Page 1079

ਸਿਮਰਹਿ ਖੰਡ ਦੀਪ ਸਭਿ ਲੋਆ ॥
ਸਾਰੇ ਖਿੱਤੇ, ਜੰਜ਼ੀਰੇ ਅਤੇ ਆਲਮ ਤੇਰਾ ਆਰਾਧਨ ਕਰਦੇ ਹਨ।

ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥
ਪਾਤਾਲ ਅਤੇ ਗੋਲਾਕਾਰ ਉਸ ਸੱਚੇ ਸੁਆਮੀ ਦਾ ਆਰਾਧਨ ਕਰਦੇ ਹਨ।

ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥
ਤੈਡਾਂ ਚਿੰਤਨ ਕਰਦੇ ਹਨ ਉਤਪਤੀ ਦੇ ਸੋਮੇ, ਤੈਡਾਂ ਚਿੰਤਨ ਕਰਦੀ ਹੈ ਬੋਲ-ਬਾਣੀ ਅਤੇ ਤੈਡਾਂ ਚਿੰਤਨ ਕਰਦੇ ਹਨ ਸਾਰੇ ਰੱਬ ਦੇ ਬੰਦੇ।

ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥
ਬ੍ਰਹਮਾ, ਵਿਸ਼ਨੂੰ ਅਤੇ ਸ਼ਿਵਜੀ ਤੇਰਾ ਚਿੰਤਨ ਕਰਦੇ ਹਨ।

ਸਿਮਰਹਿ ਦੇਵਤੇ ਕੋੜਿ ਤੇਤੀਸਾ ॥
ਤੇਤੀ ਕੁ੍ਰੋੜ ਦੇਵਤੇ ਤੇਰਾ ਚਿੰਤਨ ਕਰਦੇ ਹਲ।

ਸਿਮਰਹਿ ਜਖ੍ਯ੍ਯਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥
ਉਤਕ੍ਰਿਸ਼ਟ ਦੇਵਤੇ ਤੈਨੂੰ ਯਾਦ ਕਰਦੇ ਹਨ ਅਤੇ ਯਾਦ ਕਰਦੇ ਹਨ ਤੈਨੂੰ ਸਾਰੇ ਰਾਖਸ਼ ਹੇ ਸੁਆਮੀ! ਅਣਗਿਣਤ ਹਨ ਤੇਰੀਆਂ ਕੀਰਤੀਆਂ ਜੋ ਗਿਣਤੀਆਂ ਨਹੀਂ ਜਾ ਸਕਦੀਆਂ।

ਸਿਮਰਹਿ ਪਸੁ ਪੰਖੀ ਸਭਿ ਭੂਤਾ ॥
ਸਾਰੇ ਪਸ਼ੂ, ਪਰਿੰਦੇ ਅਤੇ ਪ੍ਰੇਤ ਤੈਨੂੰ ਯਾਦ ਕਰਦੇ ਹਨ, ਹੇ ਸੁਆਮੀ!

ਸਿਮਰਹਿ ਬਨ ਪਰਬਤ ਅਉਧੂਤਾ ॥
ਜੰਗਲ, ਪਹਾੜ ਅਤੇ ਤਿਆਗੀ ਤੈਨੂੰ ਯਾਦ ਕਰਦੇ ਹਨ, ਹੇ ਸੁਆਮੀ!

ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥
ਸਾਰੀਆਂ ਅੰਬਰ ਵੇਲਾਂ, ਵੇਲਾਂ ਅਤੇ ਟਹਿਣੀਆਂ ਤੈਨੂੰ ਯਾਦ ਕਰਦੀਆਂ ਹਨ। ਤੂੰ ਹੇ ਪ੍ਰਭੂ! ਸਾਰੀਆਂ ਆਤਮਾਵਾਂ ਵਿੱਚ ਵਿਆਪਕ ਹੋ ਰਿਹਾ ਹੈਂ।

ਸਿਮਰਹਿ ਥੂਲ ਸੂਖਮ ਸਭਿ ਜੰਤਾ ॥
ਸਾਰੇ ਆਕਾਰ-ਰਹਿਤ ਅਤੇ ਮਾਦੀ ਜੀਵ ਤੈਨੂੰ ਯਾਦ ਕਰਦੇ ਹਨ।

ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥
ਪੂਰਨ ਪੁਰਸ਼ ਅਤੇ ਅਭਿਆਸੀ ਸੁਆਮੀ ਦੇ ਨਾਮ ਨੂੰ ਆਰਾਧਦੇ ਹਨ।

ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥
ਅਦ੍ਰਿਸ਼ਟ ਅਤੇ ਦ੍ਰਿਸ਼ਟਮਾਨ, ਮੈਂਡੇ ਸੁਆਮੀ ਨੂੰ ਚੇਤੇ ਕਰਦੇ ਹਨ। ਮੇਰਾ ਸੁਆਮੀ ਸਾਰਿਆਂ ਜਹਾਨਾਂ ਦਾ ਮਾਲਕ ਹੈ।

ਸਿਮਰਹਿ ਨਰ ਨਾਰੀ ਆਸਰਮਾ ॥
ਸਮੂਹ ਮਰਦ, ਇਸਤ੍ਰੀਆਂ ਅਤੇ ਚਾਰੇ ਸ਼੍ਰੇਣੀਆਂ ਸਾਹਿਬ ਦਾ ਭਜਨ ਕਰਦੀਆਂ ਹਨ।

ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥
ਸਾਰੀਆਂ ਜਾਤੀਆਂ, ਨਸਲਾਂ ਅਤੇ ਰੂਹਾਂ ਉਸ ਨੂੰ ਚੇਤੇ ਕਰਦੀਆਂ ਹਨ।

ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥
ਸਮੂਹ ਨੇਕ, ਸਿਆਣੇ ਅਤੇ ਅਕਲਮੰਦ ਇਨਸਾਨ ਤੈਨੂੰ ਚੇਤੇ ਕਰਦੇ ਹਨ ਅਤੇ ਤੈਨੂੰ ਚੇਤੇ ਕਰਦੇ ਹਨ ਰਾਤ ਅਤੇ ਦਿਨ, ਹੇ ਸੁਆਮੀ!

ਸਿਮਰਹਿ ਘੜੀ ਮੂਰਤ ਪਲ ਨਿਮਖਾ ॥
ਤੈਨੂੰ ਸਿਮਰਦੇ ਹਨ ਚੌਵੀ ਮਿੰਟਾਂ, ਤਠਤਾਲੀ ਮਿੰਟਾਂ, ਚੌਵੀ ਸੈਕਿੰਡਾਂ ਦੇ ਅਰਸੇ ਅਤੇ ਮੁਹਤ।

ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥
ਤੈਨੂੰ ਆਰਾਧਦੇ ਹਨ ਮਰਨ, ਜੰਮਣ ਅਤੇ ਪਵਿੱਤ੍ਰਤਾ ਦੇ ਖ਼ਿਆਲ।

ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥
ਸ਼ਾਸਤਰ, ਜੋ ਸ਼ੁਭ ਸ਼ਗਨਾਂ ਅਤੇ ਮੇਲ ਮਿਲਾਪਾਂ ਬਾਰੇ ਦਸਦੇ ਹਨ, ਭੀ ਤੈਨੂੰ ਆਰਾਧਦੇ ਹਨ, ਹੇ ਪ੍ਰਭੂ। ਅਦ੍ਰਿਸ਼ਟ ਪੁਰਖ ਇੱਕ ਮੁਹਤ ਭਰ ਲਈ ਭੀ ਦੇਖਿਆ ਨਹੀਂ ਜਾ ਸਕਦਾ।

ਕਰਨ ਕਰਾਵਨਹਾਰ ਸੁਆਮੀ ॥
ਪ੍ਰਭੂ, ਕੰਮਾਂ ਦੇ ਕਰਨ ਅਤੇ ਕਰਾਉਦ ਵਾਲਾ ਹੈ।

ਸਗਲ ਘਟਾ ਕੇ ਅੰਤਰਜਾਮੀ ॥
ਉਹ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ।

ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥
ਰਹਿਮਤ ਧਾਰ ਕੇ, ਜਿਸ ਨੂੰ ਤੂੰ ਆਪਣੀ ਸੇਵਾ ਅੰਦਰ ਜੋੜਦਾ ਹੈਂ, ਹੇ ਸੁਆਮੀ! ਉਹ ਅਮੋਲਕ ਮਨੁੱਖੀ ਜੀਵਨ ਨੂੰ ਜਿੱਤ ਲੈਂਦਾ ਹੈ।

ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥
ਜਿਸ ਦੇ ਹਿਰਦੇ ਅੰਦਰ ਉਸ ਦਾ ਪ੍ਰਮੇਸ਼ਵਰ ਵਸਦਾ ਹੈ;

ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥
ਉਹ ਪੂਰਨ ਪ੍ਰਾਲਭਦ ਵਾਲਾ ਹੈ ਅਤੇ ਗੁਰੂ ਪ੍ਰਮੇਸ਼ਵਰ ਦੇ ਨਾਮ ਦਾ ਉਚਾਰਨ ਕਰਦਾ ਹੈ।

ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥
ਜ਼ੋ ਸਾਰਿਆਂ ਅੰਦਰ ਉਸ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਮੁੜ ਕੇ ਜੂਨੀਆਂ ਅੰਦਰ ਭਟਕਦਾ ਤੇ ਰੌਦਾ ਨਹੀਂ।

ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥
ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਨਿਵਾਸ ਰਖਦੀ ਹੈ;

ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥
ਉਸ ਦਾ ਗ਼ਮ, ਪੀੜ ਅਤੇ ਸੰਦੇਹ ਦੌੜ ਜਾਂਦੇ ਹਨ।

ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥
ਉਹ ਨਾਮ-ਅੰਮ੍ਰਿਤ ਦੇ ਆਰਾਮ, ਅਡੋਲਤਾ ਤੇ ਖੁਸ਼ੀ ਅੰਦਰ ਵਸਦਾ ਹੈ ਅਤੇ ਉਸ ਲਈ ਬੇਕੁੰਠੀ ਕੀਰਤਨ ਸੁਤੇ ਸਿੱਧ ਹੀ ਗੂੰਜਦਾ ਹੈ।

ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥
ਕੇਵਲ ਉਹ ਹੀ ਅਮੀਰ ਹੈ ਜੋ ਆਪਣੇ ਸੁਆਮੀ ਦਾ ਮਿਸਰਨ ਕਰਦਾ ਹੈ।

ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥
ਕੇਵਲ ਉਹ ਹੀ ਇੱਜ਼ਤ ਆਬਰੂ ਵਾਲਾ ਹੈ ਜੋ ਸਤਿਸੰਗਤ ਅੰਦਰ ਜੁੜਦਾ ਹੈ।

ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥
ਜਿਸ ਦੇ ਹਿਰਦੇ ਅੰਦਰ ਸ੍ਰੋਮਣੀ ਸਾਹਿਬ ਵਸਦਾ ਹੈ। ਉਹ ਪੂਰਨ ਪ੍ਰਾਲਬਦ ਵਾਲਾ ਹੈ ਅਤੇ ਅ-ਪ੍ਰਸਿੱਧ ਨਹੀਂ ਰਹਿੰਦਾ।

ਜਲਿ ਥਲਿ ਮਹੀਅਲਿ ਸੁਆਮੀ ਸੋਈ ॥
ਉਹ ਪ੍ਰਭੂ ਪਾਣੀ, ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੈ।

ਅਵਰੁ ਨ ਕਹੀਐ ਦੂਜਾ ਕੋਈ ॥
ਕੋਈ ਹੋਰ ਦੂਸਰਾ ਇਸ ਤਰ੍ਹਾਂ ਵਿਆਪਕ ਆਖਿਆ ਨਹੀਂ ਜਾ ਸਕਦਾ।

ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥
ਗੁਰਾਂ ਦੀ ਗਿਆਤ ਦੇ ਸੁਰਮੇ ਨੇ ਮੇਰਾ ਸਾਰਾ ਸੰਦੇਹ ਨਵਿਰਤ ਕਰ ਦਿੱਤਾ ਹੈ ਅਤੇ ਇੱਕ ਸੁਆਮੀ ਦੇ ਬਗ਼ੈਰ, ਮੈਂ ਕਿਸੇ ਹੋਰਸ ਨੂੰ ਨਹੀਂ ਦੇਖਦਾ।

ਊਚੇ ਤੇ ਊਚਾ ਦਰਬਾਰਾ ॥
ਉੱਚਿਆਂ ਤੋਂ ਉੱਚਾ ਹੈ ਸੁਆਮੀ ਦਾ ਦਰਬਾਰ।

ਕਹਣੁ ਨ ਜਾਈ ਅੰਤੁ ਨ ਪਾਰਾ ॥
ਸਾਈਂ ਦਾ ਓੜਕ ਅਤੇ ਵਿਸਥਾਰ ਬਿਆਨ ਕੀਤਾ ਨਹੀਂ ਜਾ ਸਕਦਾ।

ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥
ਪ੍ਰਭੂ ਡੂੰਘਾ, ਸੰਜੀਦਾ, ਬੇਥਾਹ ਅਤੇ ਅਮਾਪ ਹੈ। ਇਨਸਾਨ ਉਸ ਨੂੰ ਕਿਸ ਤਰ੍ਹਾਂ ਮਿਣ ਸਕਦਾ ਹੈ।

ਤੂ ਕਰਤਾ ਤੇਰਾ ਸਭੁ ਕੀਆ ॥
ਤੂੰ ਸਿਰਜਣਹਾਰ ਸੁਆਮੀ ਹੈਂ ਅਤੇ ਸਾਰੇ ਤੇਰੇ ਹੀ ਸਿਰਜੇ ਹੋਏ ਹਨ।

ਤੁਝੁ ਬਿਨੁ ਅਵਰੁ ਨ ਕੋਈ ਬੀਆ ॥
ਤੇਰੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।

ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥
ਕੇਵਲ ਤੂੰ ਹੀ, ਹੇ ਸੁਆਮੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਹੈਂ ਅਤੇ ਤੂੰ ਹੀ ਸਾਰੇ ਸੰਸਾਰ ਦਾ ਮੁੱਢਾ ਹੈਂ।

ਜਮਦੂਤੁ ਤਿਸੁ ਨਿਕਟਿ ਨ ਆਵੈ ॥
ਮੌਤ ਦਾ ਫਰੇਸ਼ਤਾ ਉਸ ਦੇ ਨੇੜੇ ਨਹੀਂ ਆਉਂਦਾ,

ਸਾਧਸੰਗਿ ਹਰਿ ਕੀਰਤਨੁ ਗਾਵੈ ॥
ਜੋ ਸਤਿਸੰਗਤ ਅੰਦਰ ਹਰੀ ਦਾ ਜੱਸ ਗਾਇਨ ਕਰਦਾ ਹੈ।

ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥
ਉਸ ਦੀਆਂ ਸਾਰੀਆਂ ਖ਼ਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ, ਜੋ ਆਪਣੇ ਕੰਨਾਂ ਨਾਲ ਸਾਈਂ ਦੀ ਮਹਿਮਾ ਸ੍ਰਵਣ ਕਰਦਾ ਹੈ।

ਤੂ ਸਭਨਾ ਕਾ ਸਭੁ ਕੋ ਤੇਰਾ ॥
ਤੂੰ ਸਾਰਿਆਂ ਦਾ ਹੈਂ ਅਤੇ ਸਾਰੇ ਤੇਰੇ ਹਨ,

ਸਾਚੇ ਸਾਹਿਬ ਗਹਿਰ ਗੰਭੀਰਾ ॥
ਹੇ ਮੇਰੇ ਡੂੰਘੇ ਅਤੇ ਅਥਾਹ ਸੱਚੇ ਸੁਆਮੀ!

copyright GurbaniShare.com all right reserved. Email