Page 1067

ਆਪੇ ਸਚਾ ਸਬਦਿ ਮਿਲਾਏ ॥
ਆਪ ਹੀ ਸੱਚਾ ਸਾਈਂ ਬੰਦੇ ਨੂੰ ਆਪਣੇ ਨਾਮ ਨਾਲ ਜੋੜਦਾ ਹੈ,

ਸਬਦੇ ਵਿਚਹੁ ਭਰਮੁ ਚੁਕਾਏ ॥
ਅਤੇ ਨਾਮ ਦੇ ਰਾਹੀਂ ਉਸ ਦੇ ਅੰਦਰ ਸੰਦੇਹ ਬਾਹਰ ਕੱਢ ਦਿੰਦਾ ਹੈ।

ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥
ਨਾਨਕ, ਜਦ ਇਨਸਾਨ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ, ਉਹ ਆਰਾਮ ਪਾ ਲੈਂਦਾ ਹੈ।

ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸਾਹੀ।

ਅਗਮ ਅਗੋਚਰ ਵੇਪਰਵਾਹੇ ॥
ਪਹੁੰਚ ਤੋਂ ਪਰੇ, ਸੋਚ ਸਮਝ ਤੋਂ ਉਚੇਰਾ ਅਤੇ ਸੁਤੰਤਰ ਹੈ ਮੈਡਾਂ ਮਾਲਕ।

ਆਪੇ ਮਿਹਰਵਾਨ ਅਗਮ ਅਥਾਹੇ ॥
ਉਹ ਆਪ ਹੀ ਦਇਆਵਾਨ, ਹਦਬੰਨਾ-ਰਹਿਤ ਅਤੇ ਬੇਥਾਹ ਹੈ।

ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥
ਕੋਈ ਜਣਾ ਉਸ ਤਾਂਈਂ ਪੁੱਜ ਨਹੀਂ ਸਕਦਾ, ਪ੍ਰੰਤੂ ਗੁਰਾਂ ਦੇ ਉਪਦੇਸ਼ ਦੁਆਰਾ ਉਹ ਮਿਲਦਾ ਹੈ।

ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥
ਕੇਵਲ ਉਹ ਹੀ ਤੇਰੀ ਟਹਿਲ ਕਮਾਉਂਦਾ ਹੈ, ਹੇ ਪ੍ਰਭੂ! ਜੋ ਤੈਨੂੰ ਚੰਗਾ ਲਗਦਾ ਹੈ।

ਗੁਰ ਕੈ ਸਬਦੇ ਸਚਿ ਸਮਾਵਹਿ ॥
ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।

ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥
ਰੈਣ ਅਤੇ ਦਿਹੁੰ, ਉਹ ਸਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ ਅਤੇ ਉਸ ਦੀ ਜੀਭਾ ਨੂੰ ਵਾਹਿਗੁਰੂ ਦਾ ਅੰਮ੍ਰਿਤ ਮਿੱਠਾ ਲਗਦਾ ਹੈ।

ਸਬਦਿ ਮਰਹਿ ਸੇ ਮਰਣੁ ਸਵਾਰਹਿ ॥
ਜੋ ਨਾਮ ਦੇ ਰਾਹੀਂ ਮਰਦੇ ਹਨ, ਉਹ ਆਪਣੀ ਮੌਤ ਨੂੰ ਚਾਰ ਚੰਨ ਲਾਉਂਦੇ ਹਨ।

ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥
ਵਾਹਿਗੁਰੂ ਦੀਆਂ ਨੇਕੀਆਂ ਉਹ ਆਪਣੇ ਮਨ ਤੇ ਦਿਲ ਵਿੱਚ ਟਿਕਾਉਂਦੇ ਹਨ।

ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥
ਪ੍ਰਭੂ ਦੇ ਚਰਨਾਂ ਨਾਲ ਜੁੜਨ ਦੁਆਰਾ, ਉਨ੍ਹਾਂ ਦਾ ਜੀਵਨ ਫਲਦਾਇਕ ਹੋ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖ਼ਲਾਸੀ ਪਾ ਜਾਂਦੇ ਹਨ।

ਹਰਿ ਜੀਉ ਮੇਲੇ ਆਪਿ ਮਿਲਾਏ ॥
ਪੂਜਯ ਪ੍ਰਭੂ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਕੇ ਅਭੇਦ ਕਰ ਲੈਂਦਾ ਹੈ।

ਗੁਰ ਕੈ ਸਬਦੇ ਆਪੁ ਗਵਾਏ ॥
ਗੁਰਾਂ ਦੇ ਉਪਦੇਸ਼ ਰਾਹੀਂ, ਹੰਕਾਰ ਨਵਿਰਤ ਹੋ ਜਾਂਦਾ ਹੈ।

ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥
ਜੋ ਰੈਣ ਤੇ ਦਿਹੁੰ ਹਮੇਸ਼ਾਂ ਸੁਆਮੀ ਦੇ ਸਿਮਰਨ ਨਾਲ ਰੰਗੇ ਰਹਿੰਦੇ ਹਨ, ਉਹ ਇਸ ਜਹਾਨ ਅੰਦਰ ਨਫ਼ਾ ਖੱਟ ਲੈਂਦੇ ਹਨ।

ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥
ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਵਰਨਣ ਕਰਾਂ, ਹੇ ਸੁਆਮੀ? ਮੈਂ ਉਨ੍ਹਾਂ ਨੂੰ ਵਰਨਣ ਕਰ ਨਹੀਂ ਸਕਦਾ।

ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥
ਅਨੰਤ ਅਤੇ ਹਦਬੰਨਾ-ਰਹਿਤ ਹੈਂ ਤੂੰ, ਹੇ ਪ੍ਰਭੂ!ਤੇਰਾ ਮੁਲ ਪਾਇਆ ਨਹੀਂ ਜਾ ਸਕਦਾ।

ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥
ਜਦ ਆਰਾਮ-ਬਖ਼ਸ਼ਣਹਾਰ ਖ਼ੁਦ ਮਿਹਰ ਧਾਰਦਾ ਹੈ, ਤਾਂ ਨੇਕ ਖੁਰਸ਼ ਨੇਕੀਆਂ ਅੰਦਰ ਲੀਨ ਹੋ ਜਾਂਦਾ ਹੈ।

ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥
ਇਸ ਸੰਸਾਰ ਅੰਦਰ ਸੰਸਾਰੀ ਮਮਤਾ ਸਾਰੇ ਫੈਲੀ ਹੋਈ ਹੈ।

ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥
ਬੇਸਮਝ ਆਪ-ਹੁਦਰਾ ਕਾਲੇ ਬੋਲੇ ਅਨ੍ਹੇਰੇ ਵਿੱਚ ਟਟੋਲਦਾ ਫਿਰਦਾ ਹੈ।

ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥
ਸੰਸਾਰੀ ਕੰਮਾਂ ਮਗਰ ਭੱਜਿਆ ਫਿਰਦਾ ਬੰਦਾ, ਆਪਦਾ ਜੀਵਨ, ਗੁਆ ਲੈਂਦਾ ਹੈ ਅਤੇ ਨਾਮ ਦੇ ਬਾਝੌਂ ਤਕਲਫ਼ਿ ਉਠਾਉਂਦਾ ਹੈ।

ਕਰਮੁ ਹੋਵੈ ਤਾ ਸਤਿਗੁਰੁ ਪਾਏ ॥
ਜੇਕਰ ਰੱਬ ਦੀ ਮਿਹਰ ਬੰਦੇ ਉੱਤੇ ਹੋਵੇ, ਤਦ ਹੀ ਉਹ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ,

ਹਉਮੈ ਮੈਲੁ ਸਬਦਿ ਜਲਾਏ ॥
ਅਤੇ ਹੰਕਾਰ ਦੀ ਮਲੀਣਤਾ ਨੂੰ ਸਾਈਂ ਦੇ ਨਾਮ ਨਾਲ ਸਾੜ ਸੁਟਦਾ ਹੈ।

ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥
ਬ੍ਰਹਮ-ਬੋਧ ਦੇ ਹੀਰੇ ਦੇ ਪ੍ਰਕਾਸ਼ ਨਾਲ ਉਸ ਦੀ ਆਤਮਤਾ ਪਵਿੱਤ੍ਰ ਥੀ ਵੰਝਦੀ ਹੈ ਅਤੇ ਉਸ ਦਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥
ਅਣਗਿਣਤ ਹਨ ਤੈਡੇਂ ਨਾਮ, ਹੇ ਸੁਆਮੀ!ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਸਚੁ ਨਾਮੁ ਹਰਿ ਹਿਰਦੈ ਵਸਾਈ ॥
ਰੱਬ ਦੇ ਸੱਚੇ ਨਾਮ ਨੂੰ ਮੈਂ ਆਪਣੇ ਮਨ ਅੰਦਰ ਟਿਕਾਉਂਦਾ ਹੈ।

ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥
ਤੇਰਾ ਮੁੱਲ ਕੌਣ ਪਾ ਸਕਦਾ ਹੈ, ਹੇ ਮੇਰੇ ਸਾਈਂ?ਤੂੰ ਆਪ ਹੀ ਆਪਣੇ ਅਨੰਦ ਅੰਦਰ ਲੀਨ ਹੋਇਆ ਹੋਇਆ ਹੈਂ।

ਨਾਮੁ ਅਮੋਲਕੁ ਅਗਮ ਅਪਾਰਾ ॥
ਅਣਮੁੱਲਾ, ਹਦਬੰਨਾ ਰਹਿਤ ਅਤੇ ਬੇਅੰਤ ਹੈ ਤੇਰਾ ਨਾਮ, ਹੇ ਸਾਈਂ।

ਨਾ ਕੋ ਹੋਆ ਤੋਲਣਹਾਰਾ ॥
ਕੋਈ ਭੀ ਇਸ ਨੂੰ ਕਦੇ ਜੋਖ ਨਹੀਂ ਸਕਦਾ।

ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥
ਤੂੰ ਆਪ ਹੀ ਪ੍ਰਾਣੀ ਨੂੰ ਜੋਖਦਾ ਅਤੇ ਪਰਖਦਾ ਹੈਂ ਅਤੇ ਜਦ ਉਹ ਤੋਲ ਵਿੱਚ ਪੂਰਾ ਉਤਰਦਾ ਹੈ, ਤੂੰ ਉਸ ਨੂੰ ਗੁਰਾਂ ਦੀ ਬਾਣੀ ਰਾਹੀਂ, ਆਪਣੇ ਨਾਲ ਮਿਲਾ ਲੈਂਦਾ ਹੈ।

ਸੇਵਕ ਸੇਵਹਿ ਕਰਹਿ ਅਰਦਾਸਿ ॥
ਮੈਂ ਤੇਰਾ ਗੋਲਾ, ਤੇਰਾ ਘਾਲ ਕਮਾਉਂਦਾ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ, ਹੇ ਪ੍ਰਭੂ।

ਤੂ ਆਪੇ ਮੇਲਿ ਬਹਾਲਹਿ ਪਾਸਿ ॥
ਤੂੰ ਮੈਨੂੰ ਆਪਣੇ ਕੋਲ ਬਿਠਾਲਦਾ ਹੈਂ ਅਤੇ ਮੈਨੂੰ ਆਪਣੇ ਨਾਲ ਮਿਲਾ ਲੈਂਦਾ ਹੈ।

ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥
ਤੂੰ ਸਾਰਿਆਂ ਜੀਵਾਂ ਦਾ, ਆਰਾਮ ਦੇਣ ਵਾਲਾ, ਸੁਆਮੀ ਹੈਂ। ਪੂਰਨ ਪ੍ਰਾਲਭਧ ਰਾਹੀਂ ਹੀ ਤੂੰ ਸਿਮਰਿਆ ਜਾਂਦਾ ਹੈ।

ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥
ਜੇਕਰ ਬੰਦਾ ਸੱਚ ਦੀ ਕਮਾਈ ਕਰਦਾ ਹੈ; ਇਸ ਵਿੱਚ ਹੀ ਬ੍ਰਹਮਚਰਜ, ਪ੍ਰਹੇਜ਼ਗਾਰੀ ਅਤੇ ਸਵੈ-ਜ਼ਬਤ ਆ ਜਾਂਦੇ ਹਨ।

ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥
ਜੇਕਰ ਜੀਵ ਵਾਹਿਗੁਰੂ ਦਾ ਜੱਸ ਗਾਇਨ ਕਰੇ, ਤਦ ਉਸ ਦਾ ਇਹ ਮਨੂਆ ਪਵਿੱਤ੍ਰ ਹੋ ਜਾਂਦਾ ਹੈ।

ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥
ਇਸ ਜ਼ਹਿਰ ਦੇ ਸੰਸਾਰ ਅੰਦਰ ਉਹ ਅੰਮ੍ਰਿਤ ਹਾਸਲ ਕਰ ਲੈਂਦਾ ਹੈ। ਐਹੋ ਜੇਹੀ ਹੈ ਰਜ਼ਾ ਮਰਜ਼ੀ ਮੈਂਡੇ ਪੂਜਯ ਪ੍ਰਭੂ ਦੀ।

ਜਿਸ ਨੋ ਬੁਝਾਏ ਸੋਈ ਬੂਝੈ ॥
ਕੇਵਲ ਉਹ ਹੀ ਸਾਈਂ ਨੂੰ ਸਮਝਦਾ ਹੈ, ਜਿਸ ਨੂੰ ਊਹ ਸਿਖਮਤ ਦਿੰਦਾ ਹੈ।

ਹਰਿ ਗੁਣ ਗਾਵੈ ਅੰਦਰੁ ਸੂਝੈ ॥
ਹਰੀ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦੇ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ।

ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥
ਆਪਣੀ ਸਵੈ-ਹੰਗਤਾ ਅਤੇ ਅਪੱਣਤ ਨੂੰ ਉਹ ਰੋਕਦਾ ਅਤੇ ਮੇਟ ਸੁੱਟਦਾ ਹੈ ਅਤੇ ਸੁਖੈਨ ਹੀ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।

ਬਿਨੁ ਕਰਮਾ ਹੋਰ ਫਿਰੈ ਘਨੇਰੀ ॥
ਲੋਕਾਈ, ਚੰਗੇ ਅਮਲਾਂ ਦੇ ਬਗ਼ੈਰ, ਹੋਰਸ ਅਨੇਕਾਂ ਜੂਨੀਆਂ ਅੰਦਰ ਭਟਕਦੀ ਫਿਰਦੀ ਹੈ।

ਮਰਿ ਮਰਿ ਜੰਮੈ ਚੁਕੈ ਨ ਫੇਰੀ ॥
ਉਹ ਮੁੜ ਮੁੜ ਕੇ ਮਰਨ ਲਈ ਜੰਮਦੇ ਹਨ ਅਤੇ ਉਨ੍ਹਾਂ ਦਾ ਗੇੜਾ ਮੁਕਦਾ ਨਹੀਂ।

ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥
ਜ਼ਹਿਰੀਲੇ ਪਾਪਾਂ ਨਾਲ ਰੰਗਿਆ ਹੋਇਆ ਜੀਵ, ਪਾਪ ਹੀ ਕਰਦਾ ਹੈ ਅਤੇ ਉਸ ਨੂੰ ਕਰਦੇ ਭੀ ਆਰਾਮ ਪ੍ਰਾਪਤ ਨਹੀਂ ਹੁੰਦਾ।

ਬਹੁਤੇ ਭੇਖ ਕਰੇ ਭੇਖਧਾਰੀ ॥
ਭੋਖੀ ਅਨੇਕਾਂ ਧਾਰਮਕ ਪਹਿਰਾਵੇ ਪਹਿਨਦਾ ਹੈ।

ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥
ਨਾਮ ਦੇ ਬਾਝੋਂ, ਕਿਸੇ ਨੇ ਭੀ ਆਪਣੀ ਹੰਗਤ ਨਵਿਰਤ ਨਹੀਂ ਕੀਤੀ।

ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥
ਜੇਕਰ ਜੀਵ ਜੀਉਂਦੇ ਜੀ ਮਰਿਆ ਰਹੇ, ਤਦ ਉਹ ਮੋਖਸ਼ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥
ਰੂਹਾਨੀ ਬੇਸਮਝੀ ਅਤੇ ਖ਼ਾਹਿਸ਼ ਇਸ ਮਨੁਖੀ ਦੇਹ ਨੂੰ ਸਾੜਦੀਆਂ ਹਨ।

copyright GurbaniShare.com all right reserved. Email