ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥ ਆਪਣੇ ਮੂੰਹ ਨਾਲ ਪੰਡਤ, ਵੇਦਾਂ ਨੂੰ ਉੱਚੀ ਉੱਚੀ ਉਚਾਰਦਾ ਹੈ, ਪ੍ਰੰਤੂ ਉਨ੍ਹਾਂ ਤੇ ਅਮਲ ਕਰਨ ਨੂੰ ਉਹ ਢਿੱਲਾ ਹੈ। ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥ ਚੁਪ ਕਰੀਤਾ ਰਿਸ਼ੀ ਨਿਵੇਕਲਾ ਹੋ ਬਹਿੰਦਾ ਹੈ; ਪ੍ਰੰਤੂ ਉਸ ਦੇ ਮਨ ਅੰਦਰ ਖ਼ਾਹਿਸ਼ ਦੀਆਂ ਗੰਢਾਂ ਹਨ। ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥ ਉਪਰਾਮ ਹੋ, ਉਹ ਆਪਣੇ ਧਾਮ ਨੂੰ ਛੱਡ ਬਾਹਰ ਟੁਰ ਜਾਂਦਾ ਹੈ; ਪ੍ਰੰਤੂ ਇਸ ਤਰ੍ਹਾਂ ਭੱਜਣ ਦੁਆਰਾ ਉਸ ਦਾ ਛੁਟਕਾਰਾ ਨਹੀਂ ਹੁੰਦਾ। ਜੀਅ ਕੀ ਕੈ ਪਹਿ ਬਾਤ ਕਹਾ ॥ ਮੈਂ ਆਪਣੇ ਮਨ ਦੀ ਅਵਸਥਾ ਕਿਸ ਨੂੰ ਦੱਸਾਂ? ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥ ਮੈਂ ਐਹੋ ਜੇਹੇ ਪੁਰਸ਼ ਨੂੰ ਕਿੱਥੋਂ ਲੱਭ ਸਕਦਾ ਹਾਂ, ਜੋ ਖ਼ੁਦ ਮੋਖਸ਼ ਹੋਇਆ ਹੋਇਆ ਹੋਵੇ ਤੇ ਮੈਨੂੰ ਸਾਈਂ ਨਾਲ ਮਿਲਾ ਦੇਵੇ। ਠਹਿਰਾਉ। ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥ ਤੱਪੀਆ ਹੋ ਕੇ ਉਹ ਆਪਣੇ ਸਰੀਰ ਨੂੰ ਆਪਣੇ ਵੱਸ ਵਿੱਚ ਕਰਦਾ ਹੈ ਪ੍ਰੰਤੂ ਉਸ ਦਾ ਮਨ ਦਸੀਂ ਪਾਸੀ ਭੱਜਿਆ ਫਿਰਦਾ ਹੈ। ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥ ਜਤੀ ਸਤੀ ਹੋ ਉਹ ਜੱਤ ਸੱਤ ਕਮਾਉਂਦਾ ਹੈ; ਪ੍ਰੰਤੂ ਉਸ ਦੇ ਮਨ ਅੰਦਰ ਸਵੈ-ਹੰਗਤਾ ਹੈ। ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥ ਤਿਆਗੀ ਹੋ, ਉਹ ਧਰਮ ਅਸਥਾਨਾਂ ਦਾ ਰਟਨ ਕਰਦਾ ਹੈ; ਪ੍ਰਤੂ, ਉਸ ਅੰਦਰ ਉਜੱਡ ਗੁੱਸਾ ਹੈ। ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥ ਟੁੱਕਰ ਪ੍ਰਾਪਤ ਕਰਨ ਦੇ ਉਪਰਾਲੇ ਅੰਦਰ, ਉਹ ਪੋਰਾ ਨੂੰ ਘੁੰਗਰੂ ਬੰਨ੍ਹ ਕੇ ਮੰਦਰਾਂ ਦੇ ਨਚਾਰ ਬਣ ਜਾਂਦੇ ਹਨ। ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥ ਬੰਦੇ ਉਪਹਾਸ ਰਖਦੇ, ਪ੍ਰਤੱਗਿਆ ਲੈਂਦੇ, ਛੇ ਕਰਮ ਕਾਂਡ ਕਰਦੇ ਅਤੇ ਬਾਹਰੋਂ ਵਿਖਾਲੇ ਦੀ ਖਾਤਰ ਧਾਰਮਕ ਬਾਣੇ ਪਹਿਨਦੇ ਹਨ। ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥ ਆਪਣੇ ਮੂੰਹ ਨਾਲ ਲੋਕ ਗਾਉਣੇ ਅਤੇ ਭਜਨ ਸੁਰ ਤਾਲ ਨਾਲ ਗਾਉਂਦੇ ਹਨ, ਪ੍ਰੰਤੂ, ਉਨ੍ਹਾਂ ਦਾ ਮਨ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਨਹੀਂ ਕਰਦਾ। ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥ ਵਾਹਿਗੁਰੂ ਦੇ ਸਾਧੂ ਪਵਿੱਤ੍ਰ ਹਨ ਅਤੇ ਖੁਸ਼ੀ, ਗਮੀ, ਲਾਲਚ ਅਤੇ ਸੰਸਾਰੀ ਮਮਤਾ ਤੋਂ ਆਜ਼ਾਦ ਹਨ। ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥ ਜੇਕਰ ਸੁਲੱਖਣਾ ਸੁਆਮੀ ਮਿਹਰਬਾਨੀ ਕਰੋ, ਤਾਂ ਮੇਰੀ ਜਿੰਦੜੀ ਉਨ੍ਹਾਂ ਸਾਧੂਆਂ ਦੇ ਪੈਰਾ ਦੀ ਖ਼ਾਕ ਨੂੰ ਪਾ ਲੈਂਦੀ ਹੈ। ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥ ਗੁਰੂ ਜੀ ਆਖਦੇ ਹਨ, ਜਦ ਮੈਂ ਆਪਣੇ ਪੂਰਨ ਗੁਰਦੇਵ ਜੀ ਨੂੰ ਮਿਲ ਪਿਆ, ਤਦ ਮੇਰੇ ਚਿੱਤ ਦਾ ਫ਼ਿਕਰ ਦੂਰ ਹੋ ਗਿਆ। ਮੇਰਾ ਅੰਤਰਜਾਮੀ ਹਰਿ ਰਾਇਆ ॥ ਮੈਡਾਂ ਵਾਹਿਗੁਰੂ ਪਾਤਿਸ਼ਾਹ ਅੰਦਰਲੀਆਂ ਜਾਣਨਾ ਵਾਲਾ ਹੈ। ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥ ਮੈਂਡੀ ਜਿੰਦੜੀ ਦਾ ਪਿਆਰ ਹਭ ਕਿਛ ਜਾਣਦਾ ਹੈ, ਇਸ ਲਈ ਮੈਨੂੰ ਸਾਰੇ ਸੇਹੂਦਾ ਬਕਵਾਸ ਭੁਲ ਗਏ ਹਨ। ਠਹਿਰਾਉ ਦੂਜਾ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ ਜਿਸ ਦੇ ਰਿਦੇ ਅੰਦਰ ਤੇਰਾ ਨਾਮ ਹੈ, ਹੇ ਸੁਆਮੀ!ਉਹ ਸਮੂਹ ਲੱਖਾਂ ਅਤੇ ਕ੍ਰੋੜਾਂ ਇਨਸਾਨਾਂ ਦਾ ਪਾਤਿਸ਼ਾਹ ਹੈ। ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥ ਜਿਨ੍ਹਾਂ ਨੂੰ ਮੈਂਡੇ ਸੱਚੇ ਗੁਰਦੇਵ ਜੀ ਨੇ ਨਾਮ ਪ੍ਰਦਾਨ ਨਹੀਂ ਕੀਤਾ; ਉਹ ਵਹਿਸ਼ੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ। ਮੇਰੇ ਸਤਿਗੁਰ ਹੀ ਪਤਿ ਰਾਖੁ ॥ ਮੈਂਡੇ ਸੱਚੇ ਗੁਰੂ ਹੀ ਮੇਰੀ ਇੱਜ਼ਤ ਆਬਰੂ ਰਖਦੇ ਹਨ। ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥ ਜਦ ਤੂੰ ਹੇ ਸੁਆਮੀ! ਮੇਰੇ ਮਨ ਵਿੱਚ ਪ੍ਰਵੇਸ਼ ਕਰਦਾ ਹੈਂ, ਤਾਂ ਮੈਨੂੰ ਪੂਰਨ ਇੱਜ਼ਤ ਆਬਰੂ ਪ੍ਰਾਪਤ ਹੋ ਜਾਂਦੀ ਹੈ। ਤੈਨੂੰ ਭੁਲਾ ਕੇ ਮੈਂ ਮਿੱਟੀ ਨਾਲ ਮਿਲ ਜਾਂਦਾ ਹਾਂ। ਠਹਿਰਾਉ। ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥ ਜਿੰਨੇ ਭੀ ਮਨ ਦੇ ਸੁੰਦਰੀਆਂ ਦੇ ਪਿਆਰ ਤੇ ਅਨੰਦ ਮਾਣਨੇ ਹਨ, ਓਨੇ ਹੀ ਇਲਜ਼ਾਮ ਅਤੇ ਪਾਪ ਹਨ। ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥ ਵਾਹਿਗੁਰੂ ਦਾ ਨਾਮ ਮੋਖਸ਼ ਦਾ ਖ਼ਜ਼ਾਨਾ ਹੈ ਇਹ ਸਮੂਹ ਆਰਾਮ ਅਤੇ ਅਡੋਲਤਾ ਹੀ ਹੈ। ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥ ਬੱਦਲ ਦੀ ਛਾਂ ਦੀ ਮਾਨੰਦ ਧਨ ਦੌਲਤ ਦੀਆਂ ਖੁਸ਼ੀਆ ਇੱਕ ਮੁਹਤ ਵਿੱਚ ਨਾਸ ਹੋ ਜਾਂਦੀਆਂ ਹਨ। ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥ ਜੋ ਗੁਖ਼ਰਾਂ ਨਾਲ ਮਿਲ ਕੇ ਸਾਈਂ ਰੱਬਦਾ ਜੱਸ ਗਾਉਂਦੇ ਹਨ ਉਹ ਸੂਹੇ ਹੋ ਜਾਂਦੇ ਹਨ ਤੇ ਪੱਕੇ ਰੱਬੀ ਪ੍ਰੇਮ ਨਾਲ ਰੰਗੇ ਜਾਂਦੇ ਹਨ। ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥ ਬੁਲੰਦ ਵੱਡਾ ਅਤੇ ਬੇਅੰਤ ਹੈ ਮੇਰਾ ਸਾਈਂ ਅਤੇ ਪਹੁੰਚ ਤੋਂ ਪਰੇ ਹੈ ਉਸ ਦੀ ਦਰਗਾਹ। ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥ ਨਾਮ ਦੇ ਰਾਹੀਂ ਹੀ ਮਾਨ ਪ੍ਰਤਿਸ਼ਟਾ ਅਤੇ ਨਾਮਵਰੀ ਪ੍ਰਾਪਤ ਹੁੰਦੇ ਹਨ ਨਾਨਕ ਨੂੰ ਸੁਆਮੀ ਨਿਹਾਇਤ ਹੀ ਲਾਡਲਾ ਹੈ। ਮਾਰੂ ਮਹਲਾ ੫ ਘਰੁ ੪ ਮਾਰੂ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਓਅੰਕਾਰਿ ਉਤਪਾਤੀ ॥ ਇਕ ਸੁਆਮੀ ਨੇ ਹੀ ਰਚਨਾ ਰਚੀ ਹੈ। ਕੀਆ ਦਿਨਸੁ ਸਭ ਰਾਤੀ ॥ ਉਸ ਨੇ ਹੀ ਦਿਹੁੰ ਰੈਣ ਅਤੇ ਸਾਰਾ ਕੁੱਛ ਬਣਾਇਆ ਹੈ। ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ ਜੰਗਲ, ਘਾਅ, ਤਿੰਨੇ ਲੋਕ, ਜਲ, ਚਾਰਿ ਬੇਦ ਚਾਰੇ ਖਾਣੀ ॥ ਚਾਰੇ ਵੇਦ ਚਾਰੇ ਸੋਮੇ, ਖੰਡ ਦੀਪ ਸਭਿ ਲੋਆ ॥ ਉਤਪਤੀ ਦੇ ਨੌ ਖਿੱਤੇ ਸੱਤ ਬਰਿੱਆਜ਼ਮ (ਦੀਪ) ਅਤੇ ਸਾਰੀਆਂ ਪੁਰੀਆ, ਏਕ ਕਵਾਵੈ ਤੇ ਸਭਿ ਹੋਆ ॥੧॥ ਸਾਰੇ ਹੀ ਸਾਈਂ ਦੇ ਇਕ ਬਚਨ ਤੋਂ ਪੈਦਾ ਹੋਏ ਸਨ। ਕਰਣੈਹਾਰਾ ਬੂਝਹੁ ਰੇ ॥ ਹੇ ਬੰਦੇ ਤੂੰ ਆਪਣੇ ਸਿਰਜਣਹਾਰ ਸੁਆਮੀ ਨੂੰ ਅਨੁਭਵ ਕਰ। ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥ ਜੇਵਰ ਤੂੰ ਸੱਚੇ ਗੁਰਾ ਨਾਲ ਮਿਲ ਪਵੇ ਕੇਵਲ ਤਾ ਹੀ ਤੈਨੂੰ ਉਸ ਦੀ ਗਿਆਤ ਹੋਵੇਗੀ। ਠਹਿਰਾਉ। ਤ੍ਰੈ ਗੁਣ ਕੀਆ ਪਸਾਰਾ ॥ ਸਾਰਾ ਸੰਸਾਰ ਤਿੰਨ ਹੀ ਅਵਸਥਾਵਾ ਅੰਦਰ ਖੱਚਤ ਹੈ। ਨਰਕ ਸੁਰਗ ਅਵਤਾਰਾ ॥ ਇਹ ਦੋਜ਼ਖ ਅਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ, ਹਉਮੈ ਆਵੈ ਜਾਈ ॥ ਸਵੈ ਹੰਗਤਾ ਅੰਦਰ ਆਦਮੀ ਆਉਂਦਾ ਤੇ ਜਾਂਦਾ ਹੈ। ਮਨੁ ਟਿਕਣੁ ਨ ਪਾਵੈ ਰਾਈ ॥ ਆਤਮਾ ਨੂੰ ਇਕ ਮੁਹਤ ਭਰ ਪੀ ਠਹਿਰਣਾ ਨਹੀਂ ਮਿਲਦਾ। copyright GurbaniShare.com all right reserved. Email |