ਸਦ ਹੀ ਨੇੜੈ ਦੂਰਿ ਨ ਜਾਣਹੁ ॥ ਸਦੀਵ ਹੀ ਨਜ਼ਦੀਕ ਹੈ ਸੁਆਮੀ। ਉਸ ਨੂੰ ਦੁਰੇਡੇ ਨਾਂ ਸਮਝ। ਗੁਰ ਕੈ ਸਬਦਿ ਨਜੀਕਿ ਪਛਾਣਹੁ ॥ ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਉਸ ਨੂੰ ਐਨ ਨਿਕਟ ਹੀ ਅਨੁਭਵ ਕਰ। ਬਿਗਸੈ ਕਮਲੁ ਕਿਰਣਿ ਪਰਗਾਸੈ ਪਰਗਟੁ ਕਰਿ ਦੇਖਾਇਆ ॥੧੫॥ ਤੇਰਾ ਦਿਲ ਕੰਵਲ ਖਿੜ ਜਾਵੇਗਾ, ਪ੍ਰਭੂ ਦੇ ਪ੍ਰਕਾਸ਼ ਦੀ ਕਿਰਨ ਤੇਰੇ ਮਨ ਨੂੰ ਰੌਸ਼ਨ ਕਰ ਦੇਵੇਗੀ ਅਤੇ ਗੁਰੂ ਜੀ ਪ੍ਰਤੱਖ ਤੌਰ ਤੇ ਤੈਨੂੰ ਪ੍ਰਭੂ ਵਿਖਾਲ ਦੇਣਗੇ। ਆਪੇ ਕਰਤਾ ਸਚਾ ਸੋਈ ॥ ਉਹ ਸੱਚਾ ਸੁਆਮੀ ਖ਼ੁਦ ਹੀ ਸਿਰਜਣਹਾਰ ਹੈ। ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥ ਉਹ ਆਪ ਹੀ ਮਾਰਦਾ ਅਤੇ ਜੀਵਾਉਂਦਾ ਹੈ। ਹੋਰ ਕੋਈ ਹੈ ਹੀ ਨਹੀਂ। ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥੧੬॥੨॥੨੪॥ ਨਾਨਕ, ਪ੍ਰਭੂ ਦੇ ਨਾਮ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਆਪਣੀ ਸਵੈ-ਹੰਗਤਾ ਨੂੰ ਮਾਰ ਕੇ, ਪ੍ਰਾਣੀ ਆਰਾਮ ਪਾਉਂਦਾ ਹੈ। ਮਾਰੂ ਸੋਲਹੇ ਮਹਲਾ ੪ ਮਾਰੂ ਸੋਲਹੇ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਚਾ ਆਪਿ ਸਵਾਰਣਹਾਰਾ ॥ ਸਤਿਪੁਰਖ ਆਪੇ ਹੀ ਗੁਰਮੁਖਾਂ ਨੂੰ ਸ਼ਸ਼ੋਭਤ ਕਰਦਾ ਹੈ। ਅਵਰ ਨ ਸੂਝਸਿ ਬੀਜੀ ਕਾਰਾ ॥ ਉਹ ਵਾਹਿਗੁਰੂ ਦੇ ਬਗ਼ੈਰ ਕਿਸੇ ਹੋਰਸ ਕਾਰਜ ਵਲ ਧਿਆਨ ਹੀ ਨਹੀਂ ਦਿੰਦੇ। ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥੧॥ ਸੱਚਾ ਸੁਆਮੀ ਗੁਰੂ-ਅਨੁਸਾਰੀਆਂ ਦੇ ਰਿਦੇ ਅੰਦਰ ਵਸਦਾ ਹੈ ਤੇ ਉਸ ਸੁਖੈਨ ਹੀ ਸਤਿਪੁਰਖ ਵਿੰਚ ਲੀਨ ਹੋ ਜਾਂਦੇ ਹਨ। ਸਭਨਾ ਸਚੁ ਵਸੈ ਮਨ ਮਾਹੀ ॥ ਸਾਰਿਆਂ ਦੇ ਹਿਰਦਿਆਂ ਅੰਦਰ ਸੱਚਾ ਸਾਈਂ ਨਿਵਾਸ ਰਖਦਾ ਹੈ। ਗੁਰ ਪਰਸਾਦੀ ਸਹਜਿ ਸਮਾਹੀ ॥ ਗੁਰਾਂ ਦੀ ਦਇਆ ਦੁਆਰਾ ਬੰਦਾ ਸਾਈਂ ਅੰਦਰ ਸਮਾਂ ਜਾਂਦਾ ਹੈ। ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥੨॥ ਵਿਸ਼ਾਲ ਗੁਰਾਂ ਦਾ ਆਰਾਧਨ ਕਰਨ ਦੁਆਰਾ ਮੈਂ ਸਦੀਵੀ ਆਰਾਮ ਪਾ ਲਿਆ ਹੈ ਅਤੇ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜ ਗਿਆ ਹੈ। ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸੱਚੇ ਗੁਰੂ ਜੀ ਰੱਬੀ ਗਿਆਤ ਦੇ ਦਾਤੇ ਹਨ ਅਤੇ ਸੱਚੇ ਗੁਰੂ ਜੀ ਉਪਾਸ਼ਨਾ ਦੇ ਯੋਗ ਹਨ। ਸਤਿਗੁਰੁ ਸੇਵੀ ਅਵਰੁ ਨ ਦੂਜਾ ॥ ਮੈਂ ਸੱਚੇ ਗੁਰਾਂ ਦੀ ਸੇਵ ਕਮਾਉਂਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ। ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥੩॥ ਸੱਚੇ ਗੁਰਾਂ ਪਾਸੋਂ ਮੈਂ ਨਾਮ ਦੇ ਹੀਰੇ ਦੀ ਦੌਲਤ ਪ੍ਰਾਪਤ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਚਾਕਰੀ ਮੈਨੂੰ ਭਾਉਂਦੀ ਹੈ। ਬਿਨੁ ਸਤਿਗੁਰ ਜੋ ਦੂਜੈ ਲਾਗੇ ॥ ਸੱਚੇ ਗੁਰਾਂ ਦੇ ਬਗੈਰ, ਜੋ ਹੋਰਸ ਨਾਲ ਜੁੜੇ ਹੋਏ ਹਨ; ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ ॥ ਉਹ ਨਿਕਰਮਣ ਆਉਂਦੇ, ਜਾਂਦੇ ਅਤੇ ਭਟਕਦੇ ਮਰ ਜਾਂਦੇ ਹਨ। ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥ ਨਾਨਕ, ਉਨ੍ਹਾਂ ਦੀ ਭੀ ਕਲਿਆਨ ਹੋ ਜਾਂਦੀ ਹੈ ਜੋ ਮਗਰੋਂ ਭੀ ਸ੍ਰੋਮਣੀ ਗੁਰਾਂ ਦੀ ਸੁਰਣਾਗਤ ਅੰਦਰ ਆ ਵਸਦੇ ਹਨ। ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥ ਸਦੀਵੀ ਸੱਚਾ ਹੈ ਪ੍ਰੇਮ, ਰੱਬ ਨੂੰ ਜਾਣਨ ਵਾਲੇ ਜੀਵਾਂ ਦਾ। ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥ ਮੈਂ ਸੱਚੇ ਗੁਰਾਂ ਪਾਸੋਂ ਅਤੋਲ ਨਾਮ ਦੀ ਯਾਚਨਾ ਕਰਦਾ ਹਾਂ। ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥੫॥ ਹੇ ਮੇਰੇ ਪੂਜਯ ਪ੍ਰਭੂ! ਮਿਹਰਬਾਨ ਹੋ, ਮੇਰੇ ਉੱਤੇ ਆਪਣੀ ਰਹਿਮਤ ਘਾਰ ਅਤੇ ਮੈਨੂੰ ਗੁਰਾਂ ਦੀ ਛਤ੍ਰ ਛਾਇਆ ਹੇ ਰੱਖ। ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥ ਸੱਚੇ ਗੁਰਾਂ ਨੇ ਸੁਰਜੀਤ ਕਰਨ ਵਾਲਾ ਆਬਿਹਿਯਾਤ ਮੇਰ ਮੂੰਹ ਵਿੱਚ ਚੋਇਆ ਹੈ। ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥ ਜਿਸ ਕਾਰਨ ਪ੍ਰਭੂ ਮੇਰੇ ਦਸਮ ਦੁਆਰ ਅੰਦਰ ਪ੍ਰਤੱਖ ਹੋ ਗਿਆ। ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥੬॥ ਉਥੇ ਦਸਮ ਦੁਆਰ ਅੰਦਰ ਗੁਰਬਾਣੀ ਦੇ ਉਚਾਰਨ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਇਨਯਾਨ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥ ਜਿਨ੍ਹਾਂ ਲਈ ਸਿਰਜਣਹਾਰ ਸੁਆਮੀ ਨੇ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ; ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥ ਉਨ੍ਹਾਂ ਦੇ ਰਾਮ ਦਿਨ ਗੁਰਾਂ ਦਾ ਨਾਮ ਉਚਾਰਨ ਕਰਦਿਆਂ ਬੀਤਦੇ ਹਨ। ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥੭॥ ਸੱਚੇ ਗੁਰਾਂ ਦੇ ਬਗ਼ੈਰ, ਕੋਈ ਭੀ ਬੰਦਖ਼ਲਾਸ ਨਹੀਂ ਹੁੰਦਾ। ਇਸ ਲਈ ਤੂੰ ਆਪਣਾ ਮਨ ਗੁਰਾਂ ਦੇ ਰਚਨਾਂ ਨਾਲ ਜੋੜ। ਜਿਸੁ ਭਾਵੈ ਤਿਸੁ ਆਪੇ ਦੇਇ ॥ ਜਿਹੜਾ ਪ੍ਰਭੂ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਆਪ ਹੀ ਆਪਣਾ ਨਾਮ ਬਖ਼ਸ਼ਦਾ ਹੈ। ਗੁਰਮੁਖਿ ਨਾਮੁ ਪਦਾਰਥੁ ਲੇਇ ॥ ਗੁਰਾਂ ਦੀ ਦਇਆ ਦੁਆਰਾ, ਬੰਦਾ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ। ਆਪੇ ਕ੍ਰਿਪਾ ਕਰੇ ਨਾਮੁ ਦੇਵੈ ਨਾਨਕ ਨਾਮਿ ਸਮਾਈ ਹੇ ॥੮॥ ਜਦ ਪ੍ਰਭੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਆਪਣਾ ਨਾਮ ਬਖ਼ਸਦਾ ਹੈ ਤੇ ਨਾਨਕ ਨਾਮ ਵਿੱਚ ਲੀਨ ਹੋ ਜਾਂਦਾ ਹੈ। ਗਿਆਨ ਰਤਨੁ ਮਨਿ ਪਰਗਟੁ ਭਇਆ ॥ ਜਿਸ ਦੇ ਚਿੱਤ ਅੰਦਰ ਬ੍ਰਹਮ-ਵੀਚਾਰ ਦਾ ਜਵੇਹਰ ਪ੍ਰਤੱਖ ਹੋ ਜਾਂਦਾ ਹੈ, ਨਾਮੁ ਪਦਾਰਥੁ ਸਹਜੇ ਲਇਆ ॥ ਉਹ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਸੁਖੈਨ ਹੀ ਪਾ ਲੈਂਦਾ ਹੈ। ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥ ਨਾਮ ਦੀ ਇਹ ਪ੍ਰਭਤਾ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਘੋਲੀ ਵੰਝਦਾ ਹਾਂ। ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥ ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ, ਰਾਮ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ, ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ ॥ ਏਸ ਤਰ੍ਹਾਂ ਹੀ ਗੁਰਾਂ ਦੇ ਦਿੱਤੇ ਹੋਏ ਨਾਮ ਦੇ ਅਮੋਲਕ ਹੀਰੇ ਦੇ ਰਾਹੀਂ ਰੂਹਾਨੀ ਬੇਸਮਝੀ ਮਿੱਟ ਜਾਂਦੀ ਹੈ। ਸਤਿਗੁਰ ਗਿਆਨੁ ਰਤਨੁ ਅਤਿ ਭਾਰੀ ਕਰਮਿ ਮਿਲੈ ਸੁਖੁ ਪਾਈ ਹੇ ॥੧੦॥ ਸੱਚੇ ਗੁਰੂ ਜੀ ਬ੍ਰਹਮ ਵੀਚਾਰ ਦੇ ਪਰਮ ਵਿਸ਼ਾਲ ਜਵੇਹਰ ਹਨ। ਸੁਆਮੀ ਦੀ ਰਹਿਮਤ ਦੇ ਪਾਤ੍ਰ ਹੋਣ ਦੁਆਰਾ, ਬੰਦਾ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ। ਗੁਰਮੁਖਿ ਨਾਮੁ ਪ੍ਰਗਟੀ ਹੈ ਸੋਇ ॥ ਗੁਰਾਂ ਦੀ ਦਇਆ ਦੁਆਰਾ, ਇਨਸਾਨ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਪ੍ਰਭਤਾ ਪ੍ਰਗਟ ਹੋ ਜਾਂਦੀ ਹੈ। ਚਹੁ ਜੁਗਿ ਨਿਰਮਲੁ ਹਛਾ ਲੋਇ ॥ ਚੌਹਾਂ ਯੁੱਗਾਂ ਅੰਦਰ ਅਤੇ ਸਾਰਿਆਂ ਲੋਕਾਂ ਵਿੰਚ ਉਹ ਪਵਿੱਤਰ ਅਤੇ ਚੰਗਾ ਪ੍ਰਸਿੱਧ ਹੋ ਜਾਂਦਾ ਹੈ। ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥੧੧॥ ਨਿਰੋਲ ਨਾਮ ਨਾਲ ਰੰਗੀਜ ਕੇ ਉਹ ਆਰਾਮ ਪਾਉਂਦਾ ਹੈ ਅਤੇ ਨਾਮ ਨਾਲ ਹੀ ਪਿਰਹੜੀ ਪਾਈ ਰਖਦਾ ਹੈ। ਗੁਰਮੁਖਿ ਨਾਮੁ ਪਰਾਪਤਿ ਹੋਵੈ ॥ ਗੁਰਾਂ ਦੇ ਰਾਹੀਂ ਹੀ ਬੰਦਾ ਨਾਮ ਨੂੰ ਪਾਉਂਦਾ ਹੈ। ਸਹਜੇ ਜਾਗੈ ਸਹਜੇ ਸੋਵੈ ॥ ਤਦ ਉਹ ਆਰਾਮ ਅੰਦਰ ਜਾਗਦਾ ਹੈ ਤੇ ਆਰਾਮ ਅੰਦਰ ਹੀ ਸੌਦਾਂ ਹੈ। copyright GurbaniShare.com all right reserved. Email |