Page 1005

ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
ਕੂੜੇ ਹਨ, ਉਸ ਦੇ ਸਮੂਹ ਬਚਨ-ਬਿਲਾਸ, ਮੇਰੇ ਅਤੇ ਤੇਰੇ ਨਾਲ।

ਪਾਇ ਠਗਉਰੀ ਆਪਿ ਭੁਲਾਇਓ ॥
ਨਸ਼ੀਲੀ ਦੁਆ ਪਿਲਾ ਕੇ, ਪ੍ਰਭੂ ਪ੍ਰਾਣੀ ਨੂੰ ਖ਼ੁਦ ਹੀ ਗੁਮਰਾਹ ਕਰਦਾ ਹੈ।

ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
ਨਾਨਕ, ਪੂਰਬਲੇ ਕਰਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ।

ਪਸੁ ਪੰਖੀ ਭੂਤ ਅਰੁ ਪ੍ਰੇਤਾ ॥
ਡੰਗਰਾਂ, ਪੰਛੀਆਂ ਅਤੇ ਜਿੰਨਾਂ,

ਬਹੁ ਬਿਧਿ ਜੋਨੀ ਫਿਰਤ ਅਨੇਤਾ ॥
ਅਤੇ ਹੋਰ ਅਨੇਕਾਂ ਤਰੀਕਿਆਂ ਦੀਆਂ ਪਿਸਾਚਾਂ ਦੀਆਂ ਜੂਨਾਂ ਅੰਦਰ ਉਹ (ਕੂੜਾ ਪੁਰਸ਼) ਭਟਕਦਾ ਹੈ।

ਜਹ ਜਾਨੋ ਤਹ ਰਹਨੁ ਨ ਪਾਵੈ ॥
ਜਿੱਥੇ ਕਿਤੇ ਭੀ ਉਹ ਜਾਂਦਾ ਹੈ, ਉੱਥੇ ਉਸ ਨੂੰ ਠਹਿਰਨਾ ਨਹੀਂ ਮਿਲਦਾ।

ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
ਇਹ ਨਿਥਾਵਾਂ ਮੁੜ ਮੁੜ ਖੜ੍ਹਾ ਹੋ ਭਜਦਾ ਹੈ।

ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
ਉਸ ਦੇ ਮਨ ਅਤੇ ਦੇਹ ਅੰਦਰ ਖ਼ਾਹਿਸ਼ਾਂ ਦਾ ਭਾਰਾ ਪਸਾਰਾ ਹੈ।

ਅਹੰਮੇਵ ਮੂਠੋ ਬੇਚਾਰਾ ॥
ਗ਼ਰੀਬ ਬੰਦੇ ਨੂੰ ਉਸ ਦੇ ਸਵੈ-ਹੰਗਤਾ ਦੇ ਭਾਵ ਨੇ ਠੱਗ ਲਿਆ ਹੈ।

ਅਨਿਕ ਦੋਖ ਅਰੁ ਬਹੁਤੁ ਸਜਾਈ ॥
ਉਸ ਨੇ ਘਣੇਰੇ ਪਾਪ ਕੀਤੇ ਹਨ ਅਤੇ ਉਹ ਘਣੇਰੀ ਹੀ ਸਜ਼ਾ ਪਾਉਂਦਾ ਹੈ।

ਤਾ ਕੀ ਕੀਮਤਿ ਕਹਣੁ ਨ ਜਾਈ ॥
ਉਨ੍ਹਾਂ ਸਜਣਾਂ ਦਾ ਅੰਦਾਜ਼ਾ ਦੱਸਿਆ ਨਹੀਂ ਜਾ ਸਕਦਾ।

ਪ੍ਰਭ ਬਿਸਰਤ ਨਰਕ ਮਹਿ ਪਾਇਆ ॥
ਸਾਹਿਬ ਨੂੰ ਭੁਲਾਉਣ ਦੇ ਸਬੱਬ, ਉਸ ਨੂੰ ਦੋਸ਼ਕ ਵਿੱਚ ਪਾਇਆ ਜਾਂਦਾ ਹੈ।

ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
ਉਸ ਥਾਂ ਤੇ ਉਸ ਦੀ ਸਹਾਇਤਾ ਕਰਨ ਲਈ ਨਾਂ ਮਾਂ ਹੈ ਨਾਂ ਸੰਨਬੰਧੀ, ਨਾਂ ਮਿੱਤ੍ਰ ਤੇ ਨਾਂ ਹੀ ਵਹੁਟੀ।

ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
ਜਿਸ ਉੱਤੇ ਮਾਲਕ ਮਿਹਰਬਾਨ ਥੀ ਵੰਝਦਾ ਹੈ;

ਸੋ ਜਨੁ ਨਾਨਕ ਪਾਰਗਰਾਮੀ ॥੩॥
ਉਹ ਪੁਰਸ਼ ਹੇ ਨਾਨਕ! ਸੰਸਾਰ ਸਮੁੰਦਰ ਤੋਂ ਪਾਰ ਉਤੱਰ ਜਾਂਦਾ ਹੈ।

ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
ਭਟਕਦੇ ਅਤੇ ਭੌਂਦੇ ਹੋਏ ਨੇ ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ,

ਦੀਨਾ ਨਾਥ ਜਗਤ ਪਿਤ ਮਾਇਆ ॥
ਜੋ ਮਸਕੀਨਾਂ ਦਾ ਮਾਲਕ ਅਤੇ ਸੰਸਾਰ ਦਾ ਮਾਲਕ ਪਿਓ ਅਤੇ ਮਾਂ ਹੈ।

ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
ਮਿਹਰਬਾਨ ਮਾਲਕ ਗ਼ਮ ਅਤੇ ਤਕਲਫ਼ਿ ਨੂੰ ਨਾਸ਼ ਕਰਨ ਵਾਲਾ ਹੈ।

ਜਿਸੁ ਭਾਵੈ ਤਿਸ ਹੀ ਨਿਸਤਾਰਣ ॥
ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।

ਅੰਧ ਕੂਪ ਤੇ ਕਾਢਨਹਾਰਾ ॥
ਉਹ ਸੰਸਾਰ ਦੇ ਅੰਨ੍ਹੇ ਖੂਹ ਵਿਚੋਂ ਬਾਹਰ ਕੱਢ ਲੈਂਦਾ ਹੈ।

ਪ੍ਰੇਮ ਭਗਤਿ ਹੋਵਤ ਨਿਸਤਾਰਾ ॥
ਪਿਆਰ-ਭਰੀ ਉਪਾਸ਼ਨਾ ਰਾਹੀਂ ਬੰਦਾ ਪਾਰ ਉਤੱਰ ਜਾਂਦਾ ਹੈ।

ਸਾਧ ਰੂਪ ਅਪਨਾ ਤਨੁ ਧਾਰਿਆ ॥
ਸੰਤ-ਗੁਰਦੇਵ ਜੀ ਖ਼ੁਦ ਸੁਆਮੀ ਦੇ ਸਰੀਰ ਦਾ ਸਰੂਪ ਹਨ।

ਮਹਾ ਅਗਨਿ ਤੇ ਆਪਿ ਉਬਾਰਿਆ ॥
ਭਾਰੀ ਅੱਗ ਤੋਂ ਸਾਈਂ ਖ਼ੁਦ ਇਨਸਾਨ ਨੂੰ ਬਚਾਉਂਦਾ ਹੈ।

ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
ਆਪਣੇ ਆਪ ਇਹ ਪ੍ਰਾਣੀ ਸਿਮਰਨ, ਤਪੱਸਿਆਂ ਤੇ ਸਵੈ-ਜ਼ਬਤ ਦੀ ਕਮਾਈ ਨਹੀਂ ਕਰ ਸਕਦਾ।

ਆਦਿ ਅੰਤਿ ਪ੍ਰਭ ਅਗਮ ਅਗਾਹੀ ॥
ਆਰੰਭ ਅਤੇ ਅਖ਼ੀਰ ਵਿੱਚ ਕੇਵਲ ਅਪਹੁੰਚ ਅਤੇ ਅਥਾਹ ਸੁਆਮੀ ਹੀ ਸਾਰਾ ਕੁਛ ਕਰਨ ਵਾਲਾ ਹੈ।

ਨਾਮੁ ਦੇਹਿ ਮਾਗੈ ਦਾਸੁ ਤੇਰਾ ॥
ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ, ਹੇ ਪ੍ਰਭੂ! ਤੇਰਾ ਗੋਲਾ ਕੇਵਲ ਇਹ ਦਾਤ ਹੀ ਤੇਰੇ ਕੋਲੋਂ ਮੰਗਦਾ ਹੈ।

ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
ਹੇ ਨਾਨਕ! ਮੈਡਾਂ ਵਾਹਿਗੁਰੂ ਸੁਆਮੀ ਅਮਰ ਜਿੰਦਗੀ ਦੇਣ ਵਾਲਾ ਹੈ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
ਤੁਸੀਂ ਮੈਨੂੰ ਕਿਉਂ ਛਲਦੇ ਹੋ, ਹੇ ਲੋਕੋ? ਮੋਹਤ ਕਰ ਲੈਣ ਵਾਲਾ ਵਾਹਿਗੁਰੂ, ਮੈਂ ਮਸਕੀਨ ਉੱਤੇ ਮਿਹਰਬਾਨ ਹੈ।

ਐਸੀ ਜਾਨਿ ਪਾਈ ॥
ਮੈਂ ਐਸ ਤਰ੍ਹਾਂ ਸਮਝਿਆ ਹੈ,

ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
ਕਿ ਦਾਤਾਰ ਗੁਰੂ ਜੀ ਪਨਾਹ ਦੇਣ ਨੂੰ ਸੂਰਬੀਰ ਹਨ ਅਤੇ ਖ਼ੁਦ ਹੀ ਮੇਰੀ ਪਤਿ ਆਬਰੂ ਰਖਦੇ ਹਨ। ਠਹਿਰਾਉ।

ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
ਸੁਆਮੀ ਆਪਣੇ ਸਾਧੂਆਂ ਦੀ ਬੇਨਤੀ ਮੰਨ ਲੈਂਦਾ ਹੈ ਅਤੇ ਹਮੇਸ਼ਾਂ, ਹਮੇਸ਼ਾਂ ਹੀ ਆਰਾਮ ਬਖ਼ਸ਼ਣਹਾਰ ਹੈ।

ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
ਹੇ ਸਾਈਂ! ਤੂੰ ਮੈਂ, ਆਪਣੇ ਗੋਲੇ, ਉੱਤੇ ਮਿਹਰ ਧਾਰ ਤਾਂ ਜੋ ਮੈਂ ਕੇਵਲ ਤੇਰੇ ਨਾਮ ਦਾ ਹੀ ਸਿਮਰਨ ਕਰਾਂ।

ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
ਆਜ਼ਿਜ਼ ਨਾਨਕ ਤੇਰੇ ਨਾਮ ਦੀ ਯਾਚਨਾ ਕਰਦਾ ਹੈ, ਜੋ ਉਸ ਨੂੰ ਦਵੈਤ-ਭਾਵ ਅਤੇ ਵਹਿਮ ਤੋਂ ਨਿਰਮਲ ਕਰਦਾ ਹੈ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਮੇਰਾ ਠਾਕੁਰੁ ਅਤਿ ਭਾਰਾ ॥
ਨਿਹਾਇਤ ਹੀ ਵੱਡਾ ਹੈ ਮੈਡਾਂ ਸੁਆਮੀ ਮਾਲਕ।

ਮੋਹਿ ਸੇਵਕੁ ਬੇਚਾਰਾ ॥੧॥
ਮੈਂ ਉਸ ਦਾ ਇਕ ਗਰੀਬੜਾ ਗੋਲਾ ਹਾਂ।

ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
ਮੈਡਾਂ ਮੋਹ ਲੈਣ ਵਾਲਾ ਦਿਲਬਰ (ਹਰੀ) ਮੇਰੀ ਆਤਮਾ ਤੇ ਜਿੰਦ ਜਾਨ ਦਾ ਪਿਆਰਾ ਹੈ।

ਮੋ ਕਉ ਦੇਹੁ ਦਾਨਾ ॥੧॥ ਰਹਾਉ ॥
ਉਹ ਮੈਨੂੰ ਆਪਣੇ ਨਾਮ ਦੀ ਦਾਤ ਬਖ਼ਸ਼ਦਾ ਹੈ। ਠਹਿਰਾਉ।

ਸਗਲੇ ਮੈ ਦੇਖੇ ਜੋਈ ॥
ਮੈਂ ਸਾਰਿਆਂ ਨੂੰ ਵੇਖ ਅਤੇ ਪੜਤਾਲ ਲਿਆ ਹੈ।

ਬੀਜਉ ਅਵਰੁ ਨ ਕੋਈ ॥੨॥
ਪ੍ਰਭੂ ਦੇ ਬਗ਼ੈਰ ਹੋਰ ਦੂਸਰਾ ਕੋਈ ਨਹੀਂ।

ਜੀਅਨ ਪ੍ਰਤਿਪਾਲਿ ਸਮਾਹੈ ॥
ਸੁਆਮੀ ਸਾਰੇ ਪ੍ਰਾਣਧਾਰੀਆਂ ਨੂੰ ਪਾਲਦਾ-ਪੋਸਦਾ ਤੇ ਰੋਜ਼ੀ ਪਹੁੰਚਾਉਂਦਾ ਹੈ।

ਹੈ ਹੋਸੀ ਆਹੇ ॥੩॥
ਉਹ ਸੀ, ਹੈ ਅਤੇ ਹੋਵੇਗਾ ਭੀ।

ਦਇਆ ਮੋਹਿ ਕੀਜੈ ਦੇਵਾ ॥
ਮੇਰੇ ਸੁਆਮੀ! ਤੂੰ ਮੇਰੇ ਉਤੇ ਮਿਹਰ ਧਾਰ,

ਨਾਨਕ ਲਾਗੋ ਸੇਵਾ ॥੪॥੫॥੨੧॥
ਤਾਂ ਜੋ ਨਾਨਕ ਤੇਰੀ ਟਹਿਲ ਸੇਵਾ ਅੰਦਰ ਜੁੜਿਆ ਰਹੇ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
ਹੇ ਤੂੰ ਪਾਪੀਆਂ ਨੂੰ ਬਚਾਉਦਹਾਰ ਅਤੇ ਬੰਦਖ਼ਲਾਸ ਕਰਨ ਵਾਲੇ, ਮੈਂ ਤੇਰੇ ਉਤੋਂ ਸਦਾ ਹੀ ਕੁਰਬਾਨ ਕੁਰਬਾਨ, ਕੁਰਬਾਨ, ਕੁਰਬਾਨ ਜਾਂਦਾ ਹਾਂ।

ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
ਮੈਂ ਕਿਸੇ ਐਹੋ ਜੇਹੇ ਸਾਧੂ ਨੂੰ ਮਿਲ ਪਵਾਂ, ਜਿਸ ਦੀ ਸੰਗਤ ਅੰਦਰ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਾਂ।

ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
ਮੈਨੂੰ ਕੋਈ ਨਹੀਂ ਜਾਣਦਾ। ਮੈਂ ਤੇਰਾ ਨਫ਼ਰ ਆਖਿਆ ਜਾਂਦਾ ਹਾਂ, ਹੇ ਪ੍ਰਭੂ!

ਏਹਾ ਓਟ ਆਧਾਰਾ ॥੧॥ ਰਹਾਉ ॥
ਕੇਵਲ ਇਹ ਹੀ ਮੇਰਾ ਆਸਰਾ ਅਤੇ ਆਹਾਰ ਹੈ। ਠਹਿਰਾਉ।

ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ।

ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
ਆਪਣਾ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ।

ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
ਹੇ ਪੂਰੇ ਅਤੇ ਵੱਡੇ ਫੈਲਾਉ ਵਾਲੇ ਪ੍ਰਭੂ! ਪਿਆਰ ਨਾਲ ਮੈਂ ਕੇਵਲ ਤੇਰੇ ਪਿਛੇ ਪਿਛੇ ਹੀ ਟੁਰਦਾ ਹਾਂ।

ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
ਕੇਵਲ ਤੂੰ ਹੀ ਹੇ ਪ੍ਰਭੂ! ਸਾਰਿਆਂ ਸੰਸਾਰਾਂ, ਗੋਲਾਕਾਰਾਂ ਅਤੇ ਖਿਤਿਆਂ ਅੰਦਰ ਰਮ ਰਿਹਾ ਹੈ।

copyright GurbaniShare.com all right reserved. Email