ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥ ਸਾਈਂ ਦਾ ਨਾਮ, ਜਿਸ ਦੀ ਚਾਹਨਾ ਸਾਰੇ ਹੀ ਦੇਵਤੇ ਕਰਦੇ ਹਨ, ਸਗਲ ਭਗਤ ਜਾ ਕੀ ਕਰਦੇ ਸੇਵਾ ॥ ਜਿਸ ਦੀ ਟਹਿਲ ਸਾਰੇ ਹੀ ਸ਼ਰਧਾਲੂ ਕਮਾਉਂਦੇ ਹਨ, ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥੩॥ ਅਤੇ ਜੋ ਨਿਖਸਮਿਆਂ ਦਾ ਖਸਮ ਹੈ, ਤੇ ਗਰੀਬਾਂ ਦਾ ਦੁਖੜਾ ਨਾਸ ਕਰਨ ਵਾਲਾ ਹੈ; ਉਹ ਨਾਮ ਪੂਰਨ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ। ਹੋਰੁ ਦੁਆਰਾ ਕੋਇ ਨ ਸੂਝੈ ॥ ਮੈਨੂੰ ਕਿਸੇ ਹੋਰਸ ਬੂਹੇ ਦਾ ਖ਼ਿਆਲ ਭੀ ਨਹੀਂ ਆਉਂਦਾ। ਤ੍ਰਿਭਵਣ ਧਾਵੈ ਤਾ ਕਿਛੂ ਨ ਬੂਝੈ ॥ ਜੇਕਰ ਬੰਦਾ ਤਿੰਨਾਂ ਜਹਾਨਾਂ ਦਾ ਰਟਨ ਭੀ ਕਰ ਲਵੇ ਤਦ ਭੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ। ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥੪॥ ਸੱਚੇ ਗੁਰਦੇਵ ਜੀ ਹੀ ਸ਼ਾਹੂਕਾਰ ਹਨ, ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ। ਸੁਆਮੀ ਦੇ ਨਾਮ ਦਾ ਇਹ ਹੀਰਾ ਉਨ੍ਹਾਂ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਜਾ ਕੀ ਧੂਰਿ ਕਰੇ ਪੁਨੀਤਾ ॥ ਇਹ ਉਹ ਹਨ, ਜਿਨ੍ਹਾਂ ਦੇ ਚਰਨਾਂ ਦੀ ਧੂੜ ਬੰਦੇ ਨੂੰ ਪਵਿੱਤ੍ਰ ਕਰ ਦਿੰਦੀ ਹੈ। ਸੁਰਿ ਨਰ ਦੇਵ ਨ ਪਾਵਹਿ ਮੀਤਾ ॥ ਹੇ ਮਿੱਤ੍ਰ! ਉਸ ਪਵਿੱਤਰ ਧੂੜੀ ਨੂੰ ਦੈਵੀ ਪੁਰਸ਼ਾ ਅਤੇ ਦੇਵਤੇ ਭੀ ਨਹੀਂ ਪਾਉਂਦੇ। ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥੫॥ ਸੱਚੇ ਗੁਰਾਂ ਦੀ ਸੱਚੀ ਵਿਅਕਤੀ ਪਰਮ ਪ੍ਰਭੂ ਦਾ ਸਰੂਪ ਹੈ, ਜਿਸ ਨਾਲ ਮਿਲਣ ਦੁਆਰਾ ਇਨਸਾਨ ਪਾਰ ਉਤੱਰ ਜਾਂਦਾ ਹੈ। ਪਾਰਜਾਤੁ ਲੋੜਹਿ ਮਨ ਪਿਆਰੇ ॥ ਹੇ ਮੇਰੀ ਲਾਡਲੀ ਜਿੰਦੜੀਏ! ਜੇਕਰ ਤੂੰ "ਕਲਪ ਬ੍ਰਿਛ" ਪ੍ਰਾਪਤ ਕਰਨਾ ਚਾਹੁੰਦੀ ਹੈਂ, ਕਾਮਧੇਨੁ ਸੋਹੀ ਦਰਬਾਰੇ ॥ ਅਤੇ ਤੇਰੀ ਖ਼ਾਹਿਸ਼ ਹੈ ਕਿ "ਸਵਰਗੀ ਗਊ" ਤੇਰੇ ਦਰਬਾਰ ਨੂੰ ਸ਼ਸ਼ੋਭਤ ਕਰੇ, ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥੬॥ ਤਦ ਤੂੰ ਪੂਰਨ ਗੁਰਾਂਦੀ ਘਾਲ ਕਮਾ ਅਤੇ ਆਰਾਮ ਬਖ਼ਸ਼ਦਹਾਰ ਨਾਮ ਦੀ ਕਮਾਈ ਕਰ, ਤਾਂ ਜੋ ਤੂੰ ਰੱਜ ਕੇ ਸੰਤੁਸ਼ਟ ਥੀ ਵੰਝੇਂ। ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥ ਗੁਰਾਂ ਦੇ ਉਪਦੇਸ਼ ਰਾਹੀਂ, ਪੰਜ ਖਾਹਿਸ਼ਾਂ ਮਿੱਟ ਜਾਂਦੀਆਂ ਹਨ। ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ ॥ ਸ਼੍ਰੋਮਣੀ ਸਾਹਿਬ ਦੇ ਡਰ ਦੁਆਰਾ ਤੂੰ ਪਾਵਨ ਪੁਨੀਤ ਹੋ ਜਾਵੇਗਾਂ। ਪਾਰਸੁ ਜਬ ਭੇਟੈ ਗੁਰੁ ਪੂਰਾ ਤਾ ਪਾਰਸੁ ਪਰਸਿ ਦਿਖਾਇਣਾ ॥੭॥ ਜਦ ਰਸਾਇਨ ਤੇ ਪੂਰਨ ਗੁਰੂ ਤੈਨੂੰ ਮਿਲ ਪੈਂਦਾ ਹਨ, ਤਦ ਉਨ੍ਹਾਂ ਦੀ ਛੋਹ ਤੈਨੂੰ ਤੇਰੇ ਪ੍ਰਭੂ, ਰਸਾਇਣ, ਨੂੰ ਵਿਖਾਲ ਦਿੰਦੀ ਹੈ। ਕਈ ਬੈਕੁੰਠ ਨਾਹੀ ਲਵੈ ਲਾਗੇ ॥ ਕ੍ਰੋੜਾਂ ਸਵਰਗ ਭੀ ਸੁਆਮੀ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ। ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥ ਬ੍ਰਹਮ ਬੇਤਾ, ਵਿਚਾਰੀ ਕਲਿਆਣ ਦੀ ਖ਼ਾਹਿਸ਼ ਨੂੰ ਭੀ, ਛੱਡ ਦਿੰਦਾ ਹੈ। ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥੮॥ ਇਕ ਸੁਆਮੀ ਸੱਚੇ ਗੁਰਾਂ ਦੇ ਰਾਹੀਂ ਹੀ ਪਾਇਆ ਜਾਂਦਾ ਹੈ। ਕੁਰਬਾਨ, ਕੁਰਬਾਨ ਮੈਂ ਵੰਝਦਾ ਹਾਂ, ਆਪਣੇ ਗੁਰਾਂ ਦੇ ਦੀਦਾਰ ਉੱਤੋਂ। ਗੁਰ ਕੀ ਸੇਵ ਨ ਜਾਣੈ ਕੋਈ ॥ ਕੋਈ ਨਹੀਂ ਜਾਣਦਾ ਕਿ ਗੁਰਾਂ ਦੀ ਘਾਲ ਕਿਸ ਤਰਾਂ ਕਮਾਉਣੀ ਹੈ। ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥ ਉਹ ਗੁਰਦੇਵ ਜੀ ਖ਼ੁਦ ਹੀ ਆਗਾਧ ਪਰਮ ਪ੍ਰਭੂ ਹਨ। ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥੯॥ ਕੇਵਲ ਉਹ ਹੀ, ਜਿਸ ਨੂੰ ਗੁਰੂ ਜੀ ਆਪਣੀ ਟਹਿਲ ਸੇਵਾ ਅੰਦਰ ਜੋੜਦੇ ਹਨ ਅਤੇ ਜਿਸ ਦੇ ਮੱਥੇ ਤੇ ਚੰਗੀ ਪ੍ਰਾਲਭਦ ਲਿਖੀ ਹੋਹੀ ਹੈ, ਉਨ੍ਹਾਂ ਦਾ ਗੋਲਾ ਆਖਿਆ ਜਾਂਦਾ ਹੈ। ਗੁਰ ਕੀ ਮਹਿਮਾ ਬੇਦ ਨ ਜਾਣਹਿ ॥ ਗੁਰਾਂ ਦੀ ਪ੍ਰੰਭਤਾ ਨੂੰ ਵੇਦ ਭੀ ਨਹੀਂ ਜਾਣਦੇ। ਤੁਛ ਮਾਤ ਸੁਣਿ ਸੁਣਿ ਵਖਾਣਹਿ ॥ ਕੇਵਲ ਸ੍ਰੋਤ ਦੇ ਆਧਾਰ ਤੇ ਹੀ ਜੀਵ ਇਸ ਨੂੰ ਇਕ ਭੋਰਾ ਮਾਤ੍ਰਾ ਉਚਾਰਨ ਕਰਦਾ ਹੈ। ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥੧੦॥ ਸੱਚੇ ਗੁਰੂ ਜੀ ਪਰਮ ਉਤੱਮ ਸ਼੍ਰੇਮਣੀ ਸੁਆਮੀ ਹਨ, ਜਿਨ੍ਹਾਂ ਦਾ ਆਰਾਧਨ ਕਰਨ ਦੁਆਰਾ ਆਤਮਾ ਠੰਢੀਠਾਰ ਥੀ ਵੰਝਦੀ ਹੈ। ਜਾ ਕੀ ਸੋਇ ਸੁਣੀ ਮਨੁ ਜੀਵੈ ॥ ਜਿਸ ਦੀ ਸੋਭਾ ਸੁਣ ਕੇ ਜਿੰਦੜੀ ਜਿਉਂਦੀ ਹੈ, ਰਿਦੈ ਵਸੈ ਤਾ ਠੰਢਾ ਥੀਵੈ ॥ ਅਤੇ ਜੇਕਰ ਉਹ ਹਿਰਦੇ ਅੰਦਰ ਟਿੱਕ ਜਾਵੇ ਤਦ ਇਨਸਾਨ ਸੀਤਲ ਹੋ ਜਾਂਦਾ ਹੈ। ਗੁਰੁ ਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥੧੧॥ ਜੇਕਰ ਪ੍ਰਾਣੀ ਗੁਰਾਂ ਦੇ ਨਾਮ ਨੂੰ ਆਪਣੇ ਮੂੰਹ ਨਾਲ ਉਚਾਰਨ ਕਰੇ, ਤਦ ਉਹ ਮਹਿਮਾ ਨੂੰ ਪ੍ਰਾਪਤ ਹੁੰਦਾ ਹੈ ਅਤੇ ਯਮ ਦੇ ਰਸਤੇ ਨਹੀਂ ਟੁਰਦਾ। ਸੰਤਨ ਕੀ ਸਰਣਾਈ ਪੜਿਆ ॥ ਮੈਂ ਸਾਧੂਆਂ ਦੀ ਪਨਾਹ ਲਈ ਹੈ, ਜੀਉ ਪ੍ਰਾਣ ਧਨੁ ਆਗੈ ਧਰਿਆ ॥ ਅਤੇ ਮੈਂ ਆਪਣੀ ਜਿੰਦੜੀ, ਜਿੰਦ ਜਾਨ ਤੇ ਦੌਲਤ ਉਨ੍ਹਾਂ ਮੂਹਰੇ ਰੱਖ ਦਿੱਤੀਆਂ ਹਨ। ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥੧੨॥ ਮੈਂ ਤੇਰੀ ਟਹਿਲ ਸੇਵਾ ਅਤੇ ਗਿਆਤ ਨੂੰ ਕੁੱਛ ਭੀ ਨਹੀਂ ਜਾਣਦਾ। ਮੈਂਡੇ ਮਾਲਕ, ਤੂੰ ਮੈਂ, ਆਪਦੇ ਤੁੱਛ ਕੀੜੇ, ਉੱਤੇ ਰਹਿਮਤ ਧਾਰ। ਨਿਰਗੁਣ ਕਉ ਸੰਗਿ ਲੇਹੁ ਰਲਾਏ ॥ ਤੂੰ ਮੈਨੂੰ, ਗੁਣ-ਵਿਹੂਣ ਨੂੰ, ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ! ਕਰਿ ਕਿਰਪਾ ਮੋਹਿ ਟਹਲੈ ਲਾਏ ॥ ਆਪਣੀ ਮਿਹਰ ਧਾਰ ਕੇ ਮੈਨੂੰ ਆਪਣੀ ਸੇਵਾ ਵਿੱਚ ਜੋੜ ਲੈ। ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥੧੩॥ ਮੈਂ ਪੱਖੀ ਝਲਦਾ ਹਾਂ, ਸਾਧੂਆਂ ਲਈ, ਦਾਣੇ ਪੀਹਦਾ ਹਾਂ ਅਤੇ ਉਨ੍ਹਾਂ ਦੇ ਪੈਰ ਧੋ ਕੇ ਸੁਖ ਪਾਉਂਦਾ ਹਾਂ। ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥ ਬਹੁਤਿਆਂ ਬੂਹਿਆਂ ਤੇ ਟੱਕਰਾਂ ਮਾਰਦਾ ਤੇ ਭਟਕਦਾ ਹੋਇਆ ਮੈਂ ਤੇਰੇ ਕੋਲ ਆਇਆ ਹਾਂ, ਹੇ ਮੇਰੇ ਸੁਆਮੀ! ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ ॥ ਤੇਰੀ ਦਈਆ ਦੁਆਰਾ, ਮੈਂ ਤੇਰੀ ਪਨਾਹ ਲਈ ਹੈ। ਸਦਾ ਸਦਾ ਸੰਤਹ ਸੰਗਿ ਰਾਖਹੁ ਏਹੁ ਨਾਮ ਦਾਨੁ ਦੇਵਾਇਣਾ ॥੧੪॥ ਹਮੇਸ਼ਾ, ਹਮੇਸ਼ਾਂ ਹੀ ਤੂੰ ਮੈਨੂੰ ਸਤਿਸੰਗਤ ਅੰਦਰ ਰੱਖ ਅਤੇ ਮੈਨੂੰ ਆਪਣੇ ਇਸ ਨਾਮ ਦੀ ਦਾਤ ਪਰਦਾਨ ਕਰ। ਭਏ ਕ੍ਰਿਪਾਲ ਗੁਸਾਈ ਮੇਰੇ ॥ ਮੈਡਾਂ ਸੁਆਮੀ ਮਿਹਰਬਾਨ ਹੋ ਗਿਆ ਹੈ, ਦਰਸਨੁ ਪਾਇਆ ਸਤਿਗੁਰ ਪੂਰੇ ॥ ਅਤੇ ਮੇਨੂੰ ਆਪਣੇ ਪੂਰਨ ਸੱਚੇ ਗੁਰਾਂ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ। ਸੂਖ ਸਹਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ ॥੧੫॥੨॥੭॥ ਨਾਨਕ ਸਦੀਵੀ ਆਰਾਮ, ਅਡੋਲਤਾ ਅਤੇ ਖ਼ੁਸ਼ੀ ਅੰਦਰ ਵਿਚਰਦਾ ਹੈ ਅਤੇ ਸੁਆਮੀ ਦੇ ਗੋਲਿਆਂ ਦਾ ਗੋਲਾ ਆਖਿਆ ਜਾਂਦਾ ਹੈ। ਮਾਰੂ ਸੋਲਹੇ ਮਹਲਾ ੫ ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਿਮਰੈ ਧਰਤੀ ਅਰੁ ਆਕਾਸਾ ॥ ਹੇ ਸਾਈਂ! ਜ਼ਮੀਨ ਤੈਨੂੰ ਆਰਾਧਦੀ ਹੈ ਅਤੇ ਅਸਮਾਨ ਭੀ। ਸਿਮਰਹਿ ਚੰਦ ਸੂਰਜ ਗੁਣਤਾਸਾ ॥ ਚੰਦਰਮਾ ਅਤੇ ਸੂਰ ਤੈਨੂੰ ਆਰਾਧਦੇ ਹਨ, ਹੇ ਨੇਕੀ ਦੇ ਖ਼ਜ਼ਾਨੇ! ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥੧॥ ਹਵਾ, ਜਲ ਅਤੇ ਅੱਗ ਤੈਨੂੰ ਗਾਉਂਦੇ ਹਨ ਅਤੇ ਸਾਰੀ ਰਚਨਾ ਭੀ ਤੈਨੂੰ ਹੀ ਯਾਦ ਕਰਦੀ ਹੈ। copyright GurbaniShare.com all right reserved. Email |