ਗੁਰਿ ਮੰਤ੍ਰੁ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ ॥੫॥੨॥ ਜਿਸ ਨੂੰ ਗੁਰੂ ਜੀ ਨਾਮ ਦੇ ਜਾਦੂ ਟੂਣੇ ਦੀ ਦਵਾਈ ਬਖ਼ਸ਼ਦੇ ਹਨ, ਉਹ ਜੂਨੀਆਂ ਦੇ ਦੁਖ ਨਹੀਂ ਸਹਾਰਦਾ, ਹੇ ਗੋਲੇ ਨਾਨਕ! ਰੇ ਨਰ ਇਨ ਬਿਧਿ ਪਾਰਿ ਪਰਾਇ ॥ ਹੇ ਇਨਸਾਨ! ਤੂੰ ਇਸ ਰੀਤੀ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ। ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥ ਜੀਉਂਦੇ ਜੀ ਮਰ ਕੇ ਤੂੰ ਆਪਣੇ ਮਹਾਰਾਜ ਮਾਲਕ ਦਾ ਆਰਾਧਨ ਕਰ ਅਤੇ ਤੂੰ ਆਪਣੇ ਦਵੈਤ-ਭਾਵ ਨੂੰ ਛੱਡ ਦੇ। ਠਹਿਰਾਉ ਦੂਜਾ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥ ਮੈਂ ਬਾਹਰਲੀ ਖੋਜ ਭਾਲ ਤਿਆਗ ਦਿੱਤੀ ਹੈ। ਗੁਰਾਂ ਨੇ ਮੈਨੂੰ (ਪ੍ਰਭੂ) ਮੇਰੇ ਗ੍ਰਹਿ ਅੰਦਰ ਹੀ ਵਿਖਾਲ ਦਿੱਤਾ ਹੈ। ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥੧॥ ਮੈਂ ਅਸਚਰਜ ਸੁੰਦ੍ਰਤਾ ਵਾਲੇ ਨਿਡਰ ਸੁਆਮੀ ਨੂੰ ਵੇਖ ਲਿਆ ਹੈ। ਉਸ ਨੂੰ ਛੱਡ ਕੇ ਹੁਣ ਮੇਰੀ ਆਤਮਾ ਹੋਰ ਕਿਧਰੇ ਨਹੀਂ ਜਾਂਦੀ। ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥ ਮੈਂ ਵਾਹਿਗੁਰੂ ਰੂਪੀ ਜਵੇਹਰ ਨੂੰ ਪਾ ਲਿਆ ਹੈ, ਪਾ ਲਿਆ ਹੈ। ਹੇ ਭਾਈ, ਉਸ ਨੂੰ ਮੈਂ ਪੂਰਨ ਗੁਰਾਂ ਦੇ ਰਾਹੀਂ ਪਾ ਲਿਆ ਹੈ। ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥ ਅਣਮੁੱਲੇ ਮੁਲ ਦਾ ਨਾਮ ਪਾਇਆ ਨਹੀਂ ਜਾ ਸਕਦਾ। ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਇਸ ਦੀ ਦਾਤ ਬੰਖ਼ਸ਼ੀ ਹੈ। ਠਹਿਰਾਉ। ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥ ਅਡਿੱਠ ਅਤੇ ਅਗਾਧ ਹੈ ਪਰਮ ਪ੍ਰਭੂ। ਸੰਤ-ਗੁਰਦੇਵ ਜੀ ਨੂੰ ਮਿਲ ਕੇ, ਮੈਂ ਉਸ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ। ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥ ਦਸਵੇਂ ਦਰਵਾਜ਼ੇ ਅੰਦਰ ਬੈਕੁੰਠੀ ਕੀਰਤਨ ਗੂੰਜਦਾ ਹੈ। ਉਥੇ ਨਾਮ ਸੁਧਾਰਸ ਧੀਮੇ ਧੀਮੇ (ਸਹਿਜੇ ਸਹਿਜੇ) ਟਪਕਦਾ ਹੈ। ਤੋਟਿ ਨਾਹੀ ਮਨਿ ਤ੍ਰਿਸਨਾ ਬੂਝੀ ਅਖੁਟ ਭੰਡਾਰ ਸਮਾਇਆ ਥਾ ॥ ਮੇਰੀ ਖ਼ਾਹਿਸ਼ ਮਿੱਟ ਗਈ ਹੈ। ਅਮੁੱਕ ਖ਼ਜ਼ਾਨੇ ਦਾ ਸਾਈਂ ਮੇਰੇ ਰਿਦੇ ਅੰਦਰ ਸਮਤਾ ਗਿਆ ਹੈ ਤੇ ਮੈਂ ਹੁਣ ਕੋਈ ਕਮੀ ਮਹਸਿੂਸ ਨਹੀਂ ਕਰਦਾ। ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥੩॥ ਗੁਰਾਂ ਦੇ ਪੈਰਾਂ, ਪਵਿੱਤ੍ਰ ਪੈਰਾਂ ਦੀ ਟਹਿਲ ਕਮਾਉਣ ਦੁਆਰਾ, ਮੇਰਾ ਨਾਂ ਸੂਤ ਆਉਣ ਵਾਲਾ ਮਨ ਸੂਤ ਆਗਿਆ ਹੈ ਅਤੇ ਮੈਨੂੰ ਨਾਮ-ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਗਈ ਹੈ। ਸਹਜੇ ਆਵਾ ਸਹਜੇ ਜਾਵਾ ਸਹਜੇ ਮਨੁ ਖੇਲਾਇਆ ਥਾ ॥ ਪਰਮ ਸੁਖ ਅੰਦਰ ਮੈਂ ਆਉਂਦਾ ਹਾਂ, ਪਰਮ ਸੁਖ ਅੰਦਰ ਮੈਂ ਜਾਂਦਾ ਹਾਂ ਤੇ ਪਰਮ ਸੁਖ ਅੰਦਰ ਹੀ ਹੁਣ ਮੇਰਾ ਮਨ ਖੇਡਦਾ ਮਲਦਾ ਹੈ। ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥ ਗੁਰੂ ਜੀ ਫੁਰਮਾਉਂਦੇ ਹਨ, ਜਦ ਗੁਰੂ ਮਹਾਰਾਜ ਸੰਦੇਹ ਨਵਿਰਤ ਕਰ ਦਿੰਦੇ ਹਨ, ਤਦ ਪਤਨੀ ਆਪਣੇ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਹੋ ਜਾਂਦੀ ਹੈ। ਮਾਰੂ ਮਹਲਾ ੫ ॥ ਮਾਰੂ ਪਜੰਵੀ ਪਤਿਸ਼ਾਹੀ। ਜਿਸਹਿ ਸਾਜਿ ਨਿਵਾਜਿਆ ਤਿਸਹਿ ਸਿਉ ਰੁਚ ਨਾਹਿ ॥ ਜਿਸ ਨੇ ਤੈਨੂੰ ਰਚਿਆ ਅਤੇ ਮਾਨ ਬਖ਼ਸ਼ਿਆ ਹੈ; ਉਸ ਨਾਲ ਤੂੰ ਪਿਆਰ ਨਹੀਂ ਕਰਦਾ। ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥੧॥ ਬਿਨਾ ਰੁੱਤੇ ਬੀਜੇ ਹੋਏ ਨਾਂ-ਮੁਨਾਸਬ ਬੀਜ, ਨੂੰ ਕੋਈ ਫਲ ਅਤੇ ਫੁਲ ਨਹੀਂ ਲਗਦਾ। ਰੇ ਮਨ ਵਤ੍ਰ ਬੀਜਣ ਨਾਉ ॥ ਹੇ ਇਨਸਾਨ! ਨਾਮ ਦੇ ਬੀਜ ਬੀਜਣ ਦਾ ਇਹ ਮੁਨਾਸਬ ਸਮਾਂ ਹੈ। ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥੧॥ ਰਹਾਉ ॥ ਇਸ ਮੁਨਾਰਬ ਵੇਲੇ ਤੇਰਾ ਮੁੱਦਾ ਆਪਣਾ ਸਾਰਾ ਮਨ ਲਾ ਕੇ ਨਾਮ ਦੀ ਪੈਲੀ ਬੀਜਣ ਦਾ ਹੋਣਾ ਉਚਿਤ ਹੈ। ਠਹਿਰਾਉ। ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥ ਤੂੰ ਆਪਣੇ ਮਨੂਏ ਦੀ ਜ਼ਿੱਦ ਬਹਿਸ ਨੂੰ ਛੱਡ ਦੇ ਅਤੇ ਸੱਚੇ ਗੁਰਾਂ ਦੀ ਪਨਾਹ ਲੈ। ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥੨॥ ਕੇਵਲ ਉਹ ਹੀ ਨੇਕ ਅਮਲ ਕਮਾਉਂਦਾ ਹੈ। ਜਿਸ ਦੇ ਭਾਵਾਂ ਵਿੱਚ ਪ੍ਰਭੂ ਦਾ ਐਹੋ ਜੇਹਾ ਲਿਖਿਆ ਹੋਇਆ ਹੈ। ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ ਅਤੇ ਉਸ ਦੀ ਟਹਿਲ ਸੇਵਾ ਕਬੂਲ ਪੈ ਜਾਂਦੀ ਹੈ। ਖੇਤਿ ਮੇਰੈ ਜੰਮਿਆ ਨਿਖੁਟਿ ਨ ਕਬਹੂ ਜਾਇ ॥੩॥ ਮੇਰੀ ਫਸਲ ਉਗ ਪਈ ਹੈ ਅਤੇ ਉਸ ਦੀ ਪੈਦਾਵਾਰ ਕਦੇ ਭੀ ਨਹੀਂ ਮੁੱਕੇਗੀ। ਪਾਇਆ ਅਮੋਲੁ ਪਦਾਰਥੋ ਛੋਡਿ ਨ ਕਤਹੂ ਜਾਇ ॥ ਮੈਨੂੰ ਅਮੋਲਕ ਮਾਲ-ਧਨ ਮਿਲ ਗਿਆ ਹੈ ਜੋ ਮੈਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ। ਕਹੁ ਨਾਨਕ ਸੁਖੁ ਪਾਇਆ ਤ੍ਰਿਪਤਿ ਰਹੇ ਆਘਾਇ ॥੪॥੪॥੧੩॥ ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਆਰਾਮ ਪ੍ਰਾਪਤ ਹੋ ਗਿਆ ਹੈ ਅਤੇ ਮੈਂ ਹੁਣ ਰੱਜ ਤੇ ਧ੍ਰਾਮ ਗਿਆ ਹਾਂ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਵਹਿਮ ਦਾ ਆਂਡਾ ਫੁੱਟ ਗਿਆ ਹੈ ਅਤੇ ਮੇਰਾ ਮਨ ਰੋਸ਼ਨ ਹੋ ਗਿਆ ਹੈ। ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥੧॥ ਗੁਰੂ ਜੀ ਨੇ ਮੇਰੇ ਪੈਰਾਂ ਦੀਆਂ ਬੇਨੀਆਂ ਵੱਢ ਸੁੱਟੀਆਂ ਹਨ ਅਤੇ ਮੈਂ ਕੈਦੀ ਨੂੰ ਰਿਹਾ ਕਰ ਦਿੱਤਾ ਹੈ। ਆਵਣ ਜਾਣੁ ਰਹਿਓ ॥ ਮੇਰੇ ਆਉਣਾ ਤੇ ਜਾਣਾ ਹੁਣ ਮੁੱਕ ਗਿਆ ਹੈ। ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥੧॥ ਰਹਾਉ ॥ ਸੜਦੀ ਬਲਦੀ ਹੋਈ ਦੇਗ ਠੰਡੀ ਹੋ ਗਈ ਹੈ ਅਤੇ ਗੁਰਾਂ ਨੇ ਮੈਨੂੰ ਠੰਢਾ ਨਾਮ ਪਰਦਾਨ ਕੀਤਾ ਹੈ। ਠਹਿਰਾਉ। ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ ਜਦ ਦਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਮੈਨੂੰ (ਬੁਰੀ ਨੀਤ ਨਾਲ) ਤਕਾਉਣ ਵਾਲੇ ਮੈਨੂੰ ਛੱਡ ਗਏ ਹਨ। ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥੨॥ ਜਿਸ ਨੇ ਮੈਨੂੰ ਨਰੜਿਆ ਸੀ, ਉਸ ਨੇ ਹੀ ਮੈਨੂੰ ਬੰਦਖ਼ਲਾਸ ਕਰ ਦਿੱਤਾ ਹੈ। ਤਦ ਮੈਨੂੰ ਹੁਣ ਮੌਤ ਦਾ ਦੁਤ ਕੀ ਕਰ ਸਕਦਾ ਹੈ? ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥ ਮੇਰੇ ਅਮਲਾਂ ਦਾ ਬੋਝ ਮੇਰੇ ਉੱਤੋਂ ਲਹਿ ਗਿਆ ਹੈ ਅਤੇ ਮੈਂ ਅਮਲਾਂ ਤੋਂ ਛੁਟਕਾਰਾ ਪਾ ਗਿਆ ਹਾਂ। ਸਾਗਰ ਤੇ ਕੰਢੈ ਚੜੇ ਗੁਰਿ ਕੀਨੇ ਧਰਮਾ ॥੩॥ ਸਮੁੰਦਰ ਵਿਚੋਂ ਮੈਂ ਕਿਨਾਰੇ ਤੇ ਪੁੱਜ ਗਿਆ ਹਾਂ। ਗੁਰਾਂ ਨੇ ਮੇਰੇ ਤੇ ਇਹ ਉਪਕਾਰ ਕੀਤਾ ਹੈ। ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥ ਸੱਚੀ ਹੈ ਮੇਰੀ ਥਾਂ, ਸੱਚਾ ਹੈ ਮੇਰਾ ਟਿਕਾਣਾ ਅਤੇ ਸੱਚ ਨੂੰ ਹੀ ਮੈਂ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ। ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥ ਸੱਚ ਦੀ ਰਾਸ ਹੈ ਅਤੇ ਸੱਚ ਦਾ ਹੀ ਸੌਦਾ ਸੂਤ, ਜਿਹੜਾ ਨਾਨਕ ਨੇ ਆਪਣੇ ਗ੍ਰਹਿ ਅੰਦਰ ਪਾਇਆ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। copyright GurbaniShare.com all right reserved. Email |