ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥ ਹੇ ਨਾਨਕ! ਪਵਿੱਤ੍ਰ ਪੁਰਸ਼ ਨਾਮ ਦਾ ਆਰਾਧਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਤੇ ਅਭੇਦ ਹੋ ਜਾਂਦਾ ਹੈ। ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥ ਸੰਤਾਂ ਦੇ ਮੂੰਹ ਵਿੱਚ ਅੰਮ੍ਰਿਤ-ਸਰੂਪ ਗੁਰਬਾਣੀ ਹੈ। ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥ ਗੁਰਾਂ ਦੀ ਦਇਆ ਦੁਆਰਾ, ਉਹ ਵਾਹਿਗੁਰੂ ਦੇ ਨਾਮ ਨੂੰ ਬੋਲਦੇ ਅਤੇ ਉਚਾਰਨ ਕਰਦੇ ਹਨ। ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਉਨ੍ਹਾਂ ਦਾ ਦਿਲ ਸਦੀਵ ਹੀ ਖਿੜਿਆ ਰਹਿੰਦਾ ਹੈ ਅਤੇ ਉਹ ਆਪਣੇ ਚਿੱਤ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜਦੇ ਹਨ। ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥ ਮੈਂ ਮੂੜ੍ਹ ਤੇ ਬੇਅਕਲ ਹਾਂ ਤੇ ਮੇਰੇ ਵਿੱਚ ਕੋਈ ਦਾਨਾਈ ਨਹੀਂ। ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥ ਸੱਚੇ ਗੁਰਾਂ ਦੇ ਰਾਹੀਂ, ਮੇਰੇ ਚਿੱਤ ਵਿੱਚ ਗਿਆਤ ਪੈਦਾ ਹੋ ਗਿਈ ਹੈ। ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥ ਮੇਰੇ ਪੂਜਯ ਪ੍ਰਭੂ! ਦਇਆਵਾਨ ਹੋ, ਮੇਰੇ ਉੰਤੇ ਮਿਹਰ ਧਾਰ ਅਤੇ ਮੈਨੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜ। ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥ ਜੋ ਸੱਚੇ ਗੁਰਾਂ ਨੂੰ ਜਾਣਦੇ ਹਨ; ਉਹ ਇੱਕ ਸੁਆਮੀ ਨੂੰ ਅਨੁਭਵ ਕਰ ਲੈਂਦੇ ਹਨ। ਸਰਬੇ ਰਵਿ ਰਹਿਆ ਸੁਖਦਾਤਾ ॥ ਆਰਾਮ-ਦੇਣਹਾਰ ਸਾਈਂ ਸਾਰੇ ਹੀ ਵਿਆਪਕ ਹੋ ਰਿਹਾ ਹੈ। ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥ ਆਪਣੇ ਆਪ ਨੂੰ ਸਮਝ ਕੇ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ ਅਤੇ ਮੇਰੀ ਬਿਰਤੀ ਸੁਆਮੀ ਦੀ ਘਾਲ ਸੇਵਾ ਅੰਦਰ ਲੀਨ ਹੋ ਗਈ ਹੈ। ਜਿਨ ਕਉ ਆਦਿ ਮਿਲੀ ਵਡਿਆਈ ॥ ਜਿਨ੍ਹਾਂ ਨੂੰ ਪ੍ਰਿਬਮ ਪ੍ਰਭੂ ਵਲੋਂ ਪ੍ਰਭਤਾ ਪਰਦਾਨ ਹੋਈ ਹੈ; ਸਤਿਗੁਰੁ ਮਨਿ ਵਸਿਆ ਲਿਵ ਲਾਈ ॥ ਸੱਚੇ ਗੁਰਦੇਵ ਜੀ ਉਨ੍ਹਾਂ ਦੇ ਚਿੱਤ ਅੰਦਰ ਵਸਦੇ ਹਨ ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ। ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥ ਸੰਸਾਰ ਨੂੰ ਜਿੰਦ-ਜਾਨ ਬਖ਼ਸ਼ਣ ਵਾਲਾ ਵਾਹਿਗੁਰੂ ਖੁੰਦ ਉਨ੍ਹਾਂ ਨੂੰ ਮਿਲ ਪੈਂਦਾ ਹੈ ਅਤੇ ਹੇ ਨਾਨਕ, ਉਹ, ਉਸ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਹਨ। ਮਾਰੂ ਮਹਲਾ ੪ ॥ ਮਾਰੂ ਚੌਥੀ ਪਾਤਿਸ਼ਾਹੀ। ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਮੇਸ਼ਾਂ ਹੀ ਅਮਰ ਹੈ। ਸਰਬੇ ਰਵਿ ਰਹਿਆ ਘਟ ਵਾਸੀ ॥ ਜੋ ਮਨ ਅੰਦਰ ਵਸਦਾ ਹੈ, ਉਹ ਸਾਰੇ ਹੀ ਵਿਆਪਕ ਹੋ ਰਿਹਾ ਹੈ। ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥ ਉਸ ਦੇ ਬਗ਼ੈਰ, ਹੋਰ ਕੋਈ ਦਾਤਾਰ ਨਹੀਂ। ਉਸ ਸੁਆਮੀ ਦੀ ਤੁਸੀਂ ਉਪਾਸ਼ਨਾ ਕਰੋ, ਹੇ ਫ਼ਾਨੀ ਬੰਦਿਓ। ਜਾ ਕਉ ਰਾਖੈ ਹਰਿ ਰਾਖਣਹਾਰਾ ॥ ਜਿਸ ਦੀ ਉਹ ਰੱਖਿਆ ਕਰਨ ਵਾਲਾ ਸਾਈਂ ਰੱਖਿਆ ਕਰਦਾ ਹੈ; ਤਾ ਕਉ ਕੋਇ ਨ ਸਾਕਸਿ ਮਾਰਾ ॥ ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ। ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥ ਇਸ ਲਈ ਤੁਸੀਂ ਐਹੋ ਜੇਹੇ ਸੁਆਮੀ ਦੀ ਘਾਲ ਕਮਾਓ, ਹੇ ਸਾਧੂਓ! ਸ੍ਰੇਸ਼ਟ ਹੈ ਜਿਸ ਦੀ ਗੁਰਬਾਣੀ। ਜਾ ਜਾਪੈ ਕਿਛੁ ਕਿਥਾਊ ਨਾਹੀ ॥ ਜਦ ਪ੍ਰਤੀਤ ਹੁੰਦਾ ਹੈ ਕਿ ਕਿਸੇ ਥਾਂ ਉੱਤੇ ਕੁਝ ਭੀ ਨਹੀਂ, ਤਾ ਕਰਤਾ ਭਰਪੂਰਿ ਸਮਾਹੀ ॥ ਤਦ ਭੀ ਮੇਰਾ ਸਿਰਜਣਹਾਰ-ਸੁਆਮੀ ਓਥੇ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੁੰਦਾ ਹੈ। ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥ ਉਹ ਸੁੱਕਿਆ ਸੜਿਆ ਹੋਇਆ ਨੂੰ ਮੁੜ ਪ੍ਰਫੁੱਲਤਾ ਕਰ ਦਿੰਦਾ ਹੈ। ਇਸ ਲਈ ਤੂੰ ਸਾਈਂ ਦਾ ਸਿਮਰਨ ਕਰ, ਅਸਚਰਜ ਹਨ ਜਿਸ ਦੇ ਕੌਤਕ। ਜੋ ਜੀਆ ਕੀ ਵੇਦਨ ਜਾਣੈ ॥ ਜੋ ਜੀਵਾਂ ਦੀ ਪੀੜ ਨੂੰ ਸਮਝਦਾ ਹੈ; ਤਿਸੁ ਸਾਹਿਬ ਕੈ ਹਉ ਕੁਰਬਾਣੈ ॥ ਉਸ ਪ੍ਰਭੂ ਉੱਤੋਂ ਮੈਂ ਘੋਲੀ ਵੰਝਦਾ ਹਾਂ। ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥ ਹੇ ਬੰਦੇ! ਤੂੰ ਉਸ ਮੂਹਰੇ ਪ੍ਰਾਰਥਨਾ ਕਰ, ਜੋ ਸਾਰਿਆਂ ਸੁਖਾਂ ਦੇ ਦੇਣ ਵਾਲਾ ਹੈ। ਜੋ ਜੀਐ ਕੀ ਸਾਰ ਨ ਜਾਣੈ ॥ ਜੋ ਮਨ ਦੀ ਅਵਸਥਾ ਨੂੰ ਨਹੀਂ ਜਾਣਦਾ; ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥ ਉਸ ਬੇਸਮਝ ਬੰਦੇ ਨੂੰ ਤੂੰ ਕੁਝ ਭੀ ਨਾਂ ਆਖ। ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥ ਤੂੰ ਬੇਵਕੂਠ ਨਾਂਲ ਝਗੜਾ ਝਾਂਝਾ ਨਾਂ ਕਰ, ਹੇ ਜੀਵ! ਪ੍ਰੰਤੂ ਸਾਹਿਬ ਦਾ ਸਿਮਰਨ ਕਰ, ਜੋ ਅਬਿਨਾਸੀ ਪਦਵੀ ਬਖ਼ਸ਼ਣਹਾਰ ਹੈ। ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ ਤੂੰ ਫ਼ਿਕਰ ਨਾਂ ਕਰ, ਤੇਰਾ ਫ਼ਿਕਰ ਤੇਰੇ ਸਿਰਜਣਹਾਰ-ਸੁਆਮੀ ਨੂੰ ਹੈ। ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ ਵਾਹਿਗੁਰੂ ਪਾਣੀ ਅਤੇ ਧਰਤੀ ਦੇ ਸਮੂਹ ਜੀਵਾਂ ਨੂੰ ਦਿੰਦਾ ਹੈ। ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥ ਮੈਡਾਂ ਸੁਆਮੀ ਅਣਮੰਗੀਆਂ ਦਾਤਾ ਬਖ਼ਸ਼ਦਾ ਹੈ। ਉਹ ਪੱਥਰ ਵਿੱਚ ਬੰਦਾ ਪੱਥਰ ਦੇ ਕੀੜਿਆਂ ਨੂੰ ਭੀ ਪਾਲਦਾ ਹੈ। ਨਾ ਕਰਿ ਆਸ ਮੀਤ ਸੁਤ ਭਾਈ ॥ ਤੂੰ ਆਪਣੀ ਉਮੈਦ ਆਪਣੇ ਮਿੱਤ੍ਰਾਂ, ਪੁੱਤ੍ਰਾਂ ਅਤੇ ਵੀਰਾਂ ਉਤੇ ਨਾਂ ਬੰਨ। ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥ ਤੂੰ ਆਪਣੀ ਉਮੈਦ ਕਿਸੇ ਪਾਤਿਸ਼ਾਹ ਜਾਂ ਪ੍ਰਦੇਸੀ ਵਣਜ-ਵਾਪਾਰ ਤੇ ਨਾਂ ਬੰਨ੍ਹ। ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥ ਸਾਈਂ ਦੇ ਨਾਮ ਦੇ ਬਗ਼ੈਰ ਕੋਈ ਭੀ ਤੇਰਾ ਸਹਾਇਕ ਨਹੀਂ, ਇਸ ਲਈ ਤੂੰ ਸੰਸਾਰ ਦੇ ਸੁਆਮੀ, ਆਪਣੇ ਹਰੀ, ਦਾ ਸਿਮਰਲ ਕਰ। ਅਨਦਿਨੁ ਨਾਮੁ ਜਪਹੁ ਬਨਵਾਰੀ ॥ ਰਾਤ ਦਿਨ ਤੂੰ ਆਪਣੇ ਸੁਆਮੀ ਦੇ ਨਾਮ ਦਾ ਆਰਾਧਨ ਕਰ। ਸਭ ਆਸਾ ਮਨਸਾ ਪੂਰੈ ਥਾਰੀ ॥ ਉਹ ਤੇਰੀਆਂ ਸਾਰੀਆਂ ਉਮੈਦਾਂ ਤੇ ਖ਼ਾਹਿਸ਼ਾ ਪੂਰੀਆਂ ਕਰ ਦੇਵੇਗਾ। ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥ ਹੇ ਗੋਲੇ ਨਾਨਕ! ਤੂੰ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਤੇਰੀ ਜੀਵਨ ਰਾਤ੍ਰੀ ਆਰਾਮ ਅਤੇ ਅਡੋਲਤਾ ਅੰਦਰ ਬਤੀਤ ਹੋਵੇਗੀ। ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ ਜੋ ਪ੍ਰਭੂ ਦੀ ਚਾਕਰੀ ਕਰਦਾ ਹੈ ਉਹ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ। ਸਹਜੇ ਹੀ ਹਰਿ ਨਾਮਿ ਸਮਾਇਆ ॥ ਉਹ ਸੁਖੈਨ ਹੀ ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥ ਜਿਹੜਾ ਉਸ ਦੀ ਪਨਾਹ ਲੈਂਦਾ ਹੈ; ਸੁਆਮੀ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰਦਾ ਹੈ। ਤੂੰ ਜਾ ਕੇ ਵੇਦਾਂ ਅਤੇ ਪੁਰਾਨਾਂ ਕੋਲੋਂ ਪੁੱਛ ਲੈ। ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥ ਕੇਵਲ ਉਹ ਪੁਰਸ਼ ਹੀ ਸੁਆਮੀ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਜਿਸ ਨੂੰ ਉਹ ਖ਼ੁਦ ਜੋੜਦਾ ਹੈ। ਗੁਰ ਕੈ ਸਬਦਿ ਭਰਮ ਭਉ ਭਾਗੈ ॥ ਗੁਰਾਂ ਦੇ ਉਪਦੇਸ਼ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ। ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥ ਉਹ ਆਪਣੇ ਘਰ ਵਿੱਚ ਹਮੇਸ਼ਾਂ ਹੀ ਨਿਰਲੇਪ ਰਹਿੰਦਾ ਹੈ। ਜਿਸ ਤਰ੍ਹਾਂ ਕੰਵਲ ਫੁਲ ਜਲ ਅੰਦਰ ਰਹਿੰਦਾ ਹੈ। copyright GurbaniShare.com all right reserved. Email |