Page 1019

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥
ਜਿੰਦਗੀ, ਫਲਦਾਇਕ ਹੈ ਉਸ ਦੀ ਜਿੰਦਗੀ ਜੋ ਆਪਣੇ ਸੁਆਮੀ ਬਾਰੇ ਸੁਣਦਾ ਅਤੇ ਉਸ ਨੂੰ ਸਿਮਰਦਾ ਤੇ ਧਿਆਉਂਦਾ ਹੈ ਅਤੇ ਇਸ ਤਰ੍ਹਾਂ ਸਦਾ ਲਈ ਜੀਉਂਦਾ ਰਹਿੰਦਾ ਹੈ। ਠਹਿਰਾਉ।

ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥
ਅਸਲੀ ਪਾਨ ਕਰਨਾ ਉਹ ਹੈ ਜਿਸ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਜਿਸ ਦੇ ਰਾਹੀਂ ਇਨਸਾਨ ਸੁਰਜੀਤ ਕਰਨ ਵਾਲਾ ਨਾਮ ਦਾ ਆਬਿ-ਹਿਯਾਤ ਪੀਂਦਾ ਹੈ।

ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥
ਅਸਲ ਭੋਜਨ ਉਹ ਹੈ ਜਿਸ ਦੁਆਰਾ ਬੰਦੇ ਨੂੰ ਮੁੜ ਕੇ ਭੁਖ ਨਹੀਂ ਲਗਦੀ ਅਤੇ ਉਹ ਹਮੇਸ਼ਾਂ ਰੱਜਿਆਂ ਪੱਜਿਆ ਰਹਿੰਦਾ ਹੈ।

ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥
ਸੰਚੀ ਪੁਸ਼ਾਕ ਉਹ ਹੈ ਜਿਹੜੀ ਪ੍ਰਭੂ ਦੇ ਅੱਗੇ ਬੰਦੇ ਦੀ ਇੱਜ਼ਤ ਬਚਾਉਂਦੀ ਹੈ ਅਤੇ ਉਹ ਮੁੜ ਕੇ ਨੰਗਾ ਨਹੀਂ ਹੁੰਦਾ।

ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥
ਅਨੰਦ ਮਾਣਨਾ ਉਹ ਹੈ ਜਿਹੜਾ ਸਾਧ ਸੰਗਤ ਅੰਦਰ ਲੀਨ ਹੋ, ਬੰਦਾ, ਸੁਆਮੀ ਦੇ ਅੰਮ੍ਰਿਤ ਨੂੰ ਪਾਨ ਕਰ ਕੇ ਆਪਣੇ ਹਿਰਦੇ ਅੰਦਰ ਮਾਣਦਾ ਹੈ।

ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥
ਧਾਗੇ ਅਤੇ ਸੂਈ ਲਿਆਉਣ ਦੇ ਬਗ਼ੈਰ ਆਤਮਾ ਨੂੰ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਸੀਉਣਾ ਹੀ ਅਸਲ ਸੀਉਣਾ ਪਰੋਣਾ ਹੈ।

ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥
ਜੋ ਕੋਈ ਭੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਨਸ਼ੱਈ ਹੋਇਆ ਅਤੇ ਰੰਗਿਆ ਗਿਆ ਹੈ; ਉਹ ਮੁੜ ਕੇ ਕਦੇ ਭੀ ਔਖਾ ਨਹੀਂ ਹੁੰਦਾ।

ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥
ਜਿਸ ਨੂੰ ਮਿਹਰਬਾਨ ਮਾਲਕ ਦਿੰਦਾ ਹੈ, ਉਸ ਨੂੰ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।

ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥
ਸੁਖ, ਸਾਧੂਆਂ ਦੀ ਟਹਿਲ ਸੇਵਾ ਅੰਦਰ ਹੈ, ਹੇ ਨਾਨਕ! ਮੈਂ ਸਾਧੂਆਂ ਦੇ ਚਰਣਾਂ ਦਾ ਧੋਣ ਪਾਨ ਕਰਦਾ ਹਾ।

ਮਾਰੂ ਮਹਲਾ ੫ ਘਰੁ ੮ ਅੰਜੁਲੀਆ
ਮਾਰੂ ਪੰਜਵੀਂ ਪਾਤਿਸ਼ਾਹੀ ਅੰਜੁਲੀਆ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥
ਜਿਸ ਦੇ ਘਰ ਵਿੱਚ ਘਣੀ ਦੌਲਤ ਹੈ ਉਸ ਨੂੰ ਫ਼ਿਕਰ ਖਾ ਜਾਂਦਾ ਹੈ।

ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥
ਜਿਸ ਦੇ ਧਾਮ ਵਿੱਚ ਇਹ ਥੋੜੀ ਹੈ ਉਹ ਇਸ ਦੀ ਭਾਲ ਵਿੱਚ ਭਟਕਦਾ ਫਿਰਦਾ ਹੈ।

ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥
ਕੇਵਲ ਉਹ ਹੀ ਆਰਾਮ ਅੰਦਰ ਪਾਇਆ ਜਾਂਦਾ ਹੈ ਜੋ ਦੋਨਾਂ ਹਾਲਤਾ ਤੋਂ ਉਪੱਰ (ਮੁਕਤ) ਹੋਇਆ ਹੈ।

ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥
ਗ੍ਰਿਸਤੀ, ਪਤਿਸ਼ਾਹ, ਤਿਆਗੀ ਅਤੇ ਗੁਸੈਲੇ ਇਨਸਾਨ (ਮਾਇਆ ਵਿੱਚ ਖੱਚਤ ਹੋਣ ਕਾਰਨ) ਚੰਜ਼ਕ ਅੰਦਰ ਪੈਂਦੇ ਹਨ,

ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥
ਭਾਵੇਂ ਉਹ ਸਾਰਿਆਂ ਵੇਦਾਂ ਨੂੰ ਅਨੇਕਾਂ ਤਰੀਕਿਆਂ ਨਾਲ ਪੜ੍ਹਦੇ ਅਤੇ ਘੋਖਦੇ ਹੋਣ।

ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥
ਜੋ ਸਰੀਰ ਅੰਦਰ ਰਹਿੰਦਾ ਹੋਇਆ ਨਿਰਲੇਪ ਵਿਚਰਦਾ ਹੈ; ਮੁਕੰਮਲ ਹੈ ਉਸ ਪੁਰਸ਼ ਦੀ ਸੇਵਾ।

ਜਾਗਤ ਸੂਤਾ ਭਰਮਿ ਵਿਗੂਤਾ ॥
ਜਾਗਦਾ ਹੋਇਆ ਭੀ ਆਦਮੀ ਅਸਲ ਵਿੱਚ ਸੁੱਤਾ ਪਿਆ ਹੈ ਅਤੇ ਸੰਦੇਹ ਅੰਦਰ ਬਰਬਾਦ ਹੋ ਗਿਆ ਹੈ।

ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥
ਗੁਰਾਂ ਦੇ ਬਗ਼ੈਰ, ਮੋਖਸ਼, ਪ੍ਰਾਪਤ ਨਹੀਂ ਹੁੰਦੀ, ਹੇ ਮਿੱਤ੍ਰ!

ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥
ਸਤਿਸੰਗਤ ਅੰਦਰ, ਹੰਕਾਰ ਕੀਆਂਬੇੜੀਆਂ ਕੱਟੀਆਂ ਜਾਂਦੀਆਂ ਹਨ ਅਤੇ ਜੀਵ ਕੇਵਲ ਇੱਕ ਸੁਆਮੀ ਨੂੰ ਹੀ ਵੇਖਦਾ ਹੈ।

ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥
ਜੇਕਰ ਪ੍ਰਾਣੀ ਕੰਮ ਕਰੇ, ਤਦ ਉਹ ਜਕੜਿਆ ਜਾਂਦਾ ਹੈ ਅਤੇ ਜੇਕਰ ਉਹ ਨਾਂ ਕਰੇ ਤਦ ਉਸ ਦੀ ਬਦਖੋਈ ਹੁੰਦੀ ਹੈ।

ਮੋਹ ਮਗਨ ਮਨੁ ਵਿਆਪਿਆ ਚਿੰਦਾ ॥
ਸੰਸਾਰੀ ਮਮਤਾ ਨਾਲ ਮਤਵਾਲਾ ਹੋਇਆ ਹੋਇਆ ਬੰਦਾ ਚਿੰਤਾ ਨਾਲ ਦੁਖੀ ਹੁੰਦਾ ਹੈ।

ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥
ਜੋ ਗੁਰਾਂ ਦੀ ਦਇਆ ਦੁਆਰਾ, ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਜਾਣਦਾ ਹੈ, ਉਹ ਸਾਰਿਆਂ ਦਿਲਾਂ ਅੰਦਰ ਸੁਆਮੀ ਨੂੰ ਦੇਖਦਾ ਹੈ।

ਸੰਸਾਰੈ ਮਹਿ ਸਹਸਾ ਬਿਆਪੈ ॥
ਜਗਤ ਅੰਦਰ ਪ੍ਰਾਣੀ ਭਰਮ ਵਿੱਚ ਗ਼ਲਤਾਨ ਹੋ ਜਾਂਦਾ ਹੈ,

ਅਕਥ ਕਥਾ ਅਗੋਚਰ ਨਹੀ ਜਾਪੈ ॥
ਅਤੇ ਅਗਾਂਧ ਸੁਆਮੀ ਨੂੰ ਅਨੁਭਵ ਨਹੀਂ ਕਰਦਾ, ਅਕਹਿ ਹੈ ਜਿਸ ਦੀ ਕਥਾ ਵਾਰਤਾ।

ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥
ਜਿਸ ਨੂੰ ਸਾਹਿਬ ਦਰਸਾਉਂਦਾ ਹੈ, ਉਹੀ ਉਸ ਨੂੰ ਸਮਝਦਾ ਹੈ। ਉਸ ਨੂੰ ਸਾਹਿਬ ਆਪਣੇ ਬੱਚੇ ਦੀ ਤਰ੍ਹਾਂ ਪਾਲਦਾ-ਪੋਸਦਾ ਹੈ।

ਛੋਡਿ ਬਹੈ ਤਉ ਛੂਟੈ ਨਾਹੀ ॥
ਜੇਕਰ ਇਨਸਾਨ ਮਾਇਆ ਨੂੰ ਤਿਆਗਦਾ ਹੈ, ਤਦ ਉਹ ਇਸ ਨੂੰ ਤਿਆਗ ਨਹੀਂ ਸਕਦਾ।

ਜਉ ਸੰਚੈ ਤਉ ਭਉ ਮਨ ਮਾਹੀ ॥
ਜੇਕਰ ਉਹ ਇਸ ਨੂੰ ਜਮ੍ਹਾ ਕਰਦਾ ਹੈ ਤਾਂ ਇਸ ਦੇ ਚਲੇ ਜਾਣ ਦਾ ਡਰ ਉਸ ਦੇ ਚਿੱਤ ਨੂੰ ਖਾਂਦਾ ਹੈ।

ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥
ਇਸ ਮਾਇਆ ਅੰਦਰ ਜਿਸ ਦੀ ਇਜ਼ੱਤ ਆਬਰੂ ਸਾਹਿਬ ਰਖਦਾ ਹੈ, ਉਹ ਹੀ ਸੰਤ ਹੈ ਅਤੇ ਐਹੋ ਜੇਹੇ ਸੰਤ ਦੇ ਸਿਰ ਤੇ ਮੈਂ ਚੌਰ ਕਰਦਾ ਹਾਂ।

ਜੋ ਸੂਰਾ ਤਿਸ ਹੀ ਹੋਇ ਮਰਣਾ ॥
ਕੇਵਲ ਉਹ ਹੀ ਯੋਧਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਜੋ ਭਾਗੈ ਤਿਸੁ ਜੋਨੀ ਫਿਰਣਾ ॥
ਜਿਹੜਾ ਭੱਜ ਜਾਂਦਾ ਹੈ, ਉਹ ਜੂਨੀਆਂ ਅੰਦਰ ਭਟਕਦਾ ਹੈ।

ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥
ਜਿਹੜਾ ਕੁਛ ਸਾਈਂ ਕਰਦਾ ਹੈ, ਛੂੰ ਉਸ ਨੂੰ ਚੰਗਾ ਕਰਦੇ ਕਬੂਲ ਕਰ ਤੇ ਉਸ ਦੀ ਰਜ਼ਾ ਨੂੰ ਅਨੁਭਵ ਕਰ ਤੂੰ ਆਪਣੀ ਖੋਟੀ ਅਕਲ ਨੂੰ ਸਾੜ ਸੁੱਟ।

ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
ਜਿਥੇ ਕਿਤੇ ਤੂੰ ਬੰਦੇ ਨੂੰ ਜੋੜਦਾ ਹੈਂ, ਉਣੇ ਹੀ ਉਹ ਜੁੜ ਜਾਂਦਾ ਹੈ।

ਕਰਿ ਕਰਿ ਵੇਖੈ ਅਪਣੇ ਜਚਨਾ ॥
ਰਚਨਾ ਨੂੰ ਰਚ ਕੇ ਰਚਨਹਾਰ ਆਪਣੇ ਯਾਚਕਾਂ ਨੂੰ ਵੇਖਦਾ ਹੈ।

ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥
ਤੂੰ ਨਾਨਕ ਦਾ ਖ਼ੁਸ਼ੀ-ਬਖ਼ਸ਼ਣਹਾਰ ਮੁਕੰਮਲ ਮਾਲਕ ਹੈਂ। ਜੇ ਤੂੰ ਐਕੁਰ ਬਖ਼ਸ਼ਸ਼ ਕਰੇ, ਕੇਵਲ ਤਦ ਹੀ ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ।

ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।

ਬਿਰਖੈ ਹੇਠਿ ਸਭਿ ਜੰਤ ਇਕਠੇ ॥
ਸੰਸਾਰ ਦੇ ਦਰਖਤ ਦੇ ਹੇਠਾਂ, ਸਾਰੇ ਜੀਵ ਇਕੱਠੇ ਹੋਏ ਹੋਏ ਹਨ।

ਇਕਿ ਤਤੇ ਇਕਿ ਬੋਲਨਿ ਮਿਠੇ ॥
ਕਈ ਤੇਜ਼-ਤਬੀਅਤ ਹਨ ਤੇ ਕਈ ਮਿੱਠਾ ਬੋਲਦੇ ਹਨ।

ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥
ਜਦ ਛਿਪਿਆ ਹੋਇਆ ਸੂਰਜ ਚੜ੍ਹ ਪੈਂਦਾ ਹੈ, ਉਹ ਖੜ੍ਹੇ ਹੋ ਟੁਰ ਜਾਂਦੇ ਹਨ, ਜਦੋਂ ਕਿ ਊਨ੍ਹਾਂ ਦੀ ਉਮਰ ਮੁੱਕ ਜਾਂਦੀ ਹੈ।

ਪਾਪ ਕਰੇਦੜ ਸਰਪਰ ਮੁਠੇ ॥
ਜੋ ਗੁਨਾਹ ਕਰਦੇ ਹਨ ਉਹ ਨਿਸਚਿਤ ਹੀ ਲੁੱਟੇ ਪੁੱਟੇ ਜਾਂਦੇ ਹਨ।

ਅਜਰਾਈਲਿ ਫੜੇ ਫੜਿ ਕੁਠੇ ॥
ਅਜ਼ਰਾਈਲ, ਮੌਤ ਦਾ ਫ਼ਰੇਸ਼ਤਾ, ਓਨਾਂ ਨੂੰ ਪਕੜ ਲੈਂਦਾ ਹੈ ਅਤੇ ਤਸੀਹੇ ਦੇ, ਕੁਹ ਸੁਟੱਦਾ ਹੈ।

copyright GurbaniShare.com all right reserved. Email