ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥ ਨਾਮ ਦੇ ਬਿਨਾ ਪ੍ਰਾਣੀ ਸ਼ੋਰੇ ਵਾਲੀ ਭੁਏ ਵਿੱਚ ਫ਼ਸਲ, ਦਰਿਆ ਦੇ ਕੰਢੋ ਉਤੇ ਬਿਰਛ ਅਤੇ ਚਿੱਟੀ ਪੁਸ਼ਾਕ ਉਤੇ ਕਾਲਖ ਛਿੜਕਣ ਦੀ ਮਾਨੰਦ ਹੈ। ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥ ਇਹ ਜਗਤ ਖ਼ਾਹਿਸ਼ ਦਾ ਘਰ ਹੈ ਜਿਹੜਾ ਕੋਈ ਭੀ ਇਸ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਹੰਕਾਰ ਨਾਲ ਸੜ ਜਾਂਦਾ ਹੈ। ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥ ਕਿੱਥੇਂ ਹਨ ਸਾਰੇ ਪਾਤਿਸ਼ਾਹ ਅਤੇ ਉਨ੍ਹਾਂ ਦੀ ਪਰਜਾ? ਜਿਹੜਾ ਕੋਈ ਭੀ ਦਵੈਤ-ਭਾਵ ਅੰਦਰ ਫਾਬਾ ਹੈ, ਉਹ ਬਰਬਾਦ ਹੋ ਜਾਵੇਗਾ। ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥ ਗੁਰੂ ਜੀ ਆਖਦੇ ਹਨ, ਸੱਚੇ ਗੁਰਾਂ ਦਾ ਉਪਦੇਸ਼ ਦਸਦਾ ਹੈ ਕਿ ਸਦੀਵੀ ਸਥਿਰ ਹੈ ਨਿਵਾਸ ਅਸਥਾਨ ਅਦ੍ਰਿਸ਼ਟ ਪ੍ਰਭੂ ਦਾ। ਮਾਰੂ ਮਹਲਾ ੩ ਘਰੁ ੫ ਅਸਟਪਦੀ ਮਾਰੂ ਤੀਜੀ ਪਾਤਿਸ਼ਾਹੀ ਅਸ਼ਟਪਦੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਜਿਸ ਨੋ ਪ੍ਰੇਮੁ ਮੰਨਿ ਵਸਾਏ ॥ ਜਿਸ ਦੇ ਰਿਦੇ ਅੰਦਰ ਪ੍ਰਭੂ ਆਪਣਾ ਪਿਆਰ ਟਿਕਾਉਂਦਾ ਹੈ, ਸਾਚੈ ਸਬਦਿ ਸਹਜਿ ਸੁਭਾਏ ॥ ਸੱਚੇ ਨਾਮ ਨਾਲ ਉਹ ਸੁਖੈਨ ਹੀ ਸ਼ਸੋਭਤ ਥੀ ਵੰਝਦਾ ਹੈ। ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥ ਕੇਵਲ ਉਹ ਹੀ ਇਸ ਪਿਆਰ ਦੀ ਪੀੜ ਨੂੰ ਜਾਣਦਾ ਹੈ। ਇਸ ਦੇ ਇਲਾਜ ਬਾਰੇ ਹੋਰ ਕੋਈ ਕੀ ਜਾਣ ਸਕਦਾ ਹੈ? ਆਪੇ ਮੇਲੇ ਆਪਿ ਮਿਲਾਏ ॥ ਸੁਆਮੀ ਆਪ ਭੀ ਬੰਦੇ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ। ਆਪਣਾ ਪਿਆਰੁ ਆਪੇ ਲਾਏ ॥ ਖ਼ੁਦ ਹੀ ਉਹ ਬੰਦੇ ਨੂੰ ਆਪਣੇ ਪ੍ਰੇਮ ਨਾਲ ਜੋੜ ਦਿੰਦਾ ਹੈ। ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥ ਇਸ ਪਿਆਰ ਦੀ ਕਦਰ ਨੂੰ ਕੇਵਲ ਉਹ ਹੀ ਅਨੁਭਵ ਕਰਦਾ ਹੈ ਜਿਸ ਉਤੇ ਤੇਰੀ ਰਹਿਮਤ ਹੈ, ਹੇ ਸੁਆਮੀ। ਠਹਿਰਾਉ। ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥ ਜਿਸ ਦੀ ਆਤਮਕ ਦ੍ਰਿਸ਼ਟੀ ਜਾਗ ਉਠਦੀ ਹੈ; ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ। ਗੁਰ ਪਰਸਾਦਿ ਪਰਮ ਪਦੁ ਪਾਏ ॥ ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ। ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥ ਸਿਰਫ ਉਹ ਹੀ ਯੋਗੀ ਹੈ, ਜੋ ਇਸ ਮਾਰਗ ਨੂੰ ਸਮਝਦਾ ਹੈ ਅਤੇ ਗੁਰਾਂ ਦੀ ਬਾਣੀ ਨੂੰ ਸੋਚਦਾ ਵਿਚਾਰਦਾ ਹੈ। ਸੰਜੋਗੀ ਧਨ ਪਿਰ ਮੇਲਾ ਹੋਵੈ ॥ ਚੰਗੀ ਪ੍ਰਾਲਭਦ ਦੁਆਰਾ, ਪਤਨੀ ਆਪਣੇ ਪਤੀ ਨਾਲ ਮਿਲਦੀ ਹੈ। ਗੁਰਮਤਿ ਵਿਚਹੁ ਦੁਰਮਤਿ ਖੋਵੈ ॥ ਗੁਰਾਂ ਦੀ ਸਿੱਖਮਤ ਦੁਆਰਾ ਉਹ ਆਪਣੇ ਅੰਦਰੋਂ ਆਪਣੀ ਖੋਟੀ-ਸਮਝ ਨੂੰ ਦੂਰ ਕਰ ਦਿੰਦੀ ਹੈ। ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥ ਉਹ ਆਪਣੇ ਭਰਤੇ ਦੀ ਮਾਸ਼ੂਕਾ ਥੀ ਵੰਝਦੀ ਹੈ ਅਤੇ ਪਿਆਰ ਨਾਲ ਸਦਾ ਹੀ ਉਸ ਨਾਲ ਹਾਸ-ਬਿਲਾਸ ਦਾ ਅਨੰਦ ਲੈਂਦੀ ਹੈ। ਸਤਿਗੁਰ ਬਾਝਹੁ ਵੈਦੁ ਨ ਕੋਈ ॥ ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਹਕੀਮ ਨਹੀਂ। ਆਪੇ ਆਪਿ ਨਿਰੰਜਨੁ ਸੋਈ ॥ ਉਹ ਆਪ ਹੀ ਪਵਿੱਤ੍ਰ ਪ੍ਰਭੂ ਹਨ। ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥ ਸੱਚੇ ਗੁਰਾਂ ਨਾਲ ਮਿਲ ਕੇ ਪ੍ਰਾਣੀ ਦੇ ਪਾਪ ਮਿਟ ਜਾਂਦੇ ਹਨ ਅਤੇ ਉਹ ਬ੍ਰਹਮ ਗਿਆਨ ਨੂੰ ਵੀਚਾਰਣ ਵਾਲਾ ਥੀ ਵੰਝਦਾ ਹੈ। ਏਹੁ ਸਬਦੁ ਸਾਰੁ ਜਿਸ ਨੋ ਲਾਏ ॥ ਜਿਸ ਨੂੰ ਪ੍ਰਭੂ ਆਪਣੇ ਇਸ ਸ੍ਰੇਸ਼ਟ ਨਾਮ ਨਾਲ ਜੋੜਦਾ ਹੈ; ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥ ਉਹ ਗੁਰਾਂ ਦੀ ਦਇਆ ਦੁਆਰਾ ਆਪਣੀ ਤ੍ਰੇਹ ਤੇ ਭੁਖ ਤੋਂ ਖਲਾਸੀ ਪਾ ਜਾਂਦਾ ਹੈ। ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥ ਖ਼ੁਦ ਹਾਸਲ ਕਰਨ ਦੁਆਰਾ ਬੰਦਾ ਕੁਝ ਭੀ ਪ੍ਰਾਪਤ ਨਹੀਂ ਕਰ ਸਕਦਾ। ਆਪਣੀ ਮਿਹਰ ਰਾਹੀਂ ਪ੍ਰਭੂ ਉਸ ਨੂੰ ਸੱਤਿਆ ਬਖ਼ਸਦਾ ਹੈ। ਅਗਮ ਨਿਗਮੁ ਸਤਿਗੁਰੂ ਦਿਖਾਇਆ ॥ ਸੱਚੇ ਗੁਰਦੇਵ ਜੀ ਮੈਨੂੰ ਸ਼ਾਸਤਰਾਂ ਅਤੇ ਵੇਦਾਂ ਦੀ ਅਸਲੀਅਤ ਵਿਖਾਲ ਦਿੱਤੀ ਹੈ। ਕਰਿ ਕਿਰਪਾ ਅਪਨੈ ਘਰਿ ਆਇਆ ॥ ਮਿਹਰ ਧਾਰ ਕੇ, ਸੁਆਮੀ ਮੇਰੇ ਗ੍ਰਹਿ ਵਿੱਚ ਆ ਗਿਆ ਹੈ। ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥ ਜਿਨ੍ਹਾਂ ਉਤੇ ਮੇਰੀ ਰਹਿਮਤ ਹੈ, ਉਹ ਮਾਇਆ ਅੰਦਰ ਹੀ ਪਵਿੱਤਰ ਪਾਵਨ ਪ੍ਰਭੂ ਨੂੰ ਅਨੁਭਵ ਕਰ ਲੈਂਦੇ ਹਨ। ਗੁਰਮੁਖਿ ਹੋਵੈ ਸੋ ਤਤੁ ਪਾਏ ॥ ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਵੁਹ ਜੋਹਰ ਨੂੰ ਪਾ ਲੈਂਦਾ ਹੈ, ਆਪਣਾ ਆਪੁ ਵਿਚਹੁ ਗਵਾਏ ॥ ਅਤੇ ਆਪਣੇ ਅੰਦਰ ਆਪਣੀ ਸਵੈ-ਹੰਗਤਾ ਨੂੰ ਦੂਰ ਕਰ ਦਿੰਦਾ ਹੈ। ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥ ਸੱਚੇ ਗੁਰਾਂ ਦੇ ਬਿਨਾ, ਸਾਰੇ ਸੰਸਾਰੀ ਵਿਹਾਰਾਂ ਅੰਦਰ ਲੱਗੇ ਹੋਏ ਹਨ। ਤੂੰ ਇਸ ਨੂੰ ਆਪਣੇ ਦਿਲ ਅੰਦਰ ਸੋਚ ਸਮਝ ਕੇ ਵੇਖ ਲੈ। ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥ ਸੰਦੇਹ ਦੇ ਭਟਕਾਏ ਹੋਏ ਕਈ ਹੰਕਾਰ ਵਿੰਚ ਆਕੜੇ ਫਿਰਦੇ ਹਨ। ਇਕਨਾ ਗੁਰਮੁਖਿ ਹਉਮੈ ਮਾਰੀ ॥ ਕਈ ਗੁਰਾਂ ਦੀ ਦਇਆ ਦੁਆਰਾ, ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦੇ ਹਨ। ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥ ਸੱਚੇ ਨਾਮ ਨਾਲ ਰੰਗੇ ਹੋਏ ਉਹ ਨਿਰਲੇਪ ਵਿਚਰਦੇ ਹਨ। ਹੋਰ ਬੇਸਮਝ ਬੰਦੇ ਵਹਿਮਅੰਦਰ ਭਟਕਦੇ ਹਨ। ਗੁਰਮੁਖਿ ਜਿਨੀ ਨਾਮੁ ਨ ਪਾਇਆ ॥ ਜਿਨ੍ਹਾਂ ਨੂੰ, ਗੁਰਾਂ ਦੇ ਰਾਹੀਂ, ਨਾਮ ਪ੍ਰਾਪਤ ਨਹੀਂ ਹੋਇਆ, ਮਨਮੁਖਿ ਬਿਰਥਾ ਜਨਮੁ ਗਵਾਇਆ ॥ ਉਹ ਅਧਰਮੀ ਆਪਣਾ ਜੀਵਨ ਵਿਅਰਥ ਵੰਝਾ ਲੈਂਦੇ ਹਨ। ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥ ਏਦੂੰ ਮਗਰੋਂ ਨਾਮ ਦੇ ਬਗੈਰ ਕੋਈ ਸ਼ੈ ਭੀ ਪ੍ਰਾਣੀ ਦੀ ਸਹਾਇਤਾ ਨਹੀਂ ਕਰਦੀ ਗੁਰਾਂ ਦੇ ਉਪਦੇਸ਼ ਰਾਹੀਂ ਇਹ ਚੀਜ਼ ਅਨੁਭਵ ਕੀਤੀ ਜਾਂਦੀ ਹੈ। ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥ ਸੁਧਾ ਸਰੂਪ ਨਾਮ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਗੁਰਿ ਪੂਰੈ ਜੁਗ ਚਾਰੇ ਜਾਤਾ ॥ ਚੌਹਾਂ ਹੀ ਯੁੱਗਾਂ ਅਦੰਰ, ਪੂਰਨ ਗੁਰਾਂ ਦੇ ਰਾਂਹੀਂ ਹੀ ਨਾਮ ਜਾਣਿਆ ਜਾਂਦਾ ਹੈ। ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥ ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਹੇ ਸਾਈਂ! ਬਖ਼ਸ਼ਦਾ ਹੈ। ਇਹ ਹੀ ਅਸਲੀਅਤ ਹੈ ਜੋ ਨਾਨਕ ਨੇ ਅਨੁਭਵ ਕੀਤੀ ਹੈ। copyright GurbaniShare.com all right reserved. Email |