਗਿਆ ਹੈ।

ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥
ਪ੍ਰਭੂ ਦੇ ਦਰਬਾਰ ਅੰਦਰ ਪੰਜ ਸੁਰੀਲੇ ਰਾਗ ਹੁੰਦੇ ਹਨ। ਆਪਣੇ ਸਾਈਂ ਨੂੰ ਮਿਲ ਕੇ ਮੈਂ ਹੁਣ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ।

ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਪਵਿੱਤਰ ਪ੍ਰਭੂ ਦਾ ਨਾਮ ਨਿਕਰਮਣ ਬੰਦਿਆਂ ਨੂੰ ਇਹ ਚੰਗਾ ਨਹੀਂ ਲਗਦਾ।

ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥
ਉਹ ਉਦਰ ਦੀਆਂ ਜੂਨੀਆਂ ਅੰਦਰ ਗਲਸੜ ਜਾਂਦੇ ਹਨ ਅਤੇ ਪਾਣੀ ਵਿੱਚ ਨੂਣ ਦੀ ਮਾਨੰਦ ਖੁਰ ਜਾਂਦੇ ਹਨ।

ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥
ਹੇ ਮੇਰੇ ਅਨੰਤ ਵਾਹਿਗੁਰੂ ਸੁਆਮੀ ਮਾਲਕ! ਤੂੰ ਮੈਨੂੰ ਐਸੀ ਸਮਝ ਪ੍ਰਦਾਨ ਕਰ ਕਿ ਮੇਰੀ ਆਤਮਾ ਗੁਰਾਂ ਦੇ ਪੈਰਾਂ ਨਾਲ ਜੁੜੀ ਰਹੇ।

ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥
ਨਫਰ ਨਾਨਕ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ ਅਤੇ ਨਾਮ ਅੰਦਰ ਹੀ ਉਹ ਲੀਨ ਹੋਇਆ ਹੋਇਆ ਹੈ।

ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਸ਼ਾਹੀ।

ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥
ਮੈਂਡੀ ਜਿੰਦੜੀ ਪ੍ਰਭੂ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।

ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥
ਮੈਂ ਆਪਣੇ ਗੁਰਦੇਵ ਜੀ ਨੂੰ ਪਾ ਲਿਆ ਹੈ ਅਤੇ ਮੇਰਾ ਦਿਲ-ਕੰਵਲ ਖਿੜ ਗਿਆ ਹੈ। ਆਪਣੇ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਮੇਰਾ ਸੰਦੇਹ ਤੇ ਡਰ ਦੌੜ ਗਏ ਹਨ। ਠਹਿਰਾਉ।

ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥
ਆਪਣੇ ਸੁਆਮੀ ਦੇ ਡਰ ਰਾਹੀਂ ਮੇਰਾ ਮਨ ਉਸ ਦੀ ਪ੍ਰੇਮਮਈ ਸੇਵਾ ਨਾਲ ਜੁੜ ਗਿਆ ਹੈ ਅਤੇ ਗੁਰਾਂ ਦੀ ਸਿੱਖਮਤ ਦੁਆਰਾ, ਮੇਰੀ ਸੁੱਤੀ ਪਈ ਜਿੰਦੜੀ ਜਾਗ ਉੱਠੀ ਹੈ।

ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥
ਭਾਰੇ ਨਸੀਬਾਂ ਦੁਆਰਾ, ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਨਾਲ ਲਾਉਣ ਦੁਆਰਾ ਮੇਰੇ ਪਾਪ ਮਿੱਟ ਗਏ ਹਨ ਅਤੇ ਮੈਨੂੰ ਠੰਢ ਚੈਨ ਪ੍ਰਾਪਤ ਹੋ ਗਈ ਹੈ।

ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥
ਪ੍ਰਤੀਕੂਲ ਪੁਰਸ਼ ਕਸੁੰਭੜੇ ਦੇ ਫੁਲ ਦੀ ਕ੍ਰੜੀ ਰੰਗਤ ਦੀ ਮਾਨੰਦ ਹੈ। ਇਹ ਫੁਲ ਕੇਵਲ ਚਾਰ ਦਿਹਾੜੇ ਹੀ ਚੰਗਾ ਰਹਿੰਦਾ ਹੈ।

ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥
ਪ੍ਰਮੀਕੂਲ ਪੁਰਸ਼ ਬਹੁਤ ਹੀ ਦੁਖੀ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਮਰ ਜਾਂਦਾ ਹੈ। ਧਰਮ ਰਾਜ ਉਸ ਨੂੰ ਸਖਤ ਸਜ਼ਾ ਦਿੰਦਾ ਹੈ।

ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥
ਮਜੀਠੜੀ ਦੀ ਬਹੁਤ ਚਿਰ ਰਹਿਣ ਵਾਲੀ ਭਾਅ ਦੀ ਮਾਨੰਦ, ਧਰਮ ਪੱਕੀ ਹੈ ਸੰਤਾਂ ਦੇ ਮੇਲ ਮਿਲਾਪ ਰਾਹੀਂ ਪ੍ਰਾਪਤ ਹੋਈ ਹੋਈ ਪ੍ਰਭੂ ਦੀ ਪ੍ਰੀਤ।

ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥
ਸਰੀਰ ਦੇ ਕਪੜੇ ਦੀਆਂ, ਪਾੜ ਕੇ, ਘਣੇਰੀਆਂ ਲੀਰਾਂ ਹੋ ਜਾਂਦੀਆਂ ਹਨ, ਪ੍ਰੰਤੂ ਪਰਮ ਸੁਲਖਣੀ ਪ੍ਰਭੂ ਦੀ ਪ੍ਰੀਤ ਦੀ ਭਾਅ ਉਤਰਦੀ ਨਹੀਂ।

ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥
ਕੀਰਤੀਮਾਨ ਗੁਰੂ ਜੀ ਗੂੜੀ ਲਾਲ ਰੰਗਤ ਨਾਲ ਰੰਗੀਜੇ ਹੋਏ ਹਨ। ਜੋ ਭੀ ਗੁਰਾਂ ਨਾਲ ਮਿਲਦਾ ਹੈ, ਉਸ ਨੂੰ ਉਹ ਵਾਹਿਗੁਰੂ ਦੀ ਰੰਗਤ ਅੰਦਰ ਰੰਗ ਦਿੰਦੇ ਹਨ।

ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥
ਸੇਵਕ ਨਾਨਕ, ਉਸ ਇਨਸਾਨ ਦੇ ਪੈਰ ਧੋਦਾਂ ਹੈ ਜੋ ਵਾਹਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ।

ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਿਸ਼ਾਹੀ।

ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥
ਹੇ ਮੇਰੀ ਜਿੰਦੇ! ਤੂੰ ਪ੍ਰਿਥਵੀ ਦੇ ਪਾਲਕ, ਰੱਬ-ਸਾਈਂ ਦੇ ਨਾਮ ਦਾ ਆਰਾਧਨ ਕਰ।

ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥
ਮੈਡਾਂ ਮਨੂਆ ਅਤੇ ਸਰੀਰ ਸਾਈਂ ਦੇ ਨਾਮ ਅੰਦਰ ਸਮਾਏ ਹੋਏ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ, ਮੈਂਡੀ ਬੁੱਧੀ ਅੰਮ੍ਰਿਤ ਦੇ ਘਰ, ਪ੍ਰਭੂ ਨਾਲ ਰੰਗੀਜ ਗਈ ਹੈ। ਠਹਰਿਾਉ।

ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥
ਗੁਰਾਂ ਦੇ ਉਪਦੇਸ਼ ਤਾਬੇ, ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ ਅਤੇ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਸਿਮਰਨ ਦੀ ਤਸਬੀ ਫੇਰ।

ਜਿਨ੍ਹ੍ਹ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥
ਜਿਨ੍ਹਾਂ ਦੇ ਮੱਥੇ ਉੱਤੇ ਐਹੋ ਜੇਹੀ ਲਿਖਤਾਕਾਰ ਹੈ, ਉਹ ਫੁੱਲਾਂ ਨਾਲ ਲਪੇਟੇ ਹੋਏ ਮੈਂਡੇ ਰੱਬ-ਸਾਈਂ ਨਾਲ ਮਿਲ ਪੈਂਦੇ ਹਨ।

ਜਿਨ੍ਹ੍ਹ ਹਰਿ ਨਾਮੁ ਧਿਆਇਆ ਤਿਨ੍ਹ੍ਹ ਚੂਕੇ ਸਰਬ ਜੰਜਾਲਾ ॥
ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਲ, ਉਨ੍ਹਾਂ ਦੇ ਸਮੂਹ ਪੁਆੜੇ ਮੁਕ ਜਾਂਦੇ ਹਨ।

ਤਿਨ੍ਹ੍ਹ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥
ਮੌਤ ਦਾ ਦੂਤ, ਉਨ੍ਹਾਂ ਦੇ ਲਾਗੇ ਨਹੀਂ ਫਟਕਦਾ। ਰਖਣਹਾਰ ਗੁਰੂ-ਪਰਮੇਸ਼ਰ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥
ਮੈਂ ੱਬੱਚਾ। ਕੁਝ ਭੀ ਨਹੀਂ ਜਾਣਦਾ। ਵਾਹਿਗੁਰੂ ਮੇਰੀ ਅੰਮੜੀ ਅਤੇ ਬਾਬਲ ਦੀ ਤਰ੍ਹਾਂ ਪ੍ਰਵਰਸ਼ ਕਰਦਾ ਹੈ।

ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥
ਆਪਣਾ ਹੱਥ। ਮੈਂ ਹਮੇਸ਼ਾਂ ਹੀ ਮਾਯਾ ਦੀ ਅੱਗ ਵਿੰਚ ਪਾਉਂਦਾ ਹਾਂ, ਪ੍ਰੰਤੂ ਦਇਆਲੂ ਗੁਰੂ ਜੀ ਮੈਂ ਮਸਕੀਨ ਦੀ ਰੱਖਿਆ ਕਰਦੇ ਹਨ।

ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥
ਮੈਂ, ਪਰਮ ਮਲੀਣ, ਪਵਿੰਤਰ ਪਾਵਨ ਹੋ ਗਿਆ ਹਾਂ। ਸਾਈਂ ਦੀ ਕੀਰਤੀ ਗਾਇਨ ਕਰਨ ਦੁਆਰਾ, ਮੇਰੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ ਹਨ।

ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥
ਗੁਰਦੇਵ ਜੀ ਨੂੰ ਪਾ ਕੇ, ਮੇਰਾ ਚਿੱਤ ਖੁਸ਼ੀ ਅੰਦਰ ਹੈ। ਸੁਆਮੀ ਦੇ ਨਾਮ ਰਾਹੀਂ ਗੋਲਾ ਨਾਨਕ ਪਰਮ ਪ੍ਰਸੰਨ ਥੀ ਗਿਆ ਹੈ।

ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਿਸ਼ਾਹੀ।

copyright GurbaniShare.com all right reserved. Email