Page 1014

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥
ਭੁੰਖ ਦਾ ਧੱਕਿਆ ਹੋਇਆ ਉਹ ਮਾਲ ਧਨ ਦਾ ਰਾਹ ਤਕਾਉਂਦਾ ਹੈ ਅਤੇ ਸੰਸਾਰੀ ਲਗਨ ਉਸ ਦੀ ਮੋਖ਼ਸ਼ ਦੀ ਦੌਲਤ ਨੂੰ ਖੱਸ ਲੈ ਜਾਂਦੀ ਹੈ।

ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
ਵਿਰਲਾਪ ਤੇ ਰੋਣ ਪਿੱਟਣ ਕਰਨ ਦੁਆਰਾ ਉਸ ਨੂੰ ਚਾਰ ਉਤੱਮ ਦਾਤਾਂ ਪ੍ਰਾਪਤ ਨਹੀਂ ਹੁੰਦੀਆਂ ਅਤੇ ਐਧਰ ਓਧਰ ਭਾਲਦਾ ਹੋਇਆ ਉਹ ਹੰਭ ਜਾਂਦਾ ਹੈ।

ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
ਉਹ ਸ਼ਹਿਵਤ, ਗੁੱਸੇ ਅਤੇ ਹੰਕਾਰ ਅੰਦਰ ਗਲਤਾਨ ਹੋ ਜਾਂਦਾ ਹੈ ਅਤੇ ਆਪਣੇ ਝੂਠੇ ਸੰਨਬੰਧੀਆਂ ਨੂੰ ਪਿਆਰ ਕਰਦਾ ਹੈ।

ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
ਇਸ ਮੌਤ ਦੇ ਗ੍ਰਹਿ ਅੰਦਰ ਉਹ ਖਾਂਦਾ, ਅਨੰਦ ਮਾਣਦਾ, ਕੰਨਾਂ ਨਾਲ ਸੁਣਦਾ, ਵੇਖਦਾ ਅਤੇ ਵਿਖਾਵਾ ਕਰਨ ਲਈ ਪਹਿਣਦਾ ਹੈ।

ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥
ਗੁਰਾਂ ਦੇ ਉਪਦੇਸ਼ ਬਾਝੋਂ ਉਹ ਆਪਣੇ ਆਪ ਨੂੰ ਨਹੀਂ ਸਮਝਦਾ ਤੇ ਸੁਆਮੀ ਦੇ ਨਾਮ ਦੇ ਬਗ਼ੈਰ ਮੌਤ ਟਲਦੀ ਨਹੀਂ।

ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
ਜਿੰਨਾ ਜ਼ਿਆਦਾ ਬੰਦਾ ਸੰਸਾਰੀ ਮਮਤਾ, ਹੰਕਾਰ ਅਤੇ ਅਪਣੱਤ ਕਰਨ ਨਾਲ ਕੁਰਾਹੇ ਪੈਂਦਾ ਹੈ, ਉਨਾ ਹੀ ਜ਼ਿਆਦਾ ਉਹ ਗਿਆਨ ਤੋਂ ਵਾਂਝਿਆ ਹੋ ਜਾਂਦਾ ਹੈ।

ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
ਜਦ ਉਹ ਆਪਣੀ ਦੇਹ ਤੇ ਦੌਲਤ ਗੁਆ ਬਹਿਦਾ ਹੈ, ਉਹ ਭਾਰੇ ਫ਼ਿਕਰ ਵਿੱਚ ਫਸ ਜਾਂਦਾ ਹੈ ਅਤੇ ਅੰਤ ਨੂੰ ਜਦ ਉਸ ਦੇ ਮੂੰਹ ਤੇ ਖੇਹ ਪੈਂਦੀ ਹੈ, ਉਹ ਬਹੁਤ ਅਫ਼ਸੋਸ ਕਰਦਾ ਹੈ।

ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
ਜਦ ਉਹ ਬੁੱਢਾ ਹੋ ਜਾਂਦਾ ਹੈ, ਉਸ ਦੀ ਜੁਆਨੀ ਤੇ ਦੇਹ ਪਿੱਛੇ ਹੱਟ ਜਾਂਦੀਆਂ ਹਨ, ਬਲਗਮ ਉਸ ਦੇ ਗਲੇ ਨੂੰ ਰੋਕ ਲੈਂਦੀ ਹੈ ਅਤੇ ਉਸ ਦੀਆਂ ਅੱਖਾਂ ਵਿਚੋਂ ਪਾਣੀ ਵਗਦਾ ਹੈ।

ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥
ਉਸ ਦੇ ਪੈਰ ਟੁਰਨੋ ਰਹਿ ਜਾਂਦੇ ਹਨ, ਤੇ ਉਸ ਦੇ ਹੱਥ ਕੰਬਣ ਲੱਗ ਜਾਂਦੇ ਹਨ। ਤਦ ਭੀ ਮਾਇਆ ਦਾ ਪੁਜਾਰੀ ਸੁਆਮੀ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਨਹੀਂ ਟਿਕਾਉਂਦਾ।

ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥
ਉਸ ਦੀ ਅਕਲ ਮਾਰੀ ਜਾਂਦੀ ਹੈ, ਉਸ ਦੇ ਕਾਲੇ ਵਾਲ ਚਿੱਟੇ ਹੋ ਜਾਂਦੇ ਹਨ ਅਤੇ ਉਸ ਨੂੰ ਘਰ ਅੰਦਰ ਰਖਣਾ ਕੋਈ ਭੀ ਪਸੰਦ ਨਹੀਂ ਕਰਦਾ।

ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥
ਨਾਮ ਨੂੰ ਭੁਲਾਉਣ ਦੁਆਰਾ, ਐਹੋ ਜੇਹੇ ਕਲੰਕ ਇਨਸਾਨ ਨੂੰ ਲਗਦੇ ਹਨ। ਮੌਤ ਦਾ ਫ਼ਰੇਸਤਾ ਉਸ ਨੂੰ ਚੰਗੀ ਤਰ੍ਹਾਂ ਕੱਟਫਾਟ ਕੇ ਦੋਜ਼ਖ ਨੂੰ ਲੈ ਜਾਂਦਾ ਹੈ।

ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
ਪਿਛਲੇ ਜਨਮਾਂ ਦੀ ਲਿਖਤਕਾਰ ਮੇਟੀ ਨਹੀਂ ਜਾ ਸਕਦੀ। ਇਸ ਲਈ ਆਪਣੇ ਆਪ ਦੇ ਬਗ਼ੈਰ ਉਹ ਹੋਰ ਕੀਹਦੇ ਤੇ ਦੂਸਣ ਲਾਵੇ?

ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥
ਉਹ ਸਦਾ ਆਉਂਦਾ ਤੇ ਜਾਂਦਾ ਰਹਿੰਦਾ ਹੈ। ਗੁਰਾਂ ਦੇ ਬਾਝੋਂ, ਬੇਫ਼ਾਇਦਾ ਹੈ ਇਨਸਾਨ ਦਾ ਜੰਮਣਾ ਅਤੇ ਮਰਨਾ ਅਤੇ ਗੁਰਾਂ ਦੇ ਉਪਦੇਸ਼ ਦੇ ਬਗੈਰ ਉਹ ਆਪਣੇ ਜੀਵਨ ਅੰਦਰ ਸੜਦਾ ਬਲਦਾ ਰਹਿੰਦਾ ਹੈ।

ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
ਰੰਗ ਰਲੀਆਂ ਦਾ ਖੁਸ਼ੀ ਅੰਦਰ ਮਾਣਨਾ ਬਰਬਾਦੀ ਦਾ ਕਾਰਨ ਹੁੰਦਾ ਹੈ ਅਤੇ ਵਿਅਰਥ ਹੈ ਮੰਦੇ ਅਮਲਾਂ ਦਾ ਕਮਾਉਣ।

ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
ਨਾਮ ਨੂੰ ਭੁਲਾ ਅਤੇ ਲਾਲਚ ਨਾਲ ਜੁੜ ਕੇ, ਪ੍ਰਾਣੀ ਆਪਣੀ ਅਸਲ ਰਕਮ ਨੂੰ ਭੀ ਗੁਆ ਲੈਂਦਾ ਹੈ ਅਤੇ ਧਰਮ ਰਾਜੇ ਦਾ ਡੰਡਾ ਉਸ ਦੇ ਮੂੰਡ ਤੇ ਪੈਂਦਾ ਹੈ।

ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
ਗੁਰੂ-ਅਨੁਸਾਰੀ ਜਿੰਨ੍ਹਾਂ ਉਤੇ ਸੁਆਮੀ ਵਾਹਿਗੁਰੂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਦੇ ਹਨ।

ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥
ਉਹ ਪਵਿੱਤਰ, ਪੂਰਨ ਅਤੇ ਉਚਿਆਂ ਦੇ ਉੱਚੇ ਪੁਰਸ਼ ਹਨ। ਇਸ ਜਹਾਨ ਅੰਦਰ ਉਹ ਵਿਸ਼ਾਲ ਸੁਆਮੀ ਵਾਹਿਗੁਰੂ ਦਾ ਸਰੂਪ ਹਨ।

ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
ਇਸ ਲਈ ਆਪਣੇ ਵਾਹਿਗੁਰੂ ਨੂੰ ਯਾਦ ਕਰੋ, ਗੁਰਬਾਣੀ ਦਾ ਧਿਆਨ ਧਰੋ ਅਤੇ ਨੇਕ ਬੰਦਿਆਂ ਦੀ ਸਭਾ ਨਾਲ ਪਿਆਰ ਪਾਓ।

ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥
ਹਰੀ ਦੇ ਸਾਧੂ ਹਰੀ ਦੀ ਦਰਗਾਹ ਅੰਦਰ ਖੂਜਨੀਯ ਅਤੇ ਸ਼੍ਰੋਮਣੀ ਹਨ। ਨਾਨਕ ਉਨ੍ਹਾਂ ਰੱਬ ਦੇ ਸਾਧੂਆਂ ਦੇ ਪੈਰਾਂ ਦੀ ਧੂੜ ਨੂੰ ਲੋੜਦਾ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ।

ਮਾਰੂ ਕਾਫੀ ਮਹਲਾ ੧ ਘਰੁ ੨ ॥
ਮਾਰੂ ਕਾਫ਼ੀ ਪਹਿਲੀ ਪਾਤਿਸ਼ਾਹੀ।

ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥
ਦੁੱਚਿਤੀ ਇਸਤ੍ਰੀ ਭਾਵੇਂ ਉਸ ਦੇ ਕਿਨੇ ਹੀ ਬਹੁਤੇ ਮਿੱਤ੍ਰ ਹੋਣ, ਆਉਂਦੀ ਅਤੇ ਜਾਂਦੀ ਰਹਿੰਦੀ ਹੈ।

ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥
ਵਿਛੜੀ ਹੋਈ ਪਤਨੀ ਨੂੰ ਕੋਈ ਧੀਰਜ ਦੀ ਥਾਂ ਨਹੀਂ ਮਿਲਦੀ। ਉਹ ਕਿਸ ਤਰ੍ਹਾਂ ਸੁਖੀ ਹੋ ਸਕਦੀ ਹੈ?

ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥
ਮੇਰੀ ਜਿੰਦੜੀ ਆਪਣੇ ਪਿਆਰੇ ਪਤੀ ਦੇ ਪਿਆਰ ਨਾਲ ਰੰਗੀ ਗਈ ਹੈ।

ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥
ਮੈਂ ਤੇਰੇ ਉਤੋਂ ਸਦਕੇ ਅਤੇ ਕੁਰਬਾਨ ਵੰਝਦੀ ਹਾਂ, ਹੇ ਮੇਰੇ ਸੁਆਮੀ! ਇੱਕ ਮੁਹਤ ਭਰ ਲਈ ਹੀ ਤੂੰ ਮੈਨੂੰ ਆਪਣੀ ਮਿਹਰ ਦੀ ਨਜ਼ਰ ਨਾਲ ਤੱਦ ਠਹਿਰਾਉ।

ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥
ਮੇਰੇ ਕੰਤ ਨੇ ਛੱਡ ਕੇ ਮੈਨੂੰ ਮੇਰੇ ਪੇਕੀ ਵਾੜ ਛੱਡਿਆ ਹੈ। ਹੁਣ ਮੈਂ ਆਪਣੇ ਸਹੁਰੀ ਕਿਸ ਤਰ੍ਹਾਂ ਜਾ ਸਕਦੀ ਹਾਂ?

ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥
ਆਪਣੀ ਗਰਦਨ ਦੁਆਲੇ ਮੈਂ ਬਦੀਆਂ ਪਾਈਆਂ ਹੋਈਆਂ ਹਨ। ਆਪਣੇ ਪ੍ਰੀਤਮ ਦੇ ਬਗੈਰ ਮੈਂ ਬਰਬਾਦ ਹੋ, ਪਛਤਾਵੇ ਨਾਲ ਮਰ ਰਹੀ ਹਾਂ।

ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥
ਜੇਕਰ ਮੈਂ ਆਪਣੇ ਪੱਕੇ ਘਰ ਵਿੰਚ ਆਪਣੇ ਪ੍ਰੀਤਮ ਨੂੰ ਯਾਦ ਕਰਾਂ ਤਾਂ ਮੈਂ ਆਪਦੇ ਸਹੁਰੀਆਂ ਦੇ ਮੰਦਰ ਅੰਦਰ ਵੱਸਾਂਗੀ।

ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥
ਖੁਸ਼ਬਾਸ਼ ਪਤਨੀਆਂ ਆਰਾਮ ਅੰਦਰ ਸੌਂਦੀਆਂ ਹਨ ਅਤੇ ਉਹ ਨੇਕੀਆਂ ਦੇ ਖ਼ਜ਼ਾਨੇ, ਆਪਣੇ ਪਤੀ ਨੂੰ, ਪ੍ਰਾਪਤ ਹੋ ਜਾਂਦੀਆਂ ਹਨ।

ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥
ਉਨ੍ਹਾਂ ਦੀ ਰਜ਼ਾਈ ਤੇ ਤੁਲਾਈ ਰੇਸ਼ਮ ਦੀ ਹੈ ਅਤੇ ਐਸੇ ਹੀ ਬਣੈ ਹੋਏ ਹਨ ਉਨ੍ਹਾਂ ਦੇ ਸਰੀਰ ਦੇ ਕਪੜੇ।

ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥
ਵਿਭਚਰਨ ਪਤੀਆਂ ਨੂੰ ਪਤੀ ਛੱਡ ਦਿੰਦਾ ਹੈ। ਉਨ੍ਹਾਂ ਦੀ ਜੀਵਨ ਰਾਤ੍ਰੀ ਰੰਜ ਗ਼ਮ ਵਿੱਚ ਬੀਤਦੀ ਹੈ।

copyright GurbaniShare.com all right reserved. Email