ਮਾਰੂ ਮਹਲਾ ੫ ਘਰੁ ੩ ਅਸਟਪਦੀਆ ਮਾਰੂ ਪੰਜਵੀਂ ਪਾਤਿਸ਼ਾਹੀ ਅਸ਼ਟਪਦੀਆਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਲਖ ਚਉਰਾਸੀਹ ਭ੍ਰਮਤੇ ਭ੍ਰਮਤੇ ਦੁਲਭ ਜਨਮੁ ਅਬ ਪਾਇਓ ॥੧॥ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦੇ ਤੇ ਭਉਂਦੇ ਹੋਏ ਨੂੰ ਤੈਨੂੰ ਹੁਣ ਇਹ ਅਮੋਲਕ ਮਨੁਖੀ ਜੀਵਨ ਪ੍ਰਾਪਤ ਹੋਇਆ ਹੈ। ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥ ਹੇ ਮੂਰਖ! ਤੂੰ ਤੁੱਛ ਸੁਆਦਾ ਨਾਲ ਚਿਮੜ ਰਿਹਾ ਹੈਂ। ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥੧॥ ਰਹਾਉ ॥ ਅੰਮ੍ਰਿਤਮਈ ਨਾਮ ਤੇਰੇ ਨਾਲ ਵਸਦਾ ਹੈ ਅਤੇ ਤੂੰ ਪਾਪ ਅੰਦਰ ਖੱਚਤ ਹੋਇਆ ਹੋਇਆ ਹੈਂ। ਠਹਿਰਾਉ। ਰਤਨ ਜਵੇਹਰ ਬਨਜਨਿ ਆਇਓ ਕਾਲਰੁ ਲਾਦਿ ਚਲਾਇਓ ॥੨॥ ਤੂੰ ਲਾਲਾਂ ਅਤੇ ਜਵਾਹਿਰਾਤਾਂ ਦਾ ਵਾਪਾਰ ਕਰਨ ਆਇਆ ਸੈਂ, ਪਰ ਤੂੰ ਪਾਪਾਂ ਦਾ ਸ਼ੋਰਾ ਲੱਦ ਲਿਆ ਹੈ। ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥੩॥ ਜਿਸ ਗ੍ਰਹਿ ਵਿੱਚ ਤੂੰ ਟਿਕਾਣਾ ਤੇ ਨਿਵਾਸ ਕਰਨਾ ਹੈ; ਉਹ ਗ੍ਰਹਿ ਤੈਨੂੰ ਚਿੱਤ ਚੇਤੇ ਹੀ ਨਹੀਂ। ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥੪॥ ਜੋ ਅਹਿਲ, ਅਬਿਨਾਸ਼ੀ ਅਤੇ ਆਤਮਾ ਨੂੰ ਖੁਸ਼ੀ-ਬਖ਼ਸ਼ਣਹਾਰ ਹੈ; ਉਸ ਦਾ ਜੱਸ ਤੂੰ ਇੱਕ ਮੁਹਤ ਭਰ ਲਈ ਭੀ ਗਾਇਨ ਨਹੀਂ ਕਰਦਾ। ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥੫॥ ਤੂੰ ਵੁਸ ਜਗ੍ਹਾ ਨੂੰ ਭੁਲਾ ਛੱਡਿਆ ਹੈ, ਜਿੱਥੇ ਤੂੰ ਜਾਣਾ ਹੈ ਅਤੇ ਆਪਣੇ ਸੁਆਮੀ ਨਾਲ ਤੂੰ ਆਪਣੇ ਚਿੱਤ ਨੂੰ ਇਕ ਲਮ੍ਹੇ ਭਰ ਲਈ ਭੀ ਨਹੀਂ ਜੋੜਿਆ। ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥੬॥ ਆਪਣੇ ਲੜਕਿਆਂ, ਪਤਨੀ, ਘਰ ਅਤੇ ਸਮਾਨ ਨੂੰ ਵੇਖ ਕੇ, ਤਫੰ ਉਨ੍ਹਾਂ ਵਿੱਚ ਫੱਸ ਗਿਆ ਹੈ। ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥੭॥ ਜਿਸ ਤਰ੍ਹਾਂ ਤੂੰ ਬਦੇ ਨੂੰ ਲਾਉਂਦਾ ਹੈ, ਉਸੇ ਤਰ੍ਹਾਂ ਹੀ ਉਹ ਲਗਦਾ ਹੈ ਤੇ ਉਹੋ ਜੇਹੇ ਹੀ ਉਹ ਕੰਮ ਕਰਦਾ ਹੈ। ਜਉ ਭਇਓ ਕ੍ਰਿਪਾਲੁ ਤਾ ਸਾਧਸੰਗੁ ਪਾਇਆ ਜਨ ਨਾਨਕ ਬ੍ਰਹਮੁ ਧਿਆਇਓ ॥੮॥੧॥ ਜਦ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ ਤਦ ਹੀ ਗੋਲਾ ਨਾਨਕ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ ਅਤੇ ਆਪਣੇ ਸੁਆਮੀ ਦਾ ਸਿਮਰਨ ਕਰਦਾ ਹੈ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥ ਆਪਣੀ ਰਹਿਮਤ ਧਾਰ ਕੇ, ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੈਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਹੈ। ਹਰਿ ਨਾਮ ਰਸੁ ਰਸਨਾ ਉਚਾਰੈ ਮਿਸਟ ਗੂੜਾ ਰੰਗੁ ॥੧॥ ਮੇਰੀ ਜੀਭ ਪ੍ਰੇਮ ਨਾਂਲ ਹਰੀ ਦੇ ਨਾਮ ਦਾ ਉਚਾਰਨ ਕਰਦੀ ਹੈ। ਕਿੰਨੀ ਮਿੱਠੀ ਤੇ ਗੰਭੀਰ ਹੈ ਮੇਰੀ ਪ੍ਰੀਤ ਮੇਰੇ ਪ੍ਰਭੂ ਨਾਲ। ਮੇਰੇ ਮਾਨ ਕੋ ਅਸਥਾਨੁ ॥ ਤੂੰ ਹੇ ਸੁਆਮੀ! ਮੈਂਡੇ ਮਨ ਦਾ ਆਸਰਾ ਹੈਂ। ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥੧॥ ਰਹਾਉ ॥ ਹੇ ਦਿਲਾਂ ਦੀਆਂ ਜਾਣਨਹਾਰ! ਮੈਂ ਤੈਨੂੰ ਆਪਣਾ ਮਿੱਤ੍ਰ ਦੋਸਤ, ਸਾਥੀ ਅਤੇ ਰਿਸ਼ਤੇਦਾਰ ਜਾਣਦਾ ਹਾਂ। ਠਹਿਰਾਉ। ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥ ਮੈਂ ਉਸ ਪ੍ਰਭੂ ਦੀ ਪਨਾਹ ਲਈ ਹੈ ਜਿਸ ਨੇ ਜਗਤ ਸਮੁੰਦਰ ਨੂੰ ਰਚਿਆ ਹੈ। ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥੨॥ ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਸਾਈਂ ਨੂੰ ਸਿਮਰਦਾ ਹਾਂ ਅਤੇ ਮੌਤ ਦਾ ਦੂਤ ਮੈਨੂੰ ਕੁਝ ਨਹੀਂ ਆਖਦਾ। ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥ ਮੋਖ਼ਸ਼ ਅਤੇ ਕਲਿਆਣ ਉਸ ਦੇ ਬੂਹੇ ਉੱਤੇ ਖੜੀਆਂ ਹਨ, ਜਿਸ ਦਾ ਨਾਮ-ਖ਼ਜ਼ਾਨਾ ਸਾਧੂਆਂ ਦੇ ਮਨ ਵਿੱਚ ਹੈ। ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥੩॥ ਸਰਬ-ਸਿਆਣਾ ਸਾਹਿਬ ਸਾਨੂੰ ਜੀਵਨ ਦਾ ਮਾਰਗ ਦਿਖਾਉਂਦਾ ਹੈ ਅਤੇ ਸਦਾ ਹੀ ਸਾਡੀ ਰੱਖਿਆ ਕਰਨ ਵਾਲਾ ਹੈ। ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥ ਜਿਸ ਦੇ ਹਿਰਦੇ ਅੰਦਰ ਸਾਈਂ ਨਿਵਾਸ ਰਖਦਾ ਹੈ, ਉਸ ਦੀ ਪੀੜਾ, ਕਸ਼ਟ, ਅਤੇ ਤਕਲਫ਼ਿ ਨਾਸ ਹੋ ਜਾਂਦੇ ਹਨ। ਮਿਰਤੁ ਨਰਕੁ ਅਸਥਾਨ ਬਿਖੜੇ ਬਿਖੁ ਨ ਪੋਹੈ ਤਾਹਿ ॥੪॥ ਮੌਤ, ਦੋਜ਼ਕ, ਦੁਖਦਾਈ ਟਿਕਾਣੇ ਅਤੇ ਪਾਪ ਉਸ ਨੂੰ ਛੂੰਹਦੇ ਤਕ ਨਹੀਂ। ਰਿਧਿ ਸਿਧਿ ਨਵ ਨਿਧਿ ਜਾ ਕੈ ਅੰਮ੍ਰਿਤਾ ਪਰਵਾਹ ॥ ਐਹੇ ਜੇਹਾ ਹੈ ਸਾਹਿਬ, ਜਿਸ ਕੋਲ ਧਨ-ਦੌਲਤ ਦੇ ਨੌ ਖ਼ਜ਼ਾਨੇ, ਕਰਾਮਾਤੀ ਸ਼ਕਤੀਆਂ ਅਤੇ ਆਬਿ-ਹਿਯਾਤ ਦੀਆਂ ਨਦੀਆਂ ਹਨ। ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥੫॥ ਉਚਾ, ਪਹੁੰਚ ਤੋਂ ਪਰੇ, ਅਥਾਹ ਅਤੇ ਮੁਕੰਮਲ ਹੈ ਮੇਰਾ ਸੁਆਮੀ; ਅਰੰਭ, ਵਿਚਕਾਰ ਅਤੇ ਅਖੀਰ ਦੇ ਵਿੱਚ। ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥ ਉਸ ਦਾ ਉਚਾਰਨ ਕਰਦੇ ਹਨ ਕਰਾਮਾਤੀ ਬੰਦੇ, ਅਭਿਆਸੀ, ਦੇਵਤੇ, ਖਾਮੋਸ਼ ਰਿਸ਼ੀ ਅਤੇ ਵੇਦ। ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥੬॥ ਜਿਸ ਸਾਹਿਬ ਦਾ ਕੋਈ ਓੜਕ, ਇਹ ਤੇ ਉਹ ਕਿਨਾਰਾ ਨਹੀਂ, ਉਸ ਦਾ ਆਰਾਧਨ ਕਰਨ ਦੁਆਰਾ ਬੰਦਾ ਆਰਾਮ ਤੇ ਅਡੋਲਤਾ ਮਾਣਦਾ ਹੈ। ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥ ਭਾਗਾਂ ਵਾਲੇ ਸੁਆਮੀ ਦਾ ਹਿਰਦੇ ਅੰਦਰ ਸਿਮਰਨ ਕਰਨ ਦੁਆਰਾ ਅਨੇਕਾਂ ਪਾਪ ਇਕ ਮੁਹਤ ਵਿੱਚ ਨਾਸ ਹੋ ਜਾਂਦੇ ਹਨ। ਪਾਵਨਾ ਤੇ ਮਹਾ ਪਾਵਨ ਕੋਟਿ ਦਾਨ ਇਸਨਾਨ ॥੭॥ ਉਹ ਪਵਿੱਤ੍ਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ ਅਤੇ ਉਸ ਨੂੰ ਕ੍ਰੋੜਾਂ ਹੀ ਪੁੰਨ ਦਾਨ ਤੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥ ਪ੍ਰਭੂ ਆਪਣੇ ਸਾਧੂਆਂ ਦੀ ਸੱਤਿਆ, ਅਕਲ ਸਮਝ ਜਿੰਦਗੀ ਪਦਾਰਥ ਅਤੇ ਸਾਰਾ ਕੁੱਛ ਹੈ। ਬਿਸਰੁ ਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸਿ ॥੮॥੨॥ ਹੇ ਸਾਈਂ! ਨਾਨਕ ਦੀ ਪ੍ਰਾਰਥਨਾ ਹੈ ਕਿ ਆਪਣੇ ਚਿੱਤ ਅੰਦਰ ਉਹ ਤੈਨੂੰ ਇਕ ਮੁਹਤ ਲਈ ਭੀ ਨਾਂ ਭੁੱਲੇ। ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥ ਤਿੱਖੇ ਹਥਿਆਰ ਨਾਲ, ਇਨਸਾਨ ਬਿਰਛ ਨੂੰ ਕੱਟ ਦਿੰਦਾ ਹੈ ਅਤੇ ਇਹ ਆਪਦੇ ਚਿੱਤ ਅੰਦਰ ਗੁੱਸਾ ਨਹੀਂ ਕਰਦਾ। ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥੧॥ ਇਹ ਉਸ ਦੇ ਕੰਮ ਨੂੰ ਰਾਸ ਕਰ ਦਿੰਦਾ ਹੈ ਅਤੇ ਇਹ ਤਿਲ ਮਾਤ੍ਰ ਭੀ ਉਸ ਨੂੰ ਬੁਰਾਈ ਨਹੀਂ ਦਿੰਦਾ। ਮਨ ਮੇਰੇ ਰਾਮ ਰਉ ਨਿਤ ਨੀਤਿ ॥ ਮੇ ਮੇਰੀ ਜਿੰਦੇ, ਸਦਾ, ਸਦਾ ਤੂੰ ਸਾਈਂ ਦੇ ਨਾਮ ਨੂੰ ਉਚਾਰ। ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥੧॥ ਰਹਾਉ ॥ ਤੂੰ ਸਾਧੂਆਂ ਦੀ ਜੀਵਨ ਰਹੁ-ਰੀਤੀ ਸ੍ਰਵਣ ਕਰ। ਉਹ ਸਦੀਵ ਹੀ ਮਇਆਵਾਨ ਅਤੇ ਮਿਹਰਬਾਨ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ ਠਹਿਰਾਉ। copyright GurbaniShare.com all right reserved. Email |