ਗੰਗਾ ਜਮੁਨਾ ਕੇਲ ਕੇਦਾਰਾ ॥ ਸੁਰਸਰੀ, ਜਮਨਾ, ਬਿੰਦ੍ਰਾਬਨ, ਕਿਦਾਰਨਾਥ, ਕਾਸੀ ਕਾਂਤੀ ਪੁਰੀ ਦੁਆਰਾ ॥ ਬਨਾਰਸ, ਮਥਰਾ, ਪੁਰੀ, ਦਵਾਰਕਾ, ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥ ਗੰਗਾ ਸਾਗਰ, ਤ੍ਰਿਬੇਣੀ, ਗੰਗਾ, ਜਮਨਾ ਅਤੇ ਸੁਰਸਵਤੀ ਦਾ ਮਿਲਾਪ-ਅਸਥਾਨ ਅਤੇ ਅਠਾਹਟ ਤੀਰਥ; ਉਹ ਸਾਰੇ ਸੁਆਮੀ ਦੀ ਵਿਅਕਤੀ ਅੰਦਰ ਲੀਨ ਹੋਏ ਹੋਏ ਹਨ। ਆਪੇ ਸਿਧ ਸਾਧਿਕੁ ਵੀਚਾਰੀ ॥ ਉਹ ਆਪ ਹੀ ਪੂਰਨ ਪੁਰਸ਼, ਅਭਿਆਸੀ ਅਤੇ ਵੀਚਾਰਵਾਨ ਹੈ। ਆਪੇ ਰਾਜਨੁ ਪੰਚਾ ਕਾਰੀ ॥ ਉਹ ਆਪ ਹੀ ਪਾਤਿਸ਼ਾਹ ਅਤੇ ਵਜ਼ੀਰ ਮੰਡਲੀ ਹੈ। ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥ ਨਿਆਇਕਾਰੀ ਪ੍ਰਭੂ ਖ਼ੁਦ ਰਾਜਸਿੰਘਾਸਨ ਤੇ ਬੈਠਦਾ ਹੈ। ਉਸ ਦਾ ਸਿਮਰਨ ਕਰਨ ਦੁਆਰਾ, ਸੰਦੇਹ, ਉਸ ਨਾਲ ਅੰਤਰਾ ਅਤੇ ਡਰ ਦੂਰ ਥੀ ਵੰਝਦੇ ਹਨ। ਆਪੇ ਕਾਜੀ ਆਪੇ ਮੁਲਾ ॥ ਉਹ ਆਪ ਜੱਜ ਹੈ ਤੇ ਆਪ ਹੀ ਵਿਦਵਾਨ ਪੁਰਸ਼। ਆਪਿ ਅਭੁਲੁ ਨ ਕਬਹੂ ਭੁਲਾ ॥ ਉਹ ਆਪ ਅਚੂਕ ਹੈ ਅਤੇ ਕਦੇ ਭੀ ਗ਼ਲਤੀ ਨਹੀਂ ਖਾਂਦਾ। ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥ ਉਹ ਆਪ ਹੀ ਰਹਿਮਤ, ਮਿਹਰਬਾਨੀ ਅਤੇ ਇੱਜ਼ਤ ਆਬਰੂ ਦਾ ਦਾਤਾਰ ਹੈ ਅਤੇ ਕਿਸੇ ਦਾ ਭੀ ਵੈਰੀ ਨਹੀਂ। ਜਿਸੁ ਬਖਸੇ ਤਿਸੁ ਦੇ ਵਡਿਆਈ ॥ ਜਿਸ ਨੂੰ ਉਹ ਮਾਫ਼ ਕਰ ਦਿੰਦਾ ਹੈ; ਉਸ ਨੂੰ ਉਹ ਮਾਣ ਇੱਜ਼ਤ ਬਖ਼ਸ਼ਦਾ ਹੈ। ਸਭਸੈ ਦਾਤਾ ਤਿਲੁ ਨ ਤਮਾਈ ॥ ਉਹ ਸਾਰਿਆਂ ਨੂੰ ਦੇਣ ਵਾਲਾ ਹੈ ਅਤੇ ਉਸ ਨੂੰ ਇਕ ਭੋਰਾ ਭਰ ਭੀ ਤਮ੍ਹਾ ਨਹੀਂ। ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥ ਪੂਰਨ-ਵਿਆਪਕ ਪਵਿੱਤ੍ਰ ਪ੍ਰਭੂ, ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ ਸਾਰੀਆਂ ਥਾਵਾਂ ਵਿੰਚ ਪ੍ਰਾਣਧਾਰੀਆਂ ਨੂੰ ਆਸਰਾ ਦੇ ਰਿਹਾ ਹੈ। ਕਿਆ ਸਾਲਾਹੀ ਅਗਮ ਅਪਾਰੈ ॥ ਮੈਂ ਪਹੁੰਚ ਤੋਂ ਪਰੇ ਅਤੇ ਬੇਅੰਤ ਸਾਈਂ ਦੀ ਕਿਸ ਤਰ੍ਹਾਂ ਤਾਰਫ਼ਿ ਕਰ ਸਕਦਾ ਹਾਂ? ਸਾਚੇ ਸਿਰਜਣਹਾਰ ਮੁਰਾਰੈ ॥ ਉਹ ਸੱਚਾ ਕਰਤਾਰ, ਹੰਕਾਰ ਦਾ ਵੈਰੀ ਹੈ। ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥ ਜਿਸ ਦੇ ਉੱਤੇ ਉਸ ਦੀ ਮਿਹਰ ਹੈ, ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਉਹ ਹੀ ਉਸ ਨੂੰ ਮਿਲਦਾ ਹੈ, ਜੋ ਸਤਿਸੰਗਤ ਨਾਲ ਮਿਲਦਾ ਹੈ। ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਉਸ ਦੇ ਬੂਹੇ ਤੇ ਖੜੇਤੇ ਹਨ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ, ਊਭੇ ਸੇਵਹਿ ਅਲਖ ਅਪਾਰੈ ॥ ਅਤੇ ਉਹ ਆਪਣੇ ਅਦ੍ਰਿਸ਼ਟ ਅਤੇ ਬੇਅੰਤ ਸੁਆਮੀ ਦੀ ਚਾਕਰੀ ਨਿਭਾਉਂਦੇ ਹਨ। ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥ ਕ੍ਰੋੜਾਂ ਹੀ ਹੋਰ ਉਸ ਦੇ ਦਰਵਾਜ਼ੇ ਉਤੇ ਵਿਰਲਾਪ ਕਰਦੇ ਵੇਖੇ ਜਾਂਦੇ ਹਨ। ਮੈਂ ਉਨ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ। ਸਾਚੀ ਕੀਰਤਿ ਸਾਚੀ ਬਾਣੀ ॥ ਸੱਚੀ ਹੈ ਉਸ ਦੀ ਮਹਿਮਾ ਅਤੇ ਸੱਚੀ ਉਸ ਦੀ ਗੱਲਬਾਤ। ਹੋਰ ਨ ਦੀਸੈ ਬੇਦ ਪੁਰਾਣੀ ॥ ਵੇਦਾਂ ਅਤੇ ਪੁਰਾਣਾਂ ਵਿੰਚ ਮੈਨੂੰ ਹੋਰ ਕੋਈ ਦਿੱਸ ਨਹੀਂ ਆਉਂਦਾ। ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥ ਸੱਚ ਮੇਰੀ ਰਾਸ ਹੈ, ਸੱਚੇ ਸੁਆਮੀ ਦੀ ਕੀਰਤੀ ਹੀ ਮੈਂ ਗਾਉਂਦਾ ਹਾਂ ਅਤੇ ਮੇਰਾ ਹੋਰ ਕੋਈ ਆਸਰਾ ਨਹੀਂ। ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥ ਹਰ ਯੁੱਗ ਅੰਦਰ ਉਹ ਸਤਿਪੁਰਖ ਹੈ ਅਤੇ ਹੋਵੇਗਾ ਭੀ। ਕਉਣੁ ਨ ਮੂਆ ਕਉਣੁ ਨ ਮਰਸੀ ॥ ਕੌਣ ਨਹੀਂ ਮਰਿਆ ਅਤੇ ਕੌਣ ਹੈ ਜੇ ਮਰੇਗਾ ਨਹੀਂ? ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥ ਗਰੀਬੜਾ ਨਾਨਕ ਪ੍ਰਾਰਥਨਾ ਕਰਦਾ ਹੈ। ਪ੍ਰਭੂ ਨਾਲ ਪਿਰਹੜੀ ਪਾ ਕੇ ਤੂੰ ਉਸ ਨੂੰ ਆਪਣੇ ਅੰਦਰ ਹੀ ਵੇਖ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਦੂਜੀ ਦੁਰਮਤਿ ਅੰਨੀ ਬੋਲੀ ॥ ਦਵੈਤ-ਭਾਵ ਅਤੇ ਖੋਟੀ ਬੁੱਧ ਰਾਹੀਂ, ਪਤਨੀ ਮੁਨਾਖੀ (ਅੰਨ੍ਹੀ)ਅਤੇ ਡੋਰੀ ਹੋ ਗਈ ਹੈ। ਕਾਮ ਕ੍ਰੋਧ ਕੀ ਕਚੀ ਚੋਲੀ ॥ ਉਹ ਕਾਮ ਅਤੇ ਕ੍ਰੋਧ ਦੀ ਨਾਸਵੰਤ ਫ਼ਤੂਹੀ ਪਾਉਂਦੀ ਹੈ। ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥ ਪ੍ਰਭੂ ਉਸ ਦਾ ਕੰਤ, ਉਸ ਦੇ ਗ੍ਰਹਿ ਵਿੱਚ ਹੀ ਹੈ ਪ੍ਰੰਤੂ ਬੇਸਮਝ ਪਤਨੀ ਉਸ ਨੂੰ ਜਾਣਦੀ ਨਹੀਂ। ਆਪਣੇ ਖ਼ਸਮ ਦੇ ਬਗ਼ੈਰ ਉਸ ਨੂੰ ਨੀਂਦ੍ਰ ਪ੍ਰਾਪਤ ਨਹੀਂ ਹੁੰਦੀ। ਅੰਤਰਿ ਅਗਨਿ ਜਲੈ ਭੜਕਾਰੇ ॥ ਉਸ ਦੇ ਅੰਦਰ ਅੱਗ ਪ੍ਰਚੰਡ ਹੋ ਕੇ ਬਲਦੀ ਹੈ। ਮਨਮੁਖੁ ਤਕੇ ਕੁੰਡਾ ਚਾਰੇ ॥ ਪ੍ਰਤੀਕੁਲ ਪਤਨੀ ਚੌਹੀਂ ਪਾਸੀ ਝਾਕਦੀ ਹੈ। ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ, ਉਹ ਆਰਾਮ ਕਿਸ ਤਰ੍ਹਾਂ ਪਾ ਸਕਦੀ ਹੈ? ਮਾਨ-ਪ੍ਰਤਿਸਟਾ ਸੱਚੇ ਸਾਈਂ ਦੇ ਹੱਥ ਵਿੱਚ ਹੈ। ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ ਜੇਕਰ ਉਹ ਆਪਣੀ ਸ਼ਹਿਵਤ, ਗੁੱਸੇ ਅਤੇ ਸਵੈ-ਹੰਗਤਾਂ ਨੂੰ ਦੂਰ ਕਰ ਦਿੰਦੀ ਹੈ, ਤਸਕਰ ਪੰਚ ਸਬਦਿ ਸੰਘਾਰੇ ॥ ਪੰਜਾਂ ਚੋਰਾਂ ਨੂੰ ਸੁਆਮੀ ਦੇ ਨਾਮ ਰਾਹੀਂ ਮਾਰ ਸੁਟਦੀ ਹੈ, ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥ ਅਤੇ ਬ੍ਰਹਮ ਗਿਆਤ ਦੀ ਤਲਵਾਰ ਪਕੜ ਕੇ ਆਪਣੇ ਮਨ ਨਾਲ ਯੁਧ ਕਰਦੀ ਹੈ ਤਾਂ ਉਸ ਦੀ ਖ਼ਾਹਿਸ਼ ਉਸ ਦੇ ਮਨ ਅੰਦਰ ਹੀ ਨਾਸ ਹੋ ਜਾਂਦੀ ਹੈ। ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ ਮਾਤਾ ਦੀ ਰਤੂਬਤ ਤੇ ਪਿਓ ਦੇ ਵੀਰਜ ਦੇ ਮਿਲਾਪ ਤੋਂ, ਮੂਰਤਿ ਸੂਰਤਿ ਕਰਿ ਆਪਾਰਾ ॥ ਸੁਆਮੀ ਨੇ ਬੇਅੰਤ ਸੁੰਦਰਤਾ ਵਾਲੀ ਸ਼ਕਲ ਰੱਚ ਦਿੱਤੀ ਹੈ। ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥ ਰੋਸ਼ਨੀ ਜਾਂ ਬਖ਼ਸ਼ਸ਼, ਜੋ ਭੀ ਹੈ, ਉਹ ਸਮੂਹ ਤੈਂਡੀ ਹੀ ਹੈ। ਤੂੰ, ਹੇ ਸਿਰਜਣਹਾਰ! ਸਮੂਹ ਥਾਵਾਂ ਅੰਦਰ ਰਮਿਆ ਹੋਇਆ ਹੈਂ। ਤੁਝ ਹੀ ਕੀਆ ਜੰਮਣ ਮਰਣਾ ॥ ਕੇਵਲ ਤੂੰ ਹੀ ਜੰਮਣਾ ਅਤੇ ਮਰਨਾ ਬਣਾਇਆ ਹੈ। ਗੁਰ ਤੇ ਸਮਝ ਪੜੀ ਕਿਆ ਡਰਣਾ ॥ ਜੋ ਗੁਰਾਂ ਪਾਸੋਂ ਐਸੀ ਗਿਆਤ ਪ੍ਰਾਪਤ ਕਰ ਲੈਂਦਾ ਹੈਂ, ਉਹ ਕਿਉਂ ਭੈ ਕਰੇ? ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥ ਜਦ ਤੂੰ, ਹੇ ਮਿਹਰਬਾਨ ਮਾਲਕ! ਕ੍ਰਿਪਾਲਤਾ ਨਾਲ ਵੇਖਦਾ ਹੈਂ ਤਾਂ ਗ਼ਮ ਅਤੇ ਪੀੜ ਬੰਦੇ ਦੀ ਦੇਹ ਤੋਂ ਦੂਰ ਹੋ ਜਾਂਦੇ ਹਨ। ਨਿਜ ਘਰਿ ਬੈਸਿ ਰਹੇ ਭਉ ਖਾਇਆ ॥ ਜੋ ਆਪਣੇ ਨਿੱਜ ਦੇ ਧਾਮ ਵਿੱਚ ਬੈਠਦਾ ਹੈ ਉਹ ਆਪਣੇ ਡਰ ਨੂੰ ਖਾ ਜਾਂਦਾ ਹੈ। ਧਾਵਤ ਰਾਖੇ ਠਾਕਿ ਰਹਾਇਆ ॥ ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕ ਤੇ ਥਮ ਕੇ ਰਖਦਾ ਹੈ। ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥ ਉਸ ਦੇ ਜੀਵਨ ਦੇ ਪਰੀਪੂਰਨ ਅਤੇ ਹਰੇ ਭਰੇ ਤਾਲਾਬ ਅੰਦਰ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਰਬ-ਵਿਆਪਕ ਸੁਆਮੀ ਉਸ ਦਾ ਸਹਾਇਕ ਥੀ ਵੰਝਦਾ ਹੈ। ਮਰਣੁ ਲਿਖਾਇ ਮੰਡਲ ਮਹਿ ਆਏ ॥ ਆਪਣੇ ਮੱਥੇ ਤੇ ਮੌਤ ਲਿਖਾ ਕੇ ਪ੍ਰਾਣੀ ਇਸ ਸੰਸਾਰ ਵਿੱਚ ਆਉਂਦੇ ਹਨ। ਕਿਉ ਰਹੀਐ ਚਲਣਾ ਪਰਥਾਏ ॥ ਉਹ ਏਥੇ ਕਿਸ ਤਰ੍ਹਾਂ ਠਹਿਰ ਸਕਦੇ ਹਨ? ਉਨ੍ਹਾਂ ਨੂੰ ਪ੍ਰਲੋਕ ਵਿੱਚ ਜਾਣਾ ਪਊਗਾ। ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥ ਸੱਚਾ ਹੈ ਸੁਆਮੀ ਦਾ ਹੁਕਮ ਅਤੇ ਸੱਚੇ ਪੁਰਸ਼ ਉਸ ਦੇ ਅਬਿਨਾਸੀ ਸ਼ਹਿਰ ਅੰਦਰ ਵਸਦੇ ਹਨ। ਉਨ੍ਹਾਂ ਨਾਲ ਮਿਲ ਕੇ ਉਹ ਸੱਚਾ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ। ਆਪਿ ਉਪਾਇਆ ਜਗਤੁ ਸਬਾਇਆ ॥ ਉਸ ਨੇ ਆਪੇ ਹੀ ਸਾਰਾ ਸੰਸਾਰ ਰਚਿਆ ਹੈ। ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥ ਜਿਸ ਨੇ ਇਸ ਨੂੰ ਸਾਜਿਆਂ ਹੈ; ਕੇਵਲ ਉਹ ਹੀ ਇਸ ਨੂੰ ਕੰਮੀ ਲਾਉਂਦਾ ਹੈ। copyright GurbaniShare.com all right reserved. Email |