Page 1075

ਗੁਰੁ ਸਿਮਰਤ ਸਭਿ ਕਿਲਵਿਖ ਨਾਸਹਿ ॥
ਗੁਰਾਂ ਦਾ ਆਰਾਧਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ,

ਗੁਰੁ ਸਿਮਰਤ ਜਮ ਸੰਗਿ ਨ ਫਾਸਹਿ ॥
ਤੇ ਗੁਰਾਂ ਦਾ ਆਰਾਧਨ ਕਰਨ ਦੁਆਰਾ ਬੰਦਾ ਮੌਤ ਦੀ ਫਾਹੀ ਵਿੱਚ ਨਹੀਂ ਫਸਦਾ।

ਗੁਰੁ ਸਿਮਰਤ ਮਨੁ ਨਿਰਮਲੁ ਹੋਵੈ ਗੁਰੁ ਕਾਟੇ ਅਪਮਾਨਾ ਹੇ ॥੨॥
ਗੁਰਾਂ ਦਾ ਚਿੰਤਨ ਕਰਨ ਦੁਆਰਾ, ਅੰਤਸ਼ਕਰਨ ਪਵਿੱਤ੍ਰ ਹੋ ਜਾਂਦਾ ਹੈ ਅਤੇ ਗੁਰਦੇਵ ਜੀ ਬੰਦੇ ਨੂੰ ਬੇਇਜ਼ੱਤੀ ਤੋਂ ਬਚਾ ਲੈਂਦੇ ਹਨ।

ਗੁਰ ਕਾ ਸੇਵਕੁ ਨਰਕਿ ਨ ਜਾਏ ॥
ਗੁਰਾਂ ਦਾ ਨਫ਼ਰ ਦੋਜ਼ਕ ਵਿੱਚ ਨਹੀਂ ਪੈਂਦਾ।

ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ ॥
ਗੁਰਾਂ ਦਾ ਗੁਮਾਸ਼ਤਾ ਪਰਮ ਪ੍ਰਭੂ ਦਾ ਸਿਮਰਨ ਕਰਦਾ ਹੈ।

ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ ॥੩॥
ਗੁਰਾਂ ਦਾ ਗੋਲਾ ਸਤਿਸੰਗਤ ਨੂੰ ਪ੍ਰਾਪਤ ਹੁੰਦਾ ਹੈ। ਅਤੇ ਗੁਰੂ ਜੀ ਸਦਾ ਰੂਹਾਨੀ-ਜੀਵਨ ਦੀਆਂ ਦਾਤਾ ਦਿੰਦੇ ਹਨ।

ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥
ਗੁਰਾਂ ਦੇ ਦਰ ਤੇ ਇਨਸਾਨ ਵਾਹਿਗੁਰੂ ਦਾ ਜੱਸ ਸੁਣਦਾ ਹੈ।

ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥
ਸੱਚੇ ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮੂੰਹ ਨਾਲ ਮਾਲਕ ਦੀ ਮਹਿਮਾ ਉਚਾਰਣ ਕਰਦਾ ਹੈ।

ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਹ ਦੇਵੈ ਮਾਨਾਂ ਹੇ ॥੪॥
ਗ਼ਮਾ ਅਤੇ ਬਖੇੜਿਆਂ ਨੂੰ ਸੱਚੇ ਗੁਰੂ ਮੇਟ ਦਿੰਦੇ ਹਨ ਅਤੇ ਸਾਈਂ ਦੇ ਦਰਬਾਰ ਅੰਦਰ ਬੰਦੇ ਨੂੰ ਇਜ਼ੱਤ ਆਬਰੂ ਬਖ਼ਸ਼ਦੇ ਹਨ।

ਅਗਮੁ ਅਗੋਚਰੁ ਗੁਰੂ ਦਿਖਾਇਆ ॥
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ ਨੂੰ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।

ਭੂਲਾ ਮਾਰਗਿ ਸਤਿਗੁਰਿ ਪਾਇਆ ॥
ਮੈਂ ਘੁਸੇ ਹੋਏ ਨੂੰ, ਸੱਚੇ ਗੁਰਾਂ ਨੇ ਠੀਕ ਰਸਤੇ ਪਾ ਦਿੱਤਾ ਹੈ।

ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜ੍ਹ੍ਹਾਇਆ ਗਿਆਨਾਂ ਹੇ ॥੫॥
ਗੁਰਾਂ ਦੇ ਵੋਲੇ ਫੀ ਪ੍ਰੇਮਮਈ ਸੇਵਾ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਗੁਰੂ ਜੀ ਪੂਰਨ ਵਾਹਿਗੁਰੂ ਦੀ ਗਿਆਤ ਉਸ ਦੇ ਅੰਦਰ ਪੱਕੀ ਕਰ ਦਿੰਦੇ ਹਨ।

ਗੁਰਿ ਦ੍ਰਿਸਟਾਇਆ ਸਭਨੀ ਠਾਂਈ ॥
ਗੁਰਾਂ ਨੇ ਮੈਨੂੰ ਸਾਰੀਆਂ ਥਾਵਾਂ ਉੱਤੇ ਸੁਆਮੀ ਵਿਖਾਸ ਦਿੱਤਾ ਹੈ।

ਜਲਿ ਥਲਿ ਪੂਰਿ ਰਹਿਆ ਗੋਸਾਈ ॥
ਆਲਮ ਦਾ ਸੁਆਮੀ ਸਮੁੰਦਰ ਅਤੇ ਧਰਤੀ ਨੂੰ ਪਰੀਪੂਰਨ ਕਰ ਰਿਹਾ ਹੈ।

ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥੬॥
ਮੇਰੇ ਚਿੱਤ ਦੀ ਬਿਰਤੀ ਉਸ ਸੁਆਮੀ ਨਾਲ ਜੁੜੀ ਹੋਈ ਹੈ, ਜਿਸ ਦੇ ਅੱਗੇ ਉਚੇ ਅਤੇ ਨੀਵੇਂ ਸਾਰੇ ਇੱਕ ਬਰਾਬਰ ਹਨ।

ਗੁਰਿ ਮਿਲਿਐ ਸਭ ਤ੍ਰਿਸਨ ਬੁਝਾਈ ॥
ਗੁਰਾਂ ਨਾਲ ਮਿਲ ਕੇ ਸਾਰੀ ਖ਼ਾਹਿਸ਼ ਮਿੱਟ ਜਾਂਦੀ ਹੈ।

ਗੁਰਿ ਮਿਲਿਐ ਨਹ ਜੋਹੈ ਮਾਈ ॥
ਗੁਰਾਂ ਨਾਲ ਮਿਲਣ ਦੁਆਰਾ ਮੋਹਣੀ ਬੰਦੇ ਨੂੰ ਨਹੀਂ ਤਕਦੀ।

ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥੭॥
ਪੂਰਨ ਗੁਰਾਂ ਨੇ ਮੈਨੂੰ ਸੱਚ ਅਤੇ ਸੰਤੁਸ਼ਟਤਾ ਬਖ਼ਸ਼ੀਆਂ ਹਨ ਅਤੇ ਮੈਂ ਹੁਣ ਨਾਮ ਦੇ ਸੁਧਾਰਸ ਨੂੰ ਛਕਦਾ ਛਕਾਉਂਦਾ ਹਾਂ।

ਗੁਰ ਕੀ ਬਾਣੀ ਸਭ ਮਾਹਿ ਸਮਾਣੀ ॥
ਗੁਰਾਂ ਦੀ ਬਾਣੀ ਸਾਰਿਆਂ ਦੇ ਅੰਦਰ ਵਿਆਪਕ ਹੋ ਰਹੀ ਹੈ।

ਆਪਿ ਸੁਣੀ ਤੈ ਆਪਿ ਵਖਾਣੀ ॥
ਗੁਰੂ ਜੀ ਖ਼ੁਦ ਇਸ ਨੂੰ ਸੁਣਦੇ ਤੇ ਖ਼ੁਦ ਹੀ ਉਚਾਰਦੇ ਹਨ।

ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥੮॥
ਜੋ ਭੀ ਇਸ ਦਾ ਧਿਆਨ ਧਾਰਦੇ ਹਨ; ਉਹ ਸਭ ਤਰ ਜਾਂਦੇ ਹਨ ਤੇ ਉਹ ਅਹਿੱਲ ਨਿਵਾਸ ਅਸਥਾਨ ਨੂੰ ਪਾ ਲੈਂਦੇ ਹਨ।

ਸਤਿਗੁਰ ਕੀ ਮਹਿਮਾ ਸਤਿਗੁਰੁ ਜਾਣੈ ॥
ਸੱਚੇ ਗੁਰਾਂ ਦੀ ਪ੍ਰਭਤਾ ਸਿਰਫ਼ ਸੱਚੇ ਗੁਰੂ ਹੀ ਜਾਣਦੇ ਹਨ।

ਜੋ ਕਿਛੁ ਕਰੇ ਸੁ ਆਪਣ ਭਾਣੈ ॥
ਜਿਹੜਾ ਕੁੱਛ ਉਹ ਕਰਦੇ ਹਨ, ਉਸ ਨੂੰ ਆਪਣੀ ਰਜ਼ਾ ਅੰਦਰ ਕਰਦੇ ਹਨ।

ਸਾਧੂ ਧੂਰਿ ਜਾਚਹਿ ਜਨ ਤੇਰੇ ਨਾਨਕ ਸਦ ਕੁਰਬਾਨਾਂ ਹੇ ॥੯॥੧॥੪॥
ਤੈਡੇਂ ਗੋਲੇ, ਤੈਂਡੇ ਸੰਤਾਂ ਦੇ ਚਰਣਾਂ ਦੀ ਧੂੜ ਦੀ ਯਾਚਨਾ ਕਰਦੇ ਹਨ, ਹੇ ਸੁਆਮੀ! ਨਾਨਕ ਹਮੇਸ਼ਾਂ ਹੀ ਤੇਰੇ ਉੱਤੋਂ ਬਲਿਹਾਰਨੇ ਵੰਝਦਾ ਹੈ।

ਮਾਰੂ ਸੋਲਹੇ ਮਹਲਾ ੫
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ ॥
ਮੇਰਾ ਪਵਿੱਤ੍ਰ ਪਰਾਪੂਰਬਲਾ ਪ੍ਰਭੂ ਸਰੂਪ-ਰਹਿਤ ਹੈ।

ਸਭ ਮਹਿ ਵਰਤੈ ਆਪਿ ਨਿਰਾਰਾ ॥
ਨਿਰਲੇਪ ਪੁਰਖ ਖ਼ੁਦ ਹੀ ਸਾਰਿਆਂ ਅੰਦਰ ਰੱਮ ਰਿਹਾ ਹੈ।

ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ ॥੧॥
ਉਸ ਦਾ ਕੋਈ ਰੰਗ, ਜਾਤੀ ਅਤੇ ਚਿੰਨ੍ਹ ਨਹੀਂ। ਆਪਣੀ ਰਜ਼ਾ ਦੁਆਰਾ ਉਹ ਸਾਰੀ ਦੁਨੀਆਂ ਨੂੰ ਤਚਦਾ ਹੈ।

ਲਖ ਚਉਰਾਸੀਹ ਜੋਨਿ ਸਬਾਈ ॥
ਸਾਰੀਆਂ ਚੁਰਾਸੀ ਲੱਖ ਜੂਨਾਂ ਵਿਚੋਂ,

ਮਾਣਸ ਕਉ ਪ੍ਰਭਿ ਦੀਈ ਵਡਿਆਈ ॥
ਸੁਆਮੀ ਨੇ ਇਨਸਾਨ ਨੂੰ ਬਜ਼ੁਰਗੀ ਪ੍ਰਦਾਨ ਕੀਤੀ ਹੈ।

ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥੨॥
ਜਿਹੜਾ ਇਨਸਾਨ ਇਸ ਮੌਕੇ ਨੂੰ ਗੁਆ ਲੈਂਦਾ ਹੈ; ਉਹ ਆਉਣ ਅਤੇ ਜਾਣ ਦੇ ਕਸ਼ਟ ਨੂੰ ਉਠਾਉਂਦਾ ਹੈ।

ਕੀਤਾ ਹੋਵੈ ਤਿਸੁ ਕਿਆ ਕਹੀਐ ॥
ਮੈਂ ਉਸ ਨੂੰ ਕੀ ਆਖਾਂ ਜੋ ਖ਼ੁਦ ਹੀ ਰੱਚਿਆ ਹੋਇਆ ਹੈ?

ਗੁਰਮੁਖਿ ਨਾਮੁ ਪਦਾਰਥੁ ਲਹੀਐ ॥
ਗੁਰਾਂ ਦੀ ਦਇਆ ਦੁਆਰਾ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ।

ਜਿਸੁ ਆਪਿ ਭੁਲਾਏ ਸੋਈ ਭੂਲੈ ਸੋ ਬੂਝੈ ਜਿਸਹਿ ਬੁਝਾਇਦਾ ॥੩॥
ਕੇਵਲ ਉਹ ਹੀ ਭੁਲਦਾ ਹੈ, ਜਿਸ ਨੂੰ ਖ਼ੁਦ ਸਾਈਂ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾ ਹੈ, ਜਿਸ ਨੂੰ ਉਹ ਬੁਝਾਉਂਦਾ ਹੈ।

ਹਰਖ ਸੋਗ ਕਾ ਨਗਰੁ ਇਹੁ ਕੀਆ ॥
ਇਹ ਦੇਹ ਖੁਸ਼ੀ ਤੇ ਗਮੀ ਦਾ ਪਿੰਡ ਬਣਾਇਆ ਗਿਆ ਹੈ।

ਸੇ ਉਬਰੇ ਜੋ ਸਤਿਗੁਰ ਸਰਣੀਆ ॥
ਕੇਵਲ ਉਹ ਹੀ ਪਾਰ ਉਤਰਦੇ ਹਨ ਜੋ ਸੱਚੇ ਗੁਰਾਂ ਦੀ ਪਨਾਹ ਲੈਂਦੇ ਹਨ।

ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ ॥੪॥
ਜੋ ਤਿੰਨਾਂ ਅਵਸਥਾਵਾਂ ਤੋਂ ਨਿਰਲੇਪ ਰਹਿੰਦਾ ਹੈ; ਉਹ ਗੁਰਾਂ ਦੀ ਦਇਆ ਦੁਆਰਾ ਬਜ਼ੁਰਗੀ ਪਾ ਲੈਂਦਾ ਹੈ।

ਅਨਿਕ ਕਰਮ ਕੀਏ ਬਹੁਤੇਰੇ ॥
ਇਨਸਾਨ ਅਨੇਕਾਂ ਅਤੇ ਘਣੇਰੇ ਅਮਲ ਕਮਾਉਂਦਾ ਹੈ।

ਜੋ ਕੀਜੈ ਸੋ ਬੰਧਨੁ ਪੈਰੇ ॥
ਜਿਹੜਾ ਕੁੱਛ ਭੀ ਉਹ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਬੇੜੀਆਂ ਸਾਬਤ ਹੁੰਦਾ ਹੈ।

ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥੫॥
ਬੇਮੋਸਮਾਂ ਬੋਇਆ ਹੋਇਆ ਭੀ ਉਗਦਾ ਨਹੀਂ ਅਤੇ ਬੰਦਾ ਆਪਣਾ ਸਾਰਾ ਅਸਲ ਧਨ ਤੇ ਨਫ਼ਾ ਗੁਆ ਲੈਂਦਾ ਹੈ।

ਕਲਜੁਗ ਮਹਿ ਕੀਰਤਨੁ ਪਰਧਾਨਾ ॥
ਪਰਮ ਉਤੱਮ ਹੈ ਪ੍ਰਭੂ ਦਾ ਜੱਸ ਗਾਇਨ ਕਰਨਾ ਇਸ ਕਾਲੇ ਯੁੱਗ ਅੰਦਰ।

ਗੁਰਮੁਖਿ ਜਪੀਐ ਲਾਇ ਧਿਆਨਾ ॥
ਇਸ ਲਈ, ਬਿਰਤੀ ਜੋੜ ਕੇ, ਤੂੰ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰ।

copyright GurbaniShare.com all right reserved. Email