ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥ ਸੱਚੇ ਸੁਆਮੀ ਤੋਂ ਉੱਚਾ ਮੈਨੂੰ ਹੋਰ ਕੋਈ ਨਹੀਂ ਦਿਸਦਾ। ਕੇਵਲ ਸੱਚਾ ਸੁਆਮੀ ਹੀ ਪ੍ਰਾਣੀਆਂ ਦਾ ਮੁਲ ਪਾਉਂਦਾ ਹੈ। ਐਥੈ ਗੋਇਲੜਾ ਦਿਨ ਚਾਰੇ ॥ ਇਸ ਚਰਾਗਾਹ (ਚਰਾਂਦ) ਅੰਦਰ ਬੰਦੇ ਨੇ ਕੇਵਲ ਚਾਰ ਦਿਹੁੰ ਗੁਜ਼ਾਰਨੇ ਹਨ, ਖੇਲੁ ਤਮਾਸਾ ਧੁੰਧੂਕਾਰੇ ॥ ਅਤੇ ਉਹ ਅਨ੍ਹੇਰੇ ਘੁੱਪ ਅੰਦਰ ਮੌਜਾਂ ਮਾਣਦਾ ਤੇ ਖੇਲ੍ਹਦਾ ਮੱਲ੍ਹਦਾ ਹੈ। ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥ ਰਾਤ ਦੇ ਸੁਫਨੇ ਵਿੱਚ ਗੁਣਗੁਣਾਉਣ ਦੀ ਤਰ੍ਹਾਂ ਆਪਣੀ ਖੇਡ, ਖੇਡ ਕੇ ਮਦਾਰੀ ਇਸ ਸੰਸਾਰ ਤੋਂ ਲੱਦ ਗਏ ਹਨ। ਤਿਨ ਕਉ ਤਖਤਿ ਮਿਲੀ ਵਡਿਆਈ ॥ ਕੇਵਲ ਉਹ ਹੀ ਸਾਈਂ ਦੇ ਦਰਬਾਰ ਅੰਦਰ ਪ੍ਰਭਤਾ ਪਾਉਂਦੇ ਹਨ, ਨਿਰਭਉ ਮਨਿ ਵਸਿਆ ਲਿਵ ਲਾਈ ॥ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਜਿਨ੍ਹਾਂ ਦੇ ਅੰਤਰ ਆਤਮੇ ਭੈ-ਰਹਿਤ ਸੁਆਮੀ ਨਿਵਾਸ ਰਖਦਾ ਹੈ। ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥ ਮਹਾਂਦੀਪਾਂ, ਬ੍ਰਹਮੰੜਾਂ, ਪਤਾਲਾਂ, ਗੋਲਾਕਾਰਾਂ ਅਤੇ ਤਿੰਨਾਂ ਜਹਾਨਾਂ ਅੰਦਰ ਸਾਹਿਬ ਸਮਾਧੀ ਲਾਈ ਬੈਠ ਰਿਹਾ ਹੈ। ਸਾਚੀ ਨਗਰੀ ਤਖਤੁ ਸਚਾਵਾ ॥ ਸੱਚਾ ਹੈ ਦੇਹ ਰੂਪੀ ਨਗਰੀ ਅਤੇ ਸੱਚਾ ਦਿਲ ਰਾਜ-ਸਿੰਘਾਸਨ ਉਨ੍ਹਾਂ ਦਾ, ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥ ਜੋ ਗੁਰਾਂ ਦੀ ਦਇਆ ਦੁਆਰਾ, ਸੱਚੇ ਸੁਆਮੀ ਨਾਲ ਮਿਲ ਕੇ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹਨ। ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥ ਸੱਚੇ ਨਾਮ ਦੇ ਰਾਹੀਂ ਬੰਦੇ ਨੂੰ ਸੱਚੇ ਰਾਜਸਿੰਘਾਸਨ ਤੋਂ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ ਅਤੇ ਮਿੱਟ ਜਾਂਦੀ ਹੈ ਉਸ ਦੀ ਹੰਗਤਾ ਅਤੇ ਕਰਮਾਂ ਦੀ ਗਿਦਤੀ ਮਿਣਤੀ। ਗਣਤ ਗਣੀਐ ਸਹਸਾ ਜੀਐ ॥ ਹਿਸਾਬ ਕਿਤਾਬ ਕਰਨ ਦੁਆਰਾ ਜਿੰਦੜੀ ਫ਼ਿਕਰ ਚਿੰਤਾ ਅੰਦਰ ਫਸ ਜਾਂਦੀ ਹੈ। ਕਿਉ ਸੁਖੁ ਪਾਵੈ ਦੂਐ ਤੀਐ ॥ ਦਵੈਤ-ਭਾਵ ਅਤੇ ਤਿੰਨਾਂ ਸੁਭਾਵਾਂ ਦੇ ਰਾਹੀਂ ਇਨਸਾਨ ਆਰਾਮ ਕਿਸ ਤਰ੍ਹਾਂ ਪਾ ਸਕਦਾ ਹੈ। ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥ ਕੇਵਲ ਦਾਤਾਰ ਪ੍ਰਭੂ ਹੀ ਬੇਦਾਗ਼ ਅਤੇ ਪਾਵਨ ਪਵਿੱਤ੍ਰ ਹੈ। ਪੂਰਨ ਗੁਰਦੇਵ ਜੀ ਦੇ ਰਾਹੀਂ ਹੀ ਪਤਿ-ਆਬਰੂ ਪ੍ਰਾਪਤ ਹੁੰਦੀ ਹੈ। ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥ ਹਰ ਯੁੱਗ ਅੰਦਰ ਕੋਈ ਟਾਵਾਂ ਟੱਲਾ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਅਨੁਭਵ ਕਰਦਾ ਹੈ। ਸਾਚਾ ਰਵਿ ਰਹਿਆ ਮਨੁ ਰਾਤਾ ॥ ਉਸ ਦੀ ਜਿੰਦੜੀ ਉਸ ਸੱਚੇ ਸੁਆਮੀ ਨਾਲ ਰੰਗੀ ਰਹਿੰਦੀ ਹੈ ਜੋ ਸਾਰੇ ਵਿਆਪਕ ਹੋ ਰਿਹਾ ਹੈ। ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥ ਉਸ ਦੀ ਪਨਾਹ ਲੈਣ ਦੁਆਰਾ ਇਨਸਾਨ ਨੂੰ ਆਰਾਮ ਪ੍ਰਾਪਤ ਹੁੰਦਾ ਹੈ ਅਤੇ ਉਸ ਦੀ ਜਿੰਦੜੀ ਅਤੇ ਦੇਹ ਨੂੰ ਕੋਈ ਮਲੀਣਤਾ ਚਿਮੜੀ ਨਹੀਂ ਰਹਿੰਦੀ। ਜੀਭ ਰਸਾਇਣਿ ਸਾਚੈ ਰਾਤੀ ॥ ਜਿਸ ਦੀ ਜੀਭ੍ਹਾ, ਅੰਮ੍ਰਿਤ ਦੇ ਘਰ, ਸੱਚੇ ਸੁਆਮੀ ਨਾਲ ਰੰਗੀ ਜਾਂਦੀ ਹੈ, ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥ ਉਹ ਆਪਣੇ ਸੁਆਮੀ ਵਾਹਿਗੁਰੂ ਨਾਲ ਵਸਦਾ ਹੈ ਅਤੇ ਡਰ ਤੇ ਵਹਿਮ ਤੋਂ ਖ਼ਲਾਸੀ ਪਾ ਜਾਂਦਾ ਹੈ। ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥ ਗੁਰਾਂ ਦੀ ਬਾਣੀ ਸੁਣਨ ਦੁਆਰਾ ਉਸ ਦੇ ਕੰਨ ਰੱਜ ਜਾਂਦੇ ਹਨ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਥੀ ਵੰਝਦਾ ਹੈ। ਰਖਿ ਰਖਿ ਪੈਰ ਧਰੇ ਪਉ ਧਰਣਾ ॥ ਬਹੁਤ ਸੋਚ ਵਿਚਾਰ ਕੇ ਮੈਂ ਆਪਣਾ ਪੈਰ ਧਰਤੀ ਉੱਤੇ ਰਖਦਾ ਹਾਂ। ਜਤ ਕਤ ਦੇਖਉ ਤੇਰੀ ਸਰਣਾ ॥ ਜਿੱਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ। ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥ ਭਾਵੇਂ ਤੂੰ ਮੈਨੂੰ ਗ਼ਮੀ ਬਖ਼ਸ਼ੇ ਜਾਂ ਖ਼ੁਸ਼ੀ, ਤੂੰ ਮੇਰੇ ਚੱਤ ਨੂੰ ਮਿੱਠਾ ਲਗਦਾ ਹੈਂ। ਤੇਰੇ ਨਾਲ, ਹੇ ਮੇਰੇ ਸੁਆਮੀ! ਮੇਰੀ ਅਤਿਅੰਤ ਲਗਨ ਹੈ। ਅੰਤ ਕਾਲਿ ਕੋ ਬੇਲੀ ਨਾਹੀ ॥ ਅਖ਼ੀਰ ਦੇ ਵੇਲੇ ਬੰਦੇ ਦਾ ਕੋਈ ਸਹਾਇਕ ਨਹੀਂ, ਗੁਰਮੁਖਿ ਜਾਤਾ ਤੁਧੁ ਸਾਲਾਹੀ ॥ ਸੋ ਗੁਰਾਂ ਦੀ ਦਇਆ ਦੁਆਰਾ, ਤੈਨੂੰ ਅਨੁਭਵ ਕਰ ਕੇ ਮੈਂ ਤੇਰਾ ਜੱਸ ਕਰਦਾ ਹਾਂ। ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥ ਸਾਹਬਿ ਦੇ ਨਾਮ ਨਾਲ ਰੰਗੀਜ ਕੇ ਮੈਂ ਇੱਛਾ-ਰਹਿਤ ਹੋ ਗਿਆ ਹਾਂ ਅਤੇ ਹੁਣ ਮੈਂ ਆਪਣੇ ਨਿੱਜ ਦੇ ਧਾਮ ਅੰਦਰ ਸਮਾਧੀ ਅੰਦਰ ਇਸਥਿਤ ਹਾਂ। ਮਾਰੂ ਮਹਲਾ ੧ ॥ ਮਾਰੂ ਪਹਿਲੀ ਪਾਤਿਸ਼ਾਹੀ। ਆਦਿ ਜੁਗਾਦੀ ਅਪਰ ਅਪਾਰੇ ॥ ਹੇ ਮੇਰੇ ਬੇਅੰਤ ਅਤੇ ਬੇਮਿਸਾਲ ਪ੍ਰਭੂ! ਤੂੰ ਐਨ ਅਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਹੈਂ। ਆਦਿ ਨਿਰੰਜਨ ਖਸਮ ਹਮਾਰੇ ॥ ਹੇ ਪਰਾ ਪੂਰਬਲੇ ਪਵਿੱਤ੍ਰ ਪ੍ਰਭੂ! ਤੂੰ ਮੇਰਾ ਪਿਆਰਾ ਪਤੀ ਹੈਂ। ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥ ਮੈਂ, ਸਤਿਪੁਰਖ ਨਾਲ ਮਿਲਣ ਦੇ ਰਸਤੇ ਨੂੰ ਸੋਚਦਾ ਹਾਂ ਅਤੇ ਸਤਿਪੁਰਖ ਅੰਦਰ ਹੀ ਆਪਣੀ ਬਿਰਤੀ ਜੋੜਦਾ ਹਾਂ। ਕੇਤੜਿਆ ਜੁਗ ਧੁੰਧੂਕਾਰੈ ॥ ਅਨੇਕਾਂ ਯੁੱਗ ਕਾਲਾ ਬੋਲਾ ਅਨ੍ਹੇਰ ਹੀ ਸੀ, ਤਾੜੀ ਲਾਈ ਸਿਰਜਣਹਾਰੈ ॥ ਅਤੇ ਰਚਨਹਾਰ ਸੁਆਮੀ ਸਮਾਧੀ ਲਾਈ ਬੈਠਾ ਸੀ। ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥ ਤਦ ਕੇਵਲ ਤੇਰਾ ਸੱਚਾ ਨਾਮ ਤੇਰੀ ਸੱਚੀ ਪ੍ਰਭਤਾ ਅਤੇ ਤੇਰੇ ਸੱਚੇ ਰਾਜਸਿੰਘਾਸਣ ਦੀ ਵਿਸ਼ਾਲਤਾ ਹੀ ਸੀ। ਸਤਜੁਗਿ ਸਤੁ ਸੰਤੋਖੁ ਸਰੀਰਾ ॥ ਸੱਚੇ ਯੁੱਗ ਅੰਦਰ ਸੱਚ ਅਤੇ ਸੰਤੁਸ਼ਟਤਾ, ਮਨੁਖੀ ਦੇਹਾਂ ਅੰਦਰ ਰਮੇ ਹੋਏ ਹਨ। ਸਤਿ ਸਤਿ ਵਰਤੈ ਗਹਿਰ ਗੰਭੀਰਾ ॥ ਓਦੋਂ ਪ੍ਰਾਣੀ ਸੱਚ ਅਤੇ ਤੇਰੇ ਵਿੱਚ, ਹੇ ਡੂੰਘੇ ਅਤੇ ਅਥਾਹ ਸੱਚੇ ਸੁਆਮੀ, ਲੀਨ ਹੋਏ ਰਹਿੰਦੇ ਹਨ। ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥ ਸੱਚਾ ਸੁਆਮੀ ਸੱਚ ਦੀ ਕਸਵੱਟੀ ਉਤੇ ਪ੍ਰਾਣੀਆਂ ਨੂੰ ਪਰਖਦਾ ਹੈ ਅਤੇ ਸੱਚੇ ਫ਼ੁਰਮਾਨ ਜਾਰੀ ਕਰਦਾ ਹੈ। ਸਤ ਸੰਤੋਖੀ ਸਤਿਗੁਰੁ ਪੂਰਾ ॥ ਸੱਚੇ ਅਤੇ ਸੰਤੁਸ਼ਟ ਹਨ ਮੇਰੇ ਪੂਰਨ ਸੱਚੇ ਗੁਰਦੇਵ ਜੀ। ਗੁਰ ਕਾ ਸਬਦੁ ਮਨੇ ਸੋ ਸੂਰਾ ॥ ਕੇਵਲ ਉਹ ਹੀ ਸੂਰਮਾ ਹੈ ਜੋ ਗੁਰਾਂ ਦੀ ਬਾਣੀ ਉਤੇ ਭਰੋਸਾ ਧਾਰਦਾ ਹੈ। ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥ ਜੋ ਰਜ਼ਾ ਵਾਲੇ ਸਾਈਂ ਦੀ ਰਜਾ ਨੂੰ ਕਬੂਲ ਕਰਦਾ ਹੈ, ਉਹ ਸੱਚੇ ਦਰਬਾਰ ਅੰਦਰ ਸੱਚਾ ਟਿਕਾਣਾ ਪਾ ਲੈਂਦਾ ਹੈਂ। ਸਤਜੁਗਿ ਸਾਚੁ ਕਹੈ ਸਭੁ ਕੋਈ ॥ ਸੁਨਹਿਰੀ ਯੁੱਗ ਅੰਦਰ ਹਰ ਕੋਈ ਸੱਚ ਬੋਲਦਾ ਸੀ, ਸਚਿ ਵਰਤੈ ਸਾਚਾ ਸੋਈ ॥ ਅਤੇ ਕੇਵਲ ਉਹ ਹੀ ਸੰਚਾ ਜਾਣਿਆ ਜਾਂਦਾ ਸੀ ਜੋ ਸੱਚ ਦੀ ਕਮਾਈ ਕਰਦਾ ਸੀ। ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥ ਪ੍ਰਾਨੀਆਂ ਦੇ ਹਿਰਦੇ ਅਤੇ ਮੂੰਹ ਵਿੱਚ ਸੰਚ ਸੀ ਅਤੇ ਗੁਰਾਂ ਦੀ ਦਇਆ ਦੁਆਰਾ ਸੱਚ ਉਨ੍ਹਾਂ ਦਾ ਮਿਤੱਰ ਹੋਣ ਕਰਕੇ, ਉਨ੍ਹਾਂ ਦਾ ਸੰਦੇਹ ਤੇ ਡਰ ਦੂਰ ਹੋਇਆ ਹੋਇਆ ਸੀ। ਤ੍ਰੇਤੈ ਧਰਮ ਕਲਾ ਇਕ ਚੂਕੀ ॥ ਚਾਂਦੀ ਦੇ ਯੁੱਗ ਅੰਦਰ ਧਰਮ ਈਮਾਨ ਦੀ ਇਕ ਸ਼ਕਤੀ ਦੂਰ ਹੋ ਗਈ। ਤੀਨਿ ਚਰਣ ਇਕ ਦੁਬਿਧਾ ਸੂਕੀ ॥ ਤਿੰਨ ਪੈਰ ਰਹਿ ਗਏ ਅਤੇ ਦਵੈਤ-ਭਾਵ ਰਾਹੀਂ ਚੌਥਾ ਪੈਰ ਝੜ ਗਿਆ। ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥ ਜੋ ਗੁਰੂ-ਅਨੁਸਾਰੀ ਹੋ ਜਾਂਦਾ ਸੀ ਉਹ ਸੱਚੇ ਨਾਮ ਦਾ ਉਚਾਰਨ ਕਰਦਾ ਸੀ ਅਤੇ ਆਪ-ਹੁਦਰ ਬੇਫਾਇਦਾ ਹੀ ਬਰਬਾਦ ਹੁੰਦਾ ਸੀ। ਮਨਮੁਖਿ ਕਦੇ ਨ ਦਰਗਹ ਸੀਝੈ ॥ ਅਧਰਮੀ ਪ੍ਰਭੂ ਦੇ ਦਰਬਾਰ ਅੰਦਰ ਕਦਾਚਿਤ ਕਾਮਯਾਬ ਨਹੀਂ ਹੁੰਦਾ। ਬਿਨੁ ਸਬਦੈ ਕਿਉ ਅੰਤਰੁ ਰੀਝੈ ॥ ਨਾਮ ਦੇ ਬਾਝੋਂ ਆਤਮਾ ਕਿਸ ਤਰ੍ਹਾਂ ਪ੍ਰਸੰਨ ਹੋ ਸਕਦੀ ਹੈ? ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥ ਕਰਮਾਂ ਦੇ ਬਨ੍ਹੈ ਹੋਏ ਬੰਦੇ ਆਉਂਦੇ ਹਨ ਅਤੇ ਕਰਮਾਂ ਦੇ ਬਨ੍ਹੇ ਹੋਏ ਹੀ ਉਹ ਜਾਂਦੇ ਹਨ। ਉਹ ਕੁਝ ਭੀ ਜਾਣਦੇ ਤੇ ਸਮਝਦੇ ਨਹੀਂ। ਦਇਆ ਦੁਆਪੁਰਿ ਅਧੀ ਹੋਈ ॥ ਪਿੱਤਲ ਦੇ ਯੁਗ ਅੰਦਰ, ਬੰਦਿਆਂ ਵਿੱਚ ਰਹਿਮ ਅੱਧਾ ਹੋ ਗਿਆ। copyright GurbaniShare.com all right reserved. Email |