Page 988

ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥
ਤੂੰ ਆਪਣੇ ਸਮੂਹ ਪੁਆੜੇ ਅਤੇ ਪਾਪ ਛੱਡ ਦੇ ਅਤੇ ਸਦਵੀ ਹੀ ਆਪਣੇ ਸੁਆਮੀ ਦਾ ਜੱਸ ਗਾਇਨ ਕਰ।

ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥
ਹੱਥ ਬੰਨ੍ਹ ਕੇ, ਨਾਨਕ ਇਕ ਦਾਤ ਮੰਗਦਾ ਹੈ। ਤੂੰ ਮੈਨੂੰ ਆਪਣਾ ਨਾਮ ਬਖ਼ਸ਼, ਹੇ ਮੈਂਡੇ ਮਾਲਕ!

ਮਾਲੀ ਗਉੜਾ ਮਹਲਾ ੫ ॥
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।

ਪ੍ਰਭ ਸਮਰਥ ਦੇਵ ਅਪਾਰ ॥
ਪ੍ਰਕਾਸ਼ਵਾਨ ਤੇ ਅਨੰਤ ਹੈ ਮੇਰਾ ਸਰਬ ਸ਼ਕਤੀਵਾਨ ਸੁਆਮੀ!

ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥
ਤੇਰੇ ਅਸਚਰਜ ਕੌਤਕਾਂ ਨੂੰ ਕੌਣ ਜਾਣ ਸਕਦਾ ਹੈ? ਤੇਰੇ ਓੜਕ ਅਤੇ ਪਰਲੇ ਕਿਨਾਰੇ ਦੀ ਬੰਦਾ ਥਾਹ ਨਹੀਂ ਲੈ ਸਕਦਾ। ਠਹਿਰਾਉ।

ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥
ਇਕ ਮੁਹਤ ਵਿੱਚ ਤੂੰ, ਹੇ ਪ੍ਰਭੂ, ਅਸਥਾਪਨ ਤੇ ਉਖੇੜਨ ਨੂੰ ਸਮਰਥ ਹੈਂ ਅਤੇ ਬਣਾ ਅਤੇ ਢਾਹ ਦਿੰਦਾ ਹੈ।

ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥
ਜਿੰਨੇ ਜੀਵ ਤੂੰ ਪੈਦਾ ਕੀਤੇ ਹਨ, ਹੇ ਦਰਿਆ-ਦਿਲ ਪ੍ਰਭੂ! ਓਨਿਆਂ ਨੂੰ ਹੀ ਤੂੰ ਆਪਣੀਆਂ ਦਾਤਾਂ ਦਿੰਦਾ ਹੈ।

ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥
ਹੇ ਹੰਕਾਰ ਦੇ ਵੈਰੀ! ਮੇਰੇ ਬੁਲੰਦ ਤੇ ਪਹੁੰਚ ਤੋਂ ਪਰੇ ਵਾਹਿਗੁਰੂ ਸਾਈਂ! ਤੈਂਡੇ ਗੋਲੇ ਨੇ ਤੈਂਡੀ ਪਨਾਹ ਲਈ ਹੈ।

ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥
ਤੂੰ ਮੈਨੂੰ ਕਠਨ ਅਤੇ ਭਿਆਨਕ ਸੰਸਾਰ ਸਮੁੰਦਰ ਵਿਚੋਂ ਬਾਹਰ ਧੂਲੇ। ਦਾਸ ਨਾਨਕ ਸਦੀਵ ਹੀ ਤੇਰੇ ਉਤੋਂ ਸਦਕੇ ਜਾਂਦਾ ਹੈ।

ਮਾਲੀ ਗਉੜਾ ਮਹਲਾ ੫ ॥
ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।

ਮਨਿ ਤਨਿ ਬਸਿ ਰਹੇ ਗੋਪਾਲ ॥
ਮੇਰੇ ਹਿਰਦੇ ਅਤੇ ਸਰੀਰ ਅੰਦਰ ਪ੍ਰਿਥਵੀ ਦਾ ਪਾਲਣ-ਪੋਸਣਹਾਰ ਮੇਰਾ ਵਾਹਿਗੁਰੂ ਵੱਸ ਰਿਹਾ ਹੈ।

ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥
ਮਸਕੀਨਾਂ ਦਾ ਸੰਨਬੰਧੀ ਅਤੇ ਆਪਣੇ ਸਾਧੂਆਂ ਦਾ ਪ੍ਰੀਤਮ, ਮੇਰਾ ਸੁਆਮੀ, ਹਮੇਸ਼ਾ, ਹਮੇਸ਼ਾਂ ਹੀ ਮਿਹਰਬਾਨ ਹੈ। ਠਹਿਰਾਉ।

ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥
ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ, ਕੇਵਲ ਤੂੰ ਹੀ ਹੈਂ, ਹੇ ਸੁਆਮੀ! ਤੇਰੇ ਬਗ਼ੈਰ ਹੋਰ ਕੋਈ ਨਹੀਂ।

ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥
ਉਹ ਅਦੁੱਤੀ ਸਾਹਿਬ ਸਾਰਿਆਂ ਭਵਨਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥
ਆਪਣੇ ਕੰਨਾਂ ਨਾਲ ਮੈਂ ਹਰੀ ਦੀ ਮਹਿਮਾ ਸੁਣਦਾ ਹਾਂ, ਆਪਣੀਆਂ ਅੱਖਾ ਨਾਲ ਮੈਂ ਉਸ ਦਾ ਦੀਦਾਰ ਵੇਖਦਾ ਹਾਂ ਅਤੇ ਜੀਭ੍ਹਾ ਨਾਲ ਮੈਂ ਪ੍ਰਭੂ ਦੀਆਂ ਸਿਫ਼ਤਾਂ ਦਾ ਗਾਇਨ ਕਰਦਾ ਹਾਂ।

ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥
ਨਾਨਕ ਸਦੀਵ ਹੀ ਤੇਰੇ ਉੱਤੋਂ ਕੁਰਬਾਨ ਵੰਝਦਾ ਹੈਂ, ਹੇ ਸਾਈਂ! ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ
ਮਾਲੀ ਗਊੜਾ ਬਾਣੀ ਪੂਜਯ ਸੰਤ ਨਾਮ ਦੇਵ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਧਨਿ ਧੰਨਿ ਓ ਰਾਮ ਬੇਨੁ ਬਾਜੈ ॥
ਮੁਬਾਰਕ, ਮੁਬਾਰਕ! ਹੈ ਉਹ ਬੰਸਰੀ ਜੋ ਸੁਆਮੀ ਵਜਾਉਂਦਾ ਹੈ;

ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥
ਮਿਠੜੀ, ਮਿਠੜੀ ਤੇ ਸਸੁਤੇ ਸਿਧ ਆਵਾਜ਼ ਜੋ ਇਸ ਤੌਂ ਉਤਪੰਨ ਹੁੰਦੀ ਹੈ। ਠਹਿਰਾਉ।

ਧਨਿ ਧਨਿ ਮੇਘਾ ਰੋਮਾਵਲੀ ॥
ਮੁਬਾਰਕ, ਮੁਬਾਰਕ! ਹੈ ਭੇਡੂ ਦੀ ਉਨ।

ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥
ਮੁਬਾਰਕ, ਮੁਬਾਰਕ! ਹੈ ਕ੍ਰਿਸ਼ਨ ਜੋ ਕੰਬਲੀ ਉੱਤੇ ਲੈਂਦਾ ਹੈ।

ਧਨਿ ਧਨਿ ਤੂ ਮਾਤਾ ਦੇਵਕੀ ॥
ਮੁਬਾਰਕ, ਮੁਬਾਰਕ! ਹੈਂ ਤੂੰ, ਹੇ ਮਾਤਾ ਦੇਵਕੀ!

ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥
ਜਿਸ ਦੇ ਘਰ ਵਿੱਚ ਮਾਇਆ ਦਾ ਮਾਲਕ ਸੁਆਮੀ ਪੈਦਾ ਹੋਇਆ ਸੀ।

ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥
ਮੁਬਾਰਕ, ਮੁਬਾਰਕ ਹੈ, ਬਿੰਦ੍ਰਾਬਨ ਦੇ ਜੰਗਲ ਦਾ ਖਿੱਤਾ,

ਜਹ ਖੇਲੈ ਸ੍ਰੀ ਨਾਰਾਇਨਾ ॥੩॥
ਜਿਥੇ ਮਾਣਨੀਯ ਸੁਆਮੀ ਖੇਡਦਾ ਹੈ।

ਬੇਨੁ ਬਜਾਵੈ ਗੋਧਨੁ ਚਰੈ ॥
ਉਹ ਬੰਸਰੀ ਵਜਾਉਂਦਾ ਹੈ ਅਤੇ ਗਾਈਆਂ ਨੂੰ ਚਾਰਦਾ ਹੈ।

ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
ਨਾਮਦੇਵ ਦਾ ਸਾਈਂ ਮੌਜਾਂ ਮਾਣਦਾ ਹੈ।

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥
ਸ਼ਾਬਸ਼ ਹੈ ਤੈਨੂੰ, ਹੇ ਮਾਇਆ ਦੇ ਪਤੀ, ਮੈਂਡੇ ਪਿਆਰੇ ਪਿਤਾ, ਤੂੰ ਲੰਮੇ ਵਾਲਾਂ ਵਾਲਾ ਤੇ ਸ਼ਾਮ ਰੰਗਤ ਦਾ ਹੈਂ। ਠਹਿਰਾਉ।

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
ਆਪਣੇ ਚੱਥ ਵਿੱਚ ਲੋਹੇ ਦਾ ਚੱਕਰ ਲੈ ਕੇ, ਤੂੰ ਬ੍ਰਹਮ ਲੋਕ ਤੋਂ ਆਇਆ ਸੈਂ ਅਤੇ ਐਰਾਵਤ ਹਾਥੀ ਦੀ ਜਾਨ ਬਚਾਈ ਸੀ।

ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥
ਦੁਹਸਾਸਨ ਦੀ ਕਚਹਿਰੀ ਵਿੱਚ ਤੂੰ ਦ੍ਰੋਪਤੀ ਦੀ ਇੱਜ਼ਤ ਬਚਾਈ ਸੀ, ਜਦ ਉਸ ਦੇ ਸਰੀਰ ਤੋਂ ਕੱਪੜੇ ਉਤਾਰੇ ਜਾ ਰਹੇ ਸਨ।

ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
ਤੂੰ ਗੌਤਮ ਦੀ ਪਤਨੀ ਅਹਿਲਿਆ ਦਾ ਉਧਾਰ ਕੀਤਾ, ਤੂੰ ਹੋਰ ਕਿਨਿਆਂ ਨੂੰ ਹੀ ਪਵਿੱਤਰ ਅਤੇ ਪਾਰ ਕੀਤਾ ਹੈ?

ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥
ਐਹੋ ਜੇਹੇ ਨੀਚ ਅਤੇ ਜਾਤੀ-ਰਹਿਤ ਨਾਮਦੇਵ ਨੇ ਤੇਰੀ ਪਨਾਹ ਲਈ ਹੈ।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਸਾਰਿਆਂ ਦਿਲਾਂ ਅੰਦਰ ਸੁਆਮੀ ਬੋਲਦਾ ਹੈ, ਸਰਬ-ਵਿਆਪਕ ਸੁਆਮੀ ਬੋਲਦਾ ਹੈ।

ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥
ਸੁਆਮੀ ਦੇ ਬਗ਼ੈਰ, ਹੋਰ ਕੌਣ ਹੈ ਜੋ ਬੋਲਦਾ ਹੈ? ਠਹਿਰਾਉ।

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥
ਹਾਥੀ, ਕੀੜੀ ਅਤੇ ਅਨੇਕ ਪ੍ਰਕਾਰ ਦਿਆਂ ਭਾਂਡਿਆਂ ਵਿੱਚ ਐਨ ਓਹੀ ਮਿੱਟੀ ਹੈ।

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥
ਟਿਕੇ ਰਹਿਣ ਵਾਲਿਆਂ ਤੁਰਨ, ਫਿਰਨ ਵਾਲਿਆਂ, ਕਿਰਮਾਂ, ਭਮਕੜਾਂ ਅਤੇ ਹਰ ਦਿਲਾਂ ਅੰਦਰ ਸਾਈਂ ਰਮਿਆ ਹੋਇਆ ਹੈ ਹੇ ਬੰਦੇ!

ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥
ਤੂੰ ਇਕ ਬੇਅੰਤ ਸੁਆਮੀ ਦਾ ਚਿੰਤਨ ਕਰ ਅਤੇ ਹੋਰ ਸਾਰੀਆਂ ਆਸਾਂ ਉਮੈਦਾਂ ਲਾਹ ਦੇ, ਹੇ ਬੰਦੇ!

ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥
ਨਾਮ ਦੇਵ ਬੇਨਤੀ ਕਰਦਾ ਹੈ, ਮੈਂ ਇੱਛਾ-ਰਹਿਤ ਹੋ ਗਿਆ ਹਾਂ। ਇਸ ਅਵਸਥਾ ਵਿੱਚ ਕੌਣ ਮਾਲਕ ਹੈ ਅਤੇ ਕੌਣ ਸੇਵਕ, ਹੇ ਇਨਸਾਨ!

copyright GurbaniShare.com all right reserved. Email