ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥੭॥ ਜਿਸ ਤੋਂ ਪ੍ਰਭੂ ਆਪਦੀ ਅਗਿਆ ਦਾ ਪਾਲਣ ਕਰਵਾਉਂਦਾ ਹੈ, । ਉਹ ਗੁਰਾਂ ਦੀ ਘਾਲ ਕਮਾਉਣ ਦੁਆਰਾ ਸਦੀਵ ਖ਼ੁਸ਼ੀ ਪਾ ਲੈਂਦਾ ਹੈ। ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ ॥ ਸੋਨਾ ਅਤੇ ਚਾਂਦੀ, ਸਮੂਹ ਧਾਤੂਆਂ ਹਨ, ਜੇ ਓੜਕ ਨੂੰ ਮਿੱਟੀ ਵਿੰਚ ਮਿਲ ਜਾਂਦੀਆਂ ਹਨ। ਬਿਨੁ ਨਾਵੈ ਨਾਲਿ ਨ ਚਲਈ ਸਤਿਗੁਰਿ ਬੂਝ ਬੁਝਾਈ ॥ ਨਾਮ ਦੇ ਬਾਝੋਂ, ਕੁਛ ਭੀ ਬੰਦੇ ਨਾਲ ਨਹੀਂ ਜਾਂਦਾ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ। ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ॥੮॥੫॥ ਨਾਨਕ, ਪਵਿੱਤਰ ਹਨ ਉਹ ਜੋ ਨਾਮ ਨਾਲ ਰੰਗੀਜੇ ਹਨ ਅਤੇ ਜੋ ਸੱਚੇ ਸੁਆਮੀ ਅੰਦਰ ਲੀਨ ਰਹਿੰਦੇ ਹਨ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥ ਜਦ ਫੁਰਮਾਨ ਜਾਰੀ ਹੋ ਜਾਂਦਾ ਹੈ ਤੇ ਹਰੀ ਦੇ ਹਜ਼ੂਰੋ ਪਾਟੀ ਹੋਹੀ ਚਿੱਠੀ ਆ ਜਾਂਦੀ ਹੈ, ਬੰਦਾ ਏਥੇ ਠਹਿਰ ਨਹੀਂ ਸਕਦਾ। ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥ ਪਾਪਾਂ ਨਾਲ ਨਰੜੀ ਹੋਈ ਇਹ ਆਤਮਾ ਡਾਢੇ ਸਰੀਰਕ ਦੁਖ ਸਹਾਰਦੀ ਹੈ। ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥ ਪ੍ਰਭੂ ਦੇ ਦਰ ਦੇ ਮੰਗਤੇ ਦੇ ਸਾਰੇ ਪਾਪ, ਪੂਰਨ ਗੁਰਾਂ ਦੀ ਦਇਆ ਦੁਆਰਾ, ਬਖ਼ਸ਼ੇ ਜਾਂਦੇ ਹਨ। ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥ ਇਨਸਾਨ ਏਥੇ ਕਿਸ ਤਰ੍ਹਾਂ ਠਹਿਰ ਸਕਦਾ ਹੈ? ਉਸ ਨੂੰ ਅਵੱਸ਼ ਟੁਰਨਾ ਪਵੇਗਾ। ਇਸ ਲਈ ਮਨੁੱਖ ਨੂੰ ਸਾਹਿਬ ਨੂੰ ਅਨੁਭਵ ਕਰਨਾ ਤੇ ਸਿਮਰਨਾ ਚਾਹੀਦਾ ਹੈ। ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥ ਜਿਸ ਕਿਸੇ ਨੂੰ ਤੂੰ ਮਿਲਾਉਂਦਾ ਹੈ, ਕੇਵਲ ਉਹੀ ਤੇਰੇ ਨਾਲ ਮਿਲਦਾ ਹੈ। ਐਹੋ ਜੇਹੀ ਹੈ ਤੇਂਡੀ ਮੁਢਲੀ ਰਜ਼ਾ, ਹੇ ਬੇਅੰਤ ਸੁਆਮੀ! ਠਹਿਰਾਉ। ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ॥ ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈਂ, ਉਸੇ ਤਰ੍ਹਾਂ ਮੈਂ ਰਹਿੰਦਾ ਹਾਂ ਅਤੇ ਜਿਹੜਾ ਕੁੱਛ ਤੂੰ ਮੈਨੂੰ ਦਿੰਦਾ ਹੈਂ, ਉਸ ਨੂੰ ਹੀ ਮੈਂ ਖਾਂਦਾ ਹਾਂ। ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ ॥ ਜਿਸ ਤਰ੍ਹਾਂ ਤੂੰ ਮੈਨੂੰ ਤੋਰਦਾ ਹੈਂ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ ਤੇ ਆਪਣੇ ਮੂੰਹ ਅੰਦਰ ਮੈਂ ਤੇਰਾ ਅੰਮ੍ਰਿਤ ਮਈ ਨਾਮ ਟਿਕਾਉਂਦਾ ਹਾਂ। ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥ ਬਜ਼ੁਰਗੀਆਂ ਮੈਂਡੇ ਮਾਲਕ ਦੇ ਹੱਥ ਵਿੱਚ ਹਨ। ਮੇਰੀ ਦਿਲੀ ਸੱਧਰ ਹੈ ਕਿ ਤੂੰ ਮੈਨੂੰ ਆਪਣੇ ਨਾਲ ਮਿਲਾ ਲਵੇਂ। ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥ ਰਚੇ ਹੋਏ ਦੀ ਬੰਦਾ ਕਿਊਂ ਉਸਤਤੀ ਕਰੇ? ਕੇਵਲ ਉਹ ਸੁਆਮੀ ਹੀ ਸਭ ਕੁੱਛ ਕਰਦਾ ਤੇ ਵੇਖਦਾ ਹੈ। ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥ ਜਿਸ ਨੇ ਮੈਨੂੰ ਸਿਰਜਿਆ ਹੈ, ਉਹ ਮੇਰੇ ਹਿਰਦੇ ਅੰਦਰ ਵਸਦਾ ਹੈ। ਪ੍ਰਭੂ ਦੇ ਬਗ਼ੈਰ ਮੇਰਾ ਹੋਰ ਕੋਈ ਨਹੀਂ। ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥ ਤੂੰ ਉਸ ਸੰਚੇ ਸੁਆਮੀ ਦੀ ਕੀਰਤੀ ਕਰ ਅਤੇ ਤੈਨੂੰ ਸੰਚੀ ਇੱਜ਼ਤ ਆਬਰੂ ਪ੍ਰਾਪਤ ਹੋਵੇਗੀ। ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥ ਬਹੁਤੇ ਘਰੇਗੀ ਬੰਧਨਾਂ ਅੰਦਰ ਫਾਥਾਂ ਹੋਇਆ ਵਿਦਵਾਨ, ਧਾਰਮਕ ਪੁਸਤਕਾਂ ਵਾਚਦ ਦੁਆਰਾ, ਪ੍ਰਭੂ ਦੇ ਦਰਬਾਰ ਨੂੰ ਪ੍ਰਾਪਤ ਨਹੀਂ ਹੁੰਦਾ। ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥ ਇਨਸਾਨ ਗੁਨਾਹਾਂ ਅਤੇ ਨੇਕੀਆਂ ਦੋਨਾਂ ਦੀ ਸੰਗਤ ਅੰਦਰ ਵਸਦਾ ਹੈ ਅਤੇ ਇਸ ਲਈ ਇਸ ਨੂੰ ਭੁਖ ਤੇ ਮੌਤ ਦਾ ਦੂਤ ਦੁਚੀ ਕਰਦੇ ਹਨ। ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥ ਜਿਸ ਦੀ ਪੂਰਨ ਪ੍ਰਭੂ ਰੱਖਿਆ ਕਰਦਾ ਹੈ ਉਹ ਜੁਦਾਈ ਅਤੇ ਡਰ ਨੂੰ ਭੁਲ ਜਾਂਦਾ ਹੈ। ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥ ਜਿਨ੍ਹਾਂ ਦੀ ਇੱਜ਼ਤ ਆਬਰੂ ਕਬੂਲ ਪੈ ਜਾਂਦੀ ਹੈ ਕੇਵਲ ਉਹ ਹੀ ਪੂਰਨ ਹਨ, ਹੇ ਮੇਰੇ ਵੀਰ! ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥ ਪੂਰਨ ਹੈ ਸਮਝ ਪੂਰਨ ਪ੍ਰਭੂ ਦੀ ਅਤੇ ਸੱਚਾ ਹੈ ਉਸ ਦਾ ਤੇਜ ਪਰਤਾਪ। ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥੫॥ ਉਸ ਦੀਆਂ ਦਾਤਾਂ ਮੁਕਦੀਆਂ ਨਹੀਂ; ਪ੍ਰੰਤੂ ਲੈਣ ਵਾਲੇ ਉਨ੍ਹਾਂ ਨੂੰ ਲੈਂਦੇ ਲੈਂਦੇ ਹੰਭ ਜਾਂਦੇ ਹਲ। ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ ॥ ਨਿਮਕੀਨ ਸਾਗਰ ਦੀ ਖੋਜ ਭਾਲ ਕਰਨ ਦੁਆਰਾ ਇਨਸਾਨ ਨੂੰ ਮੋਤੀ ਹੱਥ ਲਗ ਜਾਂਦਾ ਹੈ। ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥ ਦੋ ਚਾਰ ਦਿਨਾਂ ਲਈ ਇਹ ਸੋਹਣਾ ਲਗਦਾ ਹੈ ਪਰ ਓੜਕ ਨੂੰ ਇਸ ਨੂੰ ਮਿੱਟੀ ਖਾ ਜਾਂਦੀ ਹੈ। ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ ॥੬॥ ਪਰ, ਜੇਕਰ ਪ੍ਰਾਣੀ ਸੱਚੇ ਸਮੁੰਦਰ, ਗੁਰਾਂ ਦੀ, ਘਾਲ ਕਮਾਵੇ ਤਾਂ ਉਹ ਦਾਤਾਂ ਦੇ ਅਤੁੱਟ ਖ਼ਜ਼ਾਨੇ ਨੂੰ ਪਾ ਲੈਂਦਾ ਹੈ। ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ ॥ ਕੇਵਲ ਉਹ ਹੀ ਪਵਿੱਤਰ ਹਨ ਜਿਹੜੇ ਮੇਰੇ ਸੁਆਮੀ ਨੂੰ ਚੰਗਾ ਲਗਦੇ ਹਨ। ਬਾਕੀ ਸਾਰੇ ਗੰਦ ਨਾਲ ਲਿਬੜੇ ਹੋਏ ਹਨ। ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥ ਕੇਵਲ ਤਦ ਹੀ ਗੰਦਾ ਪਾਵਨ ਪੁਨੀਤ ਹੁੰਦਾ ਹੈ, ਜੇਕਰ ਉਹ ਗੁਰੂ ਪਾਰਸ ਨਾਲ ਮਿਲ ਪਵੇ। ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥ ਸੱਚੇ ਸੁੱਚੇ ਹੀਰੇ ਪ੍ਰਭੂ ਦੇ ਨਾਮ, ਦੇ ਰੰਗ ਦਾ ਕੌਣ ਮੁਲ ਪਾ ਸਕਦਾ ਹੈ? ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥ ਪ੍ਰਭੂ ਨਾਂ ਮਜ਼ਹਬੀ ਪੁਸ਼ਾਕਾਂ ਪਾਉਣ ਨਾਲ ਮਿਲਦਾ ਹੈ, ਨਾਂ ਹੀ ਧਰਮ ਅਸਥਾਨਾਂ ਤੇ ਪੁੰਨ ਦਾਨ ਕਰਨ ਨਾਲ। ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥ ਸੁਆਮੀ ਦਾ ਨਾਮ ਮੰਨਣ ਦੇ ਬਗ਼ੈਰ ਦੁਨੀਆ ਠੱਗੀ ਗਈ ਹੈ। ਜਾਓ ਤੇ ਜਾ ਕੇ ਵੇਦਾਂ ਦੇ ਵਾਚਣ ਵਾਲਿਆ ਤੋਂ ਪਤਾ ਕਰ ਲਓ। ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥ ਨਾਨਕ, ਕੇਵਲ ਉਹ ਹੀ ਨਾਮ ਦੇ ਜਵੇਹਰ ਦਾ ਮੁਲ ਪਾਉਂਦਾ ਹੈ ਜਿਸ ਨੂੰ ਪੂਰਨ ਗੁਰਾਂ ਦੀ ਬ੍ਰਹਮ-ਗਿਆਤ ਦੀ ਦਾਤ ਮਿਲੀ ਹੋਈ ਹੈ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥ ਕਿਸੇ ਤਰੰਗ ਅੰਦਰ ਅਧਰਮੀ ਆਪਣੇ ਗ੍ਰਹਿ (ਇਸਤ੍ਰੀ ਆਦਿ) ਨੂੰ ਛੱਡ ਹੋਰਨਾਂ ਦੇ ਗ੍ਰਹਿਆਂ ਨੂੰ ਤਕਾ ਕੇ ਤਬਾਹ ਹੋ ਜਾਂਦਾ ਹੈ। ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥ ਉਹ ਗ੍ਰਿਹਸਤੀ ਦੇ ਦਰਜੇ ਨੂੰ ਵੰਝਾ ਲੈਂਦਾ ਹੈ, ਸੱਚੇ ਗੁਰਾਂ ਨਾਲ ਨਹੀਂ ਮਿਲਦਾ ਅਤੇ ਮੰਦੀ ਸਮਝ ਦੀ ਘੁੱਮਣਘੇਰੀ ਵਿੱਚ ਫੱਸ ਜਾਂਦਾ ਹੈ। ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ॥ ਪ੍ਰਦੇਸ਼ਾਂ ਅੰਦਰ ਭਟਕ ਕੇ ਅਤੇ ਧਾਰਮਕ ਗ੍ਰੰਥ ਪੜ੍ਹ ਵਾਚ ਕੇ ਉਹ ਚੰਭ ਜਾਂਦਾ ਹੈ ਅਤੇ ਉਸ ਦੀ ਧਨ ਦੌਲਤ ਦੀ ਖ਼ਾਹਿਸ਼ ਵੱਧ ਜਾਂਦੀ ਹੈ। ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥੧॥ ਉਹ ਨਾਸਵੰਤ ਦੇਹ ਵਾਲਾ, ਨਾਮ ਦਾ ਸਿਮਰਨ ਨਹੀਂ ਕਰਦਾ ਅਤੇ ਪਸ਼ੂ ਵਾਂਗੂੇ ਆਪਦੇ ਢਿੱਡ ਨੂੰ ਭਰ ਲੈਂਦਾ ਹੈ। ਬਾਬਾ ਐਸੀ ਰਵਤ ਰਵੈ ਸੰਨਿਆਸੀ ॥ ਹੇ ਪਿਤਾ, ਐਹੋ ਜੇਹੀ ਜੀਵਨ ਰਹੁ ਰੀਤੀ, ਤਿਆਗੀ ਨੂੰ ਧਰਨ ਕਰਨੀ ਚਾਹੀਦੀ ਹੈ। ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਕੇਵਲ ਤੇਰੇ ਨਾਲ ਪ੍ਰੇਮ ਪਾਣ ਉਚਿਤ ਹੈ, ਹੇ ਪ੍ਰਭੂ! ਅਤੇ ਤੇਰੇ ਨਾਮ ਨਾਲ ਰੰਗੀਜ ਕੇ ਉਸ ਨਾਲ ਰੱਜਿਆ ਰਹੇ। ਠਹਿਰਾਉ। ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥ ਉਹ ਲਾਲ ਮਿੱਟੀ ਨੂੰ ਘੋਲਦਾ ਹੈ ਅਤੇ ਆਪਣੇ ਕਪੜੇ ਰੰਗ ਲੈਂਦਾ ਹੈ। ਇਸ ਪੁਸ਼ਾਕ ਨੂੰ ਪਹਿਰ ਉਹ ਮੰਗਤਾ ਬਣ ਜਾਂਦਾ ਹੈ। ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥ ਕਪੜੇ ਨੂੰ ਪਾੜ ਕੇ ਉਹ ਖਫ਼ਣੀ ਬਣਾ ਲੈਂਦਾ ਹੈ ਅਤੇ ਆਪਣੇ ਥੈਲੇ ਵਿੱਚ ਰੁਪਏ ਪੈਸੇ ਪਾਉਂਦਾ ਹੈ। ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥ ਉਹ ਦਰ ਦਰ ਮੰਗਦਾ ਫਿਰਦਾ ਹੈ ਤੇ ਦੁਨੀਆਂ ਨੂੰ ਸਿਖਮੱਤ ਦਿੰਦਾ ਹੈ। ਮਨ ਦਾ ਅੰਨ੍ਹਾ ਉਹ ਇਸ ਤਰ੍ਹਾਂ ਆਪਣੀ ਇੱਜ਼ਤ ਗੁਆ ਲੈਂਦਾ ਹੈ। ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥੨॥ ਉਹ ਸੰਸੋੇ ਅੰਦਰ ਭਟਕਦਾ ਹੈ ਅਤੇ ਨਾਮ ਦਾ ਚਿੰਤਨ ਨਹੀਂ ਕਰਦਾ ਅਤੇ ਇਸ ਤਰ੍ਹਾਂ ਆਪਣਾ ਜੀਵਨ ਜੂਏ ਦੀ ਖੇਡ ਵਿੱਚ ਵੰਝਾ ਲੈਂਦਾ ਹੈ। copyright GurbaniShare.com all right reserved. Email |