ਆਪਿ ਤਰੈ ਸਗਲੇ ਕੁਲ ਤਾਰੇ ਹਰਿ ਦਰਗਹ ਪਤਿ ਸਿਉ ਜਾਇਦਾ ॥੬॥ ਤੂੰ ਆਪ ਬੱਚ ਜਾਵੇਗਾ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਬਚਾ ਲਵੇਗਾਂ ਅਤੇ ਇਜ਼ੱਤ ਆਬਰੂ ਨਾਲ ਪ੍ਰਭੂ ਦੇ ਦਰਬਾਰ ਨੂੰ ਜਾਵੇਗਾਂ। ਖੰਡ ਪਤਾਲ ਦੀਪ ਸਭਿ ਲੋਆ ॥ ਸਾਰੇ ਮਹਾਂ ਦੀਪ, ਪਾਤਾਲਾਂ, ਜੰਜ਼ੀਰੇ ਅਤੇ ਆਲਮ। ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥ ਸੁਆਮੀ ਨੇ ਖ਼ੁਦ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਅਧੀਨ ਕੀਤਾ ਹੈ। ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥੭॥ ਸਦੀਵੀ ਸਥਿਰ ਹੈ, ਖ਼ੁਦ ਉਹ ਅਦੁੱਤੀ ਨਾਸ-ਰਹਿਤ ਸੁਆਮੀ। ਜੋ ਉਸ ਦਾ ਸਿਮਰਨ ਕਰਦਾ ਹੈ, ਉਹ ਭੀ ਅਟੱਲ ਥੀ ਵੰਝਦਾ ਹੈ। ਹਰਿ ਕਾ ਸੇਵਕੁ ਸੋ ਹਰਿ ਜੇਹਾ ॥ ਜੋ ਰੱਬ ਦਾ ਗੋਲਾ; ਉਹ ਰੱਬ ਵਰਗਾ ਹੀ ਹੈ। ਭੇਦੁ ਨ ਜਾਣਹੁ ਮਾਣਸ ਦੇਹਾ ॥ ਉਸ ਦੀ ਮਨੁੱਖੀ ਦੇਹ ਦੇ ਕਾਰਣ ਉਸ ਨੂੰ ਸਾਹਿਬ ਨਾਲੋਂ ਭਿੰਨ ਖ਼ਿਆਲ ਨਾਂ ਕਰ। ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥੮॥ ਜਿਸ ਤਰ੍ਹਾਂ ਪਾਣੀ ਦੀਆਂ ਲਹਿਰਾਂ ਅਨੇਕਾਂ ਤਰੀਕਿਆਂ ਨਾਲ ਉਤਪੰਨ ਹੁੰਦੀਆਂ ਹਨ, ਪ੍ਰੰਤੂ ਮੁੜ ਕੇ ਪਾਣੀ, ਪਾਣੀ ਵਿੱਚ ਹੀ ਲੀਨ ਹੋ ਜਾਂਦਾ ਹੈ। ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥ ਇਕ ਮੰਗਤਾ ਤੇਰੇ ਬੂਹੇ ਉੱਤੇ ਖੈਰ ਮੰਗਦਾ ਹੈ, ਹੇ ਸੁਆਮੀ! ਜਾ ਪ੍ਰਭ ਭਾਵੈ ਤਾ ਕਿਰਪਾ ਧਾਰੈ ॥ ਜਦ ਸਾਈਂ ਨੂੰ ਚੰਗਾ ਲਗਦਾ ਹੈ, ਤਦ ਉਹ ਉਸ ਉੱਤੇ ਮਿਹਰ ਕਰਦਾ ਹੈ। ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥੯॥ ਤੂੰ ਮੈਨੂੰ ਆਪਣਾ ਦੀਦਾਰ ਬਖ਼ਸ਼, ਹੇ ਸੁਆਮੀ। ਜਿਸ ਨਾਲ ਮੇਰਾ ਚਿੱਤ ਰੱਜ ਜਾਵੇ। ਤੇਰੀ ਸਿਫ਼ਤ-ਸਲਾਹ ਰਾਹੀਂ ਹੀ ਮੇਰਾ ਮਨੂਆ ਟਿਕਦਾ ਹੈ। ਰੂੜੋ ਠਾਕੁਰੁ ਕਿਤੈ ਵਸਿ ਨ ਆਵੈ ॥ ਸੁੰਦਰ ਸੁਆਮੀ ਕਿਸੇ ਤਰ੍ਹਾਂ ਭੀ ਵੱਸ ਵਿੱਚ ਨਹੀਂ ਆਉਂਦਾ। ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥ ਸੁਆਮੀ ਵਾਹਿਗੁਰੂ ਉਹੀ ਕੁਝ ਕਰਦਾ ਹੈ ਜੋ ਉਸ ਦੇ ਭਗਤਾਂ ਨੂੰ ਚੰਗਾ ਲਗਦਾ ਹੈ। ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥੧੦॥ ਜਿਹੜਾ ਕੁਛ ਸਾਧੂ ਕਰਾਉਣਾ ਚਾਹੁੰਦੇ ਹਨ, ਉਹ ਹੀ ਸੁਆਮੀ ਕਰਦਾ ਹੈ। ਉਨ੍ਹਾਂ ਦੀ ਕੋਈ ਪ੍ਰਾਰਥਨਾ ਭੀ ਸੁਆਮੀ ਦੇ ਬੂਹੇ ਉੱਤੇ ਅਪਰਵਾਨ ਨਹੀਂ ਹੁੰਦੀ। ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥ ਜਿੱਥੇ ਜੀਵ ਨੂੰ ਮੁਸ਼ਕਲ ਆ ਬਣਦੀ ਹੈ, ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥ ਉੱਥੇ ਉਸ ਨੂੰ ਧਰਤੀ ਨੂੰ ਥੰਮਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥੧੧॥ ਜਿਥੇ ਲੜਕੇ, ਵਹੁਟੀ ਅਤੇ ਮਿੱਤ੍ਰ ਨਹੀਂ ਉੱਥੇ ਵਾਹਿਗੁਰੂ ਖ਼ੁਦ ਪ੍ਰਾਣੀ ਨੂੰ ਬੰਦਖ਼ਲਾਸ ਕਰਾਉਂਦਾ ਹੈ। ਵਡਾ ਸਾਹਿਬੁ ਅਗਮ ਅਥਾਹਾ ॥ ਵਿਸ਼ਾਲ ਸੁਆਮੀ ਪਹੁੰਚ ਤੋਂ ਪਰੇ ਅਤੇ ਥਾਹ-ਰਹਿਤ ਹੈ। ਕਿਉ ਮਿਲੀਐ ਪ੍ਰਭ ਵੇਪਰਵਾਹਾ ॥ ਮੁਛੰਦਗੀ ਰਹਿਤ ਸੁਆਮੀ ਨੂੰ ਬੰਦਾ ਕਿਸ ਤਰ੍ਹਾਂ ਮਿਲ ਸਕਦਾ ਹੈ? ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥੧੨॥ ਫਾਹੀ ਕੱਟ ਕੇ ਜਿਸ ਨੂੰ ਸੁਆਮੀ ਠੀਕ ਰਸਤੇ ਉੱਤੇ ਪਾਉਂਦਾ ਹੈ; ਉਸ ਨੂੰ ਸਾਧ ਸੰਗਤ ਅੰਦਰ ਵਸੇਬਾ ਪ੍ਰਾਪਤ ਹੋ ਜਾਂਦਾ ਹੈ। ਹੁਕਮੁ ਬੂਝੈ ਸੋ ਸੇਵਕੁ ਕਹੀਐ ॥ ਜੋ ਸੁਆਮੀ ਦੀ ਰਜ਼ਾ ਨੂੰ ਸਮਝਦਾ ਹੈ, ਉਹ ਉਸ ਦਾ ਗੋਲਾ ਆਖਿਆ ਜਾਂਦਾ ਹੈ। ਬੁਰਾ ਭਲਾ ਦੁਇ ਸਮਸਰਿ ਸਹੀਐ ॥ ਉਹ ਮਾੜੇ ਅਤੇ ਚੰਗੇ, ਦੋਨਾਂ ਨੂੰ, ਇਕ ਸਮਾਨ ਸਹਾਰਦਾ ਹੈ। ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥੧੩॥ ਜਦ ਹੰਕਾਰ ਮਿੱਟ ਜਾਂਦਾ ਹੈ, ਤਦ ਉਹ ਇੱਕ ਸੁਆਮੀ ਨੂੰ ਜਾਣ ਲੈਂਦਾ ਹੈ। ਐੲੋ ਜੇਹਾ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਹਰਿ ਕੇ ਭਗਤ ਸਦਾ ਸੁਖਵਾਸੀ ॥ ਵਾਹਿਗੁਰੂ ਦੇ ਸਰਧਾਲੂ ਹਮੇਸ਼ਾਂ ਆਰਾਮ ਵਿੱਚ ਵੱਸਦੇ ਹਲ। ਬਾਲ ਸੁਭਾਇ ਅਤੀਤ ਉਦਾਸੀ ॥ ਉਨ੍ਹਾਂ ਦਾ ਇੱਕ ਬੱਚੇ ਵਰਗਾ ਸੁਭਾਅ ਹੈ ਅਤੇ ਉਹ ਨਿਰਲੇਪ ਤੇ ਉਪਰਾਮ ਹਨ। ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥੧੪॥ ਉਹ ਘਦੇਰਿਆਂ ਤਰੀਕਿਆਂ ਨਾਲ ਅਨੇਕਾਂ ਅਨੰਦ ਮਾਣਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਐਉਂ ਲਾਡ ਲਡਾਉਂਦਾ ਹੈ ਜਿਸ ਤਰ੍ਹਾਂ ਪਿਉ ਆਪਦੇ ਪੁੱਤ ਨੂੰ। ਅਗਮ ਅਗੋਚਰੁ ਕੀਮਤਿ ਨਹੀ ਪਾਈ ॥ ਸੁਆਮੀ ਹਦਬੰਨਾ-ਰਹਿਤ ਅਤੇ ਅਦ੍ਰਿਸ਼ਟ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਤਾ ਮਿਲੀਐ ਜਾ ਲਏ ਮਿਲਾਈ ॥ ਕੇਵਲ ਤਦ ਹੀ ਇਨਸਾਨ ਉਸ ਨਾਲ ਮਿਲਦਾ ਹੈ, ਜਦ ਉਹ ਮਿਲਾਉਂਦਾ ਹੈ। ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥੧੫॥ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਉਨ੍ਹਾਂ ਪੁਰਸ਼ਾਂ ਨੂੰ ਪ੍ਰਤੱਖ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਆਰੰਭ ਤੋਂ ਐਸੀ ਲਿਖਤਕਾਰ ਲਿਖੀ ਹੋਈ ਹੈ। ਤੂ ਆਪੇ ਕਰਤਾ ਕਾਰਣ ਕਰਣਾ ॥ ਮੇਰੇ ਸਿਰਜਣਹਾਰ-ਸੁਆਮੀ, ਤੂੰ ਖ਼ੁਦ ਹੀ ਹੀ ਕੰਮਾਂ ਦੇ ਕਰਨ ਵਾਲਾ ਹੈ। ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥ ਤੂੰ ਸਾਰੀ ਰਚਨਾ ਰਚੀ ਹੈ ਅਤੇ ਧਰਤੀ ਨੂੰ ਥੰਮਿ੍ਹਆ ਹੋਇਆ। ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥੧੬॥੧॥੫॥ ਮੇਰੇ ਸੁਆਮੀ ਮਾਲਕ, ਗੋਲਾ ਨਾਨਕ ਤੇਰੇ ਦਰ ਦੀ ਪਨਾਹ ਲੋੜਦਾ ਹੈ। ਜੇਕਰ ਤੈਨੂੰ ਇਸ ਤਰ੍ਹਾਂ ਚੰਗਾ ਲੱਗੇਂ ਤੂੰ ਉਸ ਦੀ ਇੱਜ਼ਤ ਆਬਰੂ ਰੱਚ। ਮਾਰੂ ਸੋਲਹੇ ਮਹਲਾ ੫ ਮਾਰੂ ਸੋਲਹੇ ਪੰਜਾਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਜੋ ਦੀਸੈ ਸੋ ਏਕੋ ਤੂਹੈ ॥ ਜਿਹੜਾ ਕੁੱਛ ਦੀਹਦਾ ਹੈ, ਉਹ ਤੂੰ ਹੀ ਹੈਂ, ਹੇ ਅਦੁੱਤੀ ਵਾਹਿਗੁਰੂ। ਬਾਣੀ ਤੇਰੀ ਸ੍ਰਵਣਿ ਸੁਣੀਐ ॥ ਸਾਰਾ ਕੁਝ ਜੋ ਇਨਸਾਨ ਆਪਣਿਆਂ ਕੰਨਾਂ ਨਾਲ ਸੁਣਦਾ ਹੈ, ਉਹ ਤੇਰੀ ਹੀ ਬੋਲ-ਬਾਣੀ ਹੈ। ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥ ਕੋਈ ਹੋਰ ਕੋਈ ਦੂਸਰਾ ਮਲੂਮ ਹੀ ਨਹੀਂ ਹੁੰਦਾ ਤੂੰ ਹੀ ਸਾਰਿਆਂ ਨੂੰ ਆਸਰਾ ਦਿੰਦਾ ਹੈ। ਆਪਿ ਚਿਤਾਰੇ ਅਪਣਾ ਕੀਆ ॥ ਤੂੰ ਖ਼ੁਦ ਹੀ ਆਪਣੀ ਰਚਨਾ ਦਾ ਖ਼ਿਆਲ ਰਖਦਾ ਹੈਂ। ਆਪੇ ਆਪਿ ਆਪਿ ਪ੍ਰਭੁ ਥੀਆ ॥ ਤੂੰ ਆਪਣੇ ਆਪ ਤੋਂ ਹੀ ਹੋਂਦ ਵਿੱਚ ਆਇਆ ਹੈ, ਹੇ ਸੁਆਮੀ! ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥ ਇਸ ਤਰ੍ਹਾਂ ਖ਼ੁਦ-ਬ-ਖ਼ੁਦ ਹੋਂਦਵਿਚ ਆ, ਤੂੰ ਸੰਸਾਰ ਨੂੰ ਰੱਚਿਆ ਹੈ ਅਤੇ ਖ਼ੁਦ ਹੀ ਸਾਰਿਆਂ ਦਿਲਾ ਦੀ ਸੰਭਾਲ ਕਰਦਾ ਹੈ। ਇਕਿ ਉਪਾਏ ਵਡ ਦਰਵਾਰੀ ॥ ਕਈ ਤੂੰ ਐਸੇ ਰਚੇ ਹਨ ਜੋ ਭਾਰੇ ਦਰਬਾਰ ਲਾਉਂਦੇ ਹਨ। ਇਕਿ ਉਦਾਸੀ ਇਕਿ ਘਰ ਬਾਰੀ ॥ ਕਈ ਤਿਆਗੀ ਹਨ ਅਤੇ ਕਈ ਗ੍ਰਿਹਸਤੀ। copyright GurbaniShare.com all right reserved. Email |