ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥ ਅਹਿੱਲ, ਅਬਿਨਾਸ਼ੀ, ਅਦ੍ਰਿਸ਼ਟ ਅਤੇ ਅਨੰਤ ਹੈਂ ਤੂੰ, ਹੇ ਮੇਰੇ ਮੋਹ ਲੈਣ ਵਾਲੇ ਮਾਲਕ! ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥ ਹੇ ਸੁਆਮੀ! ਤੂੰ ਨਾਨਕ ਨੂੰ ਸਤਿ ਸੰਗਤ ਅਤੇ ਆਪਣੇ ਗੋਲਿਆਂ ਦੇ ਪੈਰਾਂ ਦੀ ਧੂੜ ਦੀ ਦਾਤ ਪਰਦਾਨ ਕਰ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਤ੍ਰਿਪਤਿ ਆਘਾਏ ਸੰਤਾ ॥ ਉਹ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ, ਗੁਰ ਜਾਨੇ ਜਿਨ ਮੰਤਾ ॥ ਜਿਹੜੇ ਸਾਧੂ ਗੁਰਾਂ ਦੇ ਉਪਦੇਸ਼ ਨੂੰ ਅਨੁਭਵ ਕਰਦੇ ਹਨ। ਤਾ ਕੀ ਕਿਛੁ ਕਹਨੁ ਨ ਜਾਈ ॥ ਉਨ੍ਹਾਂ ਦੀ ਉਪਮਾ ਕੁਝ ਭੀ ਆਖੀ ਨਹੀਂ ਜਾ ਸਕਦੀ, ਜਾ ਕਉ ਨਾਮ ਬਡਾਈ ॥੧॥ ਜਿਨ੍ਹਾਂ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੋਈ ਹੈ। ਲਾਲੁ ਅਮੋਲਾ ਲਾਲੋ ॥ ਮੇਰਾ ਪ੍ਰੀਤਮ ਇਕ ਅਣਮੁਲਾ ਜਵੇਹਰ ਹੈ। ਅਗਹ ਅਤੋਲਾ ਨਾਮੋ ॥੧॥ ਰਹਾਉ ॥ ਨਾਂ ਪ੍ਰਾਪਤ ਹੋਣ ਵਾਲਾ ਅਤੇ ਅਮਾਪ ਹੈ ਉਸ ਦਾ ਨਾਮ। ਠਹਿਰਾਉ। ਅਵਿਗਤ ਸਿਉ ਮਾਨਿਆ ਮਾਨੋ ॥ ਜਿਸ ਦੀ ਆਤਮਾ, ਅਬਿਨਾਸ਼ੀ ਪ੍ਰਭੂ ਨਾਲ ਪ੍ਰਸੰਨ ਥੀ ਗਈ ਹੈ; ਗੁਰਮੁਖਿ ਤਤੁ ਗਿਆਨੋ ॥ ਉਹ ਗੁਰਾਂ ਦੀ ਦਇਆ ਦੁਆਰਾ, ਬ੍ਰਹਮ-ਬੋਧ ਦੇ ਜੋਹਰ ਨੂੰ ਪ੍ਰਾਪਤ ਕਰ ਲੈਂਦਾ ਹੈ। ਪੇਖਤ ਸਗਲ ਧਿਆਨੋ ॥ ਉਹ ਸਾਰਿਆਂ ਨੂੰ ਵੇਖਦਾ ਹੈ, ਪਰ ਸਾਈਂ ਦੇ ਖ਼ਿਆਲ ਅੰਦਰ ਲੀਨ ਰਹਿੰਦਾ ਹੈ, ਤਜਿਓ ਮਨ ਤੇ ਅਭਿਮਾਨੋ ॥੨॥ ਜੋ ਆਪਣੇ ਚਿੱਤ ਅੰਦਰੋਂ ਹੰਕਾਰ ਨੂੰ ਕੱਢ ਦਿੰਦਾ ਹੈ। ਨਿਹਚਲੁ ਤਿਨ ਕਾ ਠਾਣਾ ॥ ਮੁਸਤਕਿਲ ਹੈ ਉਨ੍ਹਾਂ ਦਾ ਟਿਕਾਣਾ, ਗੁਰ ਤੇ ਮਹਲੁ ਪਛਾਣਾ ॥ ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ ਦੀ ਹਜ਼ੂਰੀ ਨੂੰ ਅਨੁਭਵ ਕਰਦੇ ਹਨ। ਅਨਦਿਨੁ ਗੁਰ ਮਿਲਿ ਜਾਗੇ ॥ ਗੁਰਾਂ ਨੂੰ ਮਿਲ ਕੇ ਉਹ ਰੈਣ ਅਤੇ ਦਿਹੁੰ ਜਾਗਦੇ ਰਹਿੰਦੇ ਹਨ, ਹਰਿ ਕੀ ਸੇਵਾ ਲਾਗੇ ॥੩॥ ਅਤੇ ਆਪਣੇ ਆਪ ਨੂੰ ਪ੍ਰਭੂ ਦੀ ਟਹਿਲ ਅੰਦਰ ਜੋੜਦੇ ਹਨ। ਪੂਰਨ ਤ੍ਰਿਪਤਿ ਅਘਾਏ ॥ ਉਹ ਪੂਰੀ ਤਰ੍ਹਾਂ ਰੱਜ ਤੇ ਧ੍ਰਾਪ ਜਾਂਦੇ ਹਨ, ਸਹਜ ਸਮਾਧਿ ਸੁਭਾਏ ॥ ਅਤੇ ਸੁਖੈਨ ਹੀ ਸੁਆਮੀ ਦੀ ਧਿਆਨ ਅਵਸਥਾ ਵਿੱਚ ਲੀਨ ਹੋ ਜਾਂਦੇ ਹਨ। ਹਰਿ ਭੰਡਾਰੁ ਹਾਥਿ ਆਇਆ ॥ ਪ੍ਰਭੂ ਦਾ ਖ਼ਜ਼ਾਨਾ ਉਨ੍ਹਾਂ ਦੇ ਹੱਥ ਲੱਗ ਜਾਂਦਾ ਹੈ। ਨਾਨਕ ਗੁਰ ਤੇ ਪਾਇਆ ॥੪॥੭॥੨੩॥ ਗੁਰਾਂ ਦੇ ਰਾਹੀਂ ਉਹ ਇਸ ਨੂੰ ਪ੍ਰਾਪਤ ਹੁੰਦੇ ਹਨ, ਹੇ ਨਾਨਕ! ਮਾਰੂ ਮਹਲਾ ੫ ਘਰੁ ੬ ਦੁਪਦੇ ਮਾਰੂ ਪੰਜਵੀਂ ਪਾਤਿਸ਼ਾਹੀ ਦੁਪਦੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥ ਤੂੰ ਆਪਣੀਆਂ ਸਾਰੀਆਂ ਚਾਲਾਕੀਆਂ ਛੱਡ ਦੇ ਅਤੇ ਸੰਤਾਂ ਨਾਲ ਮਿਲ ਕੇ ਆਪਣੀ ਹੰਗਤਾ ਨੂੰ ਮੇਟ ਸੁੱਟ। ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥ ਹੋਰ ਸਾਰਾ ਕੁਝ ਝੂਠ ਹੈ, ਇਸ ਲਈ ਆਪਣੀ ਜੀਭ੍ਹਾ ਨਾਲ ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ। ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥ ਹੇ ਮੇਰੀ ਜਿੰਦੇ! ਤੂੰ ਆਪਣਿਆਂ ਕੰਨਾਂ ਨਾਲ ਰੱਬ ਦਾ ਨਾਮ ਸੁਣ। ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥ ਤੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਣਗੇ। ਤਦ ਗ਼ਰੀਬ ਯਮ ਤੈਨੂੰ ਕੀ ਕਰ ਸਕਦਾ ਹੈ? ਠਹਿਰਾਉ। ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥ ਦੁਖ, ਗਰੀਬੀ ਅਤੇ ਡਰ ਤੈਨੂੰ ਨਹੀਂ ਸਤਾਉਣਗੇ ਅਤੇ ਆਰਾਮ ਦੀ ਥਾਂ ਮਿਲ ਜਾਵੇਗੀ। ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥ ਗੁਰਾਂ ਦੀ ਦਇਆ ਦੁਆਰਾ ਨਾਨਕ ਆਖਦਾ ਹੈ ਕਿ ਸਾਈਂ ਦਾ ਸਿਮਰਨ। ਸਮੂਹ ਗਿਆਤ ਦਾ ਜੌਹਰ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥ ਜੋ ਨਾਮ ਨੂੰ ਭੁਲਾਉਂਦੇ ਹਨ; ਉਨ੍ਹਾਂ ਨੂੰ ਮੈਂ ਮਿੱਟੀ ਹੁੰਦਿਆਂ ਵੇਖਿਆ ਹੈ। ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥ ਪੁੱਤ੍ਰ ਦੋਸਤ ਅਤੇ ਵਹੁਟੀ ਦਾ ਮਾਣਨਾ; ਇਹ ਪਿਆਰ ਟੁੱਟ ਜਾਂਦੇ ਹਨ। ਮੇਰੇ ਮਨ ਨਾਮੁ ਨਿਤ ਨਿਤ ਲੇਹ ॥ ਹੇ ਮੇਰੀ ਜਿੰਦੇ! ਸਦਾ ਸਦਾ ਹੀ ਤੂੰ ਨਾਮ ਦਾ ਸਿਮਰਨ ਕਰ। ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥ ਐਕੁਰ ਤੂੰ ਅੱਗ ਦੇ ਸਮੁੰਦਰ ਵਿੱਚ ਨਹੀਂ ਸੜੇਗਾਂ ਅਤੇ ਸਾਈਂ ਤੇਰੀ ਆਤਮਾ ਤੇ ਕਾਇਆ ਨੂੰ ਆਰਾਮ ਦੀ ਦਾਤ ਦੇਵੇਗਾ। ਠਹਿਰਾਉ। ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥ ਸੰਸਾਰੀ ਰੰਗਰਲੀਆਂ ਦਰਖਤ ਦੀ ਛਾਂ ਦੀ ਮਾਨੰਦ ਨਾਸ ਹੋ ਜਾਂਦੀਆਂ ਹਨ ਜਾਂ ਹਵਾ ਨਾਲ ਬੱਦਲਾਂ ਦੀ ਤਰ੍ਹਾਂ ਉਡੱ ਜਾਂਦੀਆਂ ਹਨ। ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥ ਸੰਤਾਂ ਨਾਲ ਮਿਲ ਕੇ ਤੂੰ ਆਪਣੇ ਅੰਦਰ ਸੁਆਮੀ ਦੇ ਸਿਮਰਨ ਨੂੰ ਪੱਕਾ ਕਰ, ਹੇ ਨਾਂਨਕ! ਕੇਵਲ ਇਹ ਹੀ ਤੇਰੇ ਕੰਮ ਦਾ ਵੱਖਰ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥ ਆਰਾਮ ਬਖ਼ਸ਼ਣਹਾਰ ਹੈ ਸਰਬ-ਵਿਆਪਕ ਸੁਆਮੀ ਉਹ ਸਦਾ ਤੇਰੇ ਨਾਲ ਵਸਦਾ ਹੈ, ਹੇ ਪ੍ਰਾਣੀ! ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥ ਹਰੀ ਮਰਦਾ ਨਹੀਂ। ਉਹ ਆਉਂਦਾ ਜਾਂਦਾ ਅਤੇ ਬਿਨਸਦਾ ਨਹੀਂ। ਗਰਮੀ ਅਤੇ ਸਰਦੀ ਉਸ ਨੂੰ ਪੇਂਹ ਦੀਆਂ ਨਹੀਂ। ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥ ਹੇ ਮੇਰੀ ਜਿੰਦੇ! ਤੂੰ ਸਾਈਂ ਦੇ ਨਾਮ ਨਾਲ ਪਿਰਹੜੀ ਪਾ। ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥ ਆਪਣੇ ਚਿੱਤ ਅੰਦਰ ਤੂੰ, ਪ੍ਰਸੰਨਤਾ ਦੇ ਖ਼ਜ਼ਾਨੇ ਆਪਣੇ ਸੁਅਮੀ ਵਾਹਿਗੁਰੂ ਨੂੰ ਯਾਦ ਕਰ, ਕੇਵਲ ਇਹ ਹੀ ਮਨੁੱਖੀ ਜੀਵਨ ਦੀ ਪਵਿੱਤਰ ਰਹੁ-ਰੀਤੀ ਹੈ। ਠਹਿਰਾਉ। ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥ ਜਿਹੜਾ ਕੋਈ ਭੀ ਮਿਹਰਬਾਨ ਅਤੇ ਮਇਆਵਾਨ ਸੁਆਮੀ ਵਾਹਿਗੁਰੂ ਨੂੰ ਸਿਮਰਦਾ ਹੈ, ਉਹ ਕਾਮਯਾਬ ਹੋ ਵੰਝਦਾ ਹੈ। ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥ ਮੇਰਾ ਸੁਆਮੀ ਸਦਾ ਤਰੋਤਾਜ਼ਾ, ਸਦਾ-ਨਵੀਂ ਦੇਹ ਵਾਲਾ, ਸਿਆਣਾ ਅਤੇ ਸੋਹਣਾ ਸੁਨੱਖਾ ਹੈ। ਨਾਨਕ ਦਾ ਹਿਰਦਾ ਉਸ ਦੇ ਨਾਮ ਨਾਲ ਵਿੰਨਿ੍ਹਆ ਗਿਆ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥ ਟੁਰਦਿਆਂ, ਬਹਿੰਦਿਆਂ, ਸੁੱਤਿਆਂ ਅਤੇ ਜਾਗਦਿਆਂ ਤੂੰ ਗੁਰਾਂ ਦੇ ਉਪਦੇਸ਼ ਦੀ ਆਪਣੇ ਮਨ ਅੰਦਰ ਸੋਚ ਵਿਚਾਰ ਕਰ। ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥ ਤੂੰ ਦੌੜ ਕੇ ਪ੍ਰਭੂ ਦੇ ਪੈਰਾਂ ਦੀ ਪਨਾਹ ਲੈ ਅਤੇ ਸੰਤਾਂ ਦੀ ਸੰਗਤ ਕਰ। ਇਸ ਤਰ੍ਹਾਂ ਤੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾਂ। copyright GurbaniShare.com all right reserved. Email |