ਮੇਰੇ ਮਨ ਨਾਮੁ ਹਿਰਦੈ ਧਾਰਿ ॥ ਹੇ ਮੈਂਡੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਨੂੰ ਆਪਣੇ ਦਿਲ ਅੰਦਰ ਟਿਕਾ। ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥ ਤੂੰ ਆਪਣੇ ਪ੍ਰਭੂ ਨਾਲ ਪਿਰਹੜੀ ਪਾ, ਆਪਣੀ ਆਤਮਾ ਅਤੇ ਦੇਹ ਉਸ ਨਾਲ ਜੋੜ ਅਤੇ ਤੂੰ ਹੋਰ ਸਾਰਾ ਕੁਛ ਭੁਲਾ ਦੇ। ਠਹਿਰਾਉ। ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥ ਆਤਮਾ, ਚਿੱਤ, ਦੇਹ ਅਤੇ ਜਿੰਦ-ਜਾਨ ਸੁਆਮੀ ਦੀ ਮਲਕੀਅਤ ਹਨ, ਇਸ ਲਈ ਤੂੰ ਆਪਣੀ ਸਵੈ-ਚੰਗਤਾ ਨੂੰ ਛੱਡ ਦੇ। ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਤੇਰੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕਦੇ ਭੀ ਸ਼ਿਕਸਤ ਨਹੀਂ ਖਾਵੇਗਾਂ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥ ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਝ ਅਤੇ ਤੇਰੀ ਪੀੜ ਨਵਿਰਤ ਹੋ ਜਾਊਗੀ। ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥ ਕੇਵਲ ਉਹ ਹੀ ਤੇਰੇ ਨਾਮ ਨੂੰ ਪਾਉਂਦਾ ਹੈ, ਹੇ ਸੁਆਮੀ! ਜਿਸ ਨੂੰ ਤੂੰ ਮਿਹਰ ਧਾਰ ਕੇ ਇਹ ਪ੍ਰਦਾਨ ਕਰਦਾ ਹੈਂ। ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥ ਹੇ ਮੇਰੀ ਜਿੰਦੜੀਏ! ਤੂੰ ਨਾਮ ਦੇ ਅੰਮ੍ਰਿਤ ਨੂੰ ਪਾਨ ਕਰ। ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥ ਤੂੰ ਹੋਰਸ ਤੁੱਛ ਸੁਆਦਾਂ ਨੂੰ ਛੱਡ ਦੇ। ਇਸ ਤਰ੍ਹਾਂ ਤੂੰ ਅਬਿਨਾਸੀ ਹੋ ਕੇ ਸਾਰਿਆਂ ਯੁੱਗਾਂ ਅੰਦਰ ਜੀਉਂਦਾ ਰਹੇਗਾਂ। ਠਹਿਰਾਉ। ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥ ਤੂੰ ਲਗਾਤਾਰ ਨਾਮ ਦਾ ਉਚਾਰਨ ਕਰ, ਨਾਮ ਦਾ ਅਨੰਦ ਮਾਣ ਅਤੇ ਨਾਮ ਨਾਲ ਹੀ ਪਿਰਹੜੀ ਪਾ। ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥ ਨਾਨਕ ਨੇ ਇੱਕ ਵਾਹਿਗੁਰੂ ਨੂੰ ਹੀ ਆਪਣਾ ਦੋਸਤ ਯਾਰ, ਸਾਥੀ ਅਤੇ ਸਨਬੰਧੀ ਬਣਾਇਆ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥ ਸਾਈਂ ਪ੍ਰਾਣੀ ਨੂੰ ਮਾਂ ਦੇ ਪੇਟ ਵਿੱਚ ਪਾਲਦਾ-ਪੋਸਦਾ ਅਤੇ ਬਚਾਉਂਦਾ ਹੈ ਅਤੇ ਗਰਮੀ, ਉਸ ਨੂੰ ਨਹੀਂ ਪੋਂਹ ਦੀ। ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥ ਉਹੀ ਸਾਹਿਬ ਉਸ ਦੀ ਏਥੇ ਰੱਖਿਆ ਕਰਦਾ ਹੈ। ਆਪਣੀ ਵਿਚਾਰ ਵਾਲੀ ਅਕਲ ਰਾਹੀਂ ਤੂੰ ਇਸ ਨੂੰ ਸਮਝ। ਮੇਰੇ ਮਨ ਨਾਮ ਕੀ ਕਰਿ ਟੇਕ ॥ ਹੇ ਮੇਰੇ ਮਨੂਏ! ਤੂੰ ਸਾਈਂ ਦੇ ਨਾਮ ਦਾ ਆਸਰਾ ਲੈ। ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥ ਤੂੰ ਉਸ ਨੂੰ ਅਨੁਭਵ ਕਰ, ਜਿਸ ਨੇ ਤੈਨੂੰ ਰੱਚਿਆ ਹੈ। ਇਕ ਪ੍ਰਭੂ ਹੀ ਹੇਤੂਆਂ ਦਾ ਹੇਤੂ ਹੈ। ਠਹਿਰਾਉ। ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥ ਤੂੰ ਸਾਈਂ ਨੂੰ ਆਪਣੇ ਚਿੱਤ ਅੰਦਰ ਯਾਦ ਕਰ, ਆਪਣੀ ਚਤੁਰਾਈ ਛੱਡ ਦੇ ਅਤੇ ਸਮੂਹ ਭੇਸਾਂ ਨੂੰ ਤਲਾਂਜਲੀ ਦੇ ਛੱਡ। ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥ ਸਦੀਵ ਹੀ ਸੁਆਮੀ ਮਾਲਕ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਅਣਗਿਣਤ ਹੀ ਪਾਰ ਉਤੱਰ ਗਏ ਹਨ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥ ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ; ਉਹ ਨਿਖ਼ਸਮਿਆਂ ਦਾ ਖ਼ਸਮ ਹੈ। ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥ ਪਰਮ ਭਿਆਨਕ ਸੰਸਾਰ-ਸਮੁੰਦਰ ਅੰਦਰ, ਸੁਆਮੀ ਹੀ ਇਕ ਤੁਲਹੜਾ ਹੈ। ਕੇਵਲ ਉਹ ਹੀ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉਤੇ ਐਸੀ ਲਿਖਤਾਕਾਰ ਲਿਖੀ ਹੋਈ ਹੈ। ਡੂਬੇ ਨਾਮ ਬਿਨੁ ਘਨ ਸਾਥ ॥ ਨਾਮ ਦੇ ਬਗ਼ੈਰ ਮਨੁੱਖਾਂ ਦੇ ਘਣੇਰੇ ਪੂਰ ਡੁਬ ਗਏ ਹਨ। ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥ ਕੰਮਾਂ ਦੇ ਕਰਣਹਾਰ ਵਾਹਿਗੁਰੂ ਨੂੰ ਬੰਦਾ ਚੇਤੇ ਨਹੀਂ ਕਰਦਾ। ਆਪਣੀ ਸਹਾਇਤਾ ਦਾ ਹੱਥ ਦੇ ਕੇ, ਸਾਈਂ ਉਸ ਦੀ ਰੱਖਿਆ ਕਰਦਾ ਹੈ। ਠਹਿਰਾਉ। ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥ ਸਤਿਸੰਗਤ ਨਾਲ ਜੋੜ ਕੇ, ਤੂੰ ਸੁਆਮੀ ਦੀ ਸਿਫੰਤਸਨ ਉਚਾਰਨ ਕਰ ਅਤੇ ਸੁਆਮੀ ਦਾ ਅੰਮ੍ਰਿਤ ਨਾਮ ਤੈਨੂੰ ਮਾਰਗ ਵਿਖਾਲ ਕੇਊਗਾ। ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥ ਹੇ ਹੰਕਾਰ ਦੇ ਵੈਰੀ ਤੇ ਮਾਇਆ ਦੇ ਸੁਆਮੀ ਵਾਹਿਗੁਰੂ!ਨੂੰ ਤੂੰ ਨਾਨਕ ਉੱਤੇ ਮਿਹਰ ਧਾਰ। ਉਹ ਤੇਰੀ ਕਥਾ ਵਾਰਤਾ ਸੁਣ ਕੇ ਜੀਉਂਦਾ ਹੈ। ਮਾਰੂ ਅੰਜੁਲੀ ਮਹਲਾ ੫ ਘਰੁ ੭ ਮਾਰੂ ਅੰਜੁਲੀ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥ ਮਿਲਾਪ ਅਤੇ ਵਿਛੋੜਾ ਪ੍ਰਭੂ ਨੇ ਹੀ ਨੀਅਤ ਕੀਤਾ ਹੈ। ਪੰਚ ਧਾਤੁ ਕਰਿ ਪੁਤਲਾ ਕੀਆ ॥ ਪੰਜਾਂ ਤੱਤਾਂ ਤੋਂ ਇਹ ਦੇਹ ਬਣਾਈ ਗਈ ਹੈ। ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥ ਮਹਾਰਾਜ ਮਾਲਕ ਦੇ ਹੁਕਮ ਦੁਆਰਾ ਆਤਮਾ ਆ ਕੇ ਸਰੀਰ ਅੰਦਰ ਪ੍ਰਵੇਸ਼ ਕਰ ਗਈ। ਜਿਥੈ ਅਗਨਿ ਭਖੈ ਭੜਹਾਰੇ ॥ ਜਿਥੇ ਅੱਗ ਐਊਂ ਬਲਦੀ ਹੈ ਜਿਸ ਤਰ੍ਹਾਂ ਇੱਕ ਭੱਠੀ ਵਿੱਚ; ਊਰਧ ਮੁਖ ਮਹਾ ਗੁਬਾਰੇ ॥ ਜਿੱਥੇ ਅਨ੍ਹੇਰ ਘੁਪ ਅੰਦਰ ਬੰਦਾ ਮੂਧੇ ਮੂੰਹ ਪਿਆ ਹੁੰਦਾ ਹੈ; ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥ ਓੱਥੇ ਉਹ ਉਸ ਸੁਆਮੀ ਨੂੰ ਹਰ ਸੁਆਸ ਸਨਾਲ ਸਿਮਰਦਾ ਹੈ ਅਤੇ ਸੁਆਮੀ ਉਸ ਨੂੰ ਬਚਾ ਲੈਂਦਾ ਹੈ। ਵਿਚਹੁ ਗਰਭੈ ਨਿਕਲਿ ਆਇਆ ॥ ਉਹ ਮਾਂ ਦੇ ਪੇਟ ਵਿਚੋਂ ਬਾਹਰ ਨਿਕਲ ਆਉਂਦਾ ਹੈ, ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥ ਅਤੇ ਆਪਣੇ ਸੁਆਮੀ ਨੂੰ ਭੁਲਾ ਆਪਣੇ ਮਨ ਨੂੰ ਦੁਨੀਆਂ ਨਾਲ ਜੋੜ ਲੈਂਦਾ ਹੈ। ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥ ਉਹ ਆਉਂਦਾ, ਜਾਂਦਾ ਅਤੇ ਜੂਨੀਆਂ ਅੰਦਰ ਭੁਆਇਆ ਜਾਂਦਾ ਹੈ, ਕਿਸੇ ਜਗ੍ਹਾ ਤੇ ਭੀ ਉਸ ਨੂੰ ਠਹਿਰਨਾ ਨਹੀਂ ਮਿਲਦਾ। ਮਿਹਰਵਾਨਿ ਰਖਿ ਲਇਅਨੁ ਆਪੇ ॥ ਦਇਆਵਾਲ ਮਾਲਕ ਖ਼ੁਦ ਹੀ ਪ੍ਰਾਣੀ ਦੀ ਰੱਖਿਆ ਕਰਦਾ ਹੈ। ਜੀਅ ਜੰਤ ਸਭਿ ਤਿਸ ਕੇ ਥਾਪੇ ॥ ਸਾਰੇ ਪ੍ਰਾਣਧਾਰੀਆਂ ਨੂੰ ਉਹ ਆਪ ਹੀ ਅਸਥਾਪਨ ਕਰਦਾ ਹੈ। ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥ ਪ੍ਰਾਮਣੀਕ ਹੈ ਉਸ ਦਾ ਆਗਮਨ, ਹੇ ਨਾਨਕ! ਜੋ ਆਪਣੇ ਅਮੋਲਕ ਮਨੁਖੀ ਜੀਵਨ ਨੂੰ ਜਿੱਤ ਕੇ ਏਥੋਂ ਕੂਚ ਕਰਦਾ ਹੈ। copyright GurbaniShare.com all right reserved. Email |