ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥ ਗੁਰੂ ਜੀ ਆਖਦੇ ਹਨ, ਕੇਵਲ ਉਹ ਪੁਰਸ਼ ਹੀ ਸ੍ਰੇਸ਼ਟ ਹਨ ਜਿਹੜੇ ਤੇਰੇ ਚਿੱਤ ਨੂੰ ਚੰਗੇ ਲਗਦੇ ਹਨ, ਹੇ ਪ੍ਰਭੂ! ਮਾਰੂ ਮਹਲਾ ੫ ॥ ਮਾਰੂ ਪੰਜਵੀਂ ਪਾਤਿਸ਼ਾਹੀ। ਪ੍ਰਭ ਸਮਰਥ ਸਰਬ ਸੁਖ ਦਾਨਾ ॥ ਸਰਬ ਸ਼ਕਤੀਵਾਨ ਪ੍ਰਭੂ ਸਾਰੇ ਸੁਖ ਦੇਣ ਵਾਲਾ ਹੈ। ਸਿਮਰਉ ਨਾਮੁ ਹੋਹੁ ਮਿਹਰਵਾਨਾ ॥ ਤੂੰ ਮੇਰੇ ਉੱਤੇ ਦਇਆਵਾਨ ਹੋ, ਤਾਂ ਜੋ ਮੈਂ ਤੇਰੇ ਨਾਮ ਦਾ ਆਰਾਧਨ ਕਰਾਂ, ਹੇ ਸੁਆਮੀ! ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥੧॥ ਵਾਹਿਗੁਰੂ ਦਾਤਾਰ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ। ਵੁਸ ਦੇ ਸੰਤ, ਉਸ ਦਾ ਦੀਦਾਰ, ਮੰਗਣਾ ਲੋੜਦੇ ਹਨ। ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥ ਮੈਂ ਸਾਧੂਆਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ, ਤਾਂ ਜੋ ਮੈਂ ਮਹਾਨ ਮਰਤਬੇ ਨੂੰ ਪ੍ਰਾਪਤ ਹੋ ਜਾਵਾਂ, ਜਨਮ ਜਨਮ ਕੀ ਮੈਲੁ ਮਿਟਾਵਉ ॥ ਅਤੇ ਅਨੇਕਾਂ ਜਨਮਾਂ ਦੀ ਮਲੀਣਤਾ ਤੋਂ ਖ਼ਲਾਸੀ ਪਾ ਜਾਵਾਂ। ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥ ਪੁਰਾਣੀਆਂ ਬੀਮਾਰੀਆਂ ਸਾਈਂ ਦੇ ਨਾਮ ਦੀ ਦਵਾਈ ਨਾਲ ਦੂਰ ਹੋ ਜਾਂਦੀਆਂ ਹਨ। ਮੈਂ ਪਵਿੱਤ੍ਰ ਪ੍ਰਭੂ ਦੇ ਨਾਲ ਰੰਗਿਆ ਜਾਣਾ ਲੋੜਦਾ ਹਾਂ। ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥ ਆਪਣਿਆਂ ਕੰਨਾਂ ਨਾਂਲ ਮੈਂ ਪ੍ਰਭੂ ਦੀ ਪਾਵਨ ਕੀਰਤੀ ਸੁਣਦਾ ਹਾਂ। ਏਕਾ ਓਟ ਤਜਉ ਬਿਖੁ ਕਾਮੀ ॥ ਇਕ ਪ੍ਰਭੂ ਦੀ ਪਨਾਹ ਲੈ ਕੇ ਮੈਂ ਬਦੀ ਦੀ ਖ਼ਾਹਿਸ਼ ਨੂੰ ਛੱਡ ਦਿੱਤਾ ਹੈ। ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥੩॥ ਨੀਵਾਂ ਝੁਕ ਕੇ ਮੈਂ ਤੇਰੇ ਗੋਲਿਆਂ ਦੇ ਪੈਰੀਂ ਪੈਂਦਾ ਹਾਂ ਅਤੇ ਚੰਗੇ ਕਰਮ ਕਰਦਾ ਹੋਇਆ ਸ਼ਰਮ ਨਹੀਂ ਕਰਦਾ। ਰਸਨਾ ਗੁਣ ਗਾਵੈ ਹਰਿ ਤੇਰੇ ॥ ਮੇਰ ਵਾਹਿਗੁਰੂ, ਮੇਰੀ ਜੀਭ੍ਹਾ ਤੈਡਾਂ ਜੱਸ ਗਾਇਨ ਕਰਦੀ ਹੈ, ਮਿਟਹਿ ਕਮਾਤੇ ਅਵਗੁਣ ਮੇਰੇ ॥ ਅਤੇ ਮੇਰੇ ਕੀਤੇ ਹੋਏ ਪਾਪ ਧੋਤੇ ਗਏ ਹਨ। ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥ ਹੇ ਸਾਈਂ! ਮੇਰੀ ਆਤਮਾ ਤੇਰਾ ਭਜਨ ਤੇ ਆਰਾਧਨ ਕਰਕੇ ਜੀਉਂਦੀ ਹੈ, ਅਤੇ ਮੈਂ ਪੰਜ ਤੰਗ ਕਰਨ ਵਾਲੇ ਵਿਕਾਰਾਂ ਤੋਂ ਖ਼ਲਾਸੀ ਪਾ ਗਈ ਹੈ। ਚਰਨ ਕਮਲ ਜਪਿ ਬੋਹਿਥਿ ਚਰੀਐ ॥ ਤੇਰਾ ਸਿਮਰਨ ਕਰਨ ਦੁਆਰਾ, ਹੇ ਸੁਆਮੀ! ਬੰਦਾ ਤੇਰੇ ਕੰਵਲ ਚਰਨਾਂ ਦੇ ਜਹਾਜ਼ ਉੱਤੇ ਚੜ੍ਹ ਜਾਂਦਾ ਹੈ। ਸੰਤਸੰਗਿ ਮਿਲਿ ਸਾਗਰੁ ਤਰੀਐ ॥ ਸਤਿ ਸੰਗਤ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥ ਸੁਆਮੀ ਨੂੰ ਸਾਰੇ ਇੱਕ ਸਮਾਨ ਵਿਆਪਕ ਅਨੁਭਵ ਕਰਨਾ ਮੇਰੀ ਫੂਲ-ਭੇਟਾ ਅਤੇ ਪ੍ਰਣਾਮ ਹੈ, ਅਤੇ ਇਸ ਲਈ ਮੈਂ ਮੁੜ ਕੇ ਜੂਨੀਆਂ ਅੰਦਰ ਨੰਗਾ-ਧੜੰਗਾ ਨਹੀਂ ਜਾਵਾਂਗਾ। ਦਾਸ ਦਾਸਨ ਕੋ ਕਰਿ ਲੇਹੁ ਗੋੁਪਾਲਾ ॥ ਹੇ ਸੰਸਾਰ ਦੇ ਪਾਲਣ-ਪੋਸਣਹਾਰ! ਤੂੰ ਮੈਨੂੰ ਆਪਣੀਆਂ ਗੋਲਿਆਂ ਦਾ ਗੋਲਾ ਬਣਾ ਲੈ। ਕ੍ਰਿਪਾ ਨਿਧਾਨ ਦੀਨ ਦਇਆਲਾ ॥ ਤੂੰ ਰਹਿਮਤ ਦਾ ਖ਼ਜ਼ਾਨਾ ਅਤੇ ਮਸਕੀਨਾਂ ਉੱਤੇ ਮਿਹਰਬਾਨ ਹੈਂ। ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥੬॥ ਆਪਣੇ ਸਾਥੀ ਅਤੇ ਸਹਾਇਕ ਪੂਰੇ ਪਰਮ ਪ੍ਰਭੂ ਨਾਲ ਮਿਲ ਪੈਣ ਦੁਆਰਾ ਤੂੰ ਮੁੜ ਕੇ ਕਦਾਚਿੱਤ ਉਸ ਨਾਲੋਂ ਵੱਖਰਾ ਨਹੀਂ ਹੋਵੇਗਾਂ। ਮਨੁ ਤਨੁ ਅਰਪਿ ਧਰੀ ਹਰਿ ਆਗੈ ॥ ਆਪਣੀ ਅਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਨੂੰ ਆਪਣੇ ਵਾਹਿਗੁਰੂ ਮੂਹਰੇ ਰਖਦਾ ਹਾਂ। ਜਨਮ ਜਨਮ ਕਾ ਸੋਇਆ ਜਾਗੈ ॥ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ, ਮੈਂ ਹੁਣ ਜਾਗ ਪਿਆ ਹਾਂ। ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥੭॥ ਜਿਸ ਦਾ ਮੈਂ ਹਾਂ, ਉਹੀ ਮੇਰਾ ਪਾਲਣ-ਪੋਸਣਹਾਰ ਹੈ। ਮੈਂ ਆਪਣੀ ਮਾਰ-ਦੇਣ-ਵਾਲੀ ਸਵੈ-ਹੰਗਤਾ ਨੂੰ ਮਾਰ ਕੇ ਪਰੇ ਸੁੱਟ ਦਿੱਤਾ ਹੈ। ਜਲਿ ਥਲਿ ਪੂਰਨ ਅੰਤਰਜਾਮੀ ॥ ਅੰਦਰਲੀਆਂ-ਜਾਣਨਹਾਰ ਵਾਹਿਗੁਰੂ, ਪਾਣੀ ਅਤੇ ਧਰਤੀ ਅੰਦਰ ਪਰੀਪੂਰਨ ਹੋ ਰਿਹਾ ਹੈ। ਘਟਿ ਘਟਿ ਰਵਿਆ ਅਛਲ ਸੁਆਮੀ ॥ ਨਾਂ-ਠੱਗਿਆ ਜਾਣ ਵਾਲਾ ਪ੍ਰਭੂ ਸਾਰਿਆਂ ਦਿਲਾਂ ਵਿੱਚ ਰੱਮ ਰਿਹਾ ਹੈ। ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥੮॥ ਪੂਰਨ ਗੁਰਾਂ ਨੇ ਮੇਰੀ ਭਰਮ ਦੀ ਕੰਧ ਢਾ ਸੁੱਟੀ ਹੈ ਤੇ ਮੈਂ ਹੁਣ ਇਕ ਸੁਆਮੀ ਨੂੰ ਸਾਰਿਆਂ ਵਿੱਚ ਰਹਿਮਤ ਹੋਇਆ ਵੇਖਦਾ ਹਾਂ। ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥ ਜਿੱਥੇ ਕਿਤੇ ਭੀ ਮੈਂ ਵੇਖਦਾ ਹਾਂ, ਮੈਂ ਸੁਖ ਦੇ ਸਮੁੰਦਰ, ਆਪਣੇ ਸੁਆਮੀ ਨੂੰ ਵੇਖਦਾ ਹਾਂ। ਹਰਿ ਤੋਟਿ ਭੰਡਾਰ ਨਾਹੀ ਰਤਨਾਗਰ ॥ ਰਤਨਾਂ ਦੀ ਕਾਣ, ਵਾਹਿਗੁਰੂ ਦੇ ਖ਼ਜ਼ਾਨੇ ਵਿੱਚ ਕੋਈ ਕਮੀ ਨਹੀਂ। ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥੯॥ ਪਕੜ-ਰਹਿਤ ਅਤੇ ਅਥਾਹ ਹੈ ਸੁਆਮੀ, ਜਿਸ ਦਾ ਵਿਸਥਾਰ ਥੋੜਾ ਜੇਹਾ ਭੀ ਜਾਣਿਆ ਨਹੀਂ ਜਾ ਸਕਦਾ। ਕੇਵਲ ਉਹ ਹੀ ਉਸ ਨੂੰ ਅਨੁਭਵ ਕਰਦਾ ਹੈ, ਜਿਸ ਤੇ ਉਸ ਦੀ ਮਿਹਰ ਹੈ। ਛਾਤੀ ਸੀਤਲ ਮਨੁ ਤਨੁ ਠੰਢਾ ॥ ਸ਼ਾਂਤ ਹੈ ਮੇਰੀ ਹਿੱਕ ਅਤੇ ਠੰਢੀ ਠਾਰ ਹਨ ਮੇਰੀ ਆਤਮਾ ਤੇ ਦੇਹ, ਜਨਮ ਮਰਣ ਕੀ ਮਿਟਵੀ ਡੰਝਾ ॥ ਅਤੇ ਮੇਰੀ ਜੰਮਣ ਤੇ ਮਰਨ ਦੀ ਅੱਗ ਬੁੱਝ ਗਈ ਹੈ। ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਓ ਧਾਰਿ ਦ੍ਰਿਸਟੰਗਨਾ ॥੧੦॥ ਆਪਣੀ ਅੰਮ੍ਰਿਤਮਈ ਨਜ਼ਰ ਧਾਰ ਕੇ ਅਤੇ ਮੈਨੂੰ ਮੇਰੇ ਹੱਥੋਂ ਪਕੜ ਕੇ, ਸੁਆਮੀ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਬਾਹਰ ਧੂ ਲਿਆ ਹੈ। ਏਕੋ ਏਕੁ ਰਵਿਆ ਸਭ ਠਾਈ ॥ ਕੇਵਲ ਇੱਕ ਸਾਈਂ ਹੀ ਸਾਰਿਆਂ ਥਾਵਾਂ ਅੰਦਰ ਰਮਿਆ ਹੋਇਆ ਹੈ। ਤਿਸੁ ਬਿਨੁ ਦੂਜਾ ਕੋਈ ਨਾਹੀ ॥ ਉਸ ਦੇ ਬਗ਼ੈਰ ਹੋਰ ਕੋਈ ਭੀ ਨਹੀਂ। ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥੧੧॥ ਸੁਆਮੀ ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ ਰਮਿਆ ਹੋਇਆ ਹੈ। ਉਸ ਦੇ ਰਾਹੀਂ ਮੇਰੀ ਖ਼ਾਹਿਸ਼ ਅਤੇ ਸੰਦੇਹ ਨਵਿਰਤ ਹੋ ਗਏ ਹਨ। ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥ ਗੁਰੂ ਜੀ ਸ਼੍ਰੋਮਣੀ ਸਾਹਿਬ ਹਨ ਅਤੇ ਗੁਰੂ ਜੀ ਹੀ ਕੁਲ ਆਲਮ ਦੇ ਮਾਲਕ ਹਨ। ਗੁਰੁ ਕਰਤਾ ਗੁਰੁ ਸਦ ਬਖਸੰਦੁ ॥ ਗੁਰੂ ਜੀ ਸਿਰਜਣਹਾਰ ਹਨ ਅਤੇ ਗੁਰੂ ਜੀ ਹੀ ਸਦੀਵ-ਮੁਆਫੀ ਦੇਣਹਾਰ ਸੁਆਮੀ। ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥ ਗੁਰਾਂ ਦੇ ਨਾਮ ਦਾ ਉਚਾਰਨ ਅਤੇ ਆਰਾਧਨ ਕਰਨ ਕੁਆਰਾ ਮੈਂ ਮੇਵਾ ਪ੍ਰਾਪਤ ਕਰ ਲਿਆ ਹੈ ਅਤੇ ਸਾਧੂਆਂ ਦੀ ਸੰਗਤ ਕਰ ਮੈਨੂੰ ਬ੍ਰਹਮ ਗਿਆਤ ਦੇ ਦੀਵੇ ਦੀ ਦਾਤ ਮਿਲ ਗਈ ਹੈ। ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥ ਜਿਹੜਾ ਕੁਝ ਭੀ ਮੈਂ ਦੇਖਦਾ ਹਾਂ, ਉਹ ਸਮੂਹ ਕੇਵਲ ਸਾਈਂ ਹੀ ਹੈ। ਜੋ ਸੁਨਣਾ ਸੋ ਪ੍ਰਭ ਕੀ ਬਾਨੀ ॥ ਜਿਹੜਾ ਕੁੱਛ ਮੈਂ ਸੁਣਦਾ ਹਾਂ, ਉਹ ਮੇਰੇ ਸਾਈਂ ਦੇ ਬਚਨ-ਬਿਲਾਸ ਹਨ। ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥੧੩॥ ਜਿਹੜਾ ਕੁੱਛ ਭੀ ਬੰਦਾ ਕਰਦਾ ਹੈ, ਉਹ ਤੂੰ ਹੀ ਉਸ ਪਾਸੋਂ ਕਰਵਾਉਂਦਾ ਹੈ, ਹੇ ਸੁਆਮੀ! ਸਾਧੂ, ਜੋ ਤੇਰ ਬਾਲ ਹਨ, ਤੂੰ ਉਨ੍ਹਾਂ ਨੂੰ ਸ਼ਰਣ ਅਤੇ ਸਹਾਇਤਾ ਦਿੰਦਾ ਹੈ। ਜਾਚਕੁ ਜਾਚੈ ਤੁਮਹਿ ਅਰਾਧੈ ॥ ਮੰਗਤ ਖ਼ੈਰ ਮੰਗਦਾ ਹੈ ਅਤੇ ਕੇਵਲ ਤੈਡਾਂ ਸਿਮਰਨ ਕਰਦਾ ਹੈ, ਹੇ ਪ੍ਰਭੂ! ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥ ਹੇ ਮੇਰੇ ਪੂਰੇ ਸ਼੍ਰੇਸ਼ਟ ਸੁਆਮੀ! ਤੂੰ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ। ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥੧੪॥ ਹੇ ਸਾਰੇ ਸੁੱਖਾਂ ਅਤੇ ਨੇਕੀਆਂ ਦੇ ਖ਼ਜ਼ਾਨੇ! ਤੂੰ ਮੈਨੂੰ ਆਪਣੀ ਬੰਦਗੀ ਦੀ ਇੱਕ ਬਖ਼ਸ਼ੀਸ਼ ਬਖ਼ਸ਼। ਮੈਂ ਹੋਰ ਦਾਤਾਂ, ਭੋਰਾ ਭਰ, ਭੀ ਨਹੀਂ ਮੰਗਦਾ। copyright GurbaniShare.com all right reserved. Email |