Page 1071

ਵਿਚਿ ਹਉਮੈ ਸੇਵਾ ਥਾਇ ਨ ਪਾਏ ॥
ਸਵੈ-ਹੰਗਤਾ ਅੰਦਰ ਬੰਦੇ ਦੀ ਘਾਲ ਕਬੂਲ ਨਹੀਂ ਪੈਂਦੀ।

ਜਨਮਿ ਮਰੈ ਫਿਰਿ ਆਵੈ ਜਾਏ ॥
ਉਹ ਜੰਮ ਕੇ ਮਰ ਜਾਂਦਾ ਹੈ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।

ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
ਪੂਰਨ ਹੈ ਉਹ ਤਪੱਸਿਆ ਅਤੇ ਉਹ ਘਾਲ ਜੋ ਮੈਂਡੇ ਵਾਹਿਗੁਰੂ ਦੇ ਚਿੱਤ ਨੂੰ ਚੰਗੀਆਂ ਲਗਦੀਆਂ ਹਨ।

ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਖ਼ੂਬੀਆਂ ਵਰਣਨ ਕਰਾਂ, ਹੇ ਮੈਂਡੇ ਸੁਆਮੀ!

ਤੂ ਸਰਬ ਜੀਆ ਕਾ ਅੰਤਰਜਾਮੀ ॥
ਤੂੰ ਸਮੂਹ ਜੀਵਾਂ ਦੀਆਂ ਅੰਦਰਲੀਆਂ ਜਾਣਨ ਵਾਲਾ ਹੈਂ।

ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
ਮੈਂ ਤੇਰੇ ਪਾਸੋਂ ਖੈਰ ਮੰਗਦਾ ਹਾਂ, ਹੇ ਮੇਰੇ ਸਿਰਜਣਹਾਰ ਸੁਆਮੀ ਅਤੇ ਰੈਣ ਤੇ ਦਿਹੁੰ ਮੈਂ ਤੇਰੇ ਨਾਮ ਨੂੰ ਉਚਾਰਦਾ ਹਾਂ।

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ ॥
ਕਈ ਆਪਣੀ ਗਲਬਾਤ ਕਰਨ ਦੀ ਸਤਿਆ ਦਾ ਮਾਨ ਕਰਦੇ ਹਨ।

ਕਿਸ ਹੀ ਜੋਰੁ ਦੀਬਾਨ ਮਾਇਆ ਕਾ ॥
ਕਈਆਂ ਦੇ ਪਲੇ ਰਾਜ ਦਰਬਾਰ ਅਤੇ ਧਨ-ਦੌਲਤ ਦੀ ਤਾਕਤ ਹੈ।

ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥੧੩॥
ਵਾਹਿਗੁਰੂ ਦੇ ਬਗੈਰ ਮੇਰੀ ਕੋਈ ਹੋਰ ਓਟ ਤੇ ਆਸਰਾ ਨਹੀਂ। ਹੇ ਮੇਰੇ ਸਿਰਜਣਹਾਰ ਸੁਆਮੀ! ਤੂੰ ਮੈਂ ਮਸਕੀਨ ਦੀ ਰੱਖਿਆ ਕਰ।

ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥
ਜੇ ਕਰ ਤੈਨੂੰ ਚੰਗਾ ਲਗੇ, ਹੇ ਸੁਆਮੀ! ਨਿਮਾਣੇ (ਮਸਕੀਨ) ਨੂੰ ਤੂੰ ਇੱਜ਼ਤ ਆਬਰੂ ਬਖ਼ਸ਼ਦਾ ਹੈਂ।

ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥
ਹੋਰ ਘਣੇਰੇ ਹੀ ਬੇਹੂਦਾ ਬਕਵਾਸ ਕਰਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਲ।

ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥੧੪॥
ਜਿਸ ਦੇ ਧੜੇ ਤੇ ਤੂੰ ਖਲੋ ਜਾਂਦਾ ਹੈਂ, ਹੇ ਪ੍ਰਭੂ! ਉਨ੍ਹਾਂ ਦੇ ਬਚਨ ਬਿਲਾਸ ਤੂੰ ਸਾਰਿਆਂ ਨਾਲੋਂ ਸ੍ਰੇਸ਼ਟ ਕਰ ਦਿੰਦਾ ਹੈ।

ਹਰਿ ਹਰਿ ਨਾਮੁ ਜਿਨੀ ਸਦਾ ਧਿਆਇਆ ॥
ਜੋ ਸਦੀਵ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ;

ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥
ਗੁਰਾਂ ਦੀ ਦਇਆ ਦੁਆਰਾ, ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।

ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ਬਿਨੁ ਸੇਵਾ ਪਛੋਤਾਣੀ ਹੇ ॥੧੫॥
ਜੋ ਆਪਣੇ ਹਰੀ ਦੀ ਘਾਲ ਕਮਾਉਂਦੇ ਹਨ, ਉਹ ਆਰਾਮ ਪਾਉਂਦੇ ਹਨ। ਸੁਆਮੀ ਦੀ ਘਾਲ ਦੇ ਬਗ਼ੈਰ ਬੰਦਾ ਅਖ਼ੀਰ ਨੂੰ ਝੂਰਦਾ ਹੈ।

ਤੂ ਸਭ ਮਹਿ ਵਰਤਹਿ ਹਰਿ ਜਗੰਨਾਥੁ ॥
ਤੂੰ ਹੇ ਸ਼੍ਰਿਸ਼ਟੀ ਦੇ ਸੁਆਮੀ ਵਾਹਿਗੁਰੂ! ਸਾਰਿਆਂ ਅੰਦਰ ਰਮ ਰਿਹਾ ਹੈਂ।

ਸੋ ਹਰਿ ਜਪੈ ਜਿਸੁ ਗੁਰ ਮਸਤਕਿ ਹਾਥੁ ॥
ਕੇਵਲ ਉਹ ਹੀ ਵਾਹਿਗੁਰੂ ਦਾ ਭਜਨ ਕਰਦਾ ਹੈ ਜਿਸ ਦੇ ਮੱਥੇ ਉਤੇ ਗੁਰਾਂ ਦਾ ਹੱਥ ਹੈ।

ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
ਸਾਈਂ ਦੀ ਸ਼ਰਣ ਵਿੱਚ ਅੰਦਰ, ਮੈਂ ਸਾਈਂ ਨੂੰ ਸਮਰਦਾ ਹਾਂ। ਦਾਸ ਨਾਨਕ ਸਾਈਂ ਦੇ ਗੋਲਿਆਂ ਦਾ ਗੋਲਾ ਹੈ।

ਮਾਰੂ ਸੋਲਹੇ ਮਹਲਾ ੫
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਕਲਾ ਉਪਾਇ ਧਰੀ ਜਿਨਿ ਧਰਣਾ ॥
ਜਿਸ ਨੇ ਆਪਣੀ ਰਚਨ-ਸੱਤਿਆ ਨਾਲ ਧਰਤੀ ਨੂੰ ਅਸਥਾਪਨ ਕੀਤਾ ਹੈ,

ਗਗਨੁ ਰਹਾਇਆ ਹੁਕਮੇ ਚਰਣਾ ॥
ਜਿਸ ਨੇ ਆਕਾਸ਼ ਨੂੰ ਆਪਣੀ ਰਜ਼ਾ ਦੇ ਪੈਰਾ ਤੇ ਟਿਕਾਇਆ ਹੋਇਆ ਹੈ,

ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥੧॥
ਤੇ ਜਿਸ ਨੇ ਅੱਗ ਨੂੰ ਪੈਦਾ ਕਰ ਕੇ ਇਸ ਨੂੰ ਲੱਕੜ ਵਿੱਚ ਬੰਨਿ੍ਹਆ ਹੋਇਆ ਹੈ; ਉਹ ਮੇਰਾ ਸੁਆਮੀ ਤੇਰੀ ਰੱਖਿਆ ਕਰੇਗਾ, ਹੇ ਵੀਰ!

ਜੀਅ ਜੰਤ ਕਉ ਰਿਜਕੁ ਸੰਬਾਹੇ ॥
ਜੋ ਸਮੂਹ ਪ੍ਰਾਣਧਾਰੀਆਂ ਨੂੰ ਰੋਜ਼ੀ ਪੁਚਾਉਂਦਾ ਹੈ,

ਕਰਣ ਕਾਰਣ ਸਮਰਥ ਆਪਾਹੇ ॥
ਜੋ ਸਾਰਿਆਂ ਕੰਮਾਂ ਦੇ ਕਰਨ ਨੂੰ ਸਰਬ-ਸ਼ਕਤੀਵਾਨ ਹੈ ਅਤੇ ਨਿਰਲੇਪ ਵਿਚਰਦਾ ਹੈ,

ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥੨॥
ਤੇ ਜੋ ਇਕ ਮੁਹਤ ਵਿੱਚ ਟਿਕਾਉਂਦਾ ਅਤੇ ਉਖੇੜ ਦਿੰਦਾ ਹੈ; ਉਹ ਸੁਆਮੀ ਤੇਰਾ ਸਹਾਇਕ ਹੈ, ਹੇ ਬੰਦੇ!

ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥
ਜੋ ਮਾਂ ਦੇ ਉਦਰ ਵਿੱਚ ਤੇਰੀ ਪ੍ਰਵਰਸ ਕਰਦਾ ਹੈ,

ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥
ਅਤੇ ਜੋ ਤੇਰੇ ਨਾਲ ਵੱਸ, ਤੇਰੀ ਹਰ ਸੁਆਸ ਤੇ ਬੁਰਕੀ ਨਾਲ ਸੰਭਾਲ ਕਰਦਾ ਹੈ।

ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ ॥੩॥
ਹਮੇਸ਼ਾ, ਹਮੇਸ਼ਾਂ ਹੀ ਤੂੰ ਉਸ ਪਿਆਰੇ ਦਾ ਸਿਮਰਨ ਕਰ, ਵਿਸ਼ਾਲ ਹੈ ਜਿਸ ਦੀ ਵਿਸ਼ਾਲਤਾ।

ਸੁਲਤਾਨ ਖਾਨ ਕਰੇ ਖਿਨ ਕੀਰੇ ॥
ਪਾਤਿਸ਼ਾਹਾਂ ਅਤੇ ਅਮੀਰਾਂ, ਵਜ਼ੀਰਾਂ ਨੂੰ ਇੱਕ ਮੁਹਤ ਵਿੰਚ ਉਹ ਕੀੜੇ ਬਦਾ ਦਿੰਦਾ ਹੈ।

ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
ਗਰੀਬਾਂ ਦੀ ਪ੍ਰਤਿਪਾਲਣਾ ਕਰ, ਪ੍ਰਭੂ ਉਨ੍ਹਾਂ ਨੂੰ ਪਾਤਿਸ਼ਾਹ ਬਣਾ ਦਿੰਦਾ ਹੈ।

ਗਰਬ ਨਿਵਾਰਣ ਸਰਬ ਸਧਾਰਣ ਕਿਛੁ ਕੀਮਤਿ ਕਹੀ ਨ ਜਾਈ ਹੇ ॥੪॥
ਉਹ ਸਾਈਂ ਹੰਕਾਰ ਨੂੰ ਨਾਸ ਕਰਨ ਵਾਲਾ ਅਤੇ ਸਾਰਿਆਂ ਦਾ ਆਸਰਾ ਹੈ। ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।

ਸੋ ਪਤਿਵੰਤਾ ਸੋ ਧਨਵੰਤਾ ॥
ਕੇਵਲ ਉਹ ਹੀ ਇੱਜ਼ਤ ਵਾਲਾ ਹੈ ਤੇ ਕੇਵਲ ਉਹ ਹੀ ਮਾਲਦਾਰ,

ਜਿਸੁ ਮਨਿ ਵਸਿਆ ਹਰਿ ਭਗਵੰਤਾ ॥
ਜਿਸ ਦੇ ਹਿਰਦੇ ਅੰਦਰ ਮੁਬਾਰਕ ਮਾਲਕ ਵਸਦਾ ਹੈ।

ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
ਕੇਵਲ ਉਹ ਹੀ ਮੇਰੀ ਅੰਮੜੀ, ਬਾਬਲ, ਪੁੱਤ੍ਰ ਸਨਬੰਧੀ ਅਤੇ ਵੀਰ ਹੈ, ਜਿਸ ਨੇ ਇਹ ਜਗਤ ਰਚਿਆ ਹੈ।

ਪ੍ਰਭ ਆਏ ਸਰਣਾ ਭਉ ਨਹੀ ਕਰਣਾ ॥
ਮੈਂ ਪ੍ਰਭੂ ਦੀ ਸ਼ਰਣ ਲਈ ਹੈ ਤੇ ਕਿਸੇ ਤੋਂ ਭੀ ਨਹੀਂ ਡਰਦਾ।

ਸਾਧਸੰਗਤਿ ਨਿਹਚਉ ਹੈ ਤਰਣਾ ॥
ਸਤਿਸੰਗਤ ਨਾਲ ਜੁੜ, ਮੇਰਾ ਨਿਸਚਿਤ ਹੀ ਪਾਰ ਉਤਾਰਾ ਹੋ ਜਾਵੇਗਾ।

ਮਨ ਬਚ ਕਰਮ ਅਰਾਧੇ ਕਰਤਾ ਤਿਸੁ ਨਾਹੀ ਕਦੇ ਸਜਾਈ ਹੇ ॥੬॥
ਜੋ ਖ਼ਿਆਲ, ਬਚਨ ਅਤੇ ਅਮਲ ਰਾਹੀਂ ਆਪਣੇ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਨੂੰ ਕਦਾਚਿੱਤ ਸਜ਼ਾ ਨਹੀਂ ਮਿਲਦੀ।

ਗੁਣ ਨਿਧਾਨ ਮਨ ਤਨ ਮਹਿ ਰਵਿਆ ॥
ਜਿਸ ਦੇ ਹਿਰਦੇ ਅਤੇ ਦੇਹ ਅੰਦਰ ਨੇਕੀਆਂ ਦਾ ਖ਼ਜ਼ਾਨਾ ਵਾਹਿਗੁਰੂ ਰਮਿਆ ਹੋਇਆ ਹੈ,

ਜਨਮ ਮਰਣ ਕੀ ਜੋਨਿ ਨ ਭਵਿਆ ॥
ਉਹ ਜੰਮਣ, ਮਰਨ ਅਤੇ ਜੂਨੀਆਂ ਅੰਦਰ ਨਹੀਂ ਭਟਕਦਾ।

ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
ਜਦ ਇਨਸਾਨ ਨਾਮ ਦੇ ਨਾਮ ਰੱਜ ਪੁੱਜ ਜਾਂਦਾ ਹੈ, ਤਾਂ ਉਸ ਦਾ ਗਮ ਮਿੱਟ ਜਾਂਦਾ ਹੈ ਅਤੇ ਖੁਸ਼ੀ ਉਸ ਦੇ ਮਨ ਵਿੱਚ ਟਿੱਕ ਜਾਂਦੀ ਹੈ।

ਮੀਤੁ ਹਮਾਰਾ ਸੋਈ ਸੁਆਮੀ ॥
ਉਹ ਸਾਹਿਬ ਮੇਰਾ ਮਿੱਤ੍ਰ ਹੈ।

copyright GurbaniShare.com all right reserved. Email