Page 1008

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਵੈਦੋ ਨ ਵਾਈ ਭੈਣੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥
ਇੱਕ ਪ੍ਰਭੂ ਹੀ ਪ੍ਰਾਣੀ ਦਾ ਸਹਾਇਕ ਹੈ। ਨਾਂ ਕੋਈ ਹਕੀਮ ਹੈ, ਨਾਂ ਸ਼ੁਭਚਿੰਤਕ, ਨਾਂ ਉਸ ਦੀ ਭੈਣ ਨਾਂ ਹੀ ਵੀਰ।

ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥੨॥
ਹੇ ਬੰਦੇ! ਤੂੰ ਉਸ ਸ੍ਰੋਮਣੀ ਸਾਹਿਬ ਦਾ ਆਰਾਧਨ ਕਰ, ਜਿਸ ਦੇ ਕੀਤਿਆਂ ਸਭ ਕੁਛ ਹੁੰਦਾ ਹੈ ਅਤੇ ਜੋ ਕਸਮਲਾਂ ਦੀ ਮਲੀਣਤਾ ਨੂੰ ਧੋ ਸੁਟਦਾ ਹੈ।

ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥੩॥
ਜੋ ਸਾਰੀਆਂ ਦਿਲਾਂ ਅੰਦਰ ਰਹਿੰਦਾ ਹੈ ਤੇ ਸਾਰਿਆ ਅੰਦਰ ਵਸਦਾ ਹੈ ਅਤੇ ਅਬਿਨਾਸੀ ਹੈ ਜਿਸ ਦਾ ਟਿਕਾਣਾ।

ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥੪॥
ਜੋ ਆਉਂਦਾ ਤੇ ਜਾਂਦਾ ਨਹੀਂ ਤੇ ਸਦਾ ਸਾਡੇ ਨਾਲ ਰਹਿੰਦਾ ਹੈ ਅਤੇ ਮੁਕੰਮਲ ਹਨ ਜਿਸ ਦੇ ਕੰਮ।

ਭਗਤ ਜਨਾ ਕਾ ਰਾਖਣਹਾਰਾ ॥
ਸੁਆਮੀ ਆਪਣੇ ਸੰਤਾਂ ਦੀ ਰੰਖਿਆ ਕਰਨ ਵਾਲਾ ਹੈ।

ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥
ਪਵਿੱਤਰ ਪੁਰਸ਼ ਜਿੰਦ ਜਾਨ ਦੇ ਆਸਰੇ ਵਾਹਿਗੁਰੂ ਦਾ ਸਿਮਰਨ ਕਰਕੇ ਜੀਉਂਦੇ ਹਨ।

ਕਰਨ ਕਾਰਨ ਸਮਰਥੁ ਸੁਆਮੀ ਨਾਨਕੁ ਤਿਸੁ ਕੁਰਬਾਨੁ ਹੇ ॥੫॥੨॥੩੨॥
ਪ੍ਰਭੂ ਸਾਰਿਆ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ। ਨਾਨਕ ਉਸ ਉਤੋਂ ਬਲਿਹਾਰਨੇ ਵੰਝਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਾਰੂ ਮਹਲਾ ੯ ॥
ਮਾਰੂ ਨੌਵੀਂ ਪਾਤਸ਼ਾਹੀ।

ਹਰਿ ਕੋ ਨਾਮੁ ਸਦਾ ਸੁਖਦਾਈ ॥
ਸਦੀਵ ਹੀ ਆਰਾਮ-ਬਖਸ਼ਣਹਾਰ ਹੈ ਸੁਆਮੀ ਦਾ ਨਾਮ।

ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
ਜਿਸ ਦਾ ਆਰਾਧਨ ਕਰਨ ਦੁਆਰਾ ਅਜਾਮਲ ਪਾਰ ਉਤੱਰ ਗਿਆ ਅਤੇ ਵੇਸਵਾ ਨੂੰ ਮੋਖਸ਼ ਪਰਾਪਤ ਹੋ ਗਈ। ਠਹਿਰਾਉ।

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
ਪੰਚਾਲ ਦੇ ਰਾਜੇ ਦੀ ਸ਼ਹਿਜ਼ਾਦੀ ਦਰੋਪਦੀ ਨੇ ਸ਼ਾਹੀ ਦਰਬਾਰ ਅੰਦਰ ਪ੍ਰਭੂ ਦੇ ਨਾਮ ਨੂੰ ਯਾਦ ਕੀਤਾ।

ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥
ਰਹਿਮਤ ਦੇ ਸ਼ਰੂਪ ਵਾਹਿਗੁਰੂ ਨੇ ਉਸ ਦਾ ਦੁਖੜਾ ਦੂਰ ਕਰ ਦਿੱਤਾ ਅਤੇ ਆਪਣੀ ਨਿੱਜ ਦੀ ਪ੍ਰਭਤਾ ਨੂੰ ਵਧਾਇਆ।

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਜਿਹੜਾ ਬੰਦ, ਮਿਹਰ ਦੇ ਖਜ਼ਾਨੇ, ਵਾਹਿਗੁਰੂ, ਦੀ ਕੀਰਤੀ ਗਾਇਨ ਕਰਦਾ ਹੈ, ਉਸ ਦੀ ਸੁਆਮੀ ਸਹਾਇਤਾ ਕਰਦਾ ਹੈ।

ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥
?????।

ਮਾਰੂ ਮਹਲਾ ੯ ॥
ਮਾਰੂ ਨੌਵੀਂ ਪਾਤਿਸ਼ਾਹੀ।

ਅਬ ਮੈ ਕਹਾ ਕਰਉ ਰੀ ਮਾਈ ॥
ਮੈਂ ਹੁਣ ਕੀ ਕਰਾਂ, ਹੇ ਮਾਤਾ?

ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹ੍ਹਾਈ ॥੧॥ ਰਹਾਉ ॥
ਸਾਰਾ ਜੀਵਨ ਮੈਂ ਪਾਪਾਂ ਵਿੱਚ ਗੁਆ ਦਿੱਤਾ ਹੈ ਅਤੇ ਕਦੇ ਭੀ ਪ੍ਰਭੂ ਦਾ ਆਰਾਧਨ ਨਹੀਂ ਕੀਤਾ ਠਹਿਰਾਉ।

ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥
ਜਦ ਮੌਤ ਆਪਣੀ ਫਾਹੀ ਮੇਰੀ ਗਰਦਨ ਦੁਆਲੇ ਪਾਉਂਦੀ ਹੈ; ਉਸ ਨਾਲ ਮੇਰੇ ਸਾਰੇ ਹੋਸ਼ ਹਵਾਸ ਬਾਖਤਾ ਹੋ ਜਾਂਦੇ ਹਨ।

ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥
ਸੁਆਮੀ ਦੇ ਨਾਮ ਦੇ ਬਗੈਰ, ਇਸ ਮੁਸੀਬਤ ਵਿੱਚ ਬੰਦੇ ਦਾ ਹੁਣ ਕੌਣ ਮਦਦਗਾਰ ਹੋ ਸਕਦਾ ਹੈ।

ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥
ਜਿਹੜੇ ਮਾਲਧਨ ਨੂੰ ਬੰਦਾ ਆਪਣਾ ਨਿੱਜ ਦਾ ਕਰਕੇ ਜਾਣਦਾ ਹੈ, ਇਕ ਮੁਹਤ ਵਿੱਚ ਉਹ ਕਿਸੇ ਹੋਰਸ ਦਾ ਹੋ ਜਾਂਦਾ ਹੈ।

ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥
ਗੁਰੂ ਜੀ ਆਖਦੇ ਹਨ ਕਿ ਇਹ ਫਿਕਰ ਬੰਦੇ ਦੇ ਦਿਲ ਵਿੱਚ ਸਦਾ ਲੱਗਾ ਰਹਿੰਦਾ ਹੈ ਕਿ ਉਸ ਨੇ ਕਦੇ ਭੀ ਹਰੀ ਦੀ ਕੀਰਤੀ ਗਾਇਨ ਨਹੀਂ ਕੀਤੀ।

ਮਾਰੂ ਮਹਲਾ ੯ ॥
ਮਾਰੂ ਨੌਵੀਂ ਪਾਤਿਸ਼ਾਹੀ।

ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥
ਹੇ ਮੇਰੀ ਮਾਤਾ! ਮੈਂ ਆਪਣੇ ਚਿੱਤ ਦਾ ਹੰਕਾਰ ਨਹੀਂ ਛਡਿਆ।

ਮਾਇਆ ਕੇ ਮਦਿ ਜਨਮੁ ਸਿਰਾਇਓ ਰਾਮ ਭਜਨਿ ਨਹੀ ਲਾਗਿਓ ॥੧॥ ਰਹਾਉ ॥
ਮੈਂ ਧਨ-ਦੌਲਤ ਦੀ ਖ਼ੁਮਾਰੀ ਅੰਦਰ ਆਪਣਾ ਜੀਵਨ ਬਤੀਤ ਕਰ ਲਿਆ ਹੈ ਅਤੇ ਸੁਆਮੀ ਦੇ ਸਿਮਰਨ ਨਾਲ ਆਪਣੇ ਆਪ ਨੂੰ ਨਹੀਂ ਜੋੜਿਆ। ਠਹਿਰਾਉ।

ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥
ਜਦ ਮੌਤ ਦਾ ਡੰਡਾਂ ਮੇਰੇ ਸਿਰ ਉਤੇ ਪਵੇਗਾ ਕੇਵਲ ਤਦ ਹੀ ਨੀਦ ਤੋਂ ਮੇਰੀ ਅੱਖ ਉਘੜੇਗੀ।

ਕਹਾ ਹੋਤ ਅਬ ਕੈ ਪਛੁਤਾਏ ਛੂਟਤ ਨਾਹਿਨ ਭਾਗਿਓ ॥੧॥
ਪ੍ਰੰਤੂ ਉਸ ਵੇਲੇ ਪਸਚਾਤਾਪ ਕਰਨ ਦਾ ਕੀ ਲਾਭ ਹੈ? ਮੈਂ ਭੱਜ ਕੇ ਖ਼ਲਾਸੀ ਪਰਾਪਤ ਨਹੀਂ ਕਰ ਸਕਦਾ।

ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥
ਜਦ ਇਹ ਫ਼ਿਕਰ ਬੰਦੇ ਦੇ ਦਿਲ ਵਿੱਚ ਉਤਪੰਨ ਹੋ ਜਾਂਦਾ ਹੈਂ ਤਦ ਉਹ ਗੁਰਾਂ ਦੇ ਪੈਰਾਂ ਨੂੰ ਪਿਆਰ ਕਰਨ ਲਗ ਜਾਂਦਾ ਹੈ।

ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥੨॥੩॥
ਜਦ ਮੈਂ ਸਾਈਂ ਦੀ ਕੀਰਤੀ ਅੰਦਰ ਲੀਨ ਹੁੰਦਾ ਹਾਂ, ਕੇਵਲ ਤਾਂ ਹੀ ਮੇਰਾ ਜੀਵਨ ਲਾਭਦਾਇਕ ਹੁੰਦਾ ਹੈ, ਹੇ ਨਾਨਕ!

ਮਾਰੂ ਅਸਟਪਦੀਆ ਮਹਲਾ ੧ ਘਰੁ ੧
ਮਾਰੂ ਅਸ਼ਟਪਦੀਆਂ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥
ਵੇਦਾਂ ਅਤੇ ਪੁਰਾਨਾਂ ਨੂੰ ਵਾਚ ਅਤੇ ਸੁਣ ਕੇ ਘਣੇਰੇ ਰਿਸ਼ੀ ਹਾਰ ਹੁਟ ਗਏ ਹਨ।

ਅਠਸਠਿ ਤੀਰਥ ਬਹੁ ਘਣਾ ਭ੍ਰਮਿ ਥਾਕੇ ਭੇਖਾ ॥
ਕ੍ਰੋੜਾਂ ਹੀ ਸ਼ਪ੍ਰਦਾਈ ਅਠਾਹਟ ਯਾਤ੍ਰਾ ਅਸਥਾਨਾਂ ਤੇ ਰਟਨ ਕਰਦੇ ਹੋਏ ਹੰਭ ਗਏ ਹਨ।

ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥੧॥
ਪਾਵਨ ਪਵਿੱਤ੍ਰ ਹੈ ਸੱਚਾ ਸੁਆਮੀ। ਇਕ ਸਾਈਂ ਦਾ ਸਿਮਰਨ ਕਰਨ ਦੁਆਰਾ ਮਲ ਪਤੀਜ ਜਾਂਦਾ ਹੈ।

ਤੂ ਅਜਰਾਵਰੁ ਅਮਰੁ ਤੂ ਸਭ ਚਾਲਣਹਾਰੀ ॥
ਤੂੰ ਬਿਰਧ ਨਹੀਂ ਹੁੰਦਾ ਅਤੇ ਸ੍ਰੇਸ਼ਟ ਹੈ। ਅਬਿਨਾਸ਼ੀ ਹੈਂ ਤੂੰ ਅਤੇ ਹੋਰ ਸਾਰੇ ਟੁਰ ਵੰਝਣ ਵਾਲੇ ਹਨ।

ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥੧॥ ਰਹਾਉ ॥
ਜੋ ਅੰਮ੍ਰਿਤ ਦੇ ਘਰ ਨਾਮ ਦਾ ਪਿਆਰ ਨਾਲ ਸਿਮਰਨ ਕਰਦਾ ਹੈ, ਉਸ ਦੇ ਪਰਮ ਦੁੱਖੜੇ ਦੂਰ ਹੋ ਜਾਂਦੇ ਹਨ। ਠਹਿਰਾਉ।

copyright GurbaniShare.com all right reserved. Email