Page 1020

ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
ਰਚਨਹਾਰ ਉਨ੍ਹਾਂ ਨੂੰ ਨਰਕ ਵਿੱਚ ਪਾ ਦਿੰਦਾ ਹੈ ਅਤੇ ਧਰਮ ਰਾਜਾ ਉਨ੍ਹਾਂ ਕੋਲੋਂ ਹਿਸਾਬ ਕਿਤਾਬ ਮੰਗਦਾ ਹੈ।

ਸੰਗਿ ਨ ਕੋਈ ਭਈਆ ਬੇਬਾ ॥
ਕੋਈ ਭਰਾ ਜਾਂ ਭੈਣ ਉਨ੍ਹਾਂ ਦੇ ਨਾਲ ਨਹੀਂ ਜਾਂਦੀ।

ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥
ਆਪਣੀ ਜਾਇਦਾਦ, ਜੁਆਨੀ ਤੇ ਦੌਲਤ ਨੂੰ ਛੱਡ ਕੇ ਉਹ ਚਾਲੇ ਪਾ ਜਾਂਦੇ ਹਨ।

ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
ਉਹ, ਦਇਆਲੂ ਤੇ ਦਰਆਦਿਲ ਸਿਰਜਣਹਾਰ ਸਾਈਂ ਨੂੰ, ਨਹੀਂ ਜਾਣਦੇ ਅਤੇ ਤਿਲਾਂ ਦੀ ਘਾਣੀ ਵਾਂਗੂ ਪੀੜੇ ਜਾਣਗੇ।

ਖੁਸਿ ਖੁਸਿ ਲੈਦਾ ਵਸਤੁ ਪਰਾਈ ॥
ਖੁਸ਼ੀ, ਖੁਸ਼ੀ ਨਾਲ ਤੂੰ ਹੋਰਨਾਂ ਦੀਆਂ ਚੀਜ਼ਾਂ ਨੂੰ ਖੱਸਦਾ ਹੈ;

ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
ਪ੍ਰੰਤੂ, ਵਾਹਿਗੁਰੂ ਜੋ ਤੇਰੇ ਅੰਗ ਸੰਗ ਹੈ, ਤੈਨੂੰ ਦੇਖਦਾ ਤੇ ਸੁਣਦਾ ਹੈ।

ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
ਸੰਸਾਰੀ ਲਾਲਚ ਰਾਹੀਂ, ਤੂੰ ਟੋਏ ਵਿੱਚ ਡਿਗ ਪਿਆ ਹੈਂ। ਅਤੇ ਭਵਿੱਖਤ ਦੀ ਗੰਲ ਬਾਤ ਨੂੰ ਨਹੀਂ ਸਮਝਦਾ।

ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
ਤੂੰ ਬਾਰੰਬਾਰ ਜੰਮੇ ਅਤੇ ਮਰੇਗਾਂ ਅਤੇ ਮੁੜ ਕੇ ਜਨਮ ਧਾਰੇਗਾਂ।

ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਤੂੰ ਦੂਰ ਦੇ ਮੁਲਕ ਦੇ ਰਾਹੇ ਪਿਆ ਹੋਇਆ ਘਣੇਰੀ ਸਜ਼ਾ ਭੁਗਤੇਗਾਂ।

ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
ਅੰਨ੍ਹਾ ਫ਼ਾਨੀ ਬੰਦਾ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਸ ਨੂੰ ਬਣਾਇਆ ਹੈ, ਇਸ ਲਈ ਉਹ ਤਕਲਫ਼ਿ ਉਠਾਵੇਗਾ।

ਖਾਲਕ ਥਾਵਹੁ ਭੁਲਾ ਮੁਠਾ ॥
ਆਪਣੇ ਸਿਰਜਣਹਾਰ ਨੂੰ ਭੁਲਾ ਕੇ ਬੰਦਾ ਤਬਾਹ ਹੋ ਗਿਆ ਹੈ।

ਦੁਨੀਆ ਖੇਲੁ ਬੁਰਾ ਰੁਠ ਤੁਠਾ ॥
ਸੰਸਾਰ ਦੀ ਖੇਡ ਭੈੜੀ ਹੈ, ਪ੍ਰਾਣੀ ਕਦੇ ਸ਼ੋਕਵਾਨ ਤੇ ਕਦੇ ਖੁਸ਼ ਹੁੰਦਾ ਹੈ।

ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
ਉਸ ਤੌਂ ਭਰੋਸੇ ਅਤੇ ਸੰਤੁਸ਼ਟਤਾ ਦੀ ਸਿਖਿਆ ਲੈਣ ਲਈ ਪ੍ਰਾਣੀ ਸਾਧੂ ਨੂੰ ਨਹੀਂ ਮਿਲਦਾ ਅਤੇ ਆਪਣੀ ਮਰਜ਼ੀ ਅਨੁਸਾਰ ਭਟਕਦਾ ਫਿਰਦਾ ਹੈ।

ਮਉਲਾ ਖੇਲ ਕਰੇ ਸਭਿ ਆਪੇ ॥
ਖ਼ੁਦ ਹੀ ਪ੍ਰਭੂ ਸਾਰਾ ਖੇਡ ਰਚਦਾ ਹੈ।

ਇਕਿ ਕਢੇ ਇਕਿ ਲਹਰਿ ਵਿਆਪੇ ॥
ਕਈਆਂ ਨੂੰ ਉਹ ਬਾਹਰ ਕੱਢ ਲੈਂਦਾ ਹੈ ਅਤੇ ਕਈਆਂ ਨੂੰ ਵਿਕਾਰ-ਲਹਿਰਾਂ ਅੰਦਰ ਸੁੱਟ ਪਾਉਂਦਾ ਹੈ।

ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
ਜਿਸ ਤਰ੍ਹਾਂ ਰੱਬ ਬੰਦਿਆਂ ਨੂੰ ਨਚਾਉਂਦਾ ਹੈ, ਉਸੇ ਤਰ੍ਹਾਂ ਉਹ ਨੱਚਦੇ ਹਨ। ਹਰ ਜਣਾ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣਾ ਜੀਵਨ ਬਿਤਾਉਂਦਾ ਹੈ।

ਮਿਹਰ ਕਰੇ ਤਾ ਖਸਮੁ ਧਿਆਈ ॥
ਜੇਕਰ ਸੁਆਮੀ ਆਪਣੀ ਰਹਿਮਤ ਧਾਰੇ, ਤਦ ਹੀ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।

ਸੰਤਾ ਸੰਗਤਿ ਨਰਕਿ ਨ ਪਾਈ ॥
ਸਾਧੂਆਂ ਨਾਲ ਮੇਲ ਮਿਲਾਪ ਕਰਲ ਦੁਆਰਾ, ਇਨਸਾਨ ਦੋਜ਼ਕ ਵਿੱਚ ਨਹੀਂ ਪੈਦਾ।

ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
ਹੇ ਸਾਈਂ! ਤੂੰ ਨਾਨਕ ਨੂੰ ਆਪਣੇ ਅੰਮ੍ਰਿਤਮਈ ਨਾਮ ਦੀ ਦਾਤ ਬਖ਼ਸ਼। ਉਹ ਸਦੀਵ ਹੀ ਤੇਰੀ ਮਹਿਮਾ ਦੇ ਗੀਤ ਗਾਇਨ ਕਰਦਾ ਹੈ।

ਮਾਰੂ ਸੋਲਹੇ ਮਹਲਾ ੧
ਮਾਰੂ ਸੋਲਹੇ ਪਹਿਲੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਸਾਚਾ ਸਚੁ ਸੋਈ ਅਵਰੁ ਨ ਕੋਈ ॥
ਉਹ ਸੱਚਾ ਸੁਆਮੀ ਹੀ ਕੇਵਲ ਸੱਚਾ ਹੈ। ਹੋਰ ਕੋਈ ਨਹੀਂ।

ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥
ਜਿਸ ਨੇ ਸੰਸਾਰ ਰਚਿਆ ਹੈ, ਓੜਕ ਨੂੰ ਉਹ ਹੀ ਇਸ ਨੂੰ ਨਾਸ ਕਰ ਦੇਵੇਗਾ।

ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥
ਜਿਕਰ ਤੂੰ ਮੈਨੂੰ ਰਖਣਾਜ ਚਾਹੁੰਦਾ ਹੈਂ, ਉਕਰ ਹੀ ਮੈਂ ਰਹਿੰਦਾ ਹਾਂ, ਹੇ ਮੇਰੇ ਸੁਆਮੀ, ਤੇਰੇ ਮੂਹਰੇ ਮੈਂ ਕੀ ਉਜ਼ਰ ਕਰ ਸਕਦਾ ਹਾਂ?

ਆਪਿ ਉਪਾਏ ਆਪਿ ਖਪਾਏ ॥
ਤੂੰ ਆਪੇ ਹੀ ਪੈਦਾ ਕਰਦਾ ਹੈਂ ਅਤੇ ਆਪੇ ਹੀ ਨਾਸ ਕਰਦਾ ਹੈਂ।

ਆਪੇ ਸਿਰਿ ਸਿਰਿ ਧੰਧੈ ਲਾਏ ॥
ਤੂੰ ਆਪ ਹੀ ਹਰ ਜਣੇ ਨੂੰ ਕੰਮ ਲਾਉਂਦਾ ਹੈਂ।

ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥
ਤੂੰ ਆਪ ਵੀਚਾਰਵਾਨ ਹੈਂ, ਆਪ ਹੀ ਭਲਾ ਕਰਨ ਵਾਲਾ ਅਤੇ ਆਪ ਹੀ ਬੰਦੇ ਨੂੰ ਆਪਣੇ ਰਸਤੇ ਤੇ ਪਾਉਂਦਾ ਹੈ।

ਆਪੇ ਦਾਨਾ ਆਪੇ ਬੀਨਾ ॥
ਤੂੰ ਆਪ ਸਿਆਣਾ ਹੈਂ ਅਤੇ ਆਪ ਹੀ ਸਰਬੱਗ।

ਆਪੇ ਆਪੁ ਉਪਾਇ ਪਤੀਨਾ ॥
ਖ਼ੁਦ ਆਲਮ ਨੂੰ ਰੱਚ ਕੇ ਤੂੰ ਪ੍ਰਸੰਨ ਹੁੰਦਾ ਹੈਂ।

ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥
ਤੂੰ ਆਪ ਹਵਾ, ਜਲ ਅਤੇ ਅੱਗ ਹੈਂ ਅਤੇ ਆਪ ਹੀ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈਂ।

ਆਪੇ ਸਸਿ ਸੂਰਾ ਪੂਰੋ ਪੂਰਾ ॥
ਤੂੰ ਆਪ ਹੀ ਚੰਦ੍ਰਮਾ, ਸੂਰਜ ਅਤੇ ਪੂਰਿਆਂ ਦਾ ਪਰਮ ਪੂਰਾ ਹੈਂ।

ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥
ਤੂੰ ਆਪ ਹੀ ਬ੍ਰਹਮ-ਗਿਅਤਾ, ਸਿਮਰਨ ਅਤੇ ਵਰਿਆਮ ਗੁਰੂ ਹੈਂ।

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥
ਯਮ ਅਤੇ ਉਸ ਦੀ ਮੌਤ ਦੀ ਫਾਹੀ ਉਸ ਨੂੰ ਛੋਹ ਨਹੀਂ ਸਕਦੇ ਜੇ ਤੇਰੇ ਨਾਲ ਪਿਆਰ ਕਰਦਾ ਹੈ, ਹੇ ਸੱਚੇ ਸੁਆਮੀ।

ਆਪੇ ਪੁਰਖੁ ਆਪੇ ਹੀ ਨਾਰੀ ॥
ਤੂੰ ਆਪ ਨਰ ਹੈ ਅਤੇ ਆਪ ਹੀ ਮਦੀਨ।

ਆਪੇ ਪਾਸਾ ਆਪੇ ਸਾਰੀ ॥
ਤੂੰ ਆਪ ਸ਼ਤਰੰਜ ਹੈਂ ਅਤੇ ਆਪ ਹੀ ਨਰਦ।

ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥
ਤੂੰ ਆਪ ਜਗਤ ਦਾ ਅਖਾੜਾ ਖੇੜਣ ਲਈ ਬੰਨਿ੍ਹਆ ਹੈ ਅਤੇ ਆਪ ਹੀ ਖਿਲਾੜਿਆਂ ਦਾ ਮੁਲ ਪਾਉਂਦਾ ਹੈ।

ਆਪੇ ਭਵਰੁ ਫੁਲੁ ਫਲੁ ਤਰਵਰੁ ॥
ਤੂੰ ਆਪ ਹੀ ਭਉਰਾ, ਪੁਸ਼ਪ, ਮੇਵਾ ਅਤੇ ਬਿਰਛ ਹੈਂ।

ਆਪੇ ਜਲੁ ਥਲੁ ਸਾਗਰੁ ਸਰਵਰੁ ॥
ਤੂੰ ਆਪ ਹੀ ਪਾਣੀ, ਮਾਰੂਬਲ ਸਮੁੰਦਰ ਅਤੇ ਤਾਲਾਬ ਹੈਂ।

ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥
ਤੂੰ ਆਪ ਹੀ ਵੱਡੀ ਮੱਛੀ, ਕੱਛੂ ਅਤੇ ਹੇਤੂਆਂ ਦਾ ਹੇਤੂ ਹੈਂ। ਤੈਡਾਂ ਸਰੂਪ ਜਾਣਿਆ ਨਹੀਂ ਜਾ ਸਕਦਾ।

ਆਪੇ ਦਿਨਸੁ ਆਪੇ ਹੀ ਰੈਣੀ ॥
ਤੂੰ ਆਪ ਹੀ ਦਿਨ ਹੈਂ ਅਤੇ ਆਪ ਹੀ ਰਾਤ।

ਆਪਿ ਪਤੀਜੈ ਗੁਰ ਕੀ ਬੈਣੀ ॥
ਤੂੰ ਆਪੇ ਹੀ ਗੁਰਾਂ ਦੀ ਬਾਣੀ ਨਾਲ ਪ੍ਰਸੰਨ ਹੁੰਦਾ ਹੈਂ।

ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥
ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਤੂੰ ਸਦਾ ਹੀ ਅਬਿਨਾਸੀ ਹੈਂ। ਤੇਰੀ ਰਜ਼ਾ, ਹੇ ਸਾਹਿਬ! ਸਾਰਿਆਂ ਦਿਲਾਂ ਅੰਦਰ ਗੂੰਜਦੀ ਹੈ।

ਆਪੇ ਰਤਨੁ ਅਨੂਪੁ ਅਮੋਲੋ ॥
ਤੂੰ ਆਪ ਹੀ ਲਾਸਾਨੀ ਅਤੇ ਅਣਮੁੱਲਾ ਜਵੇਹਰ ਹੈਂ।

ਆਪੇ ਪਰਖੇ ਪੂਰਾ ਤੋਲੋ ॥
ਤੂੰ ਆਪ ਹੀ ਸਰਾਫ਼ ਅਤੇ ਪੂਰਨ ਹਾੜਨਹਾਰ ਹੈਂ।

copyright GurbaniShare.com all right reserved. Email