Page 989

ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ
ਰਾਗੁ ਮਾਰੂ ਪਹਿਲੀ ਪਾਤਿਸ਼ਾਹੀ ਚਉਪਦੇ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ। ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸਲੋਕੁ ॥
ਸਲੋਕ।

ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਹੇ ਮੇਰੇ ਮਿੱਤ੍ਰ! ਮੈਂ ਤੈਂਡੇ ਪੈਰਾਂ ਦੀ ਹਮੇਸ਼ਾਂ ਧੂੜ ਹੋਇਆ ਰਹਿੰਦਾ ਹਾਂ।

ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
ਨਾਨਕ ਤੇਰੀ ਛਤ੍ਰ ਛਾਇਆ ਹੇਠ ਵਸਦਾ ਹੈ ਅਤੇ ਸਦੀਵ ਹੀ ਤੈਨੂੰ ਐਨ ਅੰਗ ਸੰਗ ਵੇਖਦਾ ਹੈ।

ਸਬਦ ॥
ਸ਼ਬਦ।

ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
ਜਿਨ੍ਹਾਂ ਨੂੰ ਰੈਣ ਦੇ ਪਿਛਲੇ ਪਹਿਰ ਵਿੰਚ ਹਾਕ ਪੈਂਦੀ ਹੈ, ਉਹ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।

ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
ਉਨ੍ਹਾਂ ਲਈ ਸਦਾ ਤਿਆਰ ਵੇਖੇ ਜਾਂਦੇ ਹਨ ਤੰਬੂਚਉਰ, ਛਤ੍ਰ, ਕਨਾਤਾਂ ਅਤੇ ਗੱਡੀਆਂ।

ਜਿਨੀ ਤੇਰਾ ਨਾਮੁ ਧਿਆਇਆ ਤਿਨ ਕਉ ਸਦਿ ਮਿਲੇ ॥੧॥
ਜੋਂ ਤੈਂਡੇ ਨਾਮ ਦਾ ਸਿਮਰਨ ਕਰਦੇ ਹਨ ਹੇ ਸੁਆਮੀ; ਉਨ੍ਹਾਂ ਨੂੰ ਤੂੰ ਆਪਣੀ ਹਜੂਰੀ ਵਿੱਚ ਸੱਦ ਲੈਂਦਾ ਹੈਂ।

ਬਾਬਾ ਮੈ ਕਰਮਹੀਣ ਕੂੜਿਆਰ ॥
ਹੇ ਪਿਤਾ! ਮੈਂ ਨਿਕਰਮਣ ਅਤੇ ਕੂੜਾ ਹਾਂ।

ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਉ ॥
ਮੈਨੂੰ ਤੇਰਾ ਨਾਮ ਪ੍ਰਾਪਤ ਨਹੀਂ ਹੋਇਆ। ਮੇਰਾ ਮਨੂਆ ਅੰਨ੍ਹਾਂ ਹੈ ਅਤੇ ਸੰਦੇਹ ਅੰਦਰ ਕੁਰਾਹੇ ਪਿਆ ਹੋਇਆ ਹੈ। ਠਹਿਰਾਉ।

ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥
ਮੈਂ ਰੰਗਰਲੀਆਂ ਮਾਣੀਆਂ ਹਨ, ਤੇ ਇਸ ਲਈ ਮੇਰੀਆਂ ਮੁਸੀਬਤਾਂ ਪ੍ਰਫੁੱਲਤਾ ਥੀ ਗਈਆਂ ਹਨ। ਐਸੀ ਹੀ ਸੀ ਪੂਰਬਲੀ ਲਿਖਤਾਕਾਰ, ਹੇ ਮੇਰੀ ਮਾਤਾ!

ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
ਹੁਣ ਮੇਰੀਆਂ ਖੁਸ਼ੀਆਂ ਥੋੜੀਆਂ ਹਨ ਅਤੇ ਦੁਖੜੇ ਬਹੁਤੇ। ਤਾਢੀ ਤਕਲਫ਼ਿ ਅੰਦਰ ਮੈਂ ਆਪਣਾ ਜੀਵਨ ਬਤੀਤ ਕਰਦਾ ਹਾਂ।

ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥
ਜੋ ਰੱਬ ਨਾਲੋਂ ਵਿਛੋੜੇ ਹਨ, ਉਨ੍ਹਾਂ ਨੂੰ ਹੋਰ ਕਿਹੜਾ ਵਧੇਰਾ ਬੁਰਾ ਵਿਛੋੜਾ ਵਾਪਰ ਸਕਦਾ ਹੈ? ਜੋ ਸੁਆਮੀ ਨਾਲ ਮਿਲ ਗਏ ਹਨ ਉਨ੍ਹਾਂ ਲਈ ਹੋਰ ਕਿਹੜਾ ਮਿਲਾਪ ਬਾਕੀ ਰਹਿ ਗਿਆ ਹੈ।

ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥
ਤੂੰ ਉਸ ਸੁਆਮੀ ਦੀ ਸਿਫ਼ਤ-ਸਨਾ ਕਰ, ਜੋ ਜਗਤ ਖੇਡ ਨੂੰ ਰਚ ਕੇ ਇਸ ਨੂੰ ਵੇਖ ਰਿਹਾ ਹੈ।

ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥
ਸ਼ੁਭ ਅਮਲਾਂ ਰਾਹੀਂ ਮਨੁਖੀ ਜਨਮ ਪ੍ਰਾਪਤ ਹੁੰਦਾ ਹੈ ਅਤੇ ਇਸ ਜੀਵਨ ਵਿੱਚ ਦੇਹ ਸੰਸਾਰੀ ਸੁਆਦ ਮਾਨਦੀ ਹੈ।

ਵਿਜੋਗੀ ਮਿਲਿ ਵਿਛੁੜੇ ਨਾਨਕ ਭੀ ਸੰਜੋਗ ॥੪॥੧॥
ਜਿਨ੍ਹਾਂ ਦੀ ਪ੍ਰਾਲਭਦ ਦਾ ਸੂਰਜ ਡੁੱਬ ਗਿਆ ਹੈ; ਉਹ ਮਨੁੱਖੀ ਜਨਮ ਪਾ ਕੇ ਵੀ ਵਾਹਿਗੁਰੂ ਨਾਲੋਂ ਵਿਛੜੇ ਰਹਿੰਦੇ ਹਨ। ਪਰ ਤਾਂ ਭੀ, ਹੇ ਨਾਨਕ! ਉਨ੍ਹਾਂ ਦੀ ਸੁਆਮੀ ਨਾਲ ਮਿਲਾਪ ਦੀ ਉਮੈਦ ਹੈ।

ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।

ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥
ਮਾਤਾ ਪਿਤਾ ਦੇ ਮਿਲਾਪ ਤੋਂ ਦੇਹੀ ਉਤਪੰਨ ਹੁੰਦੀ ਹੈ।

ਤਿਨਿ ਕਰਤੈ ਲੇਖੁ ਲਿਖਾਇਆ ॥
ਉਸ ਉਤੇ ਸਿਰਜਣਹਾਰ ਨੇ ਆਪਣੀ ਰਜ਼ਾ ਦੀ ਲਿਖਤਾਕਾਰ ਉਕੱਰ ਦਿੱਤੀ।

ਲਿਖੁ ਦਾਤਿ ਜੋਤਿ ਵਡਿਆਈ ॥
ਇਹ ਲਿਖਤਾਕਾਰ, ਬਖਸ਼ਸ਼ਾਂ, ਪ੍ਰਕਾਸ਼ ਅਤੇ ਪ੍ਰਭਤਾ ਬਾਰੇ ਹੈ।

ਮਿਲਿ ਮਾਇਆ ਸੁਰਤਿ ਗਵਾਈ ॥੧॥
ਧਨ-ਦੌਲਤ ਦੀ ਸੁਹਬਤ ਰਾਹੀਂ ਪ੍ਰਾਨੀ ਈਸ਼ਵਰੀ ਗਿਆਤ ਨੂੰ ਗੁਆ ਲੈਂਦਾ ਹੈ।

ਮੂਰਖ ਮਨ ਕਾਹੇ ਕਰਸਹਿ ਮਾਣਾ ॥
ਹੇ ਬੇਵਕੂਫ ਬੰਦੇ! ਤੂੰ ਹੰਕਾਰ ਕਿਉਂ ਕਰਦਾ ਹੈਂ?

ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥
ਜਦ ਸੁਆਮੀ ਨੂੰ ਇਸ ਤਰ੍ਹਾਂ ਚੰਗਾ ਲੱਗਾ, ਤੂੰ ਖੜਾ ਹੋ ਟੁਰ ਵੰਝੇਗਾ। ਠਹਿਰਾਉ।

ਤਜਿ ਸਾਦ ਸਹਜ ਸੁਖੁ ਹੋਈ ॥
ਤੂੰ ਸੰਸਾਰੀ ਭੋਗ ਬਿਲਾਸਾਂ ਨੂੰ ਛੱਡ ਦੇ, ਤਾਂ ਜੋ ਤੈਨੂੰ ਆਰਾਮ ਅਤੇ ਅਡੋਲਤਾ ਪ੍ਰਾਪਤ ਹੋ ਜਾਣ।

ਘਰ ਛਡਣੇ ਰਹੈ ਨ ਕੋਈ ॥
ਹਰ ਕਿਸੇ ਨੂੰ ਆਪਣਾ ਘਰ ਛੱਡਨਾ ਪਊਗਾ। ਕੋਈ ਭੀ ਏਥੇ ਪੱਕੇ ਤੌਰ ਉੱਤੇ ਠਹਿਰ ਨਹੀਂ ਸਕਦਾ।

ਕਿਛੁ ਖਾਜੈ ਕਿਛੁ ਧਰਿ ਜਾਈਐ ॥
ਅਸੀਂ ਕੁਝ ਹਿੱਸਾ ਖਾ ਲਈਏ ਅਤੇ ਬਾਕੀ ਦਾ ਜਮ੍ਹਾਂ ਕਰ ਰਖੀਏ,

ਜੇ ਬਾਹੁੜਿ ਦੁਨੀਆ ਆਈਐ ॥੨॥
ਜੇਕਰ ਅਸੀਂ ਮੁੜ ਕੇ ਇਸ ਜਹਾਨ ਵਿੱਚ ਆਉਣਾ ਹੋਵੇ।

ਸਜੁ ਕਾਇਆ ਪਟੁ ਹਢਾਏ ॥
ਬੰਦਾ ਆਪਣੀ ਦੇਹ ਨੂੰ ਸਜਾਉਂਦਾ ਹੈ ਤੇ ਰੇਸ਼ਮ ਪਹਿਣਦਾ ਹੈ।

ਫੁਰਮਾਇਸਿ ਬਹੁਤੁ ਚਲਾਏ ॥
ਉਹ ਘਣੇਰੇ ਹੁਕਮ ਜਾਰੀ ਕਰਦਾ ਹੈ।

ਕਰਿ ਸੇਜ ਸੁਖਾਲੀ ਸੋਵੈ ॥
ਆਪਣੇ ਪਲੰਘ ਨੂੰ ਆਰਾਮ ਦਿਹ ਬਣਾ ਕੇ, ਉਹ ਉਸ ਉਤੇ ਸੌਦਾਂ ਹੈ।

ਹਥੀ ਪਉਦੀ ਕਾਹੇ ਰੋਵੈ ॥੩॥
ਜਦ ਉਹ ਮੌਤ ਦੇ ਫ਼ਰੇਸ਼ਤਿਆਂ ਦੇ ਹੱਥੀ ਹੜ੍ਹਦਾ ਹੈ, ਤਾਂ ਉਹ ਕਿਉਂ ਵਿਰਲਾਪ ਕਰਦਾ ਹੈਂ?

ਘਰ ਘੁੰਮਣਵਾਣੀ ਭਾਈ ॥
ਘਰੇਲੂ ਝਮੇਲੇ ਇਕ ਘੁੰਮਣ ਘੇਰੀ ਹੈ, ਹੇ ਵੀਰ।