ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥੪॥ ਵਾਹਿਗੁਰੂ ਸੱਚਾ ਹੈ ਅਤੇ ਸਮੂਹ ਸੱਚਾ ਹੈ ਜੋ ਉਸ ਨੇ ਥਾਪਿਆ ਹੈ। ਸਤਿਪੁਰਖ ਦਾ ਸੱਚਾ ਹੁਕਮ ਸਾਰੇ ਪ੍ਰਵਿਰਤ ਹੋ ਰਿਹਾ ਹੈ। ਸਚੁ ਤਪਾਵਸੁ ਸਚੇ ਕੇਰਾ ॥ ਸੱਚਾ ਹੈ ਇਨਸਾਫ਼ ਸੱਚੇ ਸੁਆਮੀ ਦਾ। ਸਾਚਾ ਥਾਨੁ ਸਦਾ ਪ੍ਰਭ ਤੇਰਾ ॥ ਸਦੀਵੀ ਸੱਚਾ ਹੈ ਤੇਰਾ ਨਿਵਾਸ ਅਸਥਾਨ, ਹੇ ਮੇਰੇ ਸੁਆਮੀ! ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥੫॥ ਸੱਚੀ ਹੈ ਤੇਰੀ ਅਪਾਰ ਸ਼ਕਤੀ, ਸੱਚੀ ਤੇਰੀ ਗੁਰਬਾਣੀ ਅਤੇ ਸੱਚੀ ਹੈ ਖ਼ੁਸ਼ੀ ਜੋ ਤੂੰ ਦਿੰਦਾ ਹੈਂ, ਹੇ ਸੁਆਮੀ! ਏਕੋ ਆਪਿ ਤੂਹੈ ਵਡ ਰਾਜਾ ॥ ਕੇਵਲ ਤੂੰ ਹੀ ਵਿਸ਼ਾਲ ਪਾਤਿਸ਼ਾਹ ਹੈਂ। ਹੁਕਮਿ ਸਚੇ ਕੈ ਪੂਰੇ ਕਾਜਾ ॥ ਤੇਰੇ ਫੁਰਮਾਨ ਦੁਆਰਾ, ਹੈ ਸੱਚੇ ਸਾਂਈਂ, ਕਾਰਜ ਸੰਪੂਰਨ ਹੋ ਜਾਂਦੇ ਹਨ। ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥੬॥ ਅੰਦਰ ਤੇ ਬਾਹਰ ਤੂੰ ਸਭ ਕੁਝ ਜਾਣਦਾ ਹੈਂ, ਹੇ ਸੁਆਮੀ! ਅਤੇ ਤੂੰ ਆਪ ਹੀ ਆਪਣੇ ਨਾਲ ਪ੍ਰਸੰਨ ਹੈਂ। ਤੂ ਵਡ ਰਸੀਆ ਤੂ ਵਡ ਭੋਗੀ ॥ ਤੂੰ ਭਾਰਾ ਰੰਗਰਲੀਆਂ ਮਾਣਨ ਵਾਲਾ ਹੈ ਅਤੇ ਤੂੰ ਹੀ ਭਾਰਾ ਅਨੰਦ ਭੋਗਣ ਵਾਲਾ। ਤੂ ਨਿਰਬਾਣੁ ਤੂਹੈ ਹੀ ਜੋਗੀ ॥ ਤੂੰ ਨਿਰਲੇਪ ਹੈਂ ਤੇ ਤੂੰ ਹੀ ਜੁੜਿਆ ਹੋਇਆ ਹੈਂ। ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥੭॥ ਸਾਰੇ ਬੈਕੁੰਠੀ ਆਰਾਮ ਤੇਰੇ ਘਰ ਵਿੱਚ ਹਨ ਅਤੇ ਤੇਰੀ ਮਿਹਰ ਦੀ ਨਜ਼ਰਜ ਅੰਮ੍ਰਿਤ ਵਰਸਾਉਂਦੀ ਹੈ। ਤੇਰੀ ਦਾਤਿ ਤੁਝੈ ਤੇ ਹੋਵੈ ॥ ਕੇਵਲ ਤੂੰ ਹੀ ਆਪਣੀਆਂ ਬਖ਼ਸ਼ੀਸ਼ਾਂ ਬਖ਼ਸ਼ਦਾ ਹੈਂ। ਦੇਹਿ ਦਾਨੁ ਸਭਸੈ ਜੰਤ ਲੋਐ ॥ ਤੈਂ ਸੰਸਾਰ ਦੇ ਸਮੂਹ ਜੀਵਾਂ ਨੂੰ ਆਪਣੀਆਂ ਦਾਤਾਂ ਦਿੰਦਾ ਹੈਂ। ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥੮॥ ਉਹ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ ਅਤੇ ਤੇਰੇ ਪਰੀਪੂਰਨ ਖ਼ਜ਼ਾਨੇ ਮੁਕਦੇ ਨਹੀਂ। ਜਾਚਹਿ ਸਿਧ ਸਾਧਿਕ ਬਨਵਾਸੀ ॥ ਪੂਰਨ ਪੁਰਸ਼, ਅਭਿਆਸੀ ਅਤੇ ਜੰਗਲਾਂ ਵਿੱਚ ਵੱਸਣ ਵਾਲੇ ਤੇਰੇ ਕੋਲੋਂ ਖੈਰ ਮੰਗਦੇ ਹਨ। ਜਾਚਹਿ ਜਤੀ ਸਤੀ ਸੁਖਵਾਸੀ ॥ ਪ੍ਰਹੇਜ਼ਗਾਰ ਬੰਦੇ, ਪਵਿੱਤ੍ਰ ਪੁਰਸ਼ ਅਤੇ ਆਰਾਮ ਅੰਦਰ ਵਸਣ ਵਾਲੇ ਤੇਰੇ ਕੋਲੋਂ ਖੈਰ ਮੰਗਦੇ ਹਲ। ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥੯॥ ਕੇਵਲ ਤੂੰ ਹੀ ਦਾਤਾ ਹੈਂ ਅਤੇ ਹੋਰ ਸਾਰੇ ਤੇਰੇ ਮੰਗਤੇ ਹਨ। ਮੈਂਡੇ ਮਾਲਕ ਤੂੰ ਸਾਰੇ ਸੰਸਾਰ ਨੂੰ ਦਾਤਾਂ ਬਖ਼ਸ਼ਦਾ ਹੈਂ। ਕਰਹਿ ਭਗਤਿ ਅਰੁ ਰੰਗ ਅਪਾਰਾ ॥ ਸੰਤ ਤੈਨੂੰ ਆਰਾਧਦੇ ਅਤੇ ਬੇਅੰਤ ਪਿਆਰ ਕਰਦੇ ਹਨ। ਖਿਨ ਮਹਿ ਥਾਪਿ ਉਥਾਪਨਹਾਰਾ ॥ ਤੂੰ ਇੱਕ ਮੁਹਤ ਵਿੱਚ ਰਚਦਾ ਅਤੇ ਨਾਸ ਕਰ ਦਿੰਦਾ ਹੈਂ। ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥੧੦॥ ਬਹੁਤਾ ਹੈ ਵਜ਼ਨ ਤੇਰੀ ਬੰਦਗੀ ਦਾ, ਹੇ ਅਨੰਤ ਪ੍ਰਭੂ! ਤੇਰੇ ਸਾਧੂ ਤੇਰੀ ਰਜ਼ਾ ਨੂੰ ਸਵੀਕਾਰ ਕਰਦੇ ਹਨ। ਜਿਸੁ ਦੇਹਿ ਦਰਸੁ ਸੋਈ ਤੁਧੁ ਜਾਣੈ ॥ ਕੇਵਲ ਉਹ ਹੀ ਤੈਨੂੰ ਅਨੂਭਵ ਕਰਦਾ ਹੈ ਜਿਸ ਨੂੰ ਤੂੰ ਆਪਣਾ ਦਰਸ਼ਨ ਦਿੰਦਾ ਹੈਂ। ਓਹੁ ਗੁਰ ਕੈ ਸਬਦਿ ਸਦਾ ਰੰਗ ਮਾਣੈ ॥ ਗੁਰਾਂ ਦੇ ਉਪਦੇਸ਼ ਰਾਹੀਂ ਉਹ ਹਮੇਸ਼ਾਂ ਹੀ ਤੇਰੀ ਪ੍ਰੀਤ ਦਾ ਅਨੰਦ ਲੈਂਦਾ ਹੈ। ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥੧੧॥ ਕੇਵਲ ਉਹ ਹੀ ਹੁਸ਼ਿਆਰ, ਸੁੰਦਰ ਅਤੇ ਦਾਨਾ ਹੈ, ਜਿਹੜਾ ਤੇਰੇ ਚਿੱਤ ਨੂੰ ਚੰਗਾ ਲਗਦਾ ਹੈ, ਹੇ ਪ੍ਰਭੂ! ਜਿਸੁ ਚੀਤਿ ਆਵਹਿ ਸੋ ਵੇਪਰਵਾਹਾ ॥ ਜੋ ਤੈਨੂੰ ਚੇਤੇ ਕਰਦਾ ਹੈ, ਉਹ ਬੇਮੁਹਤਾਜ ਥੀ ਵੰਝਦਾ ਹੈ। ਜਿਸੁ ਚੀਤਿ ਆਵਹਿ ਸੋ ਸਾਚਾ ਸਾਹਾ ॥ ਜੋ ਤੈਨੂੰ ਚੇਤੇ ਕਰਦਾ ਹੈ, ਉਹ ਹੀ ਸੱਚਾ ਪਾਤਿਸ਼ਾਹ ਹੈ। ਜਿਸੁ ਚੀਤਿ ਆਵਹਿ ਤਿਸੁ ਭਉ ਕੇਹਾ ਅਵਰੁ ਕਹਾ ਕਿਛੁ ਕੀਜਾ ਹੇ ॥੧੨॥ ਉਸ ਨੂੰ ਕਿਸ ਕਿਸਮ ਦਾ ਡਰ ਹੋ ਸਕਦਾ ਹੈ, ਜੋ ਤੈਨੂੰ ਆਪਣੇ ਮਨ ਵਿੱਚ ਧਾਰਦਾ ਹੈ ਅਤੇ ਤੈਨੂੰ ਖ਼ੁਸ਼ ਕਰਨ ਲਈ ਉਸ ਨੂੰ ਹੋਰ ਕੀ ਕਰਨ ਦੀ ਲੋੜ ਹੈ? ਤ੍ਰਿਸਨਾ ਬੂਝੀ ਅੰਤਰੁ ਠੰਢਾ ॥ ਮੇਰੀ ਖ਼ਾਹਿਸ਼ ਮਿੱਟ ਗਈ ਹੈ ਤੇ ਮੇਰਾ ਮਨ ਸੀਤਲ ਥੀ ਗਿਆ ਹੈ। ਗੁਰਿ ਪੂਰੈ ਲੈ ਤੂਟਾ ਗੰਢਾ ॥ ਪੂਰਨ ਗੁਰਾਂ ਨੇ, ਮੈਂ, ਵਿਛੁੜੇ ਹੋਏ ਨੂੰ, ਸੁਆਮੀ ਨਾਲ ਮਿਲਾ ਦਿੱਤਾ ਹੈ। ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥੧੩॥ ਸੁਆਮੀ ਦਾ ਸਿਮਰਨ ਮੇਰੇ ਮਨ ਅੰਦਰ ਜਾਗ ਪਿਆ ਹੈ ਅਤੇ ਪਾਪ ਨੂੰ ਪਰੇ ਹਟਾ, ਮੈਂ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹਾਂ। ਮਰੈ ਨਾਹੀ ਸਦ ਸਦ ਹੀ ਜੀਵੈ ॥ ਮੈਂ ਮਰਾਂਗਾ ਨਹੀਂ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦਾ ਰਹਾਂਗਾ। ਅਮਰੁ ਭਇਆ ਅਬਿਨਾਸੀ ਥੀਵੈ ॥ ਮੈਂ ਸਦੀਵੀ ਸਥਿਰ ਬਣ ਅਤੇ ਨਾਸ-ਰਹਿਤ ਹੋ ਗਿਆ ਹਾਂ। ਨਾ ਕੋ ਆਵੈ ਨਾ ਕੋ ਜਾਵੈ ਗੁਰਿ ਦੂਰਿ ਕੀਆ ਭਰਮੀਜਾ ਹੇ ॥੧੪॥ ਮੈਂ ਹੁਣ ਨਾਂ ਆਵਾਂਗਾ, ਨਾਂ ਹੀ ਜਾਵਾਂਗਾ। ਗੁਰਾਂ ਨੇ ਮੇਰਾ ਸੰਸਾ ਨਵਿਰਤ ਕਰ ਦਿੱਤਾ ਹੈ। ਪੂਰੇ ਗੁਰ ਕੀ ਪੂਰੀ ਬਾਣੀ ॥ ਪੂਰਨ ਗੁਰਦੇਵ ਬਾਣੀ ਪੂਰਨ ਹੈ। ਪੂਰੈ ਲਾਗਾ ਪੂਰੇ ਮਾਹਿ ਸਮਾਣੀ ॥ ਜੋ ਪੂਰਨ ਪ੍ਰਭੂ ਨਾਲ ਜੁੜਿਆ ਹੋਇਆ ਹੈ, ਉਹ ਪੂਰਨ ਪੁਰਖ ਅੰਦਰ ਹੀ ਲੀਨ ਹੋ ਜਾਂਦਾ ਹੈ। ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥੧੫॥ ਉਸ ਦੀ ਪ੍ਰੀਤ ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ ਅਤੇ ਜਿੱਥੇ ਇਹ ਤੋਲੀ ਜਾਂਦੀ ਹੈ, ਇਸ ਦਾ ਵਜ਼ਨ ਘਟ ਨਹੀਂ ਨਿਕਲਦਾ। ਬਾਰਹਾ ਕੰਚਨੁ ਸੁਧੁ ਕਰਾਇਆ ॥ ਜਦ ਸੋਨਾ ਸੌ ਫੀ ਸਦੀ ਪਵਿੱਤ੍ਰ ਥੀ ਵੰਝਦਾ ਹੈ, ਨਦਰਿ ਸਰਾਫ ਵੰਨੀ ਸਚੜਾਇਆ ॥ ਤਾਂ ਇਸ ਦਾ ਰੰਗ ਜੌਹਰੀ ਦੀ ਅੱਖ ਨੂੰ ਭਾਅ ਜਾਂਦਾ ਹੈ। ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥੧੬॥ ਇਸ ਦੀ ਛਾਨਬੀਨ ਕਰ, ਪ੍ਰਭੂ-ਜਵੇਹਰੀ ਇਸ ਨੂੰ ਖ਼ਜ਼ਾਨੇ ਵਿੱਚ ਪਾ ਦਿੰਦਾ ਹੈ ਅਤੇ ਇਹ ਮੁੜ ਕੇ ਤਪਾਇਆ ਨਹੀਂ ਜਾਂਦਾ। ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥ ਸੁਧਾਰਸ ਵਰਗਾ ਮਿੱਠੜਾ ਹੈ ਤੈਡਾਂ ਨਾਮ, ਹੇ ਮੈਂਡੇ ਮਾਲਕ! ਨਾਨਕ ਦਾਸ ਸਦਾ ਕੁਰਬਾਨੀ ॥ ਤੇਰਾ ਗੋਲਾ, ਨਾਨਕ ਤੇਰੇ ਉੱਤੋ ਹਮੇਸ਼ਾਂ ਹੀ ਘੋਲੀ ਵੰਝਦਾ ਹੈ। ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥੧੭॥੧॥੩॥ ਸਾਧ ਸੰਗਤ ਨਾਲ ਜੁੜ ਮੈਨੂੰ ਪਰਮ ਖੁਸ਼ੀ ਪ੍ਰਾਪਤ ਹੋ ਗਈ ਹੈ ਤੇ ਪ੍ਰਭੂ ਦਾ ਦੀਦਾਰ ਵੇਖ ਕੇ ਇਹ ਆਤਮਾ ਪ੍ਰਸੰਨ ਥੀ ਗਈ ਹੈ। ਮਾਰੂ ਮਹਲਾ ੫ ਸੋਲਹੇ ਮਾਰੂ ਪੰਜਵੀਂ ਪਾਤਿਸ਼ਾਹੀ ਸੋਲਹੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਗੁਰੁ ਗੋਪਾਲੁ ਗੁਰੁ ਗੋਵਿੰਦਾ ॥ ਗੁਰੂ ਜੀ ਜਗਤ ਦੇ ਪਾਲਣ-ਪੋਸਣਹਾਰ ਅਤੇ ਗੁਰੂ ਜੀ ਹੀ ਆਲਮ ਦੇ ਮਾਲਕ ਹਨ। ਗੁਰੁ ਦਇਆਲੁ ਸਦਾ ਬਖਸਿੰਦਾ ॥ ਗੁਰੂ ਜੀ ਮਿਹਰਬਾਨ ਅਤੇ ਹਮੇਸ਼ਾਂ ਮਾਫ਼ੀ ਦੇਣਹਾਰ ਹਨ। ਗੁਰੁ ਸਾਸਤ ਸਿਮ੍ਰਿਤਿ ਖਟੁ ਕਰਮਾ ਗੁਰੁ ਪਵਿਤ੍ਰੁ ਅਸਥਾਨਾ ਹੇ ॥੧॥ ਗੁਰੂ ਜੀ ਹੀ ਮੇਰੇ ਸ਼ਸਾਤ੍ਰ, ਸਿਮ੍ਰਤੀਆਂ ਤੇ ਛੇ ਕਰਮਕਾਂਡ ਹਨ ਅਤੇ ਗੁਰੂ ਜੀ ਹੀ ਮੇਰਾ ਪਾਵਨ ਪੁਨੀਤ ਟਿਕਾਣਾ ਹਨ। copyright GurbaniShare.com all right reserved. Email |